ਸਰੀਰ ਨੂੰ ਤੰਦਰੁਸਤ ਤੇ ਤਾਕਤਵਰ ਬਣਾਏ, ਖੂਨ ਦੀ ਘਾਟ, ਕਬਜ਼, ਕੰਮਜ਼ੋਰ ਨਜ਼ਰ ਦਾ ਪੱਕਾ ਇਲਾਜ |

ਮਾਵਾ ਗਜਰੇਲੇ ਖੰਡ ਤੋਂ ਤਿਆਰ ਕੀਤਾ ਗਿਆ ਗਜਰੇਲਾ ਸਿਰਫ ਇਕ ਮਿਠਾਈ ਦੀ ਤਰ੍ਹਾਂ ਨਹੀਂ ਹੁੰਦਾ ਸਗੋਂ ਇਸ ਦੇ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਜਿਨ੍ਹਾਂ ਦਾ ਸ਼ਰੀਰ ਨਹੀਂ ਵੱਧਦਾ-ਫੁੱਲਦਾ, ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਜਿਨ੍ਹਾਂ ਦੀ ਨਜ਼ਰ ਕਮਜ਼ੋਰ ਹੈ ਜਾਂ ਫਿਰ ਕੋਈ ਸ਼ਰੀਰਕ ਕਮਜ਼ੋਰੀ ਹੈ, ਜਿਨ੍ਹਾਂ ਨੂੰ ਸ਼ਰੀਰ ਵਿੱਚ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ, ਚਿਹਰੇ ਦੀ ਖੁਸ਼ਕੀ ਨੂੰ ਮਿਟਾਉਣ ਲਈ ਵੀ ਇਹ ਬਹੁਤ ਵਧੀਆ ਦਵਾਈ ਹੈ।

ਅੱਜ ਅਸੀਂ ਤੁਹਾਡੇ ਨਾਲ ਇਕ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਾਂਗੇ ਜਿਸਨੂੰ ਤੁਸੀਂ ਸਿਰਫ ਇਕ ਮਿਠਾਈ ਦੇ ਤੌਰ ਤੇ ਖਾਂਦੇ ਹੋ ਉਸਦੇ ਸ਼ਰੀਰ ਨੂੰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਗਜਰੇਲਾ ਬਨਾਉਣ ਦੀ ਵਿਧੀ ਦੇ ਬਾਰੇ ਦੱਸਾਂਗੇ ਅਤੇ ਗਜਰੇਲਾ ਖਾਣ ਦੇ ਸਰੀਰ ਨੂੰ ਕੀ ਫਾਇਦੇ ਹੁੰਦੇ ਹਨ। ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ।

ਦੋਸਤੋ ਗਜਰੇਲਾ ਬਣਾਉਣ ਦੇ ਲਈ ਤੁਹਾਨੂੰ ਮੱਝ ਦਾ ਦੁੱਧ ਇਸਤੇਮਾਲ ਕਰਨਾ ਚਾਹੀਦਾ ਹੈ। ਕਿਉਂਕਿ ਗਾਂ ਦਾ ਦੁੱਧ ਨਮਕੀਨ ਅਤੇ ਖਟਾਸ ਦੇ ਵਿੱਚ ਹੁੰਦਾ ਹੈ ਉਸ ਦਾ ਗਜਰੇਲਾ ਸੁਆਦ ਨਹੀਂ ਬਣਦਾ। ਇੱਥੇ ਤੁਸੀਂ 10 ਕਿਲੋ ਮੱਜ ਦਾ ਦੁੱਧ ਲੈਣਾ ਹੈ। ਤੁਸੀ ਡੇੜ ਕਿੱਲੋ ਦੁੱਧ ਦਾ ਗਾਜਰ ਦਾ ਹਲਵਾ ਬਣਾਉਣ ਦੇ ਲਈ ਇੱਕ ਕਿਲੋ ਦਾ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਬਾਅਦ 200 ਗ੍ਰਾਮ ਸੌਗੀ ,200 ਗ੍ਰਾਮ ਮਗਜ,। ਮਗਰ ਕਈ ਤਰਾਂ ਦੀਆਂ ਖੁਸ਼ਕੀ ਨਾਲ ਸੰਬੰਧਿਤ ਬੀਮਾਰੀਆਂ ਨੂੰ ਦੂਰ ਕਰਦਾ ਹੈ।

ਦਿਮਾਗ ਦੀ ਤਾਕਤ ਦੇ ਲਈ ਅਸੀ ਗਜਰੇਲੇ ਦੇ ਵਿੱਚ 200 ਗ੍ਰਾਮ ਬਦਾਮ ਦਾ ਇਸਤੇਮਾਲ ਕਰਾਂਗੇ। ਇਸ ਤੋਂ ਬਾਅਦ 200 ਗ੍ਰਾਮ ਕਾਜੂ ਤਾਕਤ ਦੇ ਲਈ ਇਸਤੇਮਾਲ ਕਰਾਂਗੇ। ਇਸ ਤੋਂ ਬਾਅਦ ਅਸੀਂ 200 ਗਰਾਮ ਦੇਸੀ ਘਿਓ ਦਾ ਇਸਤੇਮਾਲ ਕਰਾਂਗੇ। ਇਸ ਤੋਂ ਬਾਅਦ ਅਸੀਂ ਇੱਕ ਕਿਲੋ ਚੀਨੀ ਦਾ ਪ੍ਰਯੋਗ ਕਰਾਂਗੇ। ਆਯੁਰਵੇਦ ਦੇ ਵਿਚ ਤਾਕਤ ਨੂੰ ਵਧਾਉਣ ਦੇ ਲਈ ਬਹੁਤ ਵਧੀਆ ਦਵਾਈ ਮੰਨੀ ਜਾਂਦੀ ਹੈ।

ਦੋਸਤੋ ਗਜਰੇਲਾ ਬਣਾਉਣ ਦੇ ਲਈ ਅਸੀਂ ਦਸ ਕਿੱਲੋ ਦੁੱਧ ਨੂੰ ਕੜਾਹੀ ਦੇ ਵਿਚ ਪਾ ਕੇ ਉਸ ਨੂੰ ਚੁੱਲ੍ਹੇ ਉੱਤੇ ਰੱਖ ਦਵਾਂਗੇ। ਦੋਸਤੋ ਇਸ ਦੁੱਧ ਨੂੰ ਹੌਲੀ-ਹੌਲੀ ਮੱਠੀ ਅੱਗ ਦੇ ਵਿੱਚ ਕੜਨ ਦੇਣਾ ਹੈ। ਹੌਲ਼ੀ ਹੌਲ਼ੀ ਦੁੱਧ ਦਾ ਖੋਆ ਬਣਨ ਦੇਣਾ ਹੈ। ਇਸਤੋਂ ਬਾਅਦ ਤੁਸੀਂ ਸਾਰੀ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਕੇ ਕੱਦੂਕਸ ਕਰ ਲੈਣਾਂ ਹੈ। ਦੋਸਤੋ ਖੋਏ ਨੂੰ ਜ਼ਿਆਦਾ ਟਾਈਟ ਨਹੀਂ ਕਰਨਾ ਹੈ ।ਇਸ ਨੂੰ ਹਲਕਾ ਜਿਹਾ ਢਿੱਲਾ ਹੀ ਰਹਿਣ ਦੇਣਾ ਹੈ। ਦੋਸਤੋ ਹੁਣ ਕੜਾਈ ਦੇ ਵਿੱਚ ਗ਼ਾਂਜਰਾ ਨੂੰ ਪਾ ਲੈਣਾ ਹੈ। ਗਾਜਰਾਂ ਦੇ ਵਿੱਚ ਬਹੁਤ ਵਧੀਆ ਗੁਣ ਪਾਇਆ ਜਾਂਦਾ ਹੈ

ਜੋ ਕਿ ਸਾਡੇ ਸਰੀਰ ਵਿੱਚ ਵਿਟਾਮਿਨ ਏ ਦੀ ਕਮੀ ਦੀ ਪੂਰਤੀ ਕਰਦਾ ਹੈ। ਇਸ ਦੇ ਵਿੱਚ ਬਿਟਕੁਟੇਨ ਗੁਣ ਪਾਇਆ ਜਾਂਦਾ ਹੈ। ਜਿਹੜੇ ਲੋਕ ਅੱਖਾਂ ਦਾ ਕੰਮ ਕਰਦੇ ਹਨ ਉਹਨਾਂ ਦੇ ਲਈ ਗਜਰੇਲਾ ਬਹੁਤ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਵਿਚ ਖੂਨ ਦੀ ਕਮੀ ਪਾਈ ਜਾਂਦੀ ਹੈ ਉਨ੍ਹਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪ੍ਰਗਨੈਂਸੀ ਦੇ ਵਿੱਚ ਜਿਨ੍ਹਾਂ ਔਰਤਾਂ ਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਅਤੇ ਉਹ ਖੂਨ ਦੀ ਮਾਤਰਾ ਪੂਰੀ ਕਰਨ ਦੇ ਲਈ ਦਵਾਈਆਂ ਦਾ ਪ੍ਰਯੋਗ ਕਰਦੀਆਂ ਹਨ ਉਸ ਦੀ ਜਗ੍ਹਾ ਤੇ ਉਹ ਗਜ਼ਰੇਲੇ ਦਾ ਪ੍ਰਯੋਗ ਕਰ ਸਕਦੀਆਂ ਹਨ।

ਇਹ ਇਕ ਬਹੁਤ ਵਧੀਆ ਦਵਾਈ ਦੇ ਰੂਪ ਵਿੱਚ ਕੰਮ ਕਰਦਾ ਹੈ ।ਇਸ ਦੀ ਤਾਸੀਰ ਗਰਮ ਨਹੀਂ ਹੁੰਦੀ ਇਸ ਕਰਕੇ ਤੁਸੀਂ ਇਸ ਨੂੰ ਗਰਮੀ ਅਤੇ ਸਰਦੀ ਦੇ ਮੌਸਮ ਵਿੱਚ ਪ੍ਰਯੋਗ ਕਰ ਸਕਦੇ ਹੋ। ਜਿਹੜੇ ਲੋਕ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹਨ ਉਹ ਲੋਕ ਵੀ ਗਜਰੇਲਾ ਦਾ ਪ੍ਰਯੋਗ ਕਰ ਸਕਦੇ ਹਨ। ਦੋਸਤੋ ਕਢਾਈ ਦੇ ਵਿੱਚ ਗਜ਼ਰੇਲਾ ਪਾਕੇ ,ਗਜਰੇਲੇ ਦਾ ਪਾਣੀ ਸੁਕਾਉਣ ਦੇ ਲਈ ਉਸਦੇ ਵਿੱਚ ਖੰਡ ਮਿਕਸ ਕਰ ਦੇਣੀ ਹੈ। ਖੰਡ ਮਿਕਸ ਕਰਨ ਤੋਂ ਬਾਅਦ ਜਦੋਂ ਤੱਕ ਗਜਰੇਲੇ ਦਾ ਪਾਣੀ ਸੁੱਕ ਨਹੀਂ ਜਾਂਦਾ ਉਦੋਂ ਤੱਕ ਇਸ ਨੂੰ ਹੌਲੀ ਗੈਸ ਦੇ ਉੱਤੇ ਚੰਗੀ ਤਰ੍ਹਾਂ ਪਕਾਓਦੇ ਰਹਿਣਾ ਹੈ।

ਜਦੋਂ ਗਾਜਰਾਂ ਚੰਗੀ ਤਰ੍ਹਾਂ ਪੱਕ ਜਾਣਗੀਆਂ ਅਤੇ ਉਸ ਦਾ ਪਾਣੀ ਸੁੱਕ ਜਾਵੇਗਾ ਤਾਂ ਉਸ ਦੇ ਵਿਚ ਦੇਸੀ ਘਿਉ ਮਿਕਸ ਕਰ ਦੇਣਾ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਖੋਏ ਨੂੰ ਮਿਕਸ ਕਰ ਦੇਣਾ ਹੈ। ਹੁਣ ਇਸ ਦੇ ਵਿਚ ਬਦਾਮ ਅਤੇ ਕਾਜੂਆਂ ਨੂੰ ਬਰੀਕ ਪੀਸ ਕੇ ਮਿਕਸ ਕਰ ਦੇਣਾ ਹੈ। ਫਿਰ ਇਸ ਦੇ ਵਿੱਚ ਸੋਗੀ ਨੂੰ ਵੀ ਮਿਲਾ ਦੇਣਾ ਹੈ। ਦੋਸਤੋ ਇਹ ਗਜਰੇਲਾ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੁਸੀਂ ਇਸ ਨੂੰ ਦੁੱਧ ਦੇ ਨਾਲ ਵੀ ਖਾ ਸਕਦੇ ਹੋ ਜਾਂ ਫਿਰ ਬਿਨ੍ਹਾਂ ਦੁੱਧ ਦੇ ਵੀ ਖਾ ਸਕਦੇ ਹੋ।

Leave a Reply

Your email address will not be published. Required fields are marked *