ਇਸ ਤਰਾਂ ਕਰੋ ਖਾਂਸੀ ਬਲਗ਼ਮ ਦਾ ਇਲਾਜ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਛਾਤੀ ਵਿੱਚ ਜੰਮੀ ਹੋਈ ਵੀਹ ਸਾਲਾਂ ਦੀ ਪੁਰਾਣੀ ਬਲਗਮ, ਸੁੱਕੀ ਖਾਂਸੀ, ਛੋਟੇ ਬੱਚਿਆਂ ਵਿੱਚ ਕਫ ਦੀ ਸਮੱਸਿਆ ਹੋਣਾ,ਹਰ ਸਮੇ ਬੁਖ਼ਾਰ ਮਹਿਸੂਸ ਹੋਣਾ, ਕਿਸੇ ਵੀ ਦਵਾਈ ਨਾਲ ਬਲਗਮ ਨਾ ਨਿਕਲਣਾ, ਇਨ੍ਹਾਂ ਸਭ ਚੀਜ਼ਾਂ ਦਾ ਇੱਕ ਇਲਾਜ ਤੁਹਾਨੂੰ ਦੱਸਾਂਗੇ।

ਦੋਸਤੋ ਖਾਸੀ ਨੂੰ ਆਪਾਂ ਇਕ ਆਮ ਜਿਹੀ ਸਮੱਸਿਆ ਸਮਝਦੇ ਹਾਂ ,ਪਰ ਪਿਛਲੇ ਸਾਲ ਮਾਹਵਾਰੀ ਦੌਰਾਨ ਇਸ ਬਿਮਾਰੀ ਨੇ ਸਭ ਤੋ ਜਿਆਦਾ ਜਾਨ ਮਾਲ ਦਾ ਨੁਕਸਾਨ ਕੀਤਾ ਹੈ। ਅੱਜ ਤੁਹਾਨੂੰ ਇਹੋ ਜਿਹਾ ਇਲਾਜ ਦਸਾਂਗੇ ,ਜੋ ਕਿ ਆਯੁਰਵੈਦ ਵਿੱਚ ਸਾਰੇ ਇਲਾਜਾ ਤੋਂ ਬਾਅਦ ਵਰਤਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਸਾਡੀਆਂ ਮਾਵਾਂ ਖਾਂਸੀ ਜ਼ੁਕਾਮ ਹੋਣ ਤੇ ਵੈਦ ਕੋਲ ਜਾਕੇ ਚੁੰਡੀ ਬਣਾ ਕੇ ਲਿਆਇਆ ਕਰਦੀਆਂ ਸਨ।

ਇਸ ਚੁੰਡੀ ਨਾਲ ਫੇਫੜਿਆਂ ਵਿਚ ਜਿੰਨੀ ਵੀ ਬਲਗਮ ਹੁੰਦੀ ਹੈ, ਜਿਨੀ ਮਰਜੀ ਸੁੱਕੀ ਖਾਂਸੀ ਹੋਵੇ, ਜਿੰਨੀ ਮਰਜ਼ੀ ਗੀਲੀ ਖਾਂਸੀ ਹੋਵੇ,ਹੱਥਾ, ਪੈਰਾ ਵਿੱਚ ਜਲਨ ਹੁੰਦੀ ਹੋਵੇ, ਭੁੱਖ ਸ਼ਾਂਤ ਹੋ ਗਈ ਹੋਵੇ ,ਬੁਖ਼ਾਰ ਨਾ ਟੁੱਟਦਾ ਹੋਵੇ ਅਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ, ਇਨ੍ਹਾਂ ਸਾਰੀਆਂ ਬੀਮਾਰੀਆਂ ਦੇ ਇਲਾਜ ਲਈ ਇਹ ਅੱਜ ਵੀ ਕਾਰਗਰ ਦਵਾਈ ਹੈ।ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਸੀਤੋ ਪਲਾਧੀ ਚੂਰਨ ਬਣਾਣ ਲਈ ਕੀ ਕੀ ਚਾਹੀਦਾ ਹੈ? ਇਸ ਚੂਰਨ ਨੂੰ ਕਿਵੇਂ ਬਣਾਉਣਾ ਹੈ ?

ਇਸਦਾ ਪ੍ਰਯੋਗ ਕਿਵੇਂ ਕਰਨਾ ਹੈ ?ਅਤੇ ਇਸਦੇ ਵਿੱਚ ਕੀ ਕੀ ਪਰਹੇਜ ਹਨ? ਦੋਸਤੋ ਸਭ ਤੋਂ ਪਹਿਲਾਂ 160 ਗ੍ਰਾਮ ਧਾਗੇ ਵਾਲੀ ਮਿਸ਼ਰੀ ਲੈਣੀ ਹੈ। ਉਸ ਤੋਂ ਬਾਅਦ ਅਸੀਂ 80 ਗ੍ਰਾਮ ਤਵਾਸੀਰ ਲੈਣੀ ਹੈ। ਉਸ ਤੋਂ ਬਾਅਦ ਅਸੀਂ 40 ਗ੍ਰਾਮ ਮਘਾ ਲੈਣੀਆਂ ਹਨ। ਉਸ ਤੋਂ ਬਾਦ 20ਗਰਾਮ ਹਰੀ ਇਲਾਇਚੀ ਦੇ ਦਾਣੇ ਲੈਣੇ ਹਨ। ਉਸ ਤੋਂ ਬਾਅਦ 10 ਗ੍ਰਾਮ ਦਾਲਚੀਨੀ ਲੈਣੀ ਹੈ ।ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕ ਮਿਕਸੀ ਵਿੱਚ ਬਰੀਕ ਪੀਸ ਲੈਣਾਂ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਮਿਲਾ ਲੈਣਾ ਹੈ।

ਜਦੋਂ ਛੋਟੇ ਬੱਚਿਆਂ ਨੂੰ ਬਲਗ਼ਮ ਜਾ ਕਫ ਹੁੰਦਾ ਹੈ ,ਉਹ ਬਹੁਤ ਪਰੇਸ਼ਾਨ ਹੁੰਦੇ ਹਨ ਸਾਰੀ ਰਾਤ ਸੌ ਨਹੀ ਪਾਉਂਦੇ। ਸਾਰੀ ਰਾਤ ਬੱਚੇ ਦਾ ਨੱਕ ਬੰਦ ਰਹਿੰਦਾ ਹੈ ।ਬੱਚੇ ਨੂੰ ਭੁੱਖ ਨਹੀਂ ਲੱਗਦੀ ।ਬੱਚਾ ਚਿੜਚਿੜਾ ਹੋ ਜਾਂਦਾ ਹੈ। ਬਜ਼ੁਰਗਾਂ ਨੂੰ ਜਦੋਂ ਕਫ ਹੁੰਦਾ ਹੈ ਤਾਂ ਬਹੁਤ ਗਾੜ੍ਹੇ ਪੀਲੇ ਰੰਗ ਦਾ ਬਲਗਮ ਬਣਨਾ ਸ਼ੁਰੂ ਹੋ ਜਾਂਦਾ ਹੈ ।ਸੁੱਕੀ ਖਾਂਸੀ ਲੱਗੀ ਜਾਂਦੀ ਹੈ। ਕਈ ਵਾਰ ਰੇਸ਼ੇ ਦੇ ਨਾਲ ਖ਼ੂਨ ਵੀ ਆਉਣ ਲੱਗ ਜਾਂਦਾ ਹੈ ।ਹੱਥਾਂ-ਪੈਰਾਂ ਵਿਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ। ਕਮਜੋਰੀ ਆ ਜਾਂਦੀ ਹੈ।

ਪਿਆਸ ਬਹੁਤ ਜ਼ਿਆਦਾ ਲਗਦੀ ਹੈ। ਇਹ ਆਯੁਰਵੈਦ ਵਿਚ ਸਭ ਤੋਂ ਵਧੀਆ ਦਵਾਈ ਹੈ ।ਜਦੋ ਬੱਚੇ ਵਿੱਚ ਪੁਰਾਣੀ ਖਾਂਸੀ ਠੀਕ ਨਾ ਹੁੰਦੀ ਹੋਵੇ ,ਬਲਗਮ ਠੀਕ ਨਾ ਹੁੰਦਾ ਹੋਵੇ, ਉਦੋਂ ਇਹ ਦਵਾਈ ਬਹੁਤ ਵਧੀਆ ਕੰਮ ਕਰਦੀ ਹੈ। ਦੋਸਤੋ ਛੋਟੇ ਬੱਚਿਆਂ ਨੂੰ ਇਕ ਚੁੰਡੀ ਅਤੇ ਪੰਜ ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਦੋ ਚੁੰਡੀ ਸ਼ਹਿਦ ਦੇ ਨਾਲ ਮਿਕਸ ਕਰਕੇ ਇਸ ਦਵਾਈ ਨੂੰ ਲੈਣਾ ਹੈ। ਸਵੇਰੇ ਖਾਣਾ ਖਾਣ ਤੋਂ ਪਹਿਲਾਂ ਅਤੇ ਰਾਤੀਂ ਖਾਣਾ ਖਾਣ ਤੋਂ ਪਹਿਲਾਂ ਇਹ ਦਵਾਈ ਲਗਾਤਾਰ 15 ਦਿਨ ਖਾਣ ਨਾਲ ਖਾਂਸੀ, ਛਾਤੀ ਵਿਚ ਜਮਾਂ ਹੋਈ ਬਲਗ਼ਮ ਠੀਕ ਹੋ ਜਾਂਦੀ ਹੈ।

Leave a Reply

Your email address will not be published. Required fields are marked *