ਰਾਤ ਨੂੰ ਕਪੜੋ ਧੋਣ ਅਤੇ ਸੁਕਾਨ ਵਾਲੇ ਇਸ ਵੀਡੀਓ ਨੂੰ ਜਰੁਰ ਵੇਖੇ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਵੀ ਰਾਤ ਦੇ ਸਮੇਂ ਕੱਪੜੇ ਧੋਂਦੇ ਹੋ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਅਸੀਂ ਹਰ ਰੋਜ਼ ਤੁਹਾਡੇ ਲਈ ਜੋਤਿਸ਼ ਸ਼ਾਸਤਰ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਲੈ ਕੇ ਆਉਂਦੇ ਹਾ,ਜਿਸ ਨਾਲ ਤੁਹਾਨੂੰ ਆਪਣੀ ਜਿੰਦਗੀ ਵਿੱਚ ਹਰ ਛੋਟੇ ਵੱਡੇ ਕੰਮ ਦੇ ਨਾਲ ਜੁੜੀ ਹੋਈ ਗਲਤੀਆ ਦਾ ਪਤਾ ਲੱਗ ਸਕੇ। ਜੇਕਰ ਅਸੀਂ ਆਪਣੀ ਅੱਜ ਦੀ ਜੀਵਨ ਸ਼ੈਲੀ ਵੱਲ ਧਿਆਨ ਦੇਈਏ ਤਾਂ ਸਾਡਾ ਸਮਾਂ ਤੇਜ਼ੀ ਨਾਲ ਅੱਗੇ ਵੱਧਦਾ ਜਾ ਰਿਹਾ ਹੈ

ਜਿਸ ਦੇ ਕਾਰਨ ਮਹਿਲਾ ਅਤੇ ਪੁਰਸ਼ ਦੋਨੋਂ ਹੀ ਆਪਣੇ ਲਈ ਸਮਾਂ ਨਹੀਂ ਨਿਕਾਲ ਪਾਉਂਦੇ। ਮਹਿਲਾਵਾਂ ਲਈ ਘਰ ਦਾ ਕੰਮ ਅਤੇ ਬਾਹਰ ਦਾ ਕੰਮ ਇਕੱਠਾ ਕਰਨਾ ਕਿੰਨਾ ਮੁਸ਼ਕਿਲ ਹੋ ਗਿਆ ਹੈ। ਦੋਸਤੋ ਅਸੀਂ ਤੁਹਾਡੇ ਕੱਪੜਿਆਂ ਦੇ ਬਾਰੇ ਗੱਲ ਕਰਾਂਗੇ ਜਿਸਨੂੰ ਤੁਸੀਂ ਹਰ ਰੋਜ਼ ਪਾਉਂਦੇ ਹੋ। ਜੇਕਰ ਤੁਸੀਂ ਵੀ ਰਾਤ ਦੇ ਸਮੇਂ ਕੱਪੜੇ ਪਾਉਂਦੇ ਹੋ ਅਤੇ ਸੁਕਾਉਦੇ ਹੋ ਤਾਂ ਤੁਸੀਂ ਆਪਣੀ ਇਸ ਗਲਤੀ ਨੂੰ ਸੁਧਾਰ ਲਵੋ।

ਦੋਸਤੋ ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ਵਿੱਚ ਮਹਿਲਾਵਾਂ ਸਮਾ ਨਹੀਂ ਕੱਢ ਪਾਉਂਦੀਆਂ। ਇਸ ਕਰਕੇ ਉਹ ਰਾਤ ਦੇ ਸਮੇਂ ਕੱਪੜਿਆਂ ਨੂੰ ਧੋ ਕੇ ਉਸ ਨੂੰ ਧੋਖਾ ਦਿੰਦੀਆਂ ਹਨ ਪਰ ਇਸ ਤਰਾਂ ਕਰਨਾਂ ਤੁਹਾਡੀ ਜੀਵਨ-ਸ਼ੈਲੀ ਵਿਚ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਲਈ ਖਤਰੇ ਦਾ ਕਾਰਨ ਬਣ ਸਕਦਾ ਹੈ। ਰਾਤ ਦੇ ਸਮੇਂ ਸਾਰੀਆਂ ਕੁੜੀਆਂ ਸ਼ਕਤੀਆਂ ਪ੍ਬਲ ਹੋ ਜਾਂਦੀਆਂ ਹਨ ।ਉਹ ਵੇਖਦੀਆਂ ਹਨ ਕਿ ਉਹ ਕਿਸ ਉੱਤੇ ਹਾਵੀ ਹੋਣ।

ਜੇਕਰ ਰਾਤ ਦੇ ਸਮੇਂ ਤੁਹਾਡੇ ਕੱਪੜੇ ਬਾਹਰ ਸੁਕਣ ਲਈ ਪਏ ਹੋਣਗੇ ਤਾਂ ਉਹ ਉਸ ਵਿੱਚ ਪ੍ਰਵੇਸ਼ ਕਰ ਸਕਦੀਆਂ ਹਨ। ਇਸ ਦਾ ਸਭ ਤੋਂ ਜ਼ਿਆਦਾ ਖਤਰਾ ਬੱਚਿਆਂ ਨੂੰ ਹੋ ਸਕਦਾ ਹੈ। ਇਸ ਤੋ ਇਲਾਵਾ ਗਰਭਵਤੀ ਮਹਿਲਾਵਾਂ ਨੂੰ ਵੀ ਇਸ ਦਾ ਖ਼ਤਰਾ ਹੁੰਦਾ ਹੈ ।ਤੁਸੀਂ ਅਕਸਰ ਵੱਡੇ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਰਾਤ ਦੇ ਸਮੇਂ ਬੱਚੇ ਦਾ ਕੱਪੜਾ ਬਾਹਰ ਹੈ ਤਾਂ ਉਸ ਨੂੰ ਅੰਦਰ ਕਰ ਲਵੋ। ਨਕਾਰਾਤਮਕ ਸ਼ਕਤੀਆਂ ਛੋਟੇ ਬੱਚਿਆਂ ਦੇ ਕੱਪੜਿਆਂ ਵੱਲ ਖਿਚੀਆਂ ਚੱਲੀਆਂ ਆਉਂਦੀਆਂ ਹਨ ਕਿਉਂਕਿ ਉਹ ਛੋਟੇ ਬੱਚਿਆਂ ਤੇ ਜਲਦੀ ਹਾਵੀ ਹੋ ਜਾਂਦੀਆਂ ਹਨ।

ਜੇਕਰ ਤੁਹਾਡਾ ਬੱਚਾ ਵੀ ਜਲਦੀ ਬਿਮਾਰ ਹੋ ਜਾਂਦਾ ਹੈ ਤੇ ਉਸਨੂੰ ਜਲਦੀ ਨਜ਼ਰ ਲੱਗ ਜਾਂਦੀ ਹੈ। ਇਸ ਦਾ ਇਹੀ ਕਾਰਨ ਹੁੰਦਾ ਹੈ। ਦੋਸਤੋ ਗਰਭਵਤੀ ਮਹਿਲਾਵਾਂ ਦੇ ਕੱਪੜੇ ਵੀ ਬਾਹਰ ਨਹੀਂ ਸੁਕਾਉਣੇ ਚਾਹੀਦੇ ।ਨਾ ਹੀ ਧੋਣੇ ਚਾਹੀਦੇ ਹਨ ।ਜੇਕਰ ਸੰਭਵ ਹੋ ਸਕੇ ਤਾਂ ਉਨ੍ਹਾਂ ਦੇ ਕੱਪੜਿਆਂ ਨੂੰ ਧੋਣ ਸਮੇਂ ਨਮਕ ਪਾ ਲੈਣਾ ਚਾਹੀਦਾ ਹੈ। ਇਸ ਨਾਲ ਬੁਰੀਆਂ ਅਤੇ ਨਕਾਰਾਤਮਕ ਸ਼ਕਤੀਆਂ ਦਾ ਨਾਸ਼ ਹੋ ਜਾਂਦਾ ਹੈ। ਜਾਦੂ ਟੂਣਿਆਂ ਦਾ ਇਸਤੇਮਾਲ ਕਰਨ ਲਈ ਸਭ ਤੋਂ ਜ਼ਿਆਦਾ ਕੱਪੜਿਆਂ ਦੀ ਜ਼ਰੂਰਤ ਹੁੰਦੀ ਹੈ।

ਜੇਕਰ ਤੁਹਾਡੇ ਕੱਪੜੇ ਬਾਹਰੋਂ ਕਿੱਥੋਂ ਚੋਰੀ ਹੋ ਜਾਣ, ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ।ਤੁਹਾਡੇ ਕੋਲੋਂ ਕੋਈ ਵੀ ਦੁਸ਼ਮਣੀ ਕੱਢਣ ਲਈ ਤੁਹਾਡੇ ਕੱਪੜਿਆਂ ਦਾ ਇਸਤੇਮਾਲ ਕਰ ਸਕਦਾ ਹੈ। ਸਾਡੇ ਆਪਣੇ ਸ਼ਰੀਰ ਵਿੱਚ ਵੀ ਖੁਸ਼ਬੂ ਹੁੰਦੀ ਹੈ ਜੋ ਕਿ ਸਾਡੇ ਕੱਪੜਿਆਂ ਵਿੱਚ ਰਹਿ ਜਾਂਦੀ ਹੈ ।ਇਹ ਖੁਸ਼ਬੂ ਨਕਾਰਾਤਮਕ ਸ਼ਕਤੀਆਂ ਨੂੰ ਸਾਡੇ ਵੱਲ ਖਿੱਚਣ ਲਈ ਮਜਬੂਰ ਕਰ ਦਿੰਦੀ ਹੈ। ਇਸ ਲਈ ਹਮੇਸ਼ਾ ਕਪੜੇ ਸੂਰਜ ਦੀ ਰੌਸ਼ਨੀ ਵਿਚ ਹੀ ਸੁਕਾਣੇ ਚਾਹੀਦੇ ਹਨ ਤਾਂ ਕਿ ਤੁਹਾਡੇ ਕੱਪੜਿਆਂ ਨੂੰ ਸੂਰਜ ਦੇਵਤਾ ਦੀ ਸਕਾਰਾਤਮਕ ਊਰਜਾ ਮਿਲਦੀ ਰਹੇ।

ਸੰਧਿਆ ਤੋਂ ਬਾਅਦ ਕਦੇ ਵੀ ਕੱਪੜੇ ਬਾਹਰ ਨਹੀਂ ਪਾਉਣੇ ਚਾਹੀਦੇ ਤਾਂ ਜੋ ਬੁਰੀਆਂ ਸ਼ਕਤੀਆ ਤੁਹਾਡੇ ਘਰ ਵਿੱਚ ਪ੍ਰਵੇਸ਼ ਨਾ ਕਰ ਸਕਣ। ਸੂਰਜ ਦੀ ਰੌਸ਼ਨੀ ਵਿੱਚ ਕੱਪੜੇ ਸੁਕਾਉਣ ਦਾ ਇੱਕ ਫਾਇਦਾ ਹੋਰ ਵੀ ਹੈ ਇਸ ਨਾਲ ਸਾਰੇ ਜੀਵਾਣੂ ਅਤੇ ਕੀਟਾਣੂ ਜੋ ਕਿ ਤੁਹਾਡੇ ਕੱਪੜਿਆਂ ਵਿਚ ਲੱਗੇ ਰਹਿੰਦੇ ਹਨ, ਉਹ ਖਤਮ ਹੋ ਜਾਂਦੇ ਹਨ। ਰਾਤ ਵੇਲੇ ਚੰਦਰਮਾ ਦੀ ਰੌਸ਼ਨੀ ਕੀਟਾਣੂਆਂ ਨੂੰ ਨਹੀ ਮਾਰ ਸਕਦੀ। ਇਸ ਕਰਕੇ ਕੱਪੜਿਆਂ ਨੂੰ ਸੂਰਜ ਦੀ ਰੌਸ਼ਨੀ ਵਿਚ ਹੀ ਸੁਕਾਉਣਾ ਚਾਹੀਦਾ ਹੈ

Leave a Reply

Your email address will not be published. Required fields are marked *