ਸਿਰਫ 15 ਘੰਟੇ ਵਿੱਚ ਫੇਫੜੇ ਦੀ ਸਾਰੀ ਗੰਦਗੀ ਨੂੰ ਬਾਹਰ ਕੱਢੋ | ਫੇਫੜੇ ਦੀ ਸਫਾਈ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ 15 ਘੰਟਿਆਂ ਦੇ ਅੰਦਰ ਫੇਫੜਿਆਂ ਦੀ ਸਫ਼ਾਈ ਕਰਨ ਦਾ ਇਕ ਘਰੇਲੂ ਇਲਾਜ ਦਸਾਂਗੇ।

ਦੋਸਤੋ ਸਰੀਰ ਦੇ ਕਿਸੇ ਵੀ ਕਿਰਿਆ ਪਰਣਾਲੀ ਦੇ ਬਦਲਾਵ ਦੇ ਕਾਰਨ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਰੀਰ ਦੇ ਕਿਸ ਅੰਗ ਵਿੱਚ ਸਮੱਸਿਆ ਪੈਦਾ ਹੋ ਰਹੀ ਹੈ। ਇਸੇ ਤਰ੍ਹਾਂ ਫੇਫੜਿਆਂ ਦੇ ਬਾਰੇ ਵੀ ਪਤਾ ਲੱਗ ਜਾਂਦਾ ਹੈ। ਸਾਡੇ ਫੇਫੜਿਆਂ ਦਾ ਸੰਬੰਧ ਸਾਡੀ ਸਾਹ ਨਲੀ ਦੇ ਨਾਲ ਜੁੜਿਆ ਹੁੰਦਾ ਹੈ। ਸਾਡੀ ਸਾਹ-ਨਾਲੀ ਦੇ ਨਾਲ ਨਾਲ ਇਹ ਸਾਡੇ ਸਰੀਰ ਦੀ ਰਕਤ ਕੋਸ਼ੀਕਾਵਾਂ ਵਿੱਚ ਖੂਨ ਪ੍ਰਧਾਨ ਵੀ ਕਰਦੇ ਹਨ।

ਦੋਸਤੋ ਜੇਕਰ ਤੁਹਾਨੂੰ ਵੀ ਥੋੜੇ ਦਿਨਾਂ ਬਾਅਦ ਸਰਦੀ ,ਖਾਂਸੀ ,ਜ਼ੁਕਾਮ ਹੋ ਜਾਂਦਾ ਹੈ। ਕਿਸੇ ਵੀ ਪ੍ਰਦੂਸ਼ਣ ਵਾਲੀ ਜਗਾ ਤੇ ਜਾਣ ਨਾਲ ਤੁਹਾਡੇ ਨੱਕ ਵਿਚੋਂ ਪਾਣੀ ਆਉਣ ਲੱਗਦਾ ਹੈ ,ਛਿੱਕਾਂ ਸ਼ੁਰੂ ਹੋ ਜਾਂਦੀਆਂ ਹਨ, ਥੋੜੀ ਜਿਹਾ ਧੂੰਆਂ ਵੀ ਤੁਹਾਡੀ ਸਾਹ ਨਲੀ ਨੂੰ ਬਰ੍ਦਾਸ਼ ਨਹੀਂ ਹੁੰਦਾ ਅਤੇ ਤੁਹਾਡਾ ਸਾਹ ਫੁੱਲਣ ਲੱਗ ਜਾਂਦਾ ਹੈ। ਤੁਹਾਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗ ਜਾਂਦੀ ਹੈ, ਥੋੜੇ ਜਿਹੇ ਤੁਰਨ ਨਾਲ ਜਾਂ ਫਿਰ ਪੌੜੀਆਂ ਚੜ੍ਹਨ ਦੇ ਨਾਲ ਤੁਹਾਡਾ ਸਾਹ ਫੁੱਲ ਜਾਂਦਾ ਹੈ। ਤਾਂ ਹੋ ਸਕਦਾ ਹੈ ਤੁਹਾਡੇ ਫੇਫੜੇ ਸਹੀ ਤਰੀਕੇ ਨਾਲ ਕੰਮ ਨਾ ਕਰ ਰਹੇ ਹੋਣ। ਦੂਸ਼ਿਤ ਵਾਤਾਵਰਣ ਅਤੇ ਦੁਸ਼ਿਤ ਖਾਣਂ ਦੀ ਸਮੱਸਿਆ ਇੰਨੀ ਜ਼ਿਆਦਾ ਵਧ ਰਹੀ ਹੈ ਕਿ ਤੁਹਾਨੂੰ ਆਪਣੇ ਫੇੜਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਦੋਸਤੋ ਅੱਜ ਅਸੀਂ ਤੁਹਾਡੇ ਲਈ ਘਰ ਦਾ ਬਣਿਆ ਹੋਇਆ ਇੱਕ ਇਹੋ ਜਿਹਾ ਘਰੇਲੂ ਨੁਸਖਾ ਲੈ ਕੇ ਆਏ ਹਾਂ ਜੋ ਕਿ ਤੁਹਾਡੇ ਫੇਫੜਿਆਂ ਦੀ ਸਫ਼ਾਈ ਕਰੇਗਾ। ਇਸਨੂੰ ਪੀਂਦੇ ਹੀ 15 ਘੰਟਿਆਂ ਦੇ ਅੰਦਰ ਤੁਹਾਡੇ ਫ਼ੇਫ਼ੜਿਆਂ ਨੂੰ ਡਿਟੋਕਸ ਕਰ ਦੇਵੇਗਾ। ਸਾਹ ਫੁੱਲਣਾ, ਸਾਹ ਲੈਣ ਵਿਚ ਤਕਲੀਫ ਹੋਣਾ, ਵਰਗੀ ਸਮੱਸਿਆ ਨੂੰ ਠੀਕ ਕਰੇਗਾ ਅਤੇ ਫੇਫੜਿਆਂ ਦੀ ਵੀ ਸਫ਼ਾਈ ਕਰੇਗਾ।

ਦੋਸਤੋ ਇਸ ਘਰ ਦੇ ਦੇਸੀ ਨੁਸਖੇ ਨੂੰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਕ ਲੀਟਰ ਪਾਣੀ ਲੈਣਾ ਹੈ। ਉਸ ਤੋਂ ਬਾਅਦ ਤੁਹਾਨੂੰ ਸੌਂਠ ਦਾ ਪਾਊਡਰ ਲੈਣਾ ਹੈ ।ਦੋਸਤੋ ਤੁਹਾਨੂੰ ਦੱਸ ਦਈਏ ਕਿ ਸੋਂਠ ਦਾ ਪਾਊਡਰ ਅਦਰਕ ਤੋਂ ਬਣਦਾ ਹੈ। ਅਦਰਕ ਦੇ ਵਿੱਚ ਐਸੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਕਿ, ਸਾਡੇ ਫੇਫੜਿਆਂ ਦੀ ਸਫ਼ਾਈ ਕਰਨ ਵਿਚ ਸਾਡੀ ਮਦਦ ਕਰਦੇ ਹਨ। ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਅੱਧਾ ਚਮਚ ਸੌਂਠ ਦਾ ਪਾਊਡਰ ਮਿਕਸ ਕਰਨਾ ਹੈ। ਉਸ ਤੋਂ ਬਾਅਦ ਅਗਲੀ ਚੀਜ਼ ਤੁਸੀ ਹਲਦੀ ਲੈਣੀ ਹੈ। ਸਿਗਰਟ ਅਤੇ ਪ੍ਰਦੂਸ਼ਣ ਦੇ ਧੂੰਏਂ ਦੇ ਹਾਨੀਕਾਰਕ ਪ੍ਰਭਾਵ ਤੋਂ ਬਚਾਉਣ ਲਈ ਹਲਦੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਸ ਦੇ ਨਾਲ ਹੀ ਇਹ ਫੇਫੜਿਆਂ ਵਿੱਚ ਜੰਮੀ ਹੋਈ ਬਲਗਮ, ਨੂੰ ਬਾਹਰ ਕੱਢਦਾ ਹੈ।

ਤੁਸੀਂ ਇੱਥੇ ਇੱਕ ਚਮਚ ਹਲਦੀ ਮਿਕਸ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਮੈਡੀਅਮ ਸਾਇਜ ਦਾ ਇਕ ਪਿਆਜ ਲੈਣਾ ਹੈ। ਪਿਆਜ ਸਾਡੇ ਫੇਫੜਿਆਂ ਦੀ ਸੋਜ ਨੂੰ ਘੱਟ ਕਰਦਾ ਹੈ। ਪਿਆਜ ਨੂੰ ਛਿੱਲ ਕੇ ਉਸ ਨੂੰ ਧੋ ਕੇ ਛੋਟੇ ਛੋਟੇ ਟੁਕੜੇ ਕਰ ਕੇ ਉਸ ਨੂੰ ਵੀ ਪਾਣੀ ਦੇ ਵਿੱਚ ਮਿਕਸ ਕਰ ਦੇਣਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਣੀ ਵਿੱਚ ਮਿਕਸ ਕਰਨ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਉਦੋਂ ਤੱਕ ਉਬਾਲਣਾ ਹੈ,ਜਦੋਂ ਤੱਕ ਪਾਣੀ ਅੱਧਾ ਨਹੀਂ ਰਹਿ ਜਾਂਦਾ। ਹੁਣ ਇਹ ਦੇਸੀ ਘਰੇਲੂ ਨੁਸਖਾ ਬਣ ਕੇ ਤਿਆਰ ਹੋ ਗਿਆ ਹੈ। ਤੁਸੀਂ ਇਸਨੂੰ ਛਾਨਣੀ ਦੀ ਮਦਦ ਦੇ ਨਾਲ ਛਾਣ ਕੇ ਇਸਦਾ ਪਾਣੀ ਅਲੱਗ ਕਰ ਲੈਣਾਂ ਹੈ। ਇਸ ਦਵਾਈ ਦੇ ਨਾਲ ਨਾਲ ਤੁਸੀਂ ਸਾਰਾ ਦਿਨ ਪਾਣੀ ਵੀ ਬਹੁਤ ਜਿਆਦਾ ਪੀਣਾ ਹੈ। ਦਿਨ ਭਰ ਪਾਣੀ ਪੀਣ ਦੇ ਨਾਲ-ਨਾਲ ਤੁਹਾਡੀ ਫੇਫੜਿਆਂ ਦੀ ਸਫ਼ਾਈ ਹੁੰਦੀ ਰਹੇਗੀ।

ਦੋਸਤੋ ਜਦੋਂ ਵੀ ਤੁਸੀਂ ਇਸ ਪਾਣੀ ਨੂੰ ਪੀਣਾਂ ਹੈ ਤਾਂ ਹਲਕਾ ਗਰਮ ਕਰਕੇ ਹੀ ਪੀਣਾ ਹੈ। ਇਸ ਨੂੰ ਠੰਡਾ ਬਿਲਕੁਲ ਵੀ ਨਹੀਂ ਪੀਣਾ ਹੈ ਤੁਸੀਂ ਇਸ ਡਰਿੰਕ ਨੂੰ ਦੋ ਵਾਰ ਵਿੱਚ ਪੀ ਸਕਦੇ ਹੋ। ਦੋ ਵਾਰ ਪੀਣ ਦੇ ਵਿੱਚ ਤੁਹਾਡੇ ਸਮੇਂ ਦੇ ਵਿੱਚ ਘੱਟੋ-ਘੱਟ 15 ਘੰਟਿਆਂ ਦਾ ਗੈਪ ਹੋਣਾ ਚਾਹੀਦਾ ਹੈ। ਇਸ ਨੂੰ ਪੀਣ ਦੇ ਨਾਲ ਤੁਹਾਡੇ ਫੇਫੜੇ ਡੀਟੋਕਸ ਹੋ ਜਾਣਗੇ ।ਤੁਹਾਡੇ ਫੇਫੜਿਆਂ ਵਿੱਚ ਜੰਮੀ ਹੋਈ ਸਾਰੀ ਗੰਦਗੀ ਬਾਹਰ ਆ ਜਾਵੇਗੀ। ਇਸ ਨੂੰ ਪੀਣ ਨਾਲ ਤੁਹਾਡੇ ਫੇਫੜੇ ਧੂੰਏ ਅਤੇ ਪ੍ਰਦੂਸ਼ਣ ਦੇ ਕਾਰਨ ਜੋ ਵੀ ਬੁਰਾ ਪ੍ਰਭਾਵ ਤੁਹਾਡੇ ਫੇਫੜਿਆਂ ਉੱਤੇ ਪਿਆ ਹੈ ਉਹ ਠੀਕ ਹੋ ਜਾਵੇਗਾ। ਇਹ ਦੇਸੀ ਘਰੇਲੂ ਨੁਸਖਾ ਇੰਨਾ ਜ਼ਿਆਦਾ ਫਾਇਦੇਮੰਦ ਹੈ ਕਿ ਤੁਸੀਂ ਦਸ ਦਿਨ ਦੇ ਵਿੱਚ ਸਿਰਫ ਇਕ ਵਾਰ ਹੀ ਇਸਦਾ ਪ੍ਰਯੋਗ ਕਰਨਾ ਹੈ।

Leave a Reply

Your email address will not be published. Required fields are marked *