ਇਸ ਤਰ੍ਹਾਂ ਨਾਲ ਅਜਵਾਇਨ ਖਾਵੋਂਗੇ ਤਾਂ ਹੋ ਜਾਣਗੇ ਕਈ ਰੋਗ ਜੜ ਤੋਂ ਖਤਮ || ਢਿੱਡ ਦੇ ਕੀੜੇ, ਜੋੜਾ ਦਰਦ , ਗਠੀਆ ||

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਜਵਾਇਨ ਦਾ ਇਸਤੇਮਾਲ ਪੂਰੇ ਭਾਰਤ ਵਿੱਚ ਮਸਾਲਿਆਂ ਦੇ ਤੌਰ ਤੇ ਵੀ ਕੀਤਾ ਜਾਂਦਾ ਹੈ ਅਤੇ ਇਸ ਨੂੰ ਦਵਾਈ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਜਵਾਇਣ ਦੇ ਵਿੱਚ 100 ਤਰ੍ਹਾਂ ਦੇ ਭੋਜਨ ਨੂੰ ਪਚਾਉਣ ਦੀ ਸਮਰੱਥਾ ਹੁੰਦੀ ਹੈ। ਕਬਜ਼ ,ਹਾਈ ਬੀ ਪੀ, ਪਿਸ਼ਾਬ ਨਾਲ ਸਬੰਧਿਤ ਰੋਗ ,ਲੀਵਰ ਨਾਲ ਸਬੰਧਿਤ ਰੋਗ, ਪੇਟ ਦੇ ਕੀੜੇ, ਕਿਡਨੀ ਦੀ ਬੀਮਾਰੀ, ਜੋੜਾਂ ਦੇ ਦਰਦ, ਗਠੀਏ ਵਰਗੀ ਬੀਮਾਰੀਆਂ ਦੇ ਲਈ ਅਜਵਾਇਣ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਪੇਟ ਦੇ ਕੀੜੇ ਮਾਰਨ ਦੇ ਲਈ ਅਜਵਾਇਣ ਦਾ ਪ੍ਰਯੋਗ ਕਿਸ ਤਰ੍ਹਾਂ ਕਰਨਾ ਹੈ। ਦੋਸਤੋ ਪੇਟ ਦੇ ਕੀੜੇ ਖਤਮ ਕਰਨ ਦੇ ਲਈ ਤੁਸੀਂ ਰਾਤ ਦੇ ਖਾਣਾ ਖਾਣ ਤੋਂ ਬਾਅਦ ਅਜਵਾਇਣ ਅਤੇ ਥੋੜ੍ਹਾ ਜਿਹਾ ਸੇਂਧਾ ਨਮਕ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾਂ ਹੈ। ਉਸ ਤੋਂ ਬਾਅਦ ਤੁਸੀਂ ਇੱਕ ਗਲਾਸ ਗੁਨਗੁਨਾ ਪਾਣੀ ਪੀ ਲੈਂਣਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਹਨ। ਇਸ ਨੁਸਖ਼ੇ ਦਾ ਪ੍ਰਯੋਗ ਤੁਸੀਂ ਦੋ ਤਿੰਨ ਦਿਨ ਲਗਾਤਾਰ ਕਰ ਸਕਦੇ ਹੋ।

ਦੋਸਤੋ ਇਸ ਨੁਸਖ਼ੇ ਦਾ ਪ੍ਰਯੋਗ ਤੁਸੀਂ ਦੂਸਰੇ ਤਰੀਕੇ ਨਾਲ ਵੀ ਕਰ ਸਕਦੇ ਹੋ। ਤੁਸੀਂ ਰਾਤ ਦੇ ਸਮੇਂ ਇਕ ਗਲਾਸ ਪਾਣੀ ਦੇ ਵਿਚ ਇਕ ਚਮਚ ਅਜਵਾਈਨ ਭਿਗੋ ਕੇ ਰੱਖ ਦੇਣੀ ਹੈ। ਸਵੇਰੇ ਉੱਠ ਕੇ ਤੁਸੀਂ ਇਸ ਪਾਣੀ ਨੂੰ ਛਾਣ ਕੇ ਇਸਦੇ ਵਿੱਚ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਇਸ ਪਾਣੀ ਨੂੰ ਖਾਲੀ ਪੇਟ ਪੀ ਲੈਣਾਂ ਹੈ। ਇਸ ਤਰ੍ਹਾਂ ਕਰਨ ਦੇ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ। ਇਸ ਤੋਂ ਇਲਾਵਾ ਤੁਸੀ ਇਕ ਚੱਮਚ ਅਜਵਾਇਣ ਦਾ ਪੋਡਰ ਲੱਸੀ ਦੇ ਵਿੱਚ ਮਿਲਾ ਕੇ, ਥੋੜ੍ਹਾ ਜਿਹਾ ਸੇਂਧਾਨਮਕ ਮਿਕਸ ਕਰਕੇ ਸਵੇਰੇ ਖਾਲੀ ਪੇਟ ਵੀ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ।

ਦੋਸਤ ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸ਼ਿਕਾਇਤ ਹੁੰਦੀ ਹੈ, ਗਠੀਆ ਦੀ ਸ਼ਿਕਾਇਤ ਹੈ, ਉਹਨਾਂ ਲੋਕਾਂ ਨੂੰ ਅਜਵਾਇਣ ਦੇ ਤੇਲ ਨਾਲ ਆਪਣੇ ਜੋੜਾਂ ਦੀ ਮਾਲਸ਼ ਕਰਨੀ ਚਾਹੀਦੀ ਹੈ। ਇਸ ਨਾਲ ਜੋੜਾਂ ਦੇ ਦਰਦ ਵਿੱਚ ਬਹੁਤ ਆਰਾਮ ਮਿਲਦਾ ਹੈ। ਅਜਵਾਇਣ ਦੇ ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਜੋੜਾਂ ਉੱਤੇ ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਇੱਕ ਪੋਟਲੀ ਦੇ ਵਿਚ ਅਜਵਾਇਣ ਨੂੰ ਬੰਨ੍ਹ ਕੇ ਉਸ ਨੂੰ ਗਰਮ ਕਰਕੇ ਆਪਣੇ ਜੋੜਾਂ ਦੇ ਦਰਦ ਤੇ ਸਿਕਾਈ ਵੀ ਕਰ ਸਕਦੇ ਹੋ। ਇਸ ਨਾਲ ਵੀ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ।

ਦੋਸਤ ਜਿਨ੍ਹਾਂ ਲੋਕਾਂ ਦੇ ਗੋਡਿਆਂ ਉੱਤੇ ਸੱਟ ਲੱਗ ਜਾਂਦੀ ਹੈ, ਜਾਂ ਫਿਰ ਸਰੀਰ ਦੇ ਕਿਸੇ ਵੀ ਅੰਦਰੂਨੀ ਹਿੱਸੇ ਤੇ ਸੱਟ ਲੱਗ ਜਾਂਦੀ ਹੈ, ਉਹਨਾਂ ਦੇ ਲਈ ਵੀ ਇਹ ਪੋਟਲੀ ਬਹੁਤ ਜ਼ਿਆਦਾ ਫਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਗਠੀਏ ਦਾ ਰੋਗ ਹੁੰਦਾ ਹੈ, ਉਹਨਾਂ ਲੋਕਾਂ ਨੂੰ ਹਰ ਰੋਜ਼ ਅਜਵਾਇਣ ਦੀ ਚਾਹ ਪੀਣੀ ਚਾਹੀਦੀ ਹੈ। ਤੁਸੀਂ ਇਕ ਗਲਾਸ ਪਾਣੀ ਦੇ ਵਿੱਚ ਇਕ ਚਮਚ ਅਜਵਾਈਨ ਅਤੇ ਸੌਂਠ ਦਾ ਪਾਊਡਰ ਮਿਕਸ ਕਰਕੇ, ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਛਾਣ ਕੇ ਸਵੇਰ ਦੇ ਸਮੇਂ ਇਸ ਚਾਹ ਨੂੰ ਜ਼ਰੂਰ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਸਵੇਰ ਦੇ ਸਮੇਂ ਇਸ ਦੀ ਚਾਹ ਬਣਾ ਕੇ ਪੀਂਦੇ ਹੋ ਤਾਂ ਸਾਨੂੰ ਸਾਰਾ ਦਿਨ ਜੋੜਾਂ ਵਿੱਚ ਦਰਦ ਨਹੀਂ ਹੋਵੇਗਾ। ਜੇਕਰ ਤੁਸੀਂ ਹਰ ਰੋਜ਼ ਇਸ ਚਾਹ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਜੋੜਾਂ ਦਾ ਦਰਦ ਹੌਲੀ ਹੌਲੀ ਖ਼ਤਮ ਹੋ ਜਾਵੇਗਾ।

ਦੋਸਤ ਜਿਨ੍ਹਾਂ ਲੋਕਾਂ ਦੇ ਕਮਰ ਵਿਚ ਦਰਦ ਰਹਿੰਦਾ ਹੈ, ਉਹਨਾਂ ਨੂੰ ਇਕ ਚੱਮਚ ਅਜਵਾਇਣ ਗੁੜ ਦੇ ਨਾਲ ਖਾਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਕਮਰ ਦਾ ਦਰਦ ਠੀਕ ਰਹਿੰਦਾ ਹੈ। ਜਿਨ੍ਹਾਂ ਲੋਕਾਂ ਦੇ ਕਮਰ ਵਿਚ ਦਰਦ ਰਹਿੰਦਾ ਹੈ ਉਹ ਇਸ ਨੁਸਖ਼ੇ ਦਾ ਪ੍ਰਯੋਗ ਜ਼ਰੂਰ ਕਰਨ। ਤੁਸੀਂ ਦੋ ਤੋਂ ਤਿੰਨ ਵਾਰੀ ਦਿਨ ਦੇ ਵਿੱਚ ਇਸ ਨੁਸਖ਼ੇ ਦਾ ਪ੍ਰਯੋਗ ਕਰ ਸਕਦੇ ਹੋ।

ਦੋਸਤ ਜਿਨ੍ਹਾਂ ਲੋਕਾਂ ਨੂੰ ਖਾਂਸੀ ਬਹੁਤ ਜ਼ਿਆਦਾ ਆਉਂਦੀ ਹੈ, ਛਾਤੀ ਵਿੱਚ ਬਹੁਤ ਜ਼ਿਆਦਾ ਬਲਗ਼ਮ ਬਣ ਗਈ ਹੈ ਉਹ 1 ਚੱਮਚ ਅਜਵਾਇਣ ਦੇ ਵਿਚ ਚੁਟਕੀ ਭਰ ਕਾਲੀ ਮਿਰਚ ਮਿਲਾ ਕੇ ਉਸ ਨੂੰ ਖਾ ਲੈਣ, ਉਹਨਾਂ ਨੂੰ ਖਾਂਸੀ ਵਿਚ ਰਾਹਤ ਮਿਲਦੀ ਹੈ। ਜਿਨ੍ਹਾਂ ਲੋਕਾਂ ਨੂੰ ਬਲਗਮ ਬਹੁਤ ਜ਼ਿਆਦਾ ਬਣਦੀ ਹੈ ਉਨ੍ਹਾਂ ਨੂੰ ਦਿਨ ਵਿਚ ਦੋ ਵਾਰ ਅਜਵਾਇਣ ਜ਼ਰੂਰ ਖਾਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਛਾਤੀ ਨੂੰ ਗਰਮਾਇਸ਼ ਮਿਲਦੀ ਹੈ ਅਤੇ ਸਾਰਾ ਕਫ ਪਿਘਲ ਕੇ ਬਾਹਰ ਆ ਜਾਂਦਾ ਹੈ।

ਦੋਸਤੋ ਜਿਨ੍ਹਾਂ ਲੋਕਾਂ ਨੂੰ ਪਿਸ਼ਾਬ ਨਾਲ ਸਬੰਧਿਤ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ ਲੋਕਾਂ ਨੂੰ ਪਿਸ਼ਾਬ ਰੁਕ ਰੁਕ ਕੇ ਆਉਂਦਾ ਹੈ, ਜਾਂ ਫਿਰ ਪਿਸ਼ਾਬ ਬਹੁਤ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਅਜਵਾਇਣ ਦਾ ਸੇਵਨ ਗੁੜ ਦੇ ਨਾਲ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਤੁਸੀਂ ਉਪਰੋ ਇਕ ਗਲਾਸ ਗਰਮ ਪਾਣੀ ਪੀ ਸਕਦੇ ਹੋ ।ਇਸ ਨਾਲ ਤੁਹਾਡੀ ਪਿਸ਼ਾਬ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।

Leave a Reply

Your email address will not be published. Required fields are marked *