ਸਿਰਫ ਤਿੰਨ ਦਿਨ ਦੇ ਵਿੱਚ ਚਿਹਰੇ ਦੀਆਂ ਛਾਈਆਂ, ਚਿਹਰੇ ਦੇ ਦਾਗ ਹਟਾ ਕੇ ਸਾਫ ਅਤੇ ਸੋਹਣਾ ਚਿਹਰਾ ਪਾਓ।

ਸਤਿ ਸ੍ਰੀ ਅਕਾਲ ਦੋਸਤੋ।

ਦੋਸਤੋ ਅੱਜ ਅਸੀਂ ਤੁਹਾਨੂੰ skin white ਦਾ ਇਕ ਬਹੁਤ ਵਧੀਆ ਦੇਸੀ ਘਰੇਲੂ ਨੁਸਕਾ ਦੱਸਾਂਗੇ ,ਜਿਸ ਨੂੰ ਤੁਸੀਂ ਵਿਆਹ ਸ਼ਾਦੀ ਤੇ ਜਾਣ ਤੋਂ ਪਹਿਲਾਂ ਲਗਾ ਸਕਦੇ ਹੋ। ਇਹ ਤੁਹਾਡੇ ਚਿਹਰੇ ਤੇ ਕਾਲੇ ਦਾਗ ਧੱਬੇ ,ਕਾਲਾਪਨ, ਛਾਈਆਂ ਨੂੰ ਠੀਕ ਕਰੇਗਾ। ਤੁਹਾਨੂੰ ਸਿਰਫ ਸਾਫ ਅਤੇ ਸੋਹਣੇ ਚਿਹਰੇ ਦੇਖਣ ਨੂੰ ਮਿਲੇਗਾ ਇਸ ਉਪਾਅ ਦਾ ਪ੍ਰਯੋਗ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਕੋਈ ਵੀ ਕਰ ਸਕਦਾ ਹੈ। ਇਸ ਦੇ ਲਗਾਤਾਰ ਇਸਤਿਮਾਲ ਕਰਨ ਦੇ ਨਾਲ ਤੁਹਾਡੇ ਚਿਹਰੇ ਤੋਂ ਸੰਨ ਟੈਨ ਖਤਮ ਹੋਵੇਗਾ ਅਤੇ ਤੁਹਾਡਾ ਚਿਹਰਾ ਸਾਫ ਅਤੇ ਗੋਰਾ ਹੋ ਜਾਵੇਗਾ। ਇਹ ਨੁਕਤਾ ਬਿਲਕੁਲ ਪ੍ਕਿਤਕ ਹੈ ।ਇਸ ਦਾ ਕੋਈ ਵੀ ਸਾਈਡ ਇਫ਼ੈਕਟ ਨਹੀ ਹੈ।

ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਤੁਸੀਂ ਇਕ ਮੀਡੀਅਮ ਸਾਈਜ ਦਾ ਆਲੂ ਲੈ ਕੇ ਉਸਦੇ ਛਿਲਕੇ ਨੂੰ ਉਤਾਰ ਲੈਣਾ ਹੈ। ਆਲੂ ਦੇ ਵਿੱਚ ਪਾਏ ਜਾਣ ਵਾਲੇ ਐਂਟੀ-ਏਜਿੰਗ ਅਤੇ ਬਲੀਚਿੰਗ ਦੇ ਗੁਣ, ਜਿਨ੍ਹਾਂ ਦੇ ਚਿਹਰੇ ਤੇ ਦਾਗ ਧੱਬੇ ਪਏ ਹੋਏ ਹਨ ਜਾਂ ਫਿਰ ਜਿਨ੍ਹਾਂ ਦਾ ਚਿਹਰਾ ਕਾਫੀ ਜ਼ਿਆਦਾ ਗੂੜੇ ਰੰਗ ਦਾ ਹੈ, ਉਹਨਾਂ ਦੇ ਲਈ ਆਲੂ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਹ ਤੁਹਾਡੇ ਚਿਹਰੇ ਤੋਂ ਟੈਨਿੰਗ ਖਤਮ ਕਰ ਦੇਵੇਗਾ ਤੁਹਾਡੇ ਚਿਹਰੇ ਦੀ ਰੰਗਤ ਨੂੰ ਵੀ ਗੋਰਾ ਕਰ ਦਵੇਗਾ।

ਆਲੂ ਦੇ ਵਿਚ ਵਿਟਾਮਿਨ-ਸੀ,b1,b3,b6 ਅਤੇ ਕਈ ਤਰ੍ਹਾਂ ਦੇ ਮਿਨਰਲ ਜਿਵੇਂ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਹੋਰ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ ਜੋ ਕਿ ਸਾਡੇ ਚਿਹਰੇ ਲਈ ਬਹੁਤ ਚੰਗੇ ਹੁੰਦੇ ਹਨ। ਦੋਸਤੋ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਮਿਕਸੀ ਦੇ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਸਕਦੇ ਹੋ। ਤੁਸੀਂ ਇਸ ਦੇ ਵਿੱਚ ਪਾਣੀ ਬਿਲਕੁੱਲ ਵੀ ਨਹੀਂ ਮਿਲਾਣਾ ਹੈ। ਉਸ ਤੋਂ ਬਾਅਦ ਤੁਸੀਂ ਪੂਜਾ ਵਿੱਚ ਇਸਤੇਮਾਲ ਕਰਨ ਵਾਲਾ ਕਪੂਰ ਲੈਣਾ ਹੈ। ਜਿਨ੍ਹਾਂ ਲੋਕਾਂ ਦੇ ਚਿਹਰੇ ਤੇ ਛੋਟੇ ਛੋਟੇ ਦਾਣੇ ਹਨ ਹੱਥ ਲਗਾਉਣ ਦੇ ਦਾਣਿਆਂ ਤੇ ਦਰਦ ਹੁੰਦਾ ਹੈ

ਉਹਨਾਂ ਲੋਕਾਂ ਦੇ ਲਈ ਕਪੂਰ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਚਿਹਰੇ ਨੂੰ ਠੰਡਕ ਦਿੰਦਾ ਹੈ ਅਤੇ ਚਿਹਰੇ ਤੇ ਹੋਣ ਵਾਲੀ ਜਲਨ ਨੂੰ ਠੀਕ ਕਰਦਾ ਹੈ। ਇਸ ਲਈ ਕਪੂਰ ਦਾ ਪ੍ਰਯੋਗ ਕਈ ਤਰ੍ਹਾਂ ਦੀਆਂ ਕ੍ਰੀਮਾਂ ਅਤੇ ਲੋਸ਼ਨ ਦੇ ਵਿੱਚ ਵੀ ਕੀਤਾ ਜਾਂਦਾ ਹੈ। ਤੁਸੀਂ ਇੱਥੇ ਇੱਕ ਕਪੂਰ ਦੀ ਟਿਕੀ ਲੈ ਕੇ ਉਸ ਨੂੰ ਬਰੀਕ ਪੀਸ ਲੈਣਾਂ ਹੈ। ਤੁਸੀਂ ਇੱਕ ਚਮਚ ਕਪੂਰ ਨੂੰ ਪੀਸ ਕੇ ਮੈਸ਼ ਕੀਤੇ ਹੋਏ ਆਲੂ ਦੇ ਵਿੱਚ ਮਿਲਾ ਦੇਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਗੁਲਾਬ ਜਲ ਮਿਲਾਣਾ ਹੈ। ਸਾਡੇ ਚਿਹਰੇ ਦੀ ਚਮਕ ਦੇ ਲਈ ਗੁਲਾਬ ਜਲ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਇਸ ਨਾਲ ਤੁਹਾਡਾ ਚਿਹਰਾ ਚਮਕ ਉੱਠੇਗਾ ।ਜਿਨ੍ਹਾਂ ਲੋਕਾਂ ਦੀ ਚਿਹਰੇ ਦੀ ਚਮੜੀ ਬਹੁਤ ਰੁਖੀ ਅਤੇ ਬੇਜਾਨ ਹੈ ਉਹ ਗੁਲਾਬ ਜਲ ਦਾ ਪ੍ਰਯੋਗ ਜ਼ਰੂਰ ਕਰ ਸਕਦੇ ਹਨ। ਤੁਸੀਂ ਇੱਕ ਚਮਚ ਗੁਲਾਬ ਜਲ ਇਸ ਦੇ ਵਿੱਚ ਪਾ ਕੇ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਕ ਫੇਸ ਪੈਕ ਤਿਆਰ ਕਰ ਲੈਣਾ ਹੈ। ਤੁਸੀਂ ਇਸ ਮਿਸ਼ਰਣ ਨੂੰ ਕੱਚ ਦੇ ਕੰਟੇਨਰ ਵਿੱਚ ਪਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ।

ਇਸ ਮਿਸ਼ਰਣ ਨੂੰ ਆਪਣੇ ਚਿਹਰੇ ਤੇ ਲਗਾਉਣ ਤੋਂ ਪਹਿਲਾਂ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ। ਜਾ ਫਿਰ ਤੁਸੀਂ ਹਲਕੇ ਗਰਮ ਪਾਣੀ ਦੇ ਨਾਲ ਆਪਣੇ ਚਿਹਰੇ ਨੂੰ ਭਾਫ਼ ਦੇ ਸਕਦੇ ਹੋ। ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਤੋਲੀਏ ਦੇ ਨਾਲ ਸਾਫ਼ ਕਰਕੇ ,ਜਿਸ ਜਗ੍ਹਾ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਾਲੇ ਧੱਬੇ ਜ਼ਿਆਦਾ ਹਨ, ਛਾਈਆਂ ਵਾਲੀ ਜਗਾ ਤੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਲਗਾਣਾ ਹੈ, ਤੁਸੀਂ ਇਸ ਮਿਸ਼ਰਣ ਨੂੰ 20 ਮਿੰਟ ਤੱਕ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਹੈ ਉਸ ਤੋਂ ਬਾਅਦ ਦੇ ਪਾਣੀ ਨਾਲ ਆਪਣੇ ਚਿਹਰੇ ਨੂੰ ਸਾਫ ਕਰ ਲੈਣਾ ਹੈ । ਇਸ ਮਿਸ਼ਰਣ ਨੂੰ ਇੱਕ ਦਿਨ ਵਿੱਚ ਤਿੰਨ ਵਾਰ ਪ੍ਰਯੋਗ ਕਰ ਸਕਦੇ ਹੋ। ਇਸ ਦੇ ਇਕ ਵਾਰ ਪ੍ਰਯੋਗ ਦੇ ਨਾਲ ਹੀ ਤੁਹਾਨੂੰ ਆਪਣੇ ਚਿਹਰੇ ਦੇ ਦਾਗ-ਧੱਬੇ ਛਾਈਆਂ ਵਿੱਚ ਫਰਕ ਨਜ਼ਰ ਆਉਣ ਲੱਗ ਜਾਵੇਗਾ।

Leave a Reply

Your email address will not be published. Required fields are marked *