ਇੱਕ ਵਾਰ ਲੈਣ ਨਾਲ ਹੀ ਤੁਰੰਤ ਇੰਮਿਊਨਿਟੀ ਹੋ ਜਾਵੇਗੀ ਸਟਰਾਂਗ ਬੁਖਾਰ ਕਮਜੋਰੀ ਨਾਲ ਭੁੱਖ ਨਾ ਲਗਨਾ ਮੁੰਹ ਕੌੜਾ ਹੋਣਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਬੁਖ਼ਾਰ ਤੋਂ ਬਾਅਦ ਭੁੱਖ ਨਾ ਲੱਗਣਾ ,ਜੀਭ ਦਾ ਸੁਆਦ ਚਲੇ ਜਾਣਾ ਇਹ ਆਮ ਗੱਲ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਦਾ ਹੀ ਇੱਕ ਇਲਾਜ ਦਸਾਂਗੇ।

ਦੋਸਤੋ ਅਕਸਰ ਬੁਖਾਰ ਹੋਣ ਤੋਂ ਬਾਅਦ ਸਾਡੇ ਮੂੰਹ ਦਾ ਸੁਆਦ ਬਿਲਕੁਲ ਵੀ ਖਰਾਬ ਹੋ ਜਾਂਦਾ ਹੈ। ਮੂੰਹ ਬਿਲਕੁਲ ਕੋੜਾ ਹੋ ਜਾਂਦਾ ਹੈ। ਕੋਈ ਵੀ ਚੀਜ਼ ਸੁਆਦ ਨਹੀਂ ਲੱਗਦੀ। ਬੁਖਾਰ ਤੋਂ ਬਾਅਦ ਕੁਝ ਵੀ ਖਾਣ ਦਾ ਦਿਲ ਨਹੀਂ ਕਰਦਾ, ਜੇਕਰ ਕੋਈ ਵੀ ਚੀਜ਼ ਖਾਂਦੇ ਹਾਂ ਤਾਂ ਉਹ ਸੁਆਦ ਨਹੀਂ ਲੱਗਦੀ। ਦਵਾਈਆਂ ਖਾ ਖਾ ਕੇ ਜੀਭ ਦਾ ਸੁਆਦ ਚਲਾ ਜਾਂਦਾ ਹੈ ,ਮੂੰਹ ਕੌੜਾ ਹੋ ਜਾਂਦਾ ਹੈ ,ਭੁੱਖ ਨਹੀਂ ਲੱਗਦੀ ਤਾਂ ਅੱਜ ਅਸੀਂ ਤੁਹਾਨੂੰ ਇਹੋ ਜਿਹਾ ਉਪਾਏ ਦੱਸਾਂਗੇ ,ਜੋ ਕਿ ਪੁਰਾਣੇ ਸਮਿਆਂ ਤੋਂ ਕੀਤਾ ਜਾਂਦਾ ਆ ਰਿਹਾ ਹੈ। ਜਿਸ ਦੇ ਦੋ ਮਿੰਟ ਦੇ ਪ੍ਰਯੋਗ ਨਾਲ ਤੁਹਾਡੀ ਜੀਭ ਦਾ ਸਵਾਦ ਵਾਪਸ ਆ ਜਾਵੇਗਾ ,ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਤੁਹਾਡੇ ਸਰੀਰ ਦੀ ਕਮਜੋਰੀ ਵੀ ਠੀਕ ਹੋ ਜਾਵੇਗੀ।

ਕਿਉਂਕਿ ਜਦੋਂ ਤਕ ਅਸੀਂ ਰੱਜ ਕੇ ਭੋਜਨ ਨਹੀਂ ਕਰਦੇ ਉਦੋਂ ਤੱਕ ਸਾਡੇ ਸਰੀਰ ਵਿਚ ਊਰਜਾ ਨਹੀਂ ਆਉਂਦੀ। ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਇੱਕ ਨਿੰਬੂ ਲੈਣਾ ਹੈ।ਨਿੰਬੂ ਇਸ ਤਰ੍ਹਾਂ ਦਾ ਲੈਣਾ ਹੈ ਕਿ ਉਹ ਰਸ ਭਰਿਆ ਹੋਵੇ। ਕੱਚੇ ਨਿੰਬੂ ਦਾ ਪ੍ਰਯੋਗ ਨਹੀਂ ਕਰਨਾ ਹੈ। ਨਿੰਬੂ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ।ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ, ਕਬਜ਼ ਦੀ ਸਮੱਸਿਆ ਹੋ ਗਈ ਹੈ ,ਜੀਭ ਦਾ ਸੁਆਦ ਚਲਾ ਗਿਆ ਹੈ, ਤੁਹਾਡਾ ਖਾਣਾ ਖਾਣ ਦਾ ਬਿਲਕੁਲ ਦਿਲ ਨਹੀਂ ਕਰਦਾ। ਇਸ ਪ੍ਰਯੋਗ ਨਾਲ ਸਾਰੀਆਂ ਚੀਜ਼ਾਂ ਵਿੱਚ ਤੁਹਾਨੂੰ ਫਾਇਦਾ ਮਿਲੇਗਾ।

ਦੋਸਤੋ ਤੁਹਾਨੂੰ ਅੱਧਾ ਰਸ ਭਰਿਆ ਨਿੰਬੂ ਕੱਟ ਕੇ ,ਉਸ ਦੇ ਉੱਪਰ ਦੋ ਚੁੱਟਕੀ ਪੀਸੀ ਹੋਈ ਕਾਲੀ ਮਿਰਚ ਮਿਲਾ ਦੇਣੀ ਹੈ। ਉਸ ਤੋਂ ਬਾਅਦ ਤੁਸੀਂ ਇਸ ਦੇ ਉੱਪਰ ਸੇਂਧਾਨਮਕ ਪਾਉਣਾ ਹੈਂ ।ਸੇਂਧਾ ਨਮਕ ਤੁਹਾਡੇ ਮੂੰਹ ਦੇ ਸੁਆਦ ਨੂੰ ਵਾਪਸ ਲੈ ਕੇ ਆਵੇਗਾ ।ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਤੁਸੀਂ ਸਾਧੇ ਨਮਕ ਦਾ ਪ੍ਰਯੋਗ ਨਹੀਂ ਕਰਨਾ ਹੈ ।ਤਿੰਨ ਚੁੱਟਕੀ ਸੇਂਧਾ ਨਮਕ ਨਿੰਬੂ ਦੇ ਉੱਪਰ ਲਗਾਉਣਾ ਹੈ। ਉਸ ਤੋਂ ਬਾਅਦ ਦੋ ਚੁੱਟਕੀ ਕਾਲਾ ਨਮਕ ਵੀ ਇਸ ਦੇ ਉੱਪਰ ਲਗਾ ਦੇਣਾ ਹੈ। ਫਿਰ ਇਕ ਕਾਂਟੇ ਦੀ ਮਦਦ ਨਾਲ ਤੁਸੀਂ ਇਸ ਨੂੰ ਗੈਸ ਉੱਤੇ ਪਕਾਉਣਾ ਹੈ।

ਤੁਸੀਂ ਚਿਮਟੇ ਦੀ ਮਦਦ ਦੇ ਨਾਲ ਵੀ ਨਿੰਬੂ ਨੂੰ ਪਕਾ ਸਕਦੇ ਹੋ ।ਤੁਸੀਂ ਇਸ ਨੂੰ ਗੈਸ ਉਪਰ ਰੱਖੋਗੇ ਤਾਂ ਤੁਸੀਂ ਦੇਖੋਗੇ ਕਿ ਇਸ ਵਿਚੋਂ ਬੁਲਬੁਲੇ ਨਿਕਲਣੇ ਸ਼ੁਰੂ ਹੋ ਜਾਣਗੇ। ਫਿਰ ਤੁਸੀਂ ਗੈਸ ਬੰਦ ਕਰ ਦੇਣੀ ਹੈ।ਇਸ ਨਿੰਬੂ ਨੂੰ ਇਕ ਕਟੋਰੀ ਵਿਚ ਨਿਚੋੜ ਕੇ ਥੋੜ੍ਹਾ-ਥੋੜ੍ਹਾ ਕਰਕੇ ਇਸ ਨੂੰ ਜੀਭ ਨਾਲ ਚਟਣਾ ਹੈ। ਇਸ ਨਾਲ ਤੁਹਾਡੀ ਭੁੱਖ ਵੱਧੇਗੀ, ਤੁਹਾਡੇ ਜੀਭ ਦਾ ਸੁਆਦ ਵੀ ਠੀਕ ਹੋਵੇਗਾ। ਜਿਵੇਂ ਤੁਹਾਡਾ ਖਾਣ ਦਾ ਕੁਝ ਵੀ ਦਿਲ ਨਹੀਂ ਕਰ ਰਿਹਾ ਸੀ ਇਸ ਨੂੰ ਲੈਣ ਤੋਂ ਬਾਅਦ ਤੁਹਾਡਾ ਭੋਜਨ ਖਾਣ ਨੂੰ ਵੀ ਦਿਲ ਕਰੇਗਾ। ਤੁਹਾਡੇ ਮੂੰਹ ਦਾ ਸੁਆਦ ਵਾਪਸ ਆ ਜਾਵੇਗਾ ਅਤੇ ਤੁਸੀਂ ਪੇਟ ਭਰ ਕੇ ਖਾਣਾ ਖਾਣਾ ਸ਼ੁਰੂ ਕਰ ਦੇਵੋਗੇ।

ਇਹ ਉਪਾਅ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ।ਸਾਡੇ ਪੁਰਾਣੇ ਬਜ਼ੁਰਗ ਵੀ ਇਸ ਉਪਾਅ ਦਾ ਪ੍ਰਯੋਗ ਕਰਦੇ ਆ ਰਹੇ ਹਨ। ਇਸ ਨਾਲ ਸਾਡੀ ਭੁੱਖ ਵਾਪਸ ਆ ਜਾਂਦੀ ਹੈ ਅਤੇ ਦਵਾਈਆਂ ਖਾਣ ਦੇ ਨਾਲ ਜਿਹੜਾ ਸਾਡਾ ਮੂੰਹ ਕੌੜਾ ਹੋਇਆ ਹੁੰਦਾ ਹੈ ਉਹ ਵੀ ਠੀਕ ਹੋ ਜਾਂਦਾ ਹੈ। ਨਿੰਬੂ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਅਤੇ ਇਸ ਦੀ ਕਟਾਰ ਸਾਡੀ ਪਾਚਨ ਸ਼ਕਤੀ ਨੂੰ ਵੀ ਠੀਕ ਰੱਖਦੀ ਹੈ।

Leave a Reply

Your email address will not be published. Required fields are marked *