ਵਿਅਕਤੀ ਵਿੱਚ ਇਹ 3 ਲੱਛਣ ਹੈ ਤਾਂ ਮਹਾਦੇਵ ਦਾ ਉਸਦੇ ਸਿਰ ਉੱਤੇ ਹੱਥ ਹੈ|

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਜੇਕਰ ਕਿਸੇ ਵਿਅਕਤੀ ਵਿਚ ਇਹ ਤਿੰਨ ਲੱਛਣ ਨਜ਼ਰ ਆਉਂਦੇ ਹਨ ਤਾਂ ਸਮਝ ਲਵੋ ਉਸਦੇ ਉੱਤੇ ਮਹਾਦੇਵ ਦੀ ਅਪਾਰ ਕਿਰਪਾ ਹੈ। ਉਸ ਵਿਅਕਤੀ ਦਾ ਕੋਈ ਵੀ ਕੁਝ ਵਿਗਾੜ ਨਹੀਂ ਸਕਦਾ। ਮਹਾਂਦੇਵ ਇਸ ਸੰਸਾਰ ਦੇ ਕਣ ਕਣ ਵਿੱਚ ਵਸੇ ਹੋਏ ਹਨ। ਸ਼ਿਵ ਜੀ ਨੂੰ ਭੋਲੇ ਨਾਥ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਆਪਣੇ ਭਗਤਾਂ ਵਿੱਚ ਕਿਸੇ ਤਰ੍ਹਾਂ ਦਾ ਭੇਦ ਭਾਵ ਨਹੀਂ ਕਰਦੇ।

ਦੋਸਤੋ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਨਾ ਤਾਂ ਕਿਸੇ ਮੰਤਰ ਦੀ ਲੋੜ ਹੁੰਦੀ ਹੈ ਨਾ ਹੀ ਕਿਸੇ ਪਕਵਾਨ ਦੀ। ਮਹਾਤਮਾ ਵੀਦੁਰ ਜੀ ਨੇ ਆਪਣੀ ਨੀਤੀ ਵਿੱਚ ਭਗਵਾਨ ਸ਼ਿਵ ਦੀ ਕਿਰਪਾ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਲੱਛਣਾਂ ਬਾਰੇ ਦੱਸਿਆ ਹੈ।

ਮਹਾਤਮਾ ਵਿਦੁਰ ਮਹਾਭਾਰਤ ਦੇ ਕੇਂਦਰੀ ਪਾਤਰਾਂ ਵਿੱਚੋਂ ਇੱਕ ਸੀ। ਉਹਨਾਂ ਦੀ ਤੇਜ਼ ਬੁੱਧੀ ਦੇ ਕਾਰਨ ਪਿਤਾਮਾ ਭੀਸ਼ਮ ਨੇ ਉਨ੍ਹਾਂ ਨੂੰ, ਹਸਤਨਾਪੁਰ ਦੇ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਉਹ ਕੌਰਵ ਤੇ ਪਾਂਡਵ ਦੇ ਕਾਕਾ ਸੀ। ਉਹਨਾਂ ਦੀਆਂ ਨੀਤੀਆਂ ਨੂੰ ਇਸੀ ਕਰਕੇ ਮਹੱਤਵਪੂਰਨ ਮੰਨਿਆ ਜਾਂਦਾ ਹੈ, ਕਿਉਂਕਿ ਉਹ ਖੁਦ ਧਰਮਰਾਜ ਦਾ ਅਵਤਾਰ ਸੀ ।ਉਨ੍ਹਾਂ ਨੂੰ ਭੂਤ ਅਤੇ ਭਵਿੱਖ ਦੀ ਜਾਣਕਾਰੀ ਸੀ। ਮਹਾਤਮਾ ਵਿਦੁਰ ਨੂੰ ਇਹ ਵੀ ਗਿਆਨ ਸੀ ਕਿ ਕਿਹੜਾ ਵਿਅਕਤੀ ਅਮੀਰ ਬਣ ਸਕਦਾ ਹੈ ਅਤੇ ਕਿਹੜਾ ਵਿਅਕਤੀ ਸਾਰੀ ਉਮਰ ਗਰੀਬ ਰਹਿ ਸਕਦਾ ਹੈ।

ਅੱਜ ਅਸੀਂ ਤੁਹਾਨੂੰ ਮਹਾਤਮਾ ਵਿਦੁਰ ਜੀ ਦੁਆਰਾ ਦੱਸੇ ਗਏ ਵਿਅਕਤੀ ਦੇ ਅੰਦਰ ਇਹੋ ਜਿਹੇ ਲੱਛਣਾਂ ਬਾਰੇ ਦੱਸਾਂਗੇ, ਜੇਕਰ ਇਹ ਲੱਛਣ ਕਿਸੇ ਵਿਅਕਤੀ ਦੇ ਅੰਦਰ ਪਾਏ ਜਾਂਦੇ ਹਨ ਤਾਂ ਉਸ ਉੱਤੇ ਮਹਾ ਦੇਵ ਦਾ ਹੱਥ ਹੈ ਅਤੇ ਉਸ ਦਾ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ।

ਦੋਸਤੋ ਮਹਾਦੇਵ ਦੀ ਕਿਰਪਾ ਪ੍ਰਾਪਤ ਵਿਅਕਤੀ ਸਧਾਰਨ ਜੀਵਨ ਜਿਊਣਾ ਪਸੰਦ ਕਰਦਾ ਹੈ। ਇਹੋ ਜਿਹਾ ਵਿਅਕਤੀ ਦਿਖਾਵੇ ਤੋਂ ਦੂਰ ਹੁੰਦਾ ਹੈ ।ਇਹੋ ਜਿਹਾ ਵਿਅਕਤੀ ਦੂਸਰਿਆਂ ਨੂੰ ਕਦੇ ਵੀ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਕਦੇ ਵੀ ਕਿਸੇ ਨਾਲ ਕਠੋਰ ਸ਼ਬਦਾਂ ਵਿੱਚ ਗੱਲ ਨਹੀਂ ਕਰਦਾ ,ਨਾ ਹੀ ਕਦੇ ਕਿਸੇ ਦਾ ਅਪਮਾਨ ਕਰਦਾ ਹੈ।

ਮਹਾਦੇਵ ਦੀ ਕਿਰਪਾ ਪ੍ਰਾਪਤ ਵਿਅਕਤੀ ਪਸ਼ੂ-ਪੰਛੀਆਂ ਦਾ ਪ੍ਰੇਮੀ ਹੁੰਦਾ ਹੈ ।ਕਦੇ ਵੀ ਕਿਸੇ ਪਸ਼ੂ ਤੇ ਅੱਤਿਆਚਾਰ ਨਹੀਂ ਕਰਦਾ। ਜਿਹੜਾ ਵਿਅਕਤੀ ਧੰਨ, ਅਰਾਮ ਐਸ਼ਵਰਿਆ ਦੀ ਚੀਜ਼ਾਂ ਪਾ ਕੇ ਵੀ ਅਹੰਕਾਰ ਨਹੀ ਕਰਦਾ, ਦੂਜਿਆਂ ਨਾਲ ਹਮੇਸ਼ਾਂ ਨਿਮਰਤਾ ਨਾਲ ਗੱਲ ਕਰਦਾ ਹੈ। ਤਾਂ ਸਮਝ ਲਵੋ ਏਹੋ ਜਿਹੇ ਵਿਅਕਤੀ ਉਪਰ ਮਹਾਦੇਵ ਦੀ ਕਿਰਪਾ ਹੁੰਦੀ ਹੈ।

ਦੋਸਤੋ ਜਿਸ ਤਰ੍ਹਾਂ ਨਦੀ ਆਪਣਾ ਪਾਣੀ ਖੁਦ ਨਹੀਂ ਪੀਂਦੀ, ਦਰਖਤ ਆਪਣੇ ਫ਼ਲ ਖੁਦ ਨਹੀਂ ਖਾਂਦੇ, ਮਹਾਦੇਵ ਦੀ ਕਿਰਪਾ ਪ੍ਰਾਪਤ ਵਿਅਕਤੀ ਆਪਣਾ ਜੀਵਨ ਪਰ-ਉਪਕਾਰ ਵਿੱਚ ਬਿਤਾਉਂਦਾ ਹੈ। ਇਹੋ ਜਿਹਾ ਵਿਅਕਤੀ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ।ਉਹ ਆਪਣਾ ਸਾਰਾ ਜੀਵਨ ਦੂਜਿਆਂ ਦੀ ਖੁਸ਼ੀ ਲਈ ਮਿਹਨਤ ਕਰਦਾ ਹੈ।

ਜਿਸ ਤਰ੍ਹਾਂ ਫਲ ਨਾਲ ਭਰੇ ਦਰਖਤ ਨੀਚੇ ਝੁਕਦੇ ਹਨ, ਪਾਣੀ ਨਾਲ ਭਰੇ ਹੋਏ ਬੱਦਲ ਨੀਚੇ ਆਉਂਦੇ ਹਨ, ਮਹਾਂਦੇਵ ਦੀ ਕਿਰਪਾ ਪ੍ਰਾਪਤ ਵਿਅਕਤੀ ਵੀ ਹਮੇਸ਼ਾਂ ਪਰਉਪਕਾਰ ਕਰਦਾ ਰਹਿੰਦਾ ਹੈ। ਜਿਹੜਾ ਵਿਅਕਤੀ ਬਲਵਾਨ ਹੁੰਦਾ ਹੋਇਆ ਵੀ ਨਿਮਰਤਾ ਵਿਚ ਰਹਿੰਦਾ ਹੈ ਦੂਜਿਆਂ ਉੱਤੇ ਅੱਤਿਆਚਾਰ ਨਹੀਂ ਕਰਦਾ,ਕਦੇ ਆਪਣੇ ਬਲ ਉੱਤੇ ਘਮੰਡ ਨਹੀਂ ਕਰਦਾ ਉਹ ਵਿਅਕਤੀ ਹਮੇਸ਼ਾ ਮਹਾਦੇਵ ਦਾ ਪਿਆਰਾ ਹੁੰਦਾ ਹੈ। ਜਿਹੜਾ ਵਿਅਕਤੀ ਨਿਰਧਨ ਹੋਣ ਦੇ ਬਾਵਜੂਦ ਵੀ ਦਾਨ ਪੁੰਨ ਕਰਦਾ ਹੋਵੇ, ਜਿਹੜਾ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਲਈ ਅੱਗੇ ਰਹਿੰਦਾ ਹੋਵੇ, ਇਹੋ ਜਿਹੇ ਵਿਅਕਤੀ ਉੱਪਰ ਸ਼ਿਵਜੀ ਦੀ ਹਮੇਸ਼ਾਂ ਕਿਰਪਾ ਰਹਿੰਦੀ ਹੈ।

ਜਿਹੜੇ ਵਿਅਕਤੀ ਦੁਰਲੱਭ ਚੀਜ਼ਾਂ ਨੂੰ ਪਾਉਣ ਦੀ ਇੱਛਾ ਨਹੀਂ ਰੱਖਦੇ ,ਨਾਸ਼ਵਾਨ ਚੀਜ਼ਾਂ ਉਤੇ ਅਹੰਕਾਰ ਨਹੀਂ ਕਰਦੇ, ਕੋਈ ਵੀ ਮੁਸੀਬਤ ਆਉਣ ਤੋਂ ਘਬਰਾਉਂਦੇ ਨਹੀਂ ਬਲਕਿ ਉਸ ਦਾ ਸਾਹਮਣਾ ਕਰਦੇ ਹਨ। ਉਹਨਾਂ ਦੇ ਸਿਰ ਉਤੇ ਹਮੇਸ਼ਾਂ ਸ਼ਿਵ ਜੀ ਦਾ ਹੱਥ ਹੁੰਦਾ ਹੈ। ਦੋਸਤੋ ਇਹ ਸਾਰੇ ਲੱਛਣ ਉਨ੍ਹਾਂ ਵਿਅਕਤੀਆਂ ਵਿੱਚ ਪਾਏ ਜਾਂਦੇ ਹਨ ਜਿਨ੍ਹਾਂ ਉੱਤੇ ਮਹਾਂਦੇਵ ਦੀ ਕਿਰਪਾ ਹੁੰਦੀ ਹੈ

Leave a Reply

Your email address will not be published. Required fields are marked *