ਇਸ ਲੋਕੋ ਤੋਂ ਹਨੁਮਾਨ ਜੀ ਹਮੇਸ਼ਾ ਨਰਾਜ ਰਹਿੰਦੇ ਹਨ ਜਿਸ ਕਾਰਨ ਉਹ ਦਰਿਦਰੀ ਹੀ ਰਹਿੰਦੇ ਹੈ |

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੁਝ ਇਸਤਰੀ ਤੇ ਪੁਰਖ ਹੀ ਹੁੰਦੇ ਹਨ ਜਿਨ੍ਹਾਂ ਦੇ ਕੁਝ ਕੰਮ ਇਹੋ ਜਿਹੇ ਹੁੰਦੇ ਹਨ, ਜਿਸ ਦੇ ਕਾਰਨ ਹਨੂੰਮਾਨ ਜੀ ਦੀ ਕ੍ਰਿਪਾਨ ਉਨ੍ਹਾਂ ਉਪਰ ਨਹੀਂ ਬਣਦੀ। ਜਿਸ ਕਰਕੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਬਹੁਤ ਸਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ‌ ਉਨ੍ਹਾਂ ਦਾ ਕੋਈ ਵੀ ਕੰਮ ਨਹੀਂ ਬਣਦਾ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜੋ ਕਿ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਹਨੂੰਮਾਨ ਜੀ ਤੁਹਾਡੇ ਤੋਂ ਨਾਰਾਜ਼ ਹੋ ਜਾਂਦੇ ਹਨ।

ਦੋਸਤੋ ਜਿਸ ਘਰ ਵਿੱਚ ਸ਼੍ਰੀ ਰਾਮ ਦੀ ਪੂਜਾ ਕੀਤੀ ਜਾਂਦੀ ਹੈ ,ਉਨ੍ਹਾਂ ਦਾ ਨਾਮ ਲਿਆ ਜਾਂਦਾ ਹੈ, ਉਸ ਘਰ ਵਿਚ ਹਮੇਸ਼ਾ ਹਨੁਮਾਨ ਜੀ ਦਾ ਨਿਵਾਸ ਹੁੰਦਾ ਹੈ ।ਆਪਣੀ ਕ੍ਰਿਪਾ ਦ੍ਰਿਸ਼ਟੀ ਉਹ ਉਸ ਘਰ ਤੇ ਬਣਾਈ ਰੱਖਦੇ ਹਨ। ਕਿਸੇ ਰਾਮ ਜੀ ਨੇ ਹਨੂੰਮਾਨ ਜੀ ਨੂੰ ਕਲਜੁਗ ਦੇ ਅੰਤ ਤਕ ਮ੍ਰਿਤ ਲੋਕ ਵਿੱਚ ਵਿਰਾਜਮਾਨ ਰਹਿਣ ਦਾ ਵਰਦਾਨ ਦਿੱਤਾ ਸੀ। ਇਸ ਲਈ ਹਨੁਮਾਨ ਜੀ ਹਮੇਸ਼ਾਂ ਸਾਡੇ ਆਲੇ ਦੁਆਲੇ ਰਹਿੰਦੇ ਹਨ। ਜਿਹੜਾ ਵੀ ਭਗਤ ਉਨ੍ਹਾਂ ਨੂੰ ਸੱਚੇ ਦਿਲ ਨਾਲ ਪੁਕਾਰਦਾ ਹੈ ,ਉਹ ਆਪਣੀ ਕ੍ਰਿਪਾ ਦ੍ਰਿਸ਼ਟੀ ਉਸ ਦੇ ਉਪਰ ਬਣਾਉਂਦੇ ਹਨ।

ਦੋਸਤੋ ਕੁਝ ਕੰਮ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕਰਨ ਦੇ ਨਾਲ ਹਨੂੰਮਾਨ ਜੀ ਨਾਰਾਜ਼ ਹੋ ਜਾਂਦੇ ਹਨ, ਉਹ ਸਾਡੇ ਘਰ ਤੋਂ ਚਲੇ ਜਾਂਦੇ ਹਨ ।ਉਸ ਘਰ ਵਿਚ ਅਸ਼ਾਂਤੀ ਹੋ ਜਾਂਦੀ ਹੈ ਦਲਿੱਦਰਤਾ ਆ ਜਾਂਦੀ ਹੈ। ਹੋਰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਉਹ ਚੀਜ਼ਾਂ ਹਨ ਜੋ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ।

ਦੋਸਤ ਜਿਸ ਘਰ ਵਿੱਚ ਰਾਮ ਚੰਦਰ ਦਾ ਅਨਾਦਰ ਕੀਤਾ ਜਾਂਦਾ ਹੈ, ਜੋ ਲੋਕ ਪੂਜਾ ਪਾਠ ਨਹੀਂ ਕਰਦੇ ,ਘਰ ਦਾ ਮਾਹੌਲ ਧਾਰਮਿਕ ਨਹੀਂ ਰਹਿੰਦਾ, ਉਸ ਘਰ ਵਿਚ ਹਨੂੰਮਾਨ ਜੀ ਕਦੇ ਵੀ ਨਿਵਾਸ ਨਹੀਂ ਕਰਦੇ। ਜਿਸ ਤਰ੍ਹਾਂ ਹਨੁਮਾਨ ਜੀ ਨੇ ਲੰਕਾ ਛੱਡਣ ਤੋਂ ਪਹਿਲਾਂ ਲੰਕਾ ਦਾ ਦਹਨ ਕਰ ਦਿੱਤਾ ਸੀ, ਕਿਉਂਕਿ ਉਥੇ ਰਾਮ ਚੰਦਰ ਜੀ ਦਾ ਅਨਾਦਰ ਹੋਇਆ ਸੀ। ਇਸ ਕਰਕੇ ਜਿਸ ਘਰ ਵਿੱਚ ਰਾਮ ਚੰਦਰ ਜੀ ਦਾ ਅਨਾਦਰ ਹੁੰਦਾ ਹੈ ਉਸ ਘਰ ਵਿੱਚ ਹਨੁਮਾਨ ਜੀ ਨਿਵਾਸ ਨਹੀਂ ਕਰਦੇ।

ਦੋਸਤੋ ਜਿਸ ਘਰ ਵਿੱਚ ਲੋਕ ਹਰ ਰੋਜ਼ ਮਾਸ ਮੱਛੀ ਦਾ ਸੇਵਨ ਕਰਦੇ ਹਨ, ਸ਼ਰਾਬ ਪੀਂਦੇ ਹਨ, ਉਸ ਘਰ ਵਿੱਚ ਵੀ ਹਨੁਮਾਨ ਜੀ ਨਿਵਾਸ ਨਹੀਂ ਕਰਦੇ। ਦੂਜੀ ਜਿਸ ਘਰ ਵਿਚੋ ਔਰਤ ਦਾ ਅਨਾਦਰ ਕੀਤਾ ਜਾਂਦਾ ਹੈ। ਔਰਤ ਦਾ ਇੱਜ਼ਤ ਸਤਿਕਾਰ ਨਹੀਂ ਕੀਤਾ ਜਾਂਦਾ, ਜਿਸ ਘਰ ਵਿੱਚ ਔਰਤ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਅਪਸ਼ਬਦ ਬੋਲੇ ਜਾਂਦੇ ਹਨ, ਉਸ ਘਰ ਵਿੱਚੋਂ ਮਾਤਾ ਲਕਸ਼ਮੀ ਵੀ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਅਤੇ ਹਨੁਮਾਨ ਜੀ ਵੀ ਉਸ ਘਰ ਵਿੱਚ ਨਿਵਾਸ ਨਹੀਂ ਕਰਦੇ।

ਦੋਸਤੋ ਜਿਹੜੇ ਲੋਕ ਸਾਧੂ ਸੰਤਾਂ ਦਾ ਨਿਰਾਦਰ ਕਰਦੇ ਹਨ ਇਹੋ ਜਿਹੇ ਘਰ ਵਿੱਚ ਵੀ ਹਨੁਮਾਨ ਜੀ ਨਿਵਾਸ ਨਹੀਂ ਕਰਦੇ। ਜੋ ਲੋਕ ਜਾਨਵਰਾਂ ਦੇ ਨਾਲ਼ ਬੁਰਾ ਵਿਉਹਾਰ ਕਰਦੇ ਹਨ ,ਉਨ੍ਹਾਂ ਨੂੰ ਮਾਰਦੇ ਕੁੱਟਦੇ ਹਨ, ਉਥੇ ਵੀ ਹਨੁਮਾਨ ਜੀ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ। ਜਿਹੜਾ ਘਰ ਹਮੇਸ਼ਾ ਗੰਦਗੀ ਨਾਲ ਭਰਿਆ ਰਹਿੰਦਾ ਹੈ ਜਿਸ ਘਰ ਵਿਚ ਸਾਫ਼-ਸਫ਼ਾਈ ਨਹੀਂ ਰਹਿੰਦੀ, ਉਸ ਘਰ ਵਿਚ ਮਾਤਾ ਲਕਸ਼ਮੀ ਨਿਵਾਸ ਨਹੀਂ ਕਰਦੀ ਅਤੇ ਨਾਲ ਹੀ ਹਨੁਮਾਨ ਜੀ ਵੀ ਉਸ ਘਰ ਨੂੰ ਛੱਡ ਕੇ ਚਲੇ ਜਾਂਦੇ ਹਨ। ਦੋਸਤੋ ਜਿਸ ਘਰ ਵਿਚ ਹਮੇਸ਼ਾ ਲੜਾਈ ਝਗੜਾ ਕਲ ਕਲੇਸ ਰਹਿੰਦਾ ਹੈ, ਵੱਡਿਆਂ ਦਾ ਅਨਾਦਰ ਕੀਤਾ ਜਾਂਦਾ ਹੈ ਉਸ ਘਰ ਵਿੱਚ ਵੀ ਹਨੂੰਮਾਨ ਜੀ ਨਹੀਂ ਰਹਿੰਦੇ। ਦੋਸਤੋ ਇਸ ਕਰਕੇ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਘਰ ਨੂੰ ਕਲ ਕਲੇਸ ਦੁੱਖ ਰੋਗ ਤੋਂ ਬਚਾ ਕੇ ਰਖਣਾ ਚਾਹੀਦਾ ਹੈ।

Leave a Reply

Your email address will not be published. Required fields are marked *