Skin Allergy ਜਾਂ ਚਮੜੀ ਰੋਗ | ਦਾਦ ਖਾਜ ਖੁਜਲੀ ਦਾ ਪੱਕਾ ਇਲਾਜ਼ |

ਸਤਿ ਸ੍ਰੀ ਅਕਾਲ ਦੋਸਤੋ

ਦੋਸਤੋ ਅੱਜ ਅਸੀਂ ਤੁਹਾਨੂੰ ਚਮੜੀ ਸੰਬੰਧੀ ਰੋਗ ਜਿਵੇਂ ਐਕਜੀਮਾ,ਪਸੀਨੇ ਦੀ ਬਦਬੂ, ਦਾਦ ਖਾਜ ਖੁਜਲੀ, ਫੰਗਲ ਇਨਫੈਕਸ਼ਨ, ਸਕਿਨ ਐਲਰਜੀ, ਚਮੜੀ ਨਾਲ ਸੰਬੰਧਿਤ ਸਾਰੇ ਰੋਗ , ਇਸ ਪ੍ਰਯੋਗ ਦੇ ਨਾਲ ਠੀਕ ਹੋ ਜਾਣਗੇ।

ਦੋਸਤੋ ਅੱਜ ਅਸੀਂ ਤੁਹਾਨੂੰ ਚਮੜੀ ਨਾਲ ਸਬੰਧਿਤ ਰੋਗਾਂ ਦੇ ਇਲਾਜ ਬਾਰੇ ਜਾਣਕਾਰੀ ਦੇਵਾਂਗੇ।ਹੁਣ ਤੁਹਾਨੂੰ ਦੱਸਦੇ ਹਾਂ ਚਮੜੀ ਦੇ ਰੋਗ ਕੀ ਹੁੰਦੇ ਹਨ। ਸਭ ਤੋਂ ਪਹਿਲਾਂ ਸਾਨੂੰ ਧੜੱਫੜ ਦੇ ਬਾਰੇ ਜਾਣਕਾਰੀ ਦਵਾਂਗੇ। ਇਹ ਗਰਮੀਆਂ ਦੇ ਵਿਚ ਸਰਦ ਗਰਮ ਹੋਣ ਦੇ ਕਾਰਨ ਹੋ ਜਾਂਦੇ ਹਨ।ਜਦੋਂ ਅਸੀਂ ਇਕੋ ਦਮ ਗਰਮ ਜਾਂ ਠੰਡੀ ਜਗਾ ਤੇ ਜਾਂਦੇ ਹਾਂ ਜਾਂ ਫਿਰ ਕਿਸੇ ਠੰਡੀ ਜਗਾ ਤੋਂ ਇੱਕ ਦਮ ਕਿਸੇ ਗਰਮ ਜਗ੍ਹਾ ਤੇ ਆਉਂਦੇ ਹਾਂ,ਜਾਂ ਇਸਨੂੰ ਬਹੁਤ ਜ਼ਿਆਦਾ ਪਸੀਨਾ ਆਉਣ ਤੇ ਅਸੀਂ ਨਾਲ ਦੀ ਨਾਲ ਨਹਾ ਲੈਦੇ ਹਾਂ ।ਇਹਨਾਂ ਸਾਰੇ ਕਾਰਨਾਂ ਕਰਕੇ ਸਾਡੇ ਸਰੀਰ ਤੇ ਧੱਫੜ ਹੋਣ ਦੇ ਚਾਂਸ ਵਧ ਜਾਂਦੇ ਹਨ। ਇਸ ਤੋਂ ਇਲਾਵਾ ਕਿਸੇ ਖਾਣ ਪੀਣ ਵਾਲੀ ਚੀਜ ਤੋਂ ਐਲਰਜੀ ਦੇ ਨਾਲ ਵੀ ਇਹ ਹੋ ਸਕਦਾ ਹੈ।

ਦੋਸਤੋ ਹੁਣ ਤੁਹਾਨੂੰ ਸੋਰਾਇਸਿਸ ਦੇ ਬਾਰੇ ਦੱਸਦੇ ਹਾਂ। ਜਿਸਦੇ ਵਿੱਚ ਮਰੀਜ਼ ਦੀ ਚਮੜੀ ਉਤਰਨੀ ਸ਼ੁਰੂ ਹੋ ਜਾਂਦੀ ਹੈ। ਸਿਰ ਦੇ ਉੱਤੇ ਵੀ ਬਹੁਤ ਜ਼ਿਆਦਾ ਸਿਕਰੀ ਹੋ ਜਾਂਦੀ ਹੈ ।ਇਸ ਦਾ ਮੁੱਖ ਕਾਰਨ ਸਾਡਾ ਖਾਣ ਪੀਣ ਹੈ।ਜਿਹੜੇ ਲੋਕ ਚਿੱਟਾ ਨਮਕ ਚਿਟਾ ਮੈਦਾ ਚਿਟੀ ਖੰਡ ਦਾ ਪ੍ਰਯੋਗ ਖਾਣੇ ਵਿੱਚ ਜ਼ਿਆਦਾ ਕਰਦੇ ਹਨ ਉਨ੍ਹਾਂ ਨੂੰ ਇਹ ਬੀਮਾਰੀ ਹੋ ਜਾਂਦੀ ਹੈ। ਕਿਉਂਕਿ ਇਹ ਤਿੰਨੋਂ ਚੀਜ਼ਾਂ ਸਾਡੇ ਸਰੀਰ ਵਿੱਚ ਜਾ ਕੇ ਸਾਡੇ ਖੂਨ ਨੂੰ ਤੇਜ਼ਾਬੀ ਬਣਾਦੀਆਂ ਹਨ। ਜਿਸ ਦੇ ਕਾਰਨ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ।

ਦੋਸਤੋ ਇਸ ਤੋਂ ਇਲਾਵਾ ਸਾਨੂੰ ਦਾਦ ਖਾਜ ਖੁਜਲੀ ਦੀ ਸਮੱਸਿਆ ਹੁੰਦੀ ਹੈ। ਇਸ ਦੇ ਵਿੱਚ ਪ੍ਰਾਈਵੇਟ ਪਾਰਟਸ ਦੇ ਵਿਚ ਬਹੁਤ ਜਿਆਦਾ ਖੁੱਜਲੀ ਹੁੰਦੀ ਹੈ। ਇਹ ਇੱਕ ਛੂਤ ਦਾ ਰੋਗ ਹੈ ।ਇਹ ਖੂਨ ਵਿੱਚ ਤੇਜਾਬ ਦੇ ਕਾਰਨ ਹੁੰਦਾ ਹੈ। ਇਹ ਰੋਗ ਬਾਰਿਸ਼ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਵਧ ਜਾਂਦਾ ਹੈ। ਜਿਹੜੇ ਲੋਕ ਤੰਗ ਕੱਪੜੇ ਪਾਉਂਦੇ ਹਨ ਉਹ ਇਸ ਤੋਂ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ।ਇਸ ਤੋਂ ਇਲਾਵਾ ਸ਼ਰੀਰ ਵਿੱਚ ਕਈ ਚਮੜੀ ਦੇ ਰੋਗ ਹੁੰਦੇ ਹਨ ਜਿਵੇਂ ਸਰੀਰ ਵਿੱਚ ਕਿਸੇ ਵੀ ਜਗਾ ਤੇ ਖਾਰਿਸ਼ ਹੋਣਾ, ਚਿਹਰੇ ਤੇ ਦਾਣੇ ਨਿਕਲ ਜਾਣਾ,ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਬਹੁਤ ਹੀ ਅਸਾਨੀ ਨਾਲ ਇਸ ਦੇਸੀ ਦਵਾਈ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ।ਇਸ ਦਵਾਈ ਦੀ ਇਹ ਖਾਸੀਅਤ ਹੈ ਕਿ ਇਸ ਨੂੰ 6 ਮਹੀਨੇ ਤੋਂ ਛੋਟਾ ਬੱਚਾ ਵੀ ਇਸਤੇਮਾਲ ਕਰ ਸਕਦਾ ਹੈ ਵੱਡਾ ਅਤੇ ਬਜ਼ੁਰਗ ਵੀ ਇਸ ਦਾ ਇਸਤੇਮਾਲ ਕਰ ਸਕਦੇ ਹਨ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਦਵਾਈ ਨੂੰ ਬਣਾਉਣ ਦੇ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਇਸ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ 50 ਗ੍ਰਾਮ ਨਿੰਮ ਦੇ ਹਰੇ ਪੱਤੇ ਚਾਹੀਦੇ ਹਨ। 10 ਗਰਾਮ ਹਲਦੀ ਦਾ ਪਾਊਡਰ, 20 ਗ੍ਰਾਮ ਗੁਲਾਬ ਜਲ, 10m l ਪੁਦੀਨੇ ਦਾ ਤੇਲ, ਇਕ ਵੱਡੀ ਕਟੋਰੀ ਦਹੀਂ ਦਾ ਇਸਤੇਮਾਲ ਕਰਨਾ ਹੈ।

ਦੋਸਤੋ ਹੁਣ ਤੁਸੀਂ ਲੱਗੜੀ ਸੋਟੇ ਦੇ ਵਿਚ ਨਿੰਮ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਕੁਟ ਲੈਣਾ ਹੈ। ਇਸ ਦੇ ਵਿਚ ਥੋੜ੍ਹਾ ਜਿਹਾ ਪਾਣੀ ਵੀ ਮਿਕਸ ਕਰ ਸਕਦੇ ਹੋ। ਨਿੰਮ ਦੁਨੀਆਂ ਦੀ ਸਭ ਤੋਂ ਵਧੀਆ ਐਂਟੀ ਫੰਗਲ ਐਂਟੀ ਸੈਪਟਿਕ, ਐਂਟੀ ਬੈਕਟੀਰੀਅਲ ਵਾਲੀ ਦਵਾਈ ਹੈ। ਨਿੰਮ ਦੀਆਂ ਪੱਤੀਆਂ ਦੇ ਵਿੱਚ ਮੌਜੂਦ ਕਲੋਰੋਫਿਲ ਸਾਡੇ ਖੂਨ ਦੇ ਵਿੱਚ ਮੌਜੂਦ ਤੇਜਾਬ ਨੂੰ ਘਟਾਉਂਦਾ ਹੈ ।ਇਸ ਦਵਾਈ ਦੇ ਵਿਚ ਨਿੰਮ ਦੇ ਤੇਲ ਦਾ ਪ੍ਰਯੋਗ ਨਹੀਂ ਕਰਨਾ ਹੈ।ਹੁਣ ਇਕ ਕਟੋਰੀ ਦਹੀਂ ਦੇ ਵਿੱਚ ਨਿੰਮ ਦਾ ਪਾਣੀ ਛਾਨਣੀ ਦੇ ਨਾਲ ਛਾਣ ਕੇ ਇਸਦੇ ਵਿੱਚ ਮਿਕਸ ਕਰ ਦੇਣਾ ਹੈ। ਹੁਣ ਅਸੀਂ ਇਸ ਦੇ ਵਿੱਚ ਹਲਦੀ ਅਤੇ ਗੁਲਾਬਜਲ ਮਿਕਸ ਕਰ ਦੇਣਾ ਹੈ। ਹੁਣ ਅਸੀਂ ਇਸ ਦੇ ਵਿਚ ਪੁਦੀਨੇ ਦਾ ਤੇਲ ਮਿਕਸ ਕਰ ਦੇਣਾ ਹੈ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਅਤੇ ਇਹ ਦਵਾਈ ਤਿਆਰ ਹੋ ਜਾਵੇਗੀ।

ਸਵੇਰੇ ਅਤੇ ਦੁਪਹਿਰ ਦੇ ਸਮੇਂ ਤੁਸੀਂ ਇਸ ਦਵਾਈ ਨੂੰ ਆਪਣੇ ਸਰੀਰ ਤੇ ਲਗਾ ਕੇ ਉਸਦੇ ਬਾਅਦ ਸਾਦੇ ਪਾਣੀ ਨਾਲ ਨਹਾ ਸਕਦੇ ਹੋ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਿਸੇ ਵੀ ਤਰਾਂ ਦਾ ਸਾਬਣ ਪ੍ਰਯੋਗ ਨਹੀਂ ਕਰਨਾ ਹੈ। ਜਿਨ੍ਹਾਂ ਲੋਕਾਂ ਨੂੰ ਕਫ,ਰੇਸੇ਼ ਦੀ ਸਮੱਸਿਆ ਹੈ ਉਹ ਇਸ ਦਵਾਈ ਦਾ ਪ੍ਰਯੋਗ ਨਾ ਕਰਨ। ਕੋਈ ਵੀ ਦਵਾਈ ਦਾ ਅਸਰ ਬਿਨਾ ਪਰਹੇਜ ਤੋਂ ਕੰਮ ਨਹੀਂ ਕਰਦਾ। ਇਸ ਕਰਕੇ ਚਮੜੀ ਨਾਲ ਸੰਬੰਧਤ ਰੋਗ ਵਾਲੇ ਵਿਅਕਤੀ, ਪਿੱਤ ਪ੍ਰਕੋਪ ਨਾਲ ਗ੍ਰਸਤ ਵਿਅਕਤੀ ਪਿੱਤ ਵਾਲੇ ਭੋਜਨ ਦਾ ਪ੍ਰਯੋਗ ਨਾ ਕਰਨ। ਜਿਵੇਂ ਦਾਲ਼ਾਂ ਡਰਾਈ ਫਰੂਟ, ਪੈਕਿੰਗ ਵਾਲੇ ਖਾਣੇ, ਚਾਹ, ਤਲਿਆ ਹੋਇਆ ਭੋਜਨ। ਇਹ ਸਾਰੇ ਭੋਜਨ ਪਿਤ ਪ੍ਰਕੋਪ ਨੂੰ ਵਧਾਉਂਦੇ ਹਨ।

Leave a Reply

Your email address will not be published. Required fields are marked *