ਆਪਣੇ ਆਪ ਮਾ ਲਕਸ਼ਮੀ ਨੇ ਦਿੱਤਾ ਵਰਦਾਨ ਜੋ ਵੀ ਘਰ ਦੀ ਰੋਟੀ ਵਿੱਚ ਇਹ ਇੱਕ ਚੀਜ ਪਏਗਾ ਉਸਦਾ ਘਰ ਪੈਸਾ ਦੌਲਤ ਨਾਲ ਭਰ ਦਵਾਂਗੀ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਮਾਤਾ ਲਕਸ਼ਮੀ ਨੇ ਖੁਦ ਇਕ ਵਰਦਾਨ ਦਿੱਤਾ ਸੀ ਕਿ ਜਿਹੜਾ ਵਿਅਕਤੀ ਰੋਟੀ ਦੇ ਵਿੱਚ ਇੱਕ ਚੀਜ਼ ਮਿਲਾ ਕੇ ਰੋਟੀ ਬਣਾਏਗਾ ਤਾਂ ਉਹ ਖੁਦ ਉਸ ਦੇ ਘਰ ਨਿਵਾਸ ਕਰੇਗੀ। ਮਾਤਾ ਲਕਸ਼ਮੀ ਤੁਹਾਡੇ ਘਰ ਦੇ ਵਿੱਚ ਧੰਨ ਭਰ ਦੇਵੇਗੀ।

ਦੋਸਤੋ ਮਾਤਾ ਲਕਸ਼ਮੀ ਜਿਸ ਘਰ ਵਿੱਚ ਨਿਵਾਸ ਕਰਦੀ ਹੈ ,ਜਿਸ ਘਰ ਉਤੇ ਆਪਣੀ ਕਿਰਪਾ ਬਣਾ ਕੇ ਰੱਖਦੀ ਹੈ ਅਤੇ ਘਰ ਵਿੱਚ ਹਮੇਸ਼ਾ ਧਨ ਦੀ ਵਰਖਾ ਹੁੰਦੀ ਰਹਿੰਦੀ ਹੈ। ਉਹ ਘਰ ਹਮੇਸ਼ਾ ਸੁੱਖ ਸਮ੍ਰਿਧੀ ਨਾਲ ਭਰਪੂਰ ਰਹਿੰਦਾ ਹੈ ।ਉਸ ਘਰ ਵਿੱਚ ਕਦੇ ਵੀ ਗ਼ਰੀਬੀ ਅਤੇ ਦਲਿੱਦਰਤਾ ਨਹੀਂ ਆਉਂਦੀ। ਦੋਸਤੋ ਕੁਝ ਉਪਾਅ ਕਰਨ ਦੇ ਨਾਲ-ਨਾਲ ਮਾਤਾ ਲਕਸ਼ਮੀ ਹਮੇਸ਼ਾ ਤੁਹਾਡੇ ਘਰ ਵਿੱਚ ਰਹਿੰਦੀ ਹੈ। ਕਈ ਵਾਰ ਸਾਡੇ ਕੁਝ ਅਜਿਹੇ ਕੰਮ ਹੁੰਦੇ ਹਨ ,ਜਿਸਦੇ ਕਾਰਨ ਮਾਤਾ ਲਕਸ਼ਮੀ ਸਾਡੇ ਤੋਂ ਨਾਰਾਜ਼ ਹੋ ਜਾਂਦੀ ਹੈ। ਮਾਤਾ ਲਕਸ਼ਮੀ ਸਾਡੇ ਘਰ ਤੋਂ ਚਲੀ ਜਾਂਦੀ ਹੈ ਅਤੇ ਸਾਨੂੰ ਘਰ ਦੇ ਵਿਚ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋਸਤੋ ਕੁਝ ਛੋਟੇ ਜਿਹੇ ਉਪਾਏ ਹਨ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਰ ਛੋਟੀ-ਵੱਡੀ ਸਮੱਸਿਆਵਾਂ ਦੂਰ ਹੋ ਜਾਣਗੀਆਂ ।ਅਲਗ-ਅਲਗ ਚੀਜ਼ਾਂ ਦੇ ਲਈ ਅਲੱਗ-ਅਲੱਗ ਉਪਾਏ ਹਨ। ਇਹ ਅਲੱਗ ਅਲੱਗ ਉਪਾਏ ਤੁਹਾਨੂੰ ਸਿਰਫ ਇੱਕ ਰੋਟੀ ਦੇ ਨਾਲ ਕਰਨੇ ਹਨ।

ਦੋਸਤੋ ਜੇਕਰ ਤੁਹਾਨੂੰ ਜੀਵਨ ਦੇ ਵਿੱਚ ਆਰਥਿਕ ਤੰਗੀ ਹੈ, ਤੁਸੀਂ ਪੈਸਿਆਂ ਤੋਂ ਤੰਗ ਰਹਿੰਦੇ ਹੋ ,ਤੁਹਾਡੇ ਵਪਾਰ ਵਿੱਚ ਵਾਧਾ ਨਹੀਂ ਹੋ ਰਿਹਾ ਹੈ, ਜਦੋਂ ਤੁਸੀਂ ਪਹਿਲੀ ਰੋਟੀ ਬਣਾਉਂਦੇ ਹੋ ਤਾਂ ਉਸ ਸਮੇਂ ਤੁਸੀਂ ਧਨੀਏ ਦਾ ਪ੍ਰਯੋਗ ਕਰਨਾ ਹੈ। ਕਿਉਂਕਿ ਧਨੀਏ ਨੂੰ ਧਨ ਨਾਲ ਜੋੜਿਆ ਜਾਂਦਾ ਹੈ। ਇਹ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਥੋੜ੍ਹਾ ਜਿਹਾ ਧਨੀਆ ਲੈ ਕੇ ਆਪਣੇ ਉੱਤੋਂ ਵਾਰ ਲੈਣਾ ਹੈ ਜਿਸ ਤਰ੍ਹਾਂ ਨਜ਼ਰ ਉਤਾਰਦੇ ਹਾਂ। ਆਪਣੀ ਪਹਿਲੀ ਰੋਟੀ ਦੇ ਵਿਚ ਧਨੀਏ ਨੂੰ ਪੀਸ ਕੇ ਪਾਲਣਾ ਹੈ ਅਤੇ ਫਿਰ ਉਸ ਰੋਟੀ ਦੇ ਦੋ ਹਿੱਸੇ ਕਰ ਦੇਣੇ ਹਨ ।ਅੱਧਾ ਹਿਸਾ ਗਾਂ ਨੂੰ ਖਵਾ ਦੇਣਾ ਹੈ। ਗਾਂ ਦੇ ਮੂੰਹ ਵਿਚ ਮਾਤਾ ਲਛਮੀ ਦਾ ਵਾਸਾ ਮੰਨਿਆ ਜਾਂਦਾ ਹੈ ।ਤੁਹਾਨੂੰ ਅੱਧੀ ਰੋਟੀ ਦੇ ਵਿਚ ਗੁੜ ਮਿਲਾ ਕੇ ਗਾਂ ਨੂੰ ਖਵਾ ਦੇਣੀ ਹੈ। ਇਸ ਤਰ੍ਹਾਂ ਤੁਸੀਂ ਲਗਾਤਾਰ ਸੱਤ ਦਿਨ ਕਰਨਾ ਹੈ।

ਇਸ ਤਰ੍ਹਾਂ ਕਰਨ ਨਾਲ ਹੌਲੀ-ਹੌਲੀ ਤੁਹਾਡੇ ਘਰ ਦੇ ਵਿਚੋਂ ਆਰਥਿਕ ਤੰਗੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਤੁਹਾਡੇ ਘਰ ਵਿੱਚ ਮਾਤਾ ਲਕਸ਼ਮੀ ਵੀ ਵਾਸ ਕਰੇਗੀ‌। ਦੋਸਤੋ ਜਿਨ੍ਹਾਂ ਲੋਕਾਂ ਦੇ ਵਿਆਹ ਦੇ ਵਿੱਚ ਕੋਈ ਰੁਕਾਵਟ ਆਈ ਹੈ, ਜਿਨ੍ਹਾਂ ਲੋਕਾਂ ਦਾ ਵਿਆਹ ਨਹੀਂ ਹੋ ਰਹਿਆ ,ਉਨ੍ਹਾਂ ਨੂੰ ਰੋਟੀ ਬਣਾਉਂਦੇ ਸਮੇਂ, ਇਸ ਦੇ ਲਈ ਤੁਹਾਨੂੰ ਸੱਤ ਰੋਟੀਆਂ ਹਲਦੀ ਮਿਲਾ ਕੇ ਬਣਾ ਲੈਂਣੀਆਂ ਹਨ, ਤੁਹਾਨੂੰ ਲਗਾਤਾਰ ਸੱਤ ਵੀਰਵਾਰ ਦੇ ਦਿਨ ਇਹ ਉਪਾਅ ਕਰਨਾ ਹੈ । ਹਲਦੀ ਦਾ ਸਬੰਧ ਸ੍ਰੀ ਵਿਸ਼ਨੂੰ ਜੀ ਨਾਲ ਮੰਨਿਆ ਜਾਂਦਾ ਹੈ ਅਤੇ ਇਹ ਤੁਹਾਡੇ ਬ੍ਹਸਪਤੀ ਨਾਲ ਜੁੜਿਆ ਹੁੰਦਾ ਹੈ। ਜਦੋਂ ਤੁਹਾਡਾ ਗੁਰੂ ਮਜ਼ਬੂਤ ਹੁੰਦਾ ਹੈ ਤਾਂ ਤੁਹਾਡੇ ਘਰ ਦੇ ਵਿਚ ਕਿਸੇ ਕਿਸਮ ਦੀ ਕੋਈ ਵੀ ਤੰਗੀ ਨਹੀਂ ਆਉਂਦੀ। ਤੁਹਾਡੀ ਬੁੱਧੀ ਅਤੇ ਦਿਮਾਗ ਨਾਲ ਸਬੰਧਿਤ ਸਾਰੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

ਇਸ ਤਰ੍ਹਾਂ ਹਰ ਵੀਰਵਾਰ ਦੇ ਦਿਨ ਤੁਹਾਨੂੰ ਸੱਤ ਹ਼਼ ਰੋਟੀਆਂ ਹਲਦੀ ਵਾਲੀ ਬਣਾ ਕੇ ਉਨ੍ਹਾਂ ਦੇ ਵਿਚ ਆਪ ਬੈਠਣਾ ਹੈ। ਉਸ ਤੋਂ ਬਾਦ ਉਹ ਸੱਤ ਰੋਟੀਆਂ ਤੁਸੀਂ ਆਪਣੇ ਹੱਥ ਦੇ ਵਿਚ ਫੜ ਕੇ ਸ੍ਰੀ ਵਿਸ਼ਨੂੰ ਭਗਵਾਨ ਜੀ ਦਾ ਧਿਆਨ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਕਿਸੇ ਤਲਾਬ ਦੇ ਵਿਚ ਜਾਣਾ ਹੈ, ਜਿੱਥੇ ਮੱਛੀਆਂ ਹੋਣ, ਕਿਉਂਕਿ ਭਗਵਾਨ ਵਿਸ਼ਨੂੰ ਨੇ ਖੁਦ ਮੱਛੀ ਦਾ ਅਵਤਾਰ ਲਿਆ ਸੀ, ਉਸ ਰੋਟੀ ਦੇ ਛੋਟੇ-ਛੋਟੇ ਟੁਕੜੇ ਕਰ ਕੇ ਤੁਸੀਂ ਮੱਛੀਆਂ ਨੂੰ ਖਵਾ ਦੇਣੇ ਹਨ। ਇਸ ਤਰ੍ਹਾਂ ਕਰਨ ਦੇ ਨਾਲ ਸ੍ਰੀ ਵਿਸ਼ਨੂੰ ਜੀ ਖੁਸ਼ ਹੁੰਦੇ ਹਨ ਅਤੇ ਉਨ੍ਹਾਂ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ। ਜਿਥੇ ਸ੍ਰੀ ਵਿਸ਼ਨੂੰ ਜੀ ਦਾ ਵਾਸ ਹੋਵੇਗਾ ਉੱਥੇ ਮਾਤਾ ਲਕਸ਼ਮੀ ਵੀ ਜ਼ਰੂਰ ਆਉਣਗੇ।

ਦੋਸਤੋ ਜੇਕਰ ਤੁਹਾਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ,ਨਜ਼ਰ ਲੱਗਣ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਕਈ ਵਾਰ ਤੁਸੀਂ ਬਿਮਾਰ ਵੀ ਪੈ ਜਾਂਦੇ ਹੋ।ਇਸ ਕਰਕੇ ਤੁਸੀਂ ਜਦੋਂ ਰੋਟੀ ਬਣਾਉਣੀ ਹੈ ਤਾਂ ਉਸ ਦਾ ਅੱਧਾ ਹਿੱਸਾ ਕੱਚਾ ਰੱਖਣਾ ਹੈ ਅਤੇ ਅੱਧਾ ਪਕਾ ਲੈਣਾ ਹੈ। ਕੱਚਾ ਵਾਲਾ ਹਿੱਸਾ ਤੁਸੀਂ ਅਲੱਗ ਕਰ ਲੈਣਾ ਹੈ ਇਸ ਤਰ੍ਹਾਂ ਤੁਸੀਂ ਸੱਤ ਰੋਟੀਆਂ ਬਣਾਉਣੀਆਂ ਹਨ। ਕੱਚੇ ਵਾਲੇ ਹਿੱਸੇ ਦੇ ਉੱਤੇ ਸਰੋਂ ਦਾ ਤੇਲ ਲਗਾ ਕੇ ਉਸ ਰੋਟੀਆਂ ਨੂੰ ਆਪਣੇ ਸਿਰ ਤੋਂ ਵਾਰ ਲੈਣਾਂ ਹੈ। ਉਸ ਤੋਂ ਬਾਦ ਇਸ ਰੋਟੀ ਦੇ ਟੁਕੜੇ ਕਰਕੇ ਕਿਸੇ ਵੀ ਸੜਕ ਦੇ ਉੱਤੇ ਸੁੱਟ ਦੇਣੇ ਹਨ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਉੱਤੇ ਲੱਗੀ ਹੋਈ ਬੁਰੀ ਨਜ਼ਰ ਨਕਾਰਾਤਮਕ ਸ਼ਕਤੀ ਦੂਰ ਹੋ ਜਾਵੇਗੀ।

ਜੇਕਰ ਤੁਸੀਂ ਆਪਣਾ ਵਪਾਰ ਵਧਾਉਣਾ ਚਾਹੁੰਦੇ ਹੋ ਅਤੇ ਤੁਹਾਨੂੰ ਬਹੁਤ ਜ਼ਿਆਦਾ ਨਕਾਰਾਤਮਕਤਾ ਮਹਿਸੂਸ ਹੋ ਰਹੀ ਹੈ, ਤੁਹਾਨੂੰ ਆਪਣੀ ਹਥੇਲੀ ਦੇ ਬਰਾਬਰ ਸੱਤ ਰੋਟੀਆਂ ਬਣਾ ਕੇ ਉਸ ਦੇ ਵਿੱਚ ਲੌਂਗ ਤੇ ਇਲਾਇਚੀ ਨੂੰ ਬਰੀਕ ਪੀਸ ਕੇ ਮਿਲਾ ਦੇਣਾ ਹੈ, ਕਿਉਂਕਿ ਇਹ ਦੋਵੇਂ ਚੀਜ਼ਾਂ ਨਕਾਰਾਤਮਕਤਾ ਨੂੰ ਸੋਖ ਕੇ ਸਕਾਰਾਤਮਕਤਾ ਲੈ ਕੇ ਆਉਂਦੀਆਂ ਹਨ, ਉਸ ਤੋਂ ਬਾਦ ਤੁਹਾਨੂੰ ਇੱਕ ਜੂਟ ਦੀ ਰੱਸੀ ਦੇ ਵਿੱਚ ਇਨ੍ਹਾਂ ਸੱਤਾਂ ਰੋਟੀਆਂ ਦੀ ਮਾਲਾ ਬਣਾ ਕੇ ਪਿਰੋ ਦੇਣੀ ਹੈ, ਇਸ ਮਾਲਾ ਨੂੰ ਪਿੱਪਲ ਜਾਂ ਬਰਗਦ ਦੇ ਪੇੜ ਤੇ ਲਟਕਾ ਦੇਣਾ ਹੈ। ਜਿਸ ਤਰ੍ਹਾਂ ਉਹ ਰੋਟੀਆਂ ਹੌਲੀ-ਹੌਲੀ ਸੁੱਕਣੀ ਸ਼ੁਰੂ ਹੋਣਗੀਆਂ ਤੁਹਾਡੇ ਵਪਾਰ ਵਿੱਚ ਲਾਭ ਹੋਣਾ ਸ਼ੁਰੂ ਹੋ ਜਾਵੇਗਾ। ਇਸ ਤਰ੍ਹਾਂ ਤੁਸੀਂ ਅਸਮਾਨ ਦੀ ਉਚਾਈ ਨੂੰ ਛੂ ਲਵੋਗੇ। ਦੋਸਤੋ ਇਹ ਛੋਟੇ-ਛੋਟੇ ਰੋਟੀ ਦੇ ਨਾਲ ਹੋਣ ਵਾਲੇ ਉਪਾਅ ਹਨ ਜੇਕਰ ਤੁਸੀਂ ਇਨ੍ਹਾਂ ਨੂੰ ਕਰਦੇ ਹੋ ਤਾਂ ਮਾਤਾ ਲਕਸ਼ਮੀ ਦੀ ਅਸੀਮ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ।

Leave a Reply

Your email address will not be published. Required fields are marked *