ਸਰਦੀ, ਖਾਂਸੀ, ਜ਼ੁਕਾਮ ਦਾ ਕਰੋ ਘਰ ਬੈਠੇ ਦੇਸੀ ਇਲਾਜ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਦੀ ਦਾ ਮੌਸਮ, 2 ਮਹੀਨੇ ਬਾਅਦ ਸ਼ੁਰੂ ਹੋਣ ਵਾਲਾ ਹੈ ।ਸਰਦੀ ਆਉਂਦੇ ਹੀ ਸਾਨੂੰ ਖਾਂਸੀ-ਜ਼ੁਕਾਮ ,ਗਲੇ ਵਿਚ ਖਰਾਸ਼ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।

ਦੋਸਤੋ ਅੱਜ ਅਸੀਂ ਤੁਹਾਡੇ ਲਈ ਸਰਦੀਆਂ ਦੇ ਮੌਸਮ ਵਿਚ ਹੋਣ ਵਾਲੀ ਖਾਂਸੀ ਜ਼ੁਕਾਮ ਗਲੇ ਵਿਚ ਖਰਾਸ਼ ਲਈ ਇਕ ਬਹੁਤ ਹੀ ਵਧੀਆ ਕਾਰਗਰ ਨੁਸਖਾ ਲੈ ਕੇ ਆਏ ਹਾਂ। ਦੋਸਤੋ ਅਕਸਰ ਸਰਦੀਆਂ ਵਿੱਚ ਸਾਨੂੰ ਖਾਂਸੀ ਜ਼ੁਕਾਮ ਹੋਣ ਤੇ ਅਸੀਂ ਬਹੁਤ ਜ਼ਿਆਦਾ ਐਲੋਪੈਥਿਕ ਦਵਾਈਆਂ ਦਾ ਇਸਤੇਮਾਲ ਕਰਨ ਲੱਗ ਜਾਂਦੇ ਹਾਂ। ਅੰਗਰੇਜ਼ੀ ਦਵਾਈਆਂ ਦੀ ਜਗ੍ਹਾ ਤੇ ਅੱਜ ਅਸੀਂ ਤੁਹਾਨੂੰ ਇਕ ਘਰ ਦਾ ਬਣਾਇਆ ਹੋਇਆ ਬਹੁਤ ਹੀ ਵਧੀਆ ਦੇਸੀ ਇਲਾਜ ਦਸਾਂਗੇ। ਤੁਹਾਨੂੰ ਦੱਸਦੇ ਹਾਂ ਕਿ ਇਹ ਨੁਸਖ਼ੇ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ।

ਦੋਸਤੋ ਇਹ ਦੇਸੀ ਨੁਸਕਾ ਪੁਰਾਣੀ ਤੋਂ ਪੁਰਾਣੀ ਖਾਂਸੀ ,ਜ਼ੁਕਾਮ ਨੂੰ ਬਿਲਕੁਲ ਠੀਕ ਕਰ ਦਿੰਦਾ ਹੈ ।ਇਸ ਦੇਸੀ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਪਾਣੀ, ਅਦਰਕ, ਤੁਲਸੀ ਦੇ ਪੱਤੇ,ਜੀਰਾ, ਅਤੇ ਸ਼ਹਿਦ ਲੈਣਾ ਹੈ। ਸਭ ਤੋਂ ਪਹਿਲਾਂ ਅਸੀਂ ਇਕ ਭਾਂਡੇ ਵਿਚ ਇਕ ਗਲਾਸ ਪਾਣੀ ਪਾ ਕੇ ਉਸ ਦੇ ਵਿੱਚ 2 ਚੱਮਚ ਜੀਰਾ ਪਾ ਲਵਾਂਗੇ। ਜੀਰਾ ਤੁਹਾਡੀ ਸਰਦੀ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਇਸਦੇ ਨਾਲ ਹੀ ਇਹ ਤੁਹਾਡੇ ਸਿਰ ਦਰਦ ਅਤੇ ਬੰਦ ਨੱਕ ਨੂੰ ਵੀ ਖੋਲ੍ਹਦਾ ਹੈ। ਹੁਣ ਇਸ ਪਾਣੀ ਨੂੰ ਉਦੋਂ ਤੱਕ ਉਬਲਦੇ ਰਹਿਣ ਦੇਣਾ ਹੈ ,ਜਦੋਂ ਤੱਕ ਪਾਣੀ ਇਕ ਚੌਥਾਈ ਹਿੱਸਾ ਨਾ ਰਹਿ ਜਾਵੇ। ਉਸ ਤੋਂ ਬਾਅਦ ਇਸ ਪਾਣੀ ਨੂੰ ਇੱਕ ਛਾਨਣੀ ਦੀ ਮਦਦ ਦੇ ਨਾਲ ਛਾਣ ਕੇ ਅਲੱਗ ਕਰ ਲਵਾਂਗੇ।ਉਸ ਤੋਂ ਬਾਅਦ ਇਸ ਵਿੱਚ ਅਸੀਂ ਤੁਲਸੀ ਦੇ ਪੱਤਿਆਂ ਦਾ ਇਸਤੇਮਾਲ ਕਰਾਂਗੇ । ਤੁਲਸੀ ਵਿੱਚ ਸੌ ਤੋਂ ਵੀ ਜ਼ਿਆਦਾ ਬਿਮਾਰੀਆਂ ਨੂੰ ਠੀਕ ਕਰਨ ਦੇ ਗੁਣ ਪਾਏ ਜਾਂਦੇ ਹਨ। ਇਹ ਤੁਹਾਡੀ ਸਰਦੀ ਖਾਂਸੀ ਜੁਕਾਮ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ

ਹੁਣ ਅਸੀਂ ਤੁਲਸੀ ਦੇ ਪੰਜ ਤੋਂ ਸੱਤ ਪੱਤੇ ਪਾਣੀ ਵਿਚ ਪਾ ਕੇ ਉਬਾਲਣ ਲਈ ਰੱਖ ਦਵਾਗੇ। ਹੁਣ ਇਸ ਪਾਣੀ ਦੇ ਵਿੱਚ ਅਸੀਂ ਅਦਰਕ ਨੂੰ ਕੱਦੂਕੱਸ ਕਰਕੇ ਇਸਦੇ ਵਿੱਚ ਮਿਲਾ ਦਵਾਂਗੇ। ਅਦਰਕ ਖਾਂਸੀ ਨੂੰ ਠੀਕ ਕਰਨ ਲਈ ਬਹੁਤ ਵਧੀਆ ਔਸ਼ਧੀ ਮੰਨੀ ਜਾਂਦੀ ਹੈ। ਇਸ ਪਾਣੀ ਨੂੰ ਉਦੋਂ ਤੱਕ ਉਬਲਣ ਦਵਾਂਗੇ ਜਦੋਂ ਤੱਕ ਕਿ ਇਹ ਪਾਣੀ ਅੱਧਾ ਨਾ ਰਹਿ ਜਾਵੇ। ਹੁਣ ਇਹ ਕਾੜ੍ਹਾ ਪੀਣ ਲਈ ਤਿਆਰ ਹੈ ।ਇਸ ਕਾੜੇ ਨੂੰ ਛਾਨਣੀ ਦੀ ਮਦਦ ਨਾਲ ਛਾਣ ਕੇ ਇਕ ਗਲਾਸ ਵਿੱਚ ਪਾ ਲਵਾਂਗੇ। ਮਿਠਾਸ ਦੇ ਲਈ ਇਸਦੇ ਵਿੱਚ ਸਵਾਦ ਅਨੁਸਾਰ ਸ਼ਹਿਦ ਨੂੰ ਮਿਕਸ ਕਰ ਸਕਦੇ ਹਾਂ। ਸ਼ਹਿਦ ਨੂੰ ਗਰਮ ਕਾੜ੍ਹੇ ਦੇ ਵਿੱਚ ਹੀ ਚੰਗੀ ਤਰਾਂ ਮਿਕਸ ਕਰਨਾ ਹੈ ਤਾਂ ਕਿ ਗਰਮ ਪਾਣੀ ਵਿਚ ਸ਼ਹਿਦ ਚੰਗੀ ਤਰ੍ਹਾਂ ਮਿਕਸ ਹੋ ਜਾਵੇ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਕਾੜੇ ਨੂੰ ਕਦੋਂ ਤੇ ਕਿੰਨੀ ਮਾਤਰਾ ਵਿਚ ਲੈਣਾ ਹੈ। ਤੁਸੀਂ ਇਸ ਨੂੰ ਦਿਨ ਵਿਚ ਕਿਸੇ ਵੀ ਸਮੇਂ ਲੈ ਸਕਦੇ ਹੋ ਪਰ ਜੇਕਰ ਤੁਸੀਂ ਇਸ ਦਾ ਸੇਵਨ ਸਵੇਰ ਦੇ ਸਮੇਂ ਕਰਦੇ ਹੋ ਤੁਹਾਨੂੰ ਇਸ ਦਾ ਜ਼ਿਆਦਾ ਲਾਭ ਮਿਲੇਗਾ। ਇਹ ਦੇਸੀ ਇਲਾਜ ਤੁਹਾਡੀ ਸਰਦੀ ਖਾਂਸੀ ਜ਼ੁਕਾਮ ਦੇ ਲਈ ਹੈ ।ਹੁਣ ਤੁਹਾਨੂੰ ਦੱਸਦੇ ਹਾਂ ਜੇਕਰ ਤੁਹਾਡੀ ਨੱਕ ਬੰਦ ਹੋਵੇ ਤਾਂ ਤੁਸੀਂ ਓਸ ਨੂੰ ਕਿਸ ਤਰ੍ਹਾਂ ਖੋਲ ਸਕਦੇ ਹੋ।

ਦੋਸਤੋ ਬੰਦ ਨੱਕ ਲਈ ਤੁਸੀਂ ਪੰਜ ਤੋਂ ਛੇ ਲੋਂਗ ਨੂੰ ਕੁੱਟ ਕੇ ,ਉਸ ਨੂੰ ਇਕ ਗਲਾਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਉਸ ਨੂੰ ਛਾਣ ਕੇ ਅਲੱਗ ਕਰ ਦਵੋ ,ਅਤੇ ਉਸ ਦੇ ਪਾਣੀ ਨਾਲ ਆਪਣੇ ਨੱਕ ਰਾਹੀਂ ਉਸ ਪਾਣੀ ਦੀ ਭਾਫ ਨੂੰ ਲੈ ਸਕਦੇ ਹੋ ।ਇਸ ਨਾਲ ਤੁਹਾਡਾ ਨੱਕ ਬਹੁਤ ਜਲਦੀ ਖੁੱਲ ਜਾਵੇਗਾ।

Leave a Reply

Your email address will not be published. Required fields are marked *