ਬਿਲਕੁਲ ਚਿੰ ਤਾ ਨਾਂ ਕਰੋ ਇਹ ਵੀਡੀਓ ਦੇਖੋ ਸਭ ਠੀਕ ਹੋ ਜਾਏਗਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ । ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤੀ ਮੋਟੀਵੇਸ਼ਨਲ ਸਪੀਚ ਲੈ ਕੇ ਆਏ ਹਾਂ। ਦੋਸਤੋ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੰਜ ਗੱਲਾਂ ਨੂੰ ਅਪਣਾ ਲੈਂਦੇ ਹੋ ਤਾਂ ਤੁਹਾਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ।

ਦੋਸਤੋ ਮਨ ਹੀ ਤੁਹਾਡਾ ਸਭ ਤੋਂ ਵੱਡਾ ਦੋਸ਼ ਹੁੰਦਾ ਹੈ ਅਤੇ ਮਨ ਹੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਵੀ ਹੁੰਦਾ ਹੈ। ਜਦੋਂ ਤੁਸੀਂ ਪੂਰੇ ਤਰੀਕੇ ਨਾਲ ਆਪਣੇ ਮਨ ਤੇ ਨਿਰਭਰ ਹੋ ਜਾਂਦੇ ਹੋ ਤਾਂ ਇਹ ਤੁਹਾਨੂੰ ਭਟਕਾ ਦਿੰਦਾ ਹੈ। ਜਦੋਂ ਤੁਸੀਂ ਆਪਣੇ ਮਨ ਤੇ ਕੰਟਰੋਲ ਰੱਖਦੇ ਹੋ,ਇਸਨੂੰ ਟਿਕਾ ਕੇ ਰੱਖਦੇ ਹੋ ਤਾਂ ਤੁਸੀ ਜਿੰਦਗੀ ਦੇ ਵਿੱਚ ਜੋ ਪਾਉਣਾ ਚਾਹੁੰਦੇ ਹੋ ਉਹ ਤੁਹਾਨੂੰ ਹਾਸਿਲ ਹੋ ਜਾਂਦਾ ਹੈ। ਪਰ ਵਰਤਮਾਨ ਯੁੱਗ ਦੇ ਵਿਚ ਆਪਣੇ ਮਨ ਨੂੰ ਟਿਕਾਣਾ ਆਪਣੇ ਹਿਸਾਬ ਸਿਰ ਆਪਣੇ ਮਨ ਨੂੰ ਚਲਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਹੁਣ ਤੱਕ ਜਿਵੇਂ ਸਾਡਾ ਮਨ ਸਾਨੂੰ ਚਲਾਉਂਦਾ ਆੋਇਆ ਹੈ ਅਸੀਂ ਉੱਦਾਂ ਹੀ ਚੱਲਦੇ ਰਹੇ ਹਾਂ। ਹੁਣ ਇਹ ਇਕ ਬੀਮਾਰੀ ਦੀ ਤਰ੍ਹਾਂ ਬਣ ਚੁੱਕਿਆ ਹੈ।

ਦੋਸਤੋ ਸਾਰਾ ਦਿਨ ਸਾਡੇ ਮਨ ਦੇ ਵਿੱਚ ਕੁੱਝ ਨਾ ਕੁੱਝ ਵਿਚਾਰ ਚੱਲਦੇ ਹੀ ਰਹਿੰਦੇ ਹਨ। ਹਰ ਸਮੇਂ ਮਨ ਚਲਦਾ ਰਹਿੰਦਾ ਹੈ ਜਿਸ ਦੇ ਕਾਰਨ ਲੋਕ ਡਿਪਰੈਸ਼ਨ ਵਿੱਚ ਰਹਿਣ ਲੱਗ ਗਏ ਹਨ। ਡਿਪਰੈਸ਼ਨ ਜ਼ਿਆਦਾ ਸੋਚਣਾ ਵਰਗੀਆਂ ਬਿਮਾਰੀਆਂ ਪੈਦਾ ਹੋ ਗਈਆਂ ਹਨ। ਅੱਜ ਕੱਲ ਸਕੂਲ ਅਤੇ ਕਾਲਜ ਜਾਣ ਵਾਲੇ ਬੱਚਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਹੈ ਉਨ੍ਹਾਂ ਨੂੰ ਆਪਣੀ ਪੜ੍ਹਾਈ , ਆਪਣੇ ਕਰੀਅਰ ਨੂੰ ਲੈ ਕੇ ਤਣਾਅ ਰਹਿੰਦਾ ਹੈ। ਉਹ ਆਪਣੇ ਭਵਿੱਖ ਨੂੰ ਲੈ ਕੇ ਕੁਝ ਨਾ ਕੁਝ ਸੋਚਦੇ ਰਹਿੰਦੇ ਹਨ। ਲੋਕਾਂ ਦੇ ਜੀਵਨ ਵਿਚ ਬਹੁਤ ਜ਼ਿਆਦਾ ਤਣਾਅ ਆ ਗਿਆ ਹੈ। ਲੋਕਾਂ ਦੇ ਕੋਲ ਸਭ ਕੁਝ ਹੁੰਦੇ ਹੋਏ ਵੀ ਉਹ ਸੰਤੁਸ਼ਟ ਨਹੀਂ ਹਨ। ਲੋਕਾਂ ਦੇ ਮਨ ਵਿੱਚ ਬਿਲਕੁਲ ਵੀ ਸ਼ਾਂਤੀ ਨਹੀਂ ਹੈ। ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਚਾਹੁੰਦੇ ਹੋ ਤਾਂ ਇਨ੍ਹਾਂ ਪੰਜ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਦੋਸਤੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤੁਹਾਨੂੰ ਇਸ ਗੱਲ ਲਈ ਬਹੁਤ ਜ਼ਿਆਦਾ ਸਤਰਕ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਸੁਣ ਰਹੇ ਹੋ ,ਕੀ ਦੇਖ ਰਹੇ ਹੋ, ਕੀ ਕਰ ਰਹੇ ਹੋ। ਤੁਹਾਡਾ ਮਨ ਇਕ ਸਟੋਰੇਜ ਦੀ ਤਰ੍ਹਾਂ ਹੁੰਦਾ ਹੈ ਉਹ ਜੋ ਵੀ ਦੇਖਦਾ ਸੁਣਦਾ ਹੈ ਉਹ ਸਭ ਕੁਝ ਉਸਦੇ ਵਿੱਚ ਰਿਕਾਰਡ ਹੋ ਜਾਂਦਾ ਹੈ। ਇੱਕ ਇਕ ਗੱਲ ਤੁਹਾਡੇ ਮਨ ਤੇ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ। ਤੁਸੀਂ ਓਹੀ ਸੋਚਣਾ ਸ਼ੁਰੂ ਕਰ ਦਿੰਦੇ ਹੋ ਜੋ ਵੀ ਤੁਸੀਂ ਦੇਖਦੇ ਹੋ। ਜ਼ਿਆਦਾਤਰ ਸੋਸ਼ਲ ਮੀਡੀਆ ਤੇ ਆਉਣ ਵਾਲੀਆਂ ਖਬਰਾਂ ਸਾਡੇ ਮਨ ਤੇ ਬਹੁਤ ਜ਼ਿਆਦਾ ਅਸਰ ਪਾਉਂਦੀਆਂ ਹਨ। ਦੁਨੀਆਂ ਵਿੱਚ ਚੱਲ ਰਹੀ ਹਰ ਮਾੜੀ ਖਬਰ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਤੱਕ ਪਹੁੰਚਦੀ ਹੈ।

ਲੱਖਾਂ ਲੋਕ ਸੁਰੱਖਿਅਤ ਆਪਣੇ ਘਰ ਦੇ ਵਿੱਚ ਪਹੁੰਚਦੇ ਹਨ ਇਹ ਤੁਹਾਨੂੰ ਕਦੇ ਵੀ ਸੋਸ਼ਲ ਮਿਡੀਆ ਦਵਾਰਾ ਨਹੀਂ ਦੱਸਿਆ ਜਾਂਦਾ। ਕਿਸੇ ਇਕ ਐਕਸੀਡੈਂਟ ਦੇ ਬਾਰੇ ਤੁਹਾਨੂੰ ਵੱਧ ਚੜ੍ਹ ਕੇ ਸੋਸ਼ਲ ਮਿਡੀਆ ਦਵਾਰਾ ਦੱਸਿਆ ਜਾਂਦਾ ਹੈ। ਇਹ ਸਾਰੀਆਂ ਨਕਾਰਾਤਮਕ ਚੀਜਾਂ ਦੇਖ ਸੁਣ ਕੇ ਤੁਹਾਡਾ ਮਨ ਵੀ ਨਕਾਰਾਤਮਕ ਹੋ ਜਾਂਦਾ ਹੈ। ਇਹ ਸਾਰੀਆਂ ਚੀਜਾਂ ਤੁਹਾਡਾ ਵਿਸ਼ਵਾਸ ਬਣ ਜਾਂਦੀਆਂ ਹਨ। ਜੇਕਰ ਤੁਸੀਂ ਹਰ ਰੋਜ਼ ਸੁਣਦੇ ਹਾਂ ਕਿ ਦੁਨੀਆਂ ਵਿੱਚ ਜ਼ਿਆਦਾਤਰ ਲੋਕ ਬਈਮਾਨ ਹਨ ਤਾਂ ਤੁਹਾਡਾ ਮਨ ਵੀ ਇਸ ਗੱਲ ਵੱਲ ਵਿਸ਼ਵਾਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਇਸਦੇ ਉਲਟ ਜੇਕਰ ਤੁਸੀਂ ਚੰਗੀਆਂ ਕਿਤਾਬਾਂ ਪੜਦੇ ਹੋ ,ਚੰਗੀਆਂ ਗੱਲਾਂ ਨੂੰ ਸੁਣ byਦੇ ਹੋ, ਚੰਗਾ ਦੇਖਦੇ ਹੋ ਤਾਂ ਇਹ ਸਭ ਕੁਝ ਸਾਡੇ ਸੰਸਕਾਰ ਬਣ ਜਾਂਦੇ ਹਨ ।ਸਾਡੇ ਮਨ ਦਾ ਵਿਸ਼ਵਾਸ਼ ਬਣ ਜਾਂਦਾ ਹੈ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸਕਾਰਾਤਮਕ ਅਤੇ ਨਕਾਰਾਤਮਕ ਗੱਲਾਂ ਦੇ ਵਿਚ ਫ਼ਰਕ ਕਿਸ ਤਰ੍ਹਾ ਸਮਝ ਸਕਦੇ ਹੋ। ਜਿਹੜੇ ਵਿਚਾਰ ਤੁਹਾਡੇ ਮਨ ਵਿਚ ਆਉਂਦੇ ਹਨ ਅਤੇ ਤੁਹਾਡੇ ਮਨ ਦੇ ਵਿਚ ਨਕਾਰਾਤਮਕ ਸੋਚ ਪੈਦਾ ਹੁੰਦੀ ਹੈ ,ਅਸ਼ਾਂਤੀ ਪੈਦਾ ਹੁੰਦੀ ਹੈ, ਮਨ ਵਿੱਚ ਬੇਚੈਨੀ ਪੈਦਾ ਹੋਵੇ, ਉਨ੍ਹਾਂ ਨੂੰ ਨਕਾਰਾਤਮਕ ਸੋਚ ਕਹਿੰਦੇ ਹਨ। ਸਕਾਰਾਤਮਕ ਵਿਚਾਰ ਤੁਹਾਡੇ ਮਨ ਦੇ ਵਿਚ ਸ਼ਾਂਤੀ ਸਕੂਨ ਖ਼ੁਸ਼ੀ ਪੈਦਾ ਕਰਦੇ ਹਨ।

ਦੋਸਤੋ ਜਦੋਂ ਵੀ ਤੁਸੀਂ ਬੀਮਾਰ ਹੁੰਦੇ ਹੋ ਤਾਂ ਡਾਕਟਰ ਤੁਹਾਨੂੰ ਸਲਾਹ ਦਿੰਦੇ ਹਨ ਕਿ ਤੁਸੀਂ ਆਪਣਾ ਭੋਜਨ ਨੂੰ ਬਦਲੋ। ਇਸੇ ਤਰ੍ਹਾਂ ਜੇਕਰ ਤੁਹਾਡਾ ਮਨ ਬਿਮਾਰ ਹੁੰਦਾ ਹੈ ਤਾਂ ਤੁਹਾਨੂੰ ਆਪਣੇ ਭਾਵਾਤਮਕ ਵਿਚਾਰਾਂ ਨੂੰ ਬਦਲਣਾ ਚਾਹੀਦਾ ਹੈ। ਜੇਕਰ ਤੁਸੀਂ ਹਰ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਆਪਣੇ ਮਨ ਵਿਚ ਹਾਵੀ ਹੋਣ ਦਿਓਗੇ ਤਾਂ ਉਹ ਆਦਤ ਬਣ ਜਾਵੇਗਾ। ਜੇਕਰ ਤੁਸੀਂ ਗੁੱਸਾ ,ਚਿੜਚਿੜਾਪਨ, ਇਕ ਦੂਜੇ ਵਿਚ ਫਰਕ ਕਰਨ ਵਰਗੀਆਂ ਚੀਜ਼ਾਂ ਨੂੰ ਜ਼ਿਆਦਾ ਮਹੱਤਵ ਦੇਵੋਗੇ, ਤਾਂ ਇਹ ਤੁਹਾਡੇ ਮਨ ਵਿਚ ਬੈਠ ਜਾਣਗੇ। ਜੇਕਰ ਤੁਸੀਂ ਇਹਨਾਂ ਨੂੰ ਨਹੀਂ ਬਦਲ ਹੋਵੇ ਤਾਂ ਇਹ ਤੁਹਾਡੇ ਮਨ ਦੀਆਂ ਆਦਤਾਂ ਬਣ ਜਾਣਗੀਆਂ। ਆਪਣੀ ਜਿੰਦਗੀ ਦੇ ਵਿੱਚ ਕੁੱਝ ਨਿਯਮਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਕਿ ਤੁਸੀਂ ਆਪਣੇ ਲਈ ਜਾਂ ਕਿਸੇ ਲਈ ਵੀ ਗਲਤ ਨਹੀਂ ਸੋਚਣਾ ਹੈ। ਅਸੀਂ ਉਹਨਾਂ ਭਾਵਨਾਵਾਂ ਨੂੰ ਆਪਣੇ ਮਨ ਤੋਂ ਬਚਾਉਣਾ ਹੈ ਜੋ ਸਾਡੇ ਮਨ ਦੇ ਵਿੱਚ ਬੇਚੈਨੀ ਪੈਦਾ ਕਰਦੀਆਂ ਹਨ।

ਇਸ ਤੋਂ ਇਲਾਵਾ ਤੁਹਾਨੂੰ ਆਪਣਾ ਆਹਾਰ ਵੀ ਬਦਲਣਾ ਚਾਹੀਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਜੈਸਾ ਅੰਨ ਵੈਸਾ ਮਨ। ਜੇਕਰ ਤੁਸੀਂ ਮਾਸਾਹਾਰੀ ਭੋਜਨ ਖਾਂਦੇ ਹੋ ਤਾਂ ਤੁਹਾਡੇ ਮਨ ਵਿੱਚ ਵਿਕਾਰ ਗੁੱਸਾ ਪੈਦਾ ਹੁੰਦਾ ਹੈ। ਜੇਕਰ ਤੁਸੀਂ ਸ਼ਾਕਾਹਾਰੀ ਭੋਜਨ ਕਰਦੇ ਹੋ ਤਾਂ ਤੁਹਾਡੇ ਮਨ ਵਿਚ ਖ਼ੁਸ਼ੀ ਰਹਿੰਦੀ ਹੈ। ਇਸ ਕਰਕੇ ਤੁਹਾਨੂੰ ਆਪਣੇ ਸਰੀਰ ਅਤੇ ਮਨ ਦੇ ਅਨੁਸਾਰ ਆਪਣਾ ਆਹਾਰ ਖਾਣਾ ਚਾਹੀਦਾ ਹੈ।

ਦੋਸਤਾਂ ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਸਕਾਰਾਤਮਕ ਚੀਜ਼ਾਂ ਨਾਲ ਕਰਨੀ ਚਾਹੀਦੀ ਹੈ ,ਕਿਉਂਕਿ ਜਿਹੋ ਜਿਹੀ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹੋ,ਤੁਹਾਡਾ ਸਾਰਾ ਦਿਨ ਉਸੇ ਤਰ੍ਹਾਂ ਗੁਜ਼ਰਦਾ ਹੈ। ਤੁਹਾਨੂੰ ਸਵੇਰ ਦੀ ਸ਼ੁਰੂਆਤ ਕਸਰਤ ਤੋ ਕਰਨੀ ਚਾਹੀਦੀ ਹੈ। ਸਵੇਰੇ-ਸਵੇਰੇ ਤੁਹਾਨੂੰ ਖਬਰਾ ਨਹੀਂ ਦੇਖਣੀਆਂ ਚਾਹੀਦੀਆਂ। ਇਸ ਤਰਾਂ ਦੋਸਤੋ ਤੁਸੀਂ ਇਨ੍ਹਾਂ ਸਾਰੇ ਟਿਪਸ ਨੂੰ ਅਜਮਾ ਕੇ ਆਪਣੇ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਦੇ ਸਕਦੇ ਹੋ।

Leave a Reply

Your email address will not be published. Required fields are marked *