ਸਰਦਰਦ ਅਤੇ ਮਾਇਗਰੇਨ ਤੋਂ ਹਮੇਸ਼ਾ ਹਮੇਸ਼ਾ ਲਈ ਛੁਟਕਾਰਾ ਪਾਓ |

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਮਾਈਗ੍ਰੇਨ ਦੇ ਬਾਰੇ ਯਾਨੀ ਸਿਰ ਦਰਦ ਜੋ ਕੀ ਅੱਧੇ ਸਿਰ ਵਿੱਚ ਦਰਦ ਹੁੰਦਾ ਹੈ ਉਸ ਨੂੰ ਮਾਈਗ੍ਰੇਨ ਕਹਿੰਦੇ ਹਨ ਇਸ ਬਾਰੇ ਜਾਨਕਾਰੀ ਦੇਵਾਂਗੇ ਕੀ ਇਸ ਤੋਂ ਹਮੇਸ਼ਾ,ਹਮੇਸ਼ਾਂ ਦੇ ਲਈ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੈਲੋ ਦੋਸਤੋ ਮਾਈਗ੍ਰੇਨ ਦੀ ਸਮਸਿਆ ਕਿਸੇ ਵੀ ਉਮਰ ਵਿੱਚ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ।ਇਹ ਸਿਰ ਦੇ ਅੱਧੇ ਹਿੱਸੇ ਵਿੱਚ ਅਚਾਨਕ ਹੀ ਜੋ਼ਰਦਾਰ ਦਰਦ ਸ਼ੁਰੂ ਹੋ ਜਾਂਦਾ ਹੈ।ਇਹ ਲਗਾਤਾਰ ਇੱਕ ਤੋਂ ਦੋ ਘੱਟੇ ਹੋ ਸਕਦਾ ਹੈ ਜਾਂ ਫਿਰ ਕਦੇ,ਕਦੇ ਤਾਂ ਇੱਕ ਤੋਂ ਦੋ ਦਿਨ ਤੱਕ ਵੀ ਹੋ ਸਕਦਾ ਹੈ।

ਮਾਈਗ੍ਰੇਨ ਹੋਣ ਨਾਲ ਨਾ ਤਾਂ ਵਿਅਕਤੀ ਚੈਨ ਨਾਲ ਕੰਮ ਕਰ ਸਕਦਾ ਹੈ ਤੇ ਨਾ ਹੀ ਬੈਠ ਸਕਦਾ ਹੈ ਅਤੇ ਨਾ ਹੀ ਸੋ ਸਕਦਾ ਹੈ।ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਸਿਰ ਵਿੱਚ ਜੋ਼ਰ ਜੋ਼ਰ ਨਾਲ ਹਥੋੜੇ ਮਾਰ ਰਿਹਾ ਹੋਵੇ। ਮਾਈਗ੍ਰੇਨ ਦੀ ਵਜਹ ਨਾਲ ਕਦੇ ਕਦੇ ਤਾਂ ਘਬਰਾਹਟ,ਉਲਟੀ ਅਤੇ ਚੱਕਰ ਜੈਸੀਆਂ ਸਮਸਿਆਵਾਂ ਵੀ ਪੈਂਦਾ ਹੋ ਜਾਂਦੀਆਂ ਹਨ।ਅੱਜ ਕੱਲ੍ਹ ਤਾਂ ਮਾਈਗ੍ਰੇਨ ਦੀ ਸਮਸਿਆ ਵੱਧਦੀ ਹੀ ਜਾਂਦੀ ਹੈ।ਜਿਸ ਦਾ ਮੁਖ ਕਾਰਨ ਹੈ ਜੀਵਨ ਸ਼ੈਲੀ ਵਿੱਚ ਬਦਲਾਵ। ਲੋਕਾਂ ਦੇ ਰਹਿਣ ਸਹਿਣ ਵਿੱਚ ਅਤੇ ਖਾਣ ਪੀਣ ਵਿੱਚ ਕਾਫੀ ਬਦਲਾਵ ਆ ਗਿਆ ਹੈ।ਜਿਸ ਨਾਲ ਸਹਿਤ ਨਾਲ ਜੁੜੀਆਂ ਸਮਸਿਆਵਾਂ ਪੈਂਦਾ ਹੋ ਜਾਂਦੀਆਂ ਹਨ।

ਦੋਸਤੋ ਮਾਈਗ੍ਰੇਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਪੂਰੀ ਨੀਂਦ ਨਾ ਲੈਣਾ,ਭੁੱਖੇ ਪੇਟ ਰਹਿਣਾ,ਪਾਣੀ ਦੀ ਕਮੀ,ਤੇਜ਼ ਧੁੱਪ,ਥਕਾਵਟ,ਹਾਈ ਬੀ ਪੀ,ਟੈਨਸ਼ਨ,ਡਿਪਰੈਸ਼ਨ ਅਤੇ ਯਾਤਰਾ ਆਦਿ ਕਾਰਨਾਂ ਕਰਕੇ ਮਾਇਗ੍ਰੇਨ ਦੀ ਸਮਸਿਆ ਹੋ ਸਕਦੀ ਹੈ।ਰੱਬ ਨਾ ਕਰੇ ਜੇ ਕਿਸੇ ਨੂੰ ਇਹ ਸਮੱਸਿਆ ਹੈ ਤਾਂ ਇਹ ਕੁੱਝ ਘਰੇਲੂ ਉਪਾੲੇ ਹਨ ਜਿਨ੍ਹਾਂ ਨੂੰ ਤੁਸੀਂ ਵਰਤ ਕੇ ਯਾਨੀ ਅਪਣਾਉਂ ਕੇ ਮਾਇਗ੍ਰੇਨ ਦੀ ਸਮਸਿਆਂ ਤੋ ਪੂਰੀ ਤਰ੍ਹਾਂ ਨਾਲ ਛੁਟਕਾਰਾ ਪਾ ਸਕਦੇ ਹੋ।

ਮਾਇਗ੍ਰੇਨ ਦੇ ਲਈ ਸੱਭ ਤੋ ਅਸਰ ਦਾਰ ਨੁਸਖਾ ਹੈ ਗਾਂ ਦਾ ਸ਼ੁੱਧ ਦੇਸੀ ਘਿਉ।ਮਾਈਗ੍ਰੇਨ ਹੋਣ ਤੇ ਸਾਡੇ ਦੀਮਾਗ ਦੀਆਂ ਨਸਾ ਵਿੱਚ ਕਮਜ਼ੋਰੀ ਅਤੇ ਸੁੱਕਾਪਨ ਆ ਜਾਂਦਾ ਹੈ ਇਸ ਕਰਕੇ ਸਾਡਾ ਦਿਮਾਗ਼ ਤੇਜ਼ ਧੁੱਪ ਜਾਂ ਥਕਾਵਟ ਸਹਿਣ ਨਹੀਂ ਕਰ ਸਕਦਾ।ਇਸ ਕਰਕੇ ਸਿਰ ਦਰਦ ਹੋਣ ਲੱਗ ਜਾਂਦਾ ਹੈ। ਇਸ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਗਾਂ ਦਾ ਘਿਓ ਬਹੁਤ ਲਾਭਦਾਇਕ ਹੁੰਦਾ ਹੈ।ਘਿਓ ਥੋੜ੍ਹਾ ਹਲਕਾ ਗਰਮ ਕਰਕੇ ਉਸ ਦੀ ਇੱਕ,ਇੱਕ ਬੂੰਦ ਨੱਕ ਦੇ ਦੋਨੋ ਪਾਸੇ ਰਾਤ ਨੂੰ ਸੌਣ ਤੋਂ ਪਹਿਲਾਂ ਪਾ ਦਿਉ ਅਤੇ ਲੰਮੇ,ਲੰਮੇ ਸਾਹ ਲਉ ਅਗਰ ਤੁਸੀਂ ਇਹ ਉਪਾੲੇ ਰੋਜ਼ ਰਾਤ ਨੂੰ ਕੇਵਲ ਸੱਤ ਦਿਨ ਤੱਕ ਕਰਦੇ ਹੋ ਤਾਂ ਤੁਹਾਨੂੰ ਫਰਕ ਲੱਗਣ ਲੱਗ ਜਾਵੇਗਾ ਅਤੇ ਹੌਲੀ,ਹੌਲੀ ਇਹ ਬੀਮਾਰੀ ਦੂਰ ਹੋ ਜਾਵੇਗੀ।

ਇਸ ਦੇ ਇਲਾਵਾ ਮੌਡਿਆਂ ਅਤੇ ਪੈਰਾਂ ਦੀਆਂ ਤਲੀਆਂ ਦੀ ਵੀ ਮਾਲਸ਼ ਕਰੋ ਇਸ ਤਰ੍ਹਾਂ ਕਰਨ ਨਾਲ ਮਾਇਗ੍ਰੇਨ ਦੇ ਦਰਦ ਤੋਂ ਤੁਰੰਤ ਅਰਾਮ ਮਿਲਦਾ ਹੈ। ਇਸ ਤੋਂ ਇਲਾਵਾ ਗਾਂ ਦੇ ਦੁੱਧ ਵਿੱਚ ਕਪੂਰ ਦੀਆਂ ਟਿੱਕੀਆਂ ਮਿਲਾਕੇ ਸਿਰ ਦੀ ਮਾਲਿਸ਼ ਕਰਨ ਨਾਲ ਵੀ ਤੁਰੰਤ ਅਰਾਮ ਮਿਲਦਾ ਹੈ। ਇੱਕ ਹੋਰ ਨੁਸਖਾ ਹੈ ਜਿਸ ਦੇ ਲਈ ਸਾਨੂੰ ਚਾਹੀਦਾ ਹੈ ਸੌਫ,ਅਦਰਕ ਤੇ ਸ਼ਹਿਦ।ਅਦਰਕ ਦੀ ਚਾਹ ਮਾਈਗ੍ਰੇਨ ਨੂੰ ਦੂਰ ਕਰਨ ਲਈ ਕਾਫ਼ੀ ਫਾਇਦੇ ਮੰਦ ਹੁੰਦੀ ਹੈ। ਇੱਕ ਫਰਾਈਪੇਨ ਵਿੱਚ ਇੱਕ ਗਲਾਸ ਪਾਣੀ ਪਾ ਲਉ ਉਸ ਵਿੱਚ ਇੱਕ ਚਮਚ ਕੱਦੂ ਕੱਸ ਕੀਤਾ ਹੋਇਆ ਅੱਦਰਕ ਪਾ ਲਉ ਇੱਕ ਚਮਚ ਸੌਫ਼ ਪਾ ਲਉ ਅਤੇ ਹੁਣ 5 ਤੋਂ 6 ਮਿੰਟ ਤੱਕ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਉੱਬਲ ਜਾਵੇ ਤਾਂ ਇਸ ਠੰਡਾ ਹੋਣ ਵਾਸਤੇ ਰੱਖ ਦਿਉ

ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਨੂੰ ਛਾਨਣੀ ਨਾਲ ਗਲਾਸ ਵਿੱਚ ਪੁਣ ਲਉ ਹੁਣ ਇਸ ਵਿੱਚ ਮਿਲਾਉਣਾ ਹੈ ਇੱਕ ਚਮਚ ਸ਼ਹਿਦ ਅਤੇ ਇਸ ਤਰ੍ਹਾਂ ਇਹ ਹੋ ਗਈ ਸਾਡੀ ਅਦਰਕ ਵਾਲੀ ਚਾਹ ਤਿਆਰ। ਜਦੋਂ ਵੀ ਕਿਸੇ ਨੂੰ ਮਾਈਗ੍ਰੇਨ ਹੋਵੇ ਤਾਂ ਇਸ ਦਾ ਇਸਤੇਮਾਲ ਕਰਕੇ ਲਾਭ ਉਠਾ ਸਕਦੇ ਹਨ।ਅਦਰਕ ਦਾ ਸਿੱਧਾ ਅਸਰ ਸਾਡੇ ਸਿਰ ਦਰਦ ਕਰਨ ਵਾਲੇ ਹੋਰਮੋਨਸ ਤੇ ਹੁੰਦਾ ਹੈ ਤੇ ਇਹ ਸਾਡੇ ਪੇਟ ਲਈ ਵੀ ਫਾਇਦੇ ਮੰਦ ਹੈ ਇਸ ਨੂੰ ਤੁਸੀਂ ਹਫ਼ਤੇ ਵਿੱਚ ਤਿੰਨ ਵਾਰ ਲੈ ਸਕਦੇ ਹੋ ਧਿਆਨ ਰਹੇ ਇਸ ਨੂੰ ਹਫਤੇ ਵਿੱਚ ਤਿੰਨ ਵਾਰ ਤੋ ਵੱਧ ਨਾ ਲਿਆ ਜਾਵੇ ॥

ਦੋਸਤੋ ਮਾਈਗ੍ਰੇਨ ਦੇ ਰਾਹਤ ਪਾਉਣ ਲਈ ਆਈਸਬੈਗ ਦਾ ਇਸਤੇਮਾਲ ਵੀ ਕਾਫ਼ੀ ਕਾਮਯਾਬ ਹੈ ਜੇਕਰ ਤੁਹਾਡੇ ਕੋਲ ਆਈਸਬੈਗ ਨਹੀਂ ਹੈ ਤਾਂ ਬਰਫ਼ ਦੇ ਕੁੱਝ ਟੁਕੜੇ ਕਿਸੇ ਵੀ ਥੈਲੀ ਵਿੱਚ ਪਾ ਕੇ ਉਸ ਆਪਣੇ ਸਿਰ ਅਤੇ ਗਰਦਨ ਤੇ 15 ਮਿੰਟ ਤੱਕ ਰੱਖੇ ਇਸ ਤਰ੍ਹਾਂ ਕਰਨ ਨਾਲ ਮਾਇਗ੍ਰੇਨ ਤੋਂ ਬਹੁਤ ਜਲਦੀ ਤੁਹਾਨੂੰ ਅਰਾਮ ਮਿਲੇਗਾ॥ ਇਸ ਤੋਂ ਇਲਾਵਾ ਤੁਸੀਂ ਹਰ ਰੋਜ਼ ਬਿਨਾਂ ਨਾਗਾ ਯੋਗਾ,ਸ਼ੈਰ,ਕਸਰਤ ਕਰੋ ਅਤੇ ਪਾਣੀ ਜਿਆਦਾ ਪੀਓ।

ਇੱਕ ਦਿਨ ਵਿੱਚ ਘੱਟ ਤੋਂ ਘੱਟ ਤਿੰਨ ਤੋਂ ਚਾਰ ਲੀਟਰ ਪਾਣੀ ਜ਼ਰੂਰ ਪੀਓ।ਹਰੀਆਂ ਪੱਤੇਦਾਰ ਸਬਜ਼ੀਆਂ ਜਿਆਦਾ ਖਾਉ ਅਤੇ ਤੁਸੀਂ ਯੰਕਫੂਡ,ਤਲੀਆਂ ਚੀਜ਼ਾਂ,ਖੱਟੇ ਅਚਾਰ,ਖੱਟੇ ਫੱਲ,ਸ਼ਰਾਬ ਅਤੇ ਸਿਗਰਟ ਬੀੜੀ ਤੋਂ ਦੂਰ ਹੀ ਰਹੋ ਅਤੇ ਪੂਰੀ ਤੇ ਗੂੜੀ ਨੀੰਦ ਲਉ। ਸੋ ਦੋਸਤੋ ਉਮੀਦ ਕਰਦੇ ਹਾਂ ਕੀ ਜੇ ਤੁਸੀਂ ਇਨ੍ਹਾਂ ਨੁਸ਼ਖਿਆ ਤੇ ਅਮਲ ਕਰਦੇ ਹੋ ਤਾਂ ਤੁਸੀਂ ਮਾਈਗ੍ਰੇਨ ਦੀ ਸਮਸਿਆ ਤੋਂ ਬਹੁਤ ਜਲਦੀ ਛੁਟਕਾਰਾ ਪਾ ਸਕਦੇ ਹੋ।

Leave a Reply

Your email address will not be published. Required fields are marked *