ਲਕਸ਼ਮੀ ਜੀ ਨੇ ਆਪ ਕਿਹਾ ਹੈ ਘਰ ਵਿੱਚ ਇੱਕ ਨਿਯਮ ਬਣਾ ਲਓ ਕਦੇ ਨਹੀਂ ਹੋਵੇਗੀ ਪੈਸਾ ਦੀ ਕਮੀ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਕੰਮਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਤੁਹਾਨੂੰ ਆਪਣੇ ਘਰ ਦੇ ਵਿੱਚ ਨਹੀਂ ਕਰਨਾ ਚਾਹੀਦਾ, ਜਿਸ ਨਾਲ ਮਾਤਾ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ।

ਦੋਸਤੋ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਉੱਤੇ ਮਾਤਾ ਲਕਸ਼ਮੀ ਦੀ ਕਿਰਪਾ ਬਣੀ ਰਹੇ। ਹਰ ਕੋਈ ਆਪਣੀ ਜਿੰਦਗੀ ਦੇ ਵਿੱਚ ਧਨ ਕਮਾਉਣਾ ਚਾਹੁੰਦਾ ਹੈ। ਜ਼ਿੰਦਗੀ ਦੀ ਸਾਰੀ ਸੁੱਖ-ਸੁਵਿਧਾਵਾਂ ਦੀਆਂ ਚੀਜ਼ਾਂ ਧੰਨ ਦੇ ਨਾਲ ਹੀ ਆ ਸਕਦੀਆਂ ਹਨ। ਧੰਨ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਧੰਨ ਦਾ ਸੰਬੰਧ ਮਾਤਾ ਲਕਸ਼ਮੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਕਈ ਲੋਕਾਂ ਦੀ ਇਹ ਪਰੇਸ਼ਾਨੀ ਹੁੰਦੀ ਹੈ ਉਹ ਕਹਿੰਦੇ ਹਨ ਕਿ ਉਹ ਧੰਨ ਤਾ ਬਹੁਤ ਸਾਰਾ ਕਮਾ ਲੈਂਦੇ ਹਨ ਪਰ ਉਹ ਧਨ ਉਨ੍ਹਾਂ ਦੇ ਕੋਲ ਟਿਕਦਾ ਨਹੀਂ ਹੈ। ਉਹਨਾਂ ਦਾ ਉਹ ਤਾਂ ਕਿਥੇ ਨਾ ਕਿਥੇ ਖਰਚ ਹੋ ਜਾਂਦਾ ਹੈ ।ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਦੱਸਾਂਗੇ ਜਿਸ ਨਾਲ ਤੁਹਾਡਾ ਧਨ ਟਿਕਣਾ ਸ਼ੁਰੂ ਹੋ ਜਾਵੇਗਾ। ਇਸਦੇ ਨਾਲ ਹੀ ਤੁਹਾਡੇ ਉੱਤੇ ਮਾਤਾ ਲਕਸ਼ਮੀ ਦੀ ਕਿਰਪਾ ਵੀ ਬਣੀ ਰਹੇਗੀ।

ਦੋਸਤੋ ਐਤਵਾਰ ਦਾ ਦਿਨ ਜੋ ਕਿ ਸੂਰਜ ਦੇਵਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉਸ ਦਿਨ ਤੁਸੀਂ ਆਪਣੇ ਸਿਰਹਾਣੇ ਦੇ ਕੋਲ ਇਕ ਗਲਾਸ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਦੁੱਧ ਪਾ ਕੇ ਰੱਖ ਲੈਣਾ ਹੈ। ਤੁਸੀਂ ਉਸ ਗਿਲਾਸ ਨੂੰ ਆਪਣੇ ਸਿਰਹਾਣੇ ਦੇ ਕੋਲ ਇਹੋ ਜਿਹੀ ਜਗਾ ਰੱਖਣਾ ਹੈ ਜਿੱਥੇ ਤੁਹਾਡਾ ਹੱਥ ਨਾ ਪਹੁੰਚੇ, ਤੁਹਾਨੂੰ ਉਸ ਨੂੰ ਇਹੋ ਜਿਹੀ ਜਗ੍ਹਾ ਤੇ ਰਖਣਾ ਚਾਹੀਦਾ ਹੈ ਜਿੱਥੇ ਤੁਹਾਡਾ ਹੱਥ ਨਾ ਲੱਗੇ। ਸਵੇਰੇ ਉੱਠ ਕੇ ਇਸ ਪਾਣੀ ਨੂੰ ਬਬੂਲ ਦੇ ਪੇੜ ਦੀ ਜੜ ਦੇ ਵਿਚ ਪਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਧਨ ਟਿਕਣਾ ਸ਼ੁਰੂ ਹੋ ਜਾਂਦਾ ਹੈ ਅਤੇ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ।

ਦੋਸਤੋ ਜੇਕਰ ਤੁਹਾਨੂੰ ਤੁਹਾਡੇ ਕੰਮ ਦੇ ਵਿੱਚ ਕੋਈ ਰੁਕਾਵਟ ਆਈ ਹੈ ਤਾਂ ਐਤਵਾਰ ਦੇ ਦਿਨ ਕਾਲੇ ਕੁੱਤੇ ਨੂੰ ਰੋਟੀ ਖਵਾਉਣਾ ਚੰਗਾ ਮੰਨਿਆ ਜਾਂਦਾ ਹੈ। ਕਾਲੀ ਚਿੜੀ ਨੂੰ ਦਾਣਾ ਪਾਉਂਣ ਦੇ ਨਾਲ ਤੁਹਾਡੀ ਜ਼ਿੰਦਗੀ ਦੀ ਸਾਰੀ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਦੋਸਤੋ ਕਾਲੇ ਤਿਲ ਅਤੇ ਕਾਲੇ ਉੜਦ ਦੀ ਦਾਲ ਦਾ ਦਾਨ ਕਰਨਾ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਵੀ ਤੁਹਾਡੀ ਜ਼ਿੰਦਗੀ ਦੀ ਸਾਰੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਸ਼ਨੀ ਦੇਵਤਾ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ। ਐਤਵਾਰ ਦੇ ਦਿਨ ਸਵੇਰੇ ਜਲਦੀ ਉੱਠ ਕੇ ਸੂਰਜ ਦੇਵਤਾ ਨੂੰ ਜਲ ਅਰਪਿਤ ਕਰਨਾ ਚਾਹੀਦਾ ਹੈ ਅਤੇ ਉਸ ਦੀ ਧਾਰਾ ਦੇ ਵਿੱਚ ਸੂਰਜ ਦੇਵਤਾ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਵਧਦੀ ਹੈ ਅਤੇ ਨਾਲ ਹੀ ਤੁਹਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਤੁਹਾਡੇ ਪਰਿਵਾਰ ਦੇ ਮੈਂਬਰ ਆਲੇ-ਦੁਆਲੇ ਦੇ ਸਾਕ ਸੰਬੰਧੀ ਬੀਮਾਰੀਆਂ ਤੋਂ ਬਚੇ ਰਹਿੰਦੇ ਹਨ। ਸੂਰਜ ਨੂੰ ਜਲ ਅਰਪਿਤ ਕਰਦੇ ਸਮੇਂ ਓਮ ਸੂਰਯ ਨਮਹ ਸ਼ਕਤੀਸ਼ਾਲੀ ਸੂਰਜ ਬੀਜ ਮੰਤਰ ਦਾ ਉਚਾਰਨ ਵੀ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਸੂਰਜ ਦੇਵਤਾ ਦੇ ਨਾਲ-ਨਾਲ ਮਾਤਾ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ।

ਦੋਸਤ ਪੀਪਲ ਦੇ ਪੇੜ ਦੇ ਨੀਚੇ ਚੋਮੁਖਾ ਘਿਉ ਦਾ ਦੀਵਾ ਜਗਾਉਣਾ ਚਾਹੀਦਾ ਹੈ ਜਿਸਦਾ ਮੂੰਹ ਚਾਰੋਂ ਤਰਫ ਹੁੰਦਾ ਹੈ। ਇਸ ਨਾਲ ਧਨ ਪ੍ਰਾਪਤੀ ਦੇ ਰਸਤੇ ਬਣ ਜਾਂਦੇ ਹਨ। ਜੇਕਰ ਤੁਹਾਡੇ ਘਰ ਵਿੱਚ ਧਨ ਨਹੀਂ ਟਿਕਦਾ ਤਾਂ ਕਿਸੇ ਵੀ ਸ਼ੁਭ ਦਿਨ ਤੁਸੀਂ ਜਲਦੀ ਉੱਠ ਕੇ ਲਾਲ ਰੰਗ ਦਾ ਕੱਪੜਾ ਲੈ ਕੇ, ਉਸਦੇ ਵਿੱਚ 21 ਚਾਵਲ ਦੇ ਦਾਣੇ ਬੰਨ੍ਹ ਕੇ ਮਾਤਾ ਲਕਸ਼ਮੀ ਦੀ ਪੂਜਾ ਕਰਨੀ ਚਾਹੀਦੀ ਹੈ। ਮਾਤਾ ਲਕਸ਼ਮੀ ਦੀ ਪੂਜਾ ਕਰਦੇ ਸਮੇਂ ਇਹ ਚਾਵਲ ਦੀ ਪੋਟਲੀ ਵੀ ਨਾਲ ਰੱਖਣੀ ਚਾਹੀਦੀ ਹੈ। ਪੂਜਾ ਕਰਨ ਤੋਂ ਬਾਅਦ ਇਸ ਪੋਟਲੀ ਨੂੰ ਆਪਣੀ ਧਨ ਜਾਂ ਫਿਰ ਤਿਜੋਰੀ ਵਾਲੀ ਜਗਾ ਤੇ ਰੱਖ ਦੇਣਾ ਚਾਹੀਦਾ ਹੈ ,ਜਿਸ ਨਾਲ ਧਨ ਵਿੱਚ ਬਰਕਤ ਹੁੰਦੀ ਹੈ।

ਦੋਸਤੋ ਜਦੋਂ ਤੁਸੀਂ ਸਵੇਰੇ ਉਠਦੇ ਹੋ ਤਾਂ ਆਪਣੇ ਹੱਥ ਦੀਆਂ ਹਥੇਲੀਆਂ ਨੂੰ ਦੇਖਦੇ ਹੋਏ ਉੱਠਣਾ ਚਾਹੀਦਾ ਹੈ ਇਸਦੇ ਨਾਲ ਹੀ ਮਾਤਾ ਲਕਸ਼ਮੀ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਮਾਤਾ ਲਛਮੀ ਅਤੇ ਵਿਸ਼ਨੂੰ ਜੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਜੇਕਰ ਘਰ ਦੀ ਇਸਤਰੀ ਇੱਕ ਲੋਟਾ ਪਾਣੀ ਦਾ ਆਪਣੇ ਘਰ ਦੇ ਮੁੱਖ ਦੁਆਰ ਉੱਤੇ ਪਾਉਦੀ ਹੈ ਤਾਂ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ। ਦੋਸਤੋ ਝਾੜੂ ਨੂੰ ਮਾਤਾ ਲਕਸ਼ਮੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ,ਕਿਉਂਕਿ ਇਹ ਸਾਫ਼-ਸਫ਼ਾਈ ਦਾ ਪ੍ਰਤੀਕ ਹੁੰਦਾ ਹੈ। ਇਸ ਕਰਕੇ ਘਰ ਦੇ ਵਿੱਚ ਸਾਫ਼ ਸਫ਼ਾਈ ਜ਼ਰੂਰ ਹੋਣੀ ਚਾਹੀਦੀ ਹੈ। ਝਾੜੂ ਨੂੰ ਕਦੇ ਵੀ ਪੁੱਠਾ ਕਰ ਕੇ ਨਹੀਂ ਰੱਖਣਾ ਚਾਹੀਦਾ ।ਇਸ ਨੂੰ ਕਿਸੇ ਸਾਫ ਜਗਾ ਤੇ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹਿੰਦੀ ਹੈ। 2 ਝਾੜੂਆਂ ਨੂੰ ਕਦੇ ਵੀ ਇਕੱਠਾ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਦੇ ਵਿਚ ਕਲੇਸ਼ ਦੀ ਸਥਿਤੀ ਬਣ ਜਾਂਦੀ ਹੈ। ਜਿਸ ਘਰ ਵਿੱਚ ਸਾਫ ਸਫਾਈ ਨਹੀਂ ਹੁੰਦੀ ਉਸ ਘਰ ਵਿੱਚ ਮਾਤਾ ਲਕਸ਼ਮੀ ਨਿਵਾਸ ਨਹੀਂ ਕਰਦੀ। ਇਸ ਕਰਕੇ ਘਰ ਵਿੱਚ ਸਾਫ਼-ਸਫ਼ਾਈ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।

ਦੋਸਤੋ ਤੁਹਾਡੀ ਤਿਜੋਰੀ ਜਾਂ ਧਨ ਵਾਲੀ ਜਗ੍ਹਾ ਉੱਤਰ ਦਿਸ਼ਾ ਵੱਲ ਹੋਣੀ ਚਾਹੀਦੀ ਹੈ। ਘਰ ਦੀ ਇਸਤਰੀ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ ।ਇਸ ਕਰਕੇ ਘਰ ਦੀ ਇਸਤਰੀ ਨੂੰ ਇਜਤ ਜ਼ਰੂਰ ਦੇਣੀ ਚਾਹੀਦੀ ਹੈ। ਆਪਣੇ ਮਾਤਾ ਪਿਤਾ ਨੂੰ ਆਪਣੀ ਕਮਾਈ ਦਾ ਇਕ ਹਿੱਸਾ ਜ਼ਰੂਰ ਦੇਣਾ ਚਾਹੀਦਾ ਹੈ। ਦੋਸਤੋ ਇਕ ਗੱਲ ਦਾ ਹੋਰ ਧਿਆਨ ਰੱਖਣਾ ਚਾਹੀਦਾ ਹੈ ਕਿ ਸੂਰਜ ਡੁੱਬਣ ਤੋਂ ਬਾਅਦ ਕਿਸੇ ਨੂੰ ਵੀ ਦੁੱਧ ਦਹੀਂ ਅਤੇ ਪਿਆਜ਼ ਨਹੀਂ ਦੇਣਾ ਚਾਹੀਦਾ। ਇਸ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਤੁਹਾਨੂੰ ਇਹਨਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *