Special ਬਰਿੰਗਰਾਜ Hair Oil ਵਾਲਾਂ ਦੀ ਹਰ Problem Hair Fall | Danfruff | ਗੰਜਾਪਣ ਦਾ 100% ਹੱਲ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਵਾਲਾਂ ਨਾਲ ਸਬੰਧਤ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਦੱਸਾਂਗੇ। ਜਿਵੇਂ ਬਹੁਤ ਛੋਟੀ ਉਮਰ ਦੇ ਵਿੱਚ ਵਾਲਾਂ ਦਾ ਝੜਨਾ, ਵਾਲਾਂ ਦਾ ਚਿੱਟਾ ਹੋਣਾ, ਦੋ-ਮੂੰਹੇ ਵਾਲਾਂ ਦੀ ਸਮੱਸਿਆ, ਵਾਲਾਂ ਦੇ ਵਿੱਚ ਸਿਕਰੀ ਹੋਣਾ, ਵਾਲਾਂ ਦਾ ਕਮਜ਼ੋਰ ਹੋ ਜਾਣਾ ,ਵਾਲ਼ਾ ਦੇ ਵਿੱਚ ਵਿਰਲਾਪਨ ਹੋਣਾ। ਵਾਲਾਂ ਸਬੰਧੀ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਅਸੀਂ ਇਕੋ ਤੇਲ ਨਾਲ ਕਰ ਸਕਦੇ ਹਾਂ ਜਿਸ ਦਾ ਨਾਮ ਹੈ ਭ੍ਰਿੰਗਰਾਜ ਆਮਲਾ oil।

ਦੋਸਤੋ ਸਾਨੂੰ ਬਾਜ਼ਾਰ ਦੇ ਵਿੱਚ ਮਿਲਣ ਵਾਲੇ ਮਹਿੰਗੇ ਮਹਿੰਗੇ ਪੋ੍ਡਕਟਸ ਲੈਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਸ ਤੇਲ ਦੇ ਨਾਲ ਆਪਣੇ ਵਾਲਾਂ ਨਾਲ ਸਬੰਧਿਤ ਸਾਰੀ ਪ੍ਰੇਸ਼ਾਨੀਆਂ ਦਾ ਹੱਲ ਕਰ ਸਕਦੇ ਹੋ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਤੇਲ ਨੂੰ ਬਣਾਉਣ ਦੇ ਲਈ ਕਿਸ ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ। ਇਸ ਤੇਲ ਨੂੰ ਕਦੋਂ ਲਗਾਉਣਾਂ ਹੈ ਤੇ ਇਸ ਦਾ ਪ੍ਰਯੋਗ ਕਿਸ ਤਰ੍ਹਾਂ ਕਰਨਾ ਹੈ।

ਦੋਸਤੋ ਇਸ ਤੇਲ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਢਾਈ ਸੌ ਗ੍ਰਾਮ ਤਾਜੇ ਆਂਵਲੇ ਲੈਣੇ ਹਨ।10 ਗਰਾਮ ਮਹਿੰਦੀ ਨੂੰ ਵੀ ਸਾਰੀ ਰਾਤ ਪਾਣੀ ਦੇ ਵਿੱਚ ਭਿਗੋਕੇ ਰੱਖਣਾ ਹੈ। 10 ਗ੍ਰਾਮ ਭਿ੍ੰਗਰਾਜ ਇਸ ਨੂੰ ਵੀ ਪਾਣੀ ਦੇ ਵਿੱਚ ਭਿਗੋਕੇ ਰੱਖਣਾ ਹੈ। 10ਗਰਾਮ ਬਾ੍ਹਮੀ ਇਸ ਨੂੰ ਵੀ ਸਾਰੀ ਰਾਤ ਪਾਣੀ ਦੇ ਵਿੱਚ ਡੁਬੋ ਕੇ ਰੱਖਣਾ ਹੈ। ਇਸ ਤੇਲ ਨੂੰ ਬਣਾਉਣ ਦੇ ਲਈ ਤੁਸੀਂ 500 ਗ੍ਰਾਮ ਨਾਰੀਅਲ ਦਾ ਤੇਲ ਜਾਂ ਫਿਰ ਤਿਲਾਂ ਦਾ ਤੇਲ ਇਸਤੇਮਾਲ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੂ ਰੇਸ਼ੇ ਦੀ ਸ਼ਿਕਾਇਤ ਰਹਿੰਦੀ ਹੈ ਛਾਤੀ ਵਿੱਚ ਰੇਸ਼ਾ ਹੈ, ਸਿਰ ਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਉਹ ਲੋਕ 500 ਗ੍ਰਾਮ ਤਿਲ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹਨ।

ਦੋਸਤੋ ਇਸ ਤੇਲ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਂਵਲੇ ਨੂੰ ਧੋ ਕੇ ਇਸ ਨੂੰ ਬਰੀਕ ਕੱਟ ਕੇ ਮਿਕਸੀ ਦੀ ਮਦਦ ਨਾਲ ਇਸ ਦਾ ਪਾਣੀ ਕੱਢ ਲੈਣਾ ਹੈ। ਇਸਦੇ ਵਿਚ ਸੌ ਤੋਂ ਡੇਢ ਸੌ ਗ੍ਰਾਮ ਪਾਣੀ ਮਿਲਾ ਸਕਦੇ ਹੋ ਤਾਂ ਕੀ ਇਸ ਦਾ ਜੂਸ ਆਰਾਮ ਦੇ ਨਾਲ ਨਿਕਲ ਸਕੇ। ਮਿਕਸੀ ਵਿਚ ਪਿਸਣ ਤੋਂ ਬਾਅਦ ਚਾਨਣੀ ਦੀ ਮਦਦ ਨਾਲ ਤੁਸੀਂ ਇਸ ਦਾ ਜੂਸ ਕੱਢ ਸਕਦੇ ਹੋ।

ਦੋਸਤੋ ਇਸ ਤੇਲ ਨੂੰ ਬਣਾਉਣ ਦੇ ਲਈ ਚੁੱਲ੍ਹੇ ਉੱਤੇ ਕੜਾਹੀ ਨੂੰ ਰੱਖ ਕੇ, ਇਸਦੇ ਵਿਚ ਢਾਈ ਸੌ ਮਿਲੀਲੀਟਰ ਪਾਣੀ ਪਾਣਾ ਹੈ। ਫਿਰ ਇਸਦੇ ਵਿੱਚ ਭਰਿੰਗਰਾਜ ਪਾ ਦੇਣੇ ਹਨ। ਉਸ ਤੋਂ ਬਾਅਦ ਇਸ ਦੇ ਵਿੱਚ ਬ੍ਰਾਹਮੀ ਅਤੇ ਮਹਿੰਦੀ ਵੀ ਪਾ ਦੇਣੀ ਹੈ। ਕਦੇ ਵੀ ਸਾਰੀਆਂ ਚੀਜ਼ਾਂ ਨੂੰ ਤੇਲ ਦੇ ਵਿਚ ਪਾ ਕੇ ਨਹੀਂ ਪਕਾਉਣਾ ਚਾਹੀਦਾ ਨਹੀਂ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਗੁਣ ਨਸ਼ਟ ਹੋ ਜਾਂਦੇ ਹਨ। ਪਹਿਲਾਂ ਇਨ੍ਹਾਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਨਾ ਹੈ ਤਾਂ ਕਿ ਇਨ੍ਹਾਂ ਦੇ ਗੁਣ ਨਸ਼ਟ ਨਾ ਹੋਣ। ਚੁੱਲ੍ਹੇ ਦੀ ਹੌਲੀ ਹੌਲੀ ਅੱਗ ਉੱਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ। ਉਸ ਤੋਂ ਬਾਅਦ ਇਸ ਨੂੰ ਠੰਡਾ ਹੋਣ ਲਈ ਰੱਖ ਦੇਣਾ ਹੈ। ਫਿਰ ਕਿਸੇ ਕੱਪੜੇ ਦੀ ਮਦਦ ਦੇ ਨਾਲ ਇਸ ਨੂੰ ਛਾਣ ਲੈਣਾ ਹੈ। ਉਸ ਤੋਂ ਬਾਅਦ ਦੁਬਾਰਾ ਕੜਾਹੀ ਚੁੱਲ੍ਹੇ ਉੱਤੇ ਰੱਖ ਕੇ ਉਸਦੇ ਵਿਚ 500 ਗ੍ਰਾਮ ਤੇਲ ਪਾ ਦੇਣਾ ਹੈ।

ਜਦੋਂ ਤੇਲ ਹਲਕਾ ਗਰਮ ਹੋ ਜਾਵੇ ਤਾਂ ਉਸਦੇ ਵਿੱਚ ਆਂਵਲੇ ਦਾ ਜੂਸ ਮਿਲਾ ਦੇਣਾ ਹੈ। ਜਦੋਂ ਤੇਲ ਦੇ ਵਿੱਚ ਆਂਵਲੇ ਦਾ ਪਾਣੀ ਸੁੱਕ ਜਾਵੇ ਤਾਂ ਇਸ ਵਿਚ ਬਾਕੀ ਔਸ਼ਦੀਆਂ ਦਾ ਪਾਣੀ ਮਿਕਸ ਕਰ ਦੇਣਾ ਹੈ। ਹੁਣ ਇਸ ਦੇ ਵੀ ਪਾਣੀ ਨੂੰ ਤੇਲ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਹੈ। ਤਾਂ ਕਿ ਔਸ਼ਦੀਆਂ ਦੇ ਗੁਣ ਨਸ਼ਟ ਨਾ ਹੋਣ। ਉਸ ਤੋਂ ਬਾਅਦ ਇਸਨੂੰ ਚੁੱਲ੍ਹੇ ਤੋਂ ਉਤਾਰ ਕੇ ਠੰਡਾ ਕਰਨ ਲਈ ਰੱਖ ਦੇਣਾ ਹੈ। ਫਿਰ ਇਸ ਨੂੰ ਕਿਸੇ ਕੱਪੜੇ ਦੀ ਮਦਦ ਦੇ ਨਾਲ ਛਾਣ ਲੈਣਾਂ ਹੈ। ਇਸਦੇ ਲਈ ਤੁਸੀਂ ਤਿੰਨ ਚਾਰ ਕੱਪੜੇ ਦਾ ਇਸਤੇਮਾਲ ਕਰ ਸਕਦੇ ਹੋ। ਤਾਂ ਕਿ ਸਿਰਫ਼ ਤੇਲ ਹੀ ਚੰਗੀ ਤਰ੍ਹਾਂ ਛੱਣ ਸਕੇ। ਔਸ਼ਧੀ ਦਾ ਕੋਈ ਵੀ ਅੰਸ਼ ਇਸ ਦੇ ਵਿਚ ਨਾ ਮਿਲੇ। ਤੁਸੀਂ ਇਸ ਤੇਲ ਨੂੰ ਕਿਸੇ ਵੀ ਕੱਚ ਦੀ ਸ਼ੀਸ਼ੀ ਦੇ ਵਿੱਚ ਸਟੋਰ ਕਰ ਕੇ ਰੱਖ ਸਕਦੇ ਹੋ।

ਦੋਸਤੋ ਤੁਸੀਂ ਇਸ ਤੇਲ ਨੂੰ ਰਾਤ ਦੇ ਖਾਣਾ ਖਾਣ ਤੋਂ ਬਾਅਦ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾ ਸਕਦੇ ਹੋ। ਬਿਲਕੁਲ ਹਲਕੇ ਹੱਥਾਂ ਦੇ ਨਾਲ ਇਸ ਦੀ ਮਾਲਿਸ਼ ਕਰਨੀ ਹੈ। ਇਸ ਤੇਲ ਦੇ ਲਗਾਤਾਰ ਇਸਤਿਮਾਲ ਕਰਨ ਦੇ ਨਾਲ ਤੁਹਾਡੇ ਵਾਲਾਂ ਦਾ ਸਬੰਧੀ ਸਾਰੀਆਂ ਪਰੇਸ਼ਾਨੀਆ ਠੀਕਂ ਹੋ ਜਾਣਗੀਆਂ।

Leave a Reply

Your email address will not be published. Required fields are marked *