ਇਸ ਚੀਜਾਂ ਨੂੰ ਕਿਸੇ ਨੂੰ ਵੀ ਹੱਥ ਵਿੱਚ ਦੇਣਾ ਹੁੰਦਾ ਹੈ ਬਹੁਤ ਹੀ ਬੁਰਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਦੇਵਾਂਗੇ ,ਜਿਨ੍ਹਾਂ ਨੂੰ ਤੁਸੀਂ ਕਿਸੇ ਦੇ ਵੀ ਹੱਥ ਦੇ ਵਿਚ ਨਹੀਂ ਦੇਣੀਆਂ ਹੁੰਦੀਆਂ। ਇਹ ਚੀਜ਼ਾਂ ਕਿਸੇ ਦੇ ਵੀ ਹੱਥ ਵਿੱਚ ਦੇਣ ਨੂੰ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ।

ਦੋਸਤੋ ਸਾਡੀਆਂ ਕੁਝ ਚੰਗੀਆਂ ਅਤੇ ਬੁਰੀਆਂ ਆਦਤਾਂ ਹੁੰਦੀਆਂ ਹਨ, ਜੋ ਸਾਡੀ ਕਿਸਮਤ ਨੂੰ ਬਦਲ ਦੇਂਦੀਆਂ ਹਨ ਅਤੇ ਕਿਸਮਤ ਨੂੰ ਸੁਧਾਰ ਵੀ ਦਿੰਦੀਆਂ ਹਨ। ਇਸੇ ਕਰਕੇ ਜੋਤਿਸ਼ ਸ਼ਾਸਤਰ ਦੇ ਵਿੱਚ ਕੁਝ ਇਹੋ ਜਿਹੀਆਂ ਆਦਤਾਂ ਨੂੰ ਨਾਲ ਦੀ ਨਾਲ ਬਦਲਣ ਲਈ ਕਿਹਾ ਗਿਆ ਹੈ। ਦੋਸਤੋ ਜੇਕਰ ਸਾਡੇ ਤੋਂ ਕੋਈ ਚੀਜ਼ ਮੰਗਦਾ ਹੈ ਤਾਂ ਅਸੀਂ ਆਪਣੇ ਸੁਭਾਅ ਦੇ ਕਾਰਨ ਜਾਂ ਫਿਰ ਜਲਦਬਾਜ਼ੀ ਦੇ ਕਾਰਣ ਉਹ ਚੀਜ਼ ਨਾਲ ਦੀ ਨਾਲ ਦੂਜੇ ਵਿਅਕਤੀ ਦੇ ਹੱਥ ਤੇ ਰੱਖ ਦੇਂਦੇ ਹਾਂ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਈ ਵਸਤੂਆਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਦੇ ਵੀ ਕਿਸੇ ਦੂਸਰੇ ਵਿਅਕਤੀ ਦੇ ਹੱਥ ਤੇ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਨੁਕਸਾਨ ਵੀ ਹੋ ਸਕਦਾ ਹੈ। ਦੋਸਤੋ ਹੁਣ ਤਾਂ ਦੱਸਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ।

ਦੋਸਤੋ ਜੇਕਰ ਤੁਹਾਡੇ ਕੋਲੋ ਕੋਈ ਮਿਰਚ ਮੰਗਦਾ ਹੈ ਤਾਂ ਕਦੇ ਵੀ ਉਸਨੂੰ ਹੱਥ ਤੇ ਨਹੀਂ ਦੇਣੀ ਚਾਹੀਦੀ ।ਉਸ ਨੂੰ ਕਿਸੇ ਪਲੇਟ ਜਾਂ ਫਿਰ ਕੋਲੀ ਦੇ ਵਿੱਚ ਰੱਖ ਕੇ ਹੀ ਦੇਣੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਤੁਹਾਡੇ ਚਾਹੇ ਕਿਸੇ ਵਿਅਕਤੀ ਨਾਲ ਬਹੁਤ ਚੰਗੇ ਸਬੰਧ ਕਿਉਂ ਨਾ ਹੋਣ ਪਰ ਸਿੱਧਾ ਮਿਰਚ ਹੱਥ ਤੇ ਦੇਣ ਦੇ ਨਾਲ ਲੜਾਈ ਹੁੰਦੀ ਹੈ। ਦੋਸਤੋ ਕਦੇ ਵੀ ਕਿਸੇ ਨੂੰ ਹੱਥ ਦੇ ਵਿਚ ਨਮਕ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਕੀਤੇ ਪੁੰਨ ਘੱਟ ਜਾਂਦੇ ਹਨ। ਇਸ ਕਰਕੇ ਜੇਕਰ ਤੁਹਾਡੇ ਕੋਲੋ ਕੋਈ ਨਮਕ ਮੰਗਦਾ ਹੈ ਤਾਂ ਉਸ ਨੂੰ ਹੱਥ ਵਿੱਚ ਦੇਣ ਦੀ ਜਗ੍ਹਾ ਤੇ ਕਿਸੇ ਪਲੇਟ ਜਾਂ ਫਿਰ ਕਟੋਰੀ ਦੇ ਵਿੱਚ ਦੇਣਾ ਚਾਹੀਦਾ ਹੈ।

ਜੋਤਿਸ਼ ਸ਼ਾਸਤਰ ਅਨੁਸਾਰ ਕਦੇ ਵੀ ਆਪਣੇ ਹੱਥ ਤੇ ਪਾਣੀ ਲੈ ਕੇ ਦੂਜੇ ਦੇ ਹੱਥ ਤੇ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਕਰਨ ਦੇ ਨਾਲ ਧਰਮ ,ਧਨ, ਪੁੰਨ ਦੀ ਹਾਨੀ ਹੁੰਦੀ ਹੈ। ਇਸ ਕਰਕੇ ਪਾਣੀ ਹਮੇਸ਼ਾ ਕਿਸੇ ਵੀ ਭਾਂਡੇ ਵਿੱਚ ਦੇਣਾ ਚਾਹੀਦਾ ਹੈ। ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਕਦੇ ਵੀ ਕਿਸੇ ਨੂੰ ਹੱਥ ਦੇ ਵਿਚ ਰੂਮਾਲ ਨਹੀਂ ਦੇਣਾ ਚਾਹੀਦਾ ।ਇਸ ਨਾਲ ਰਿਸ਼ਤਿਆਂ ਵਿੱਚ ਵਿਗਾੜ ਪੈਦਾ ਹੁੰਦਾ ਹੈ। ਦੋਸਤੋ ਕਦੇ ਵੀ ਕਿਸੇ ਦੇ ਹੱਥ ਤੇ ਸਿੱਧੀ ਰੋਟੀ ਨਹੀਂ ਦੇਣੀ ਚਾਹੀਦੀ ਹਮੇਸ਼ਾ ਪਲੇਟ ਵਿਚ ਰੱਖ ਕੇ ਹੀ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਘਰ ਦੀ ਬਰਕਤ ਚਲੀ ਜਾਂਦੀ ਹੈ।

ਦੋਸਤੋ ਧੰਨ ਸੰਬੰਧੀ ਹਾਨੀ ਤੋਂ ਬਚਣ ਦੇ ਲਈ ਤੁਹਾਨੂੰ ਕੁਝ ਚੀਜਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੁਝ ਇਹੋ ਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਤੁਹਾਨੂੰ ਹਾਨੀ ਹੋ ਸਕਦੀ ਹੈ। ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡੇ ਆਲੇ ਦੁਆਲੇ ਦੀਆਂ ਚੀਜ਼ਾਂ ਸਹੀ ਹੋਣ ਤਾਂ ਤੁਹਾਡੇ ਨਾਲ ਹਮੇਸ਼ਾ ਚੰਗਾ ਹੁੰਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਕਿਹੜੀਆਂ ਉਹ ਪੰਜ ਚੀਜ਼ਾਂ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ।

ਵਾਸਤੂ ਸ਼ਾਸਤਰ ਅਨੁਸਾਰ ਕਦੀ ਵੀ ਫਟੀ ਹੋਈ ਜੇਬ ਵਾਲਾ ਕੱਪੜਾ ਨਹੀਂ ਪਹਿਨਣਾ ਚਾਹੀਦਾ। ਫਟੀ ਜੇਬ ਦੁਰਭਾਗ ਲੈ ਕੇ ਆਉਂਦੀ ਹੈ। ਵਿਵਹਾਰਕ ਤੌਰ ਤੇ ਵੀ ਦੇਖਿਆ ਜਾਵੇ ਤਾਂ ਫਟੀ ਹੋਈ ਜੇਬ ਵਿੱਚੋਂ ਪੈਸੇ ਗਿਰਨ ਦਾ ਡਰ ਰਹਿੰਦਾ ਹੈ। ਦੋਸਤੋ ਕਦੇ ਵੀ ਫਟਿਆ ਹੋਇਆ ਜਾਂ ਫਿਰ ਖਾਲੀ ਪਰਸ ਆਪਣੀ ਜੇਬ ਵਿੱਚ ਨਹੀਂ ਰੱਖਣਾ ਚਾਹੀਦਾ। ਇਹ ਕਦੇ ਵੀ ਪੈਸਿਆਂ ਨੂੰ ਆਪਣੇ ਵੱਲ ਨਹੀਂ ਖਿੱਚਦਾ। ਜੇ ਕਰ ਇਹ ਫਟ ਜਾਂਦਾ ਹੈ ਤਾਂ ਇਸ ਨੂੰ ਨਾਲ ਦੀ ਨਾਲ ਬਦਲ ਲੈਣਾ ਚਾਹੀਦਾ ਹੈ। ਦੋਸਤੋ ਜੇਕਰ ਤੁਹਾਡੇ ਘਰ ਵਿੱਚ ਘੜੀ ਖਰਾਬ ਹੋ ਗਈ ਹੈ ਤਾਂ ਉਸ ਨੂੰ ਨਾਲ ਦੀ ਨਾਲ ਬਦਲ ਲੈਣਾ ਚਾਹੀਦਾ ਹੈ। ਖਰਾਬ ਅਤੇ ਰੁਕੀ ਹੋਈ ਘੜੀ ਕਦੀ ਵੀ ਕਲਾਈ ਤੇ ਵੀ ਨਹੀਂ ਪਾਉਣੀ ਚਾਹੀਦੀ। ਜ਼ਿੰਦਗੀ ਦੀ ਗਤੀਵਿਧੀ ਦੇ ਲਈ ਘੜੀ ਦਾ ਗਤੀਵਿਧੀ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਕੜੀ ਨਹੀਂ ਪਾਉਂਦੇ ਤਾਂ ਇਹ ਗੱਲ ਤੁਹਾਡੇ ਤੇ ਲਾਗੂ ਨਹੀਂ ਹੁੰਦੀ।

ਦੋਸਤੋ ਕਦੇ ਵੀ ਫਟੇ ਹੋਏ ਨੋਟ ਆਪਣੀ ਜੇਬ ਵਿੱਚ ਨਹੀਂ ਰੱਖਣੇ ਚਾਹੀਦੇ ।ਇਸ ਦੇ ਨਾਲ ਇਹ ਹੋਰ ਵੀ ਜ਼ਿਆਦਾ ਫਟ ਸਕਦੇ ਹਨ ਅਤੇ ਤੁਹਾਨੂੰ ਅਪਮਾਨਤ ਵੀ ਹੋਣਾ ਪੈ ਸਕਦਾ ਹੈ। ਵਾਸਤੂ ਦੇ ਅਨੁਸਾਰ ਫਟੇ ਹੋਏ ਨੋਟ ਨੂੰ ਚਿਪਕਾ ਲੈਣਾ ਚਾਹੀਦਾ ਹੈ ਜਾਂ ਫਿਰ ਐਸੀ ਜਗ੍ਹਾ ਤੇ ਰੱਖ ਦੇਣਾ ਚਾਹੀਦਾ ਹੈ ਜਿੱਥੇ ਬਾਰ-ਬਾਰ ਇਹਨਾਂ ਤੇ ਨਜ਼ਰ ਨਾ ਜਾਵੇ। ਆਪਣੇ ਪਰਸ ਦੇ ਵਿਚ ਚਾਕੂ ਛੁਰੀ ਵੀ ਨਹੀਂ ਰੱਖਣੀ ਚਾਹੀਦੀ। ਵਾਸਤੂ ਦੇ ਅਨੁਸਾਰ ਪਰਸ ਦੇ ਵਿਚ ਪੁਰਾਣੀ ਟਿਕਟ ਵੀ ਨਹੀਂ ਰੱਖਣੀ ਚਾਹੀਦੀ। ਇਸ ਤਰ੍ਹਾਂ ਟਿਕਟ ਰੱਖਣ ਦੇ ਨਾਲ ਤੁਹਾਨੂੰ ਬਿਨਾਂ ਵਜੇ ਤੋਂ ਯਾਤਰਾ ਕਰਨੀ ਪੈ ਸਕਦੀ ਹੈ। ਜੇਬ ਵਿੱਚ ਪੁਰਾਣੇ ਬਿਲ ਪਰਚੀ ਵੀ ਨਹੀਂ ਰੱਖਣੀ ਚਾਹੀਦੀ। ਇਸ ਨਾਲ ਵੀ ਬਰਕਤ ਨਹੀਂ ਰਹਿੰਦੀ ਅਤੇ ਧੰਨ ਬੇ ਵਜਾਹ ਤੋਂ ਹੀ ਖਰਚ ਹੁੰਦਾ ਰਹਿੰਦਾ ਹੈ।

Leave a Reply

Your email address will not be published. Required fields are marked *