ਦਾਂਤੋਂ ਦੀ ਸੜਨ ਪਿੱਲੇ , ਤੇਜ ਦ ਰ ਦ , ਕੀੜੇ ਲੱਗਕੇ ਖ਼ਰਾਬ ਹੋਣਾ ਸਭ ਦਾ 100 % ਘਰ ਵਿਚ ਹੀ ਕਰੋ ਪੱਕਾ ਇਲਾਜ

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੰਦਾਂ ਦਾ ਪੀਲਾਪਨ , ਦੰਦਾਂ ਦਾ ਕੀੜਾ ਲੱਗਣਾ, ਦੰਦ ਵਿਚ ਦ ਰ ਦ ਹੋਣ ਦੇ ਇਲਾਜ ਬਾਰੇ ਦੱਸਾਂਗੇ। ਦੋਸਤੋ ਜਦੋਂ ਵੀ ਅਸੀਂ ਭੋਜਨ ਕਰਦੇ ਹਾਂ ਤਾਂ ਕੁਝ ਭੋਜਨ ਸਾਡੇ ਦੰਦਾਂ ਵਿੱਚ ਹੀ ਬਚਿਆ ਰਹਿ ਜਾਂਦਾ ਹੈ, ਉਹ ਫਿਰ ਦੰਦਾਂ ਵਿੱਚ ਬੈਕਟੀਰੀਆ ਫੈਲਾਉਂਦਾ ਹੈ। ਜਿਸ ਕਰਕੇ ਦੰਦ ਸੜਨ ਲੱਗਦੇ ਹਨ ।ਦੰਦਾਂ ਵਿਚ ਕੀੜਾ ਲੱਗਣ ਲੱਗ ਜਾਂਦਾ ਹੈ।

ਦੋਸਤੋ ਚਾਹੇ ਕੋਈ ਬਜ਼ੁਰਗ ਹੋਵੇ ਜਾਂ ਫਿਰ ਬੱਚਾ ਅੱਜ ਕੱਲ੍ਹ ਹਰ ਕੋਈ ਦੰਦਾਂ ਵਿੱਚ ਕੀੜਾ ਲੱਗਣ ਤੋਂ ਪਰੇਸ਼ਾਨ ਹੈ। ਸਾਡੇ ਦਾਦਾ ਪੜਦਾਦਾ ਸਿਰਫ ਦੰਤ ਮੰਜਨ ਕਰਦੇ ਸੀ ਤਾਂ ਵੀ ਉਨ੍ਹਾਂ ਦੇ ਦੰਦ ਸਵਸਥ ਰਹਿੰਦੇ ਹੁੰਦੇ ਸੀ। ਕਿਉਂਕਿ ਉਹਨਾਂ ਕੋਲੋਂ ਬਹੁਤ ਸਾਰੇ ਦੇਸੀ ਨੁਸਖੇ ਸੀ ,ਜਿਨ੍ਹਾਂ ਦੀ ਮਦਦ ਨਾਲ ਉਹਨਾਂ ਦੇ ਦੰਦਾਂ ਵਿੱਚ ਕਦੇ ਵੀ ਕੀੜਾ ਨਹੀਂ ਲੱਗਦਾ ਸੀ ।ਜੇਕਰ ਉਨ੍ਹਾਂ ਦੇ ਦੰਦਾਂ ਵਿੱਚ ਕਦੇ ਦਰਦ ਵੀ ਹੁੰਦਾ ਸੀ ਤਾਂ ਉਹ ਦੇਸੀ ਨੁਸਖੇ ਨਾਲ ਉਸਨੂੰ ਠੀਕ ਵੀ ਕਰ ਲੈਂਦੇ ਸੀ।

ਦੋਸਤੋ ਅੱਜ ਅਸੀਂ ਤੁਹਾਨੂੰ ਅਜਿਹੇ ਦੇਸੀ ਨੁਸਖੇ ਦੱਸਾਂਗੇ ਜੋ ਕਿ ਦੰਦਾਂ ਦੇ ਦਰਦ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹਨ। ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਸੇਂਧਾਨਮਕ ਲੈਣਾ ਹੈ। ਧਿਆਨ ਰਹੇ ਕਿ ਤੁਹਾਨੂੰ ਬਾਜ਼ਾਰ ਵਿੱਚੋਂ ਸਿਰਫ ਸਹਿੰਦਾ ਨਮਕ ਹੀ ਲੈ ਕੇ ਆਉਣਾ ਹੈ। ਇਸ ਦੇਸੀ ਨੁਸਖੇ ਦੇ ਦੋ ਫਾਇਦੇ ਹਨ। 1 ਇਹ ਤੁਹਾਡੇ ਦੰਦਾਂ ਵਿੱਚ ਲੱਗੇ ਹੋਏ ਕੀੜੇ ਨੂੰ ਖ਼ਤਮ ਕਰ ਦੇਵੇਗਾ। ਦੂਸਰਾ ਜੇ ਕਰ ਤੁਹਾਡੇ ਦੰਦਾਂ ਵਿਚ ਦਰਦ ਹੈ ਤਾਂ ਤੁਹਾਡੇ ਦਰਦ ਨੂੰ ਵੀ ਠੀਕ ਕਰੇਗਾ। ਇਹ ਨੁਸਖਾ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਵੀ ਦੰਦਾਂ ਵਿੱਚ ਕੀੜਾ ਲੱਗਣ ਤੋਂ ਬਚਾਵੇਗਾ।

ਦੋਸਤੋ ਸੇਂਧਾ ਨਮਕ ਦੇ ਨਾਲ ਤੁਹਾਨੂੰ ਸਰੋਂ ਦਾ ਤੇਲ ਲੈਣਾ ਹੈ। ਉਸ ਤੋਂ ਬਾਅਦ ਤੁਹਾਨੂੰ 10 ਤੋਂ 15 ਲੋਗ ਲੈਣੀਆਂ ਹਨ। ਲੌਂਗ ਦੰਦਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਹ ਦੰਦਾਂ ਦਾ ਕੀੜਾ ਖਤਮ ਕਰਨ ਦੇ ਨਾਲ ਨਾਲ ਦੰਦਾਂ ਦੇ ਦਰਦ ਵਿੱਚ ਵੀ ਬਹੁਤ ਫਾਇਦਾ ਦਿੰਦੀ ਹੈ। ਉਸ ਤੋਂ ਬਾਅਦ ਤੁਸੀਂ ਫਿਟਕਰੀ ਲੈਣੀ ਹੈ ।ਬਜ਼ਾਰ ਵਿੱਚ ਫਿਟਕਰੀ ਦੋ ਤਰ੍ਹਾਂ ਦੀ ਮਿਲਦੀ ਹੈ ।ਇੱਕ ਖੁੱਲੀ ਅਤੇ ਇੱਕ ਡੱਬੇ ਵਿੱਚ ਬੰਦ। ਤੁਸੀ ਡੱਬੇ ਵਿੱਚ ਬੰਦ ਫਿਟਕਰੀ ਲੈਣੀ ਹੈ ਕਿਉਂਕਿ ਇਹ ਸਾਫ ਸੁਥਰੀ ਹੁੰਦੀ ਹੈ ।ਇਸ ਨੂੰ ਸਾਫ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ।

ਦੋਸਤੋ ਜੇਕਰ ਤੁਹਾਡੇ ਦੰਦ ਵਿਚ ਬਹੁਤ ਜ਼ਿਆਦਾ ਤੇਜ਼ ਦਰਦ ਹੋ ਰਿਹਾ ਹੈ ਤਾਂ ਤੁਸੀਂ ਇਕ ਗਲਾਸ ਪਾਣੀ ਲੈ ਕੇ ਥੋੜੇ ਜਿਹੇ ਲੋਂਗ ਲੈਣੇ ਹਨ। ਲੌਂਗ ਵੀ ਦੋ ਤਰ੍ਹਾਂ ਦੇ ਹੁੰਦੇ ਹਨ ।ਜਿਸ ਦੇ ਉੱਤੇ ਫੁੱਲ ਲੱਗਾ ਆਉਂਦਾ ਹੈ ਸਾਬਤ ਲੋਂਗ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਸੇਂਧਾਨਮਕ ਲੈਣਾ ਹੈ। ਲੌਂਗ ਨੂੰ ਪੀਸ ਲੈਣਾ ਹੈ। ਇਕ ਗਲਾਸ ਪਾਣੀ ਦੇ ਵਿੱਚ ਤਿੰਨ ਚੁਟਕੀ ਸਹਿੰਦਾ ਨਮਕ, ਇਕ ਚੁਟਕੀ ਲੋਂਗ ਦਾ ਪਾਊਡਰ ਮਿਕਸ ਕਰ ਲੈਣਾ ਹੈ। ਇਹ ਪਾਣੀ ਦੰਦਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਇਸ ਪਾਣੀ ਨਾਲ ਤੁਸੀਂ ਮੂੰਹ ਵਿੱਚ ਜਿਸ ਜਗ੍ਹਾ ਤੇ ਦੰਦ ਵਿਚ ਦਰਦ ਹੋ ਰਿਹਾ ਹੈ ਇਸ ਪਾਣੀ ਨਾਲ ਕੁਰਲੀ ਕਰਨੀ ਹੈ। ਲਗਾਤਾਰ ਤਿੰਨ ਚਾਰ ਵਾਰੀ ਪਾਣੀ ਨਾਲ ਕੁਰਲੀ ਕਰਨੀ ਹੈ। ਤੁਸੀਂ ਦੇਖੋਗੇ ਕਿ ਤੁਹਾਡੇ ਦੰਦਾਂ ਦਾ ਦਰਦ ਬਿਲਕੁਲ ਸ਼ਾਂਤ ਹੋ ਜਾਵੇਗਾ। ਜੇਕਰ ਤੁਸੀ ਹਮੇਸ਼ਾ ਆਪਣੇ ਦੰਦਾਂ ਦੇ ਦਰਦ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਟੀ ਖਾਣ ਤੋਂ ਬਾਅਦ ਇਸ ਪਾਣੀ ਨਾਲ ਕੁਰਲੀ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਦੰਦਾਂ ਦੇ ਸੜਨ ਦੀ ਪਰੇਸ਼ਾਨੀ ਵੀ ਨਹੀਂ ਹੋਵੇਗੀ।

ਦੋਸਤੋ ਜੇਕਰ ਤੁਹਾਡੇ ਦੰਦਾਂ ਵਿੱਚ ਕੀੜਾ ਲੱਗਿਆ ਹੋਇਆ ਹੈ ਤਾ ਇੱਕ ਕਟੋਰੇ ਵਿੱਚ ਤੁਹਾਨੂੰ ਦੋ ਚਮਚ ਸਰੋਂ ਦਾ ਤੇਲ ,2 ਚਮਚ ਸੇਂਧਾ ਨਮਕ, 2 ਚੱਮਚ ਫਿਟਕਰੀ ਪਾਊਡਰ ਲੈ ਲੈਣਾ ਹੈ। ਤੁਸੀਂ ਦੰਦਾਂ ਵਾਲੇ ਬੁਰਸ਼ ਦੇ ਨਾਲ ਇਸ ਮਿਸ਼ਰਣ ਨੂੰ ਜਿਸ ਜਗ੍ਹਾ ਤੇ ਕੀੜਾ ਲੱਗਿਆ ਹੈ ਉਥੇ ਹਲਕੀ-ਹਲਕੀ ਮਸਾਜ ਕਰਨੀ ਹੈ। ਦੋ-ਤਿੰਨ ਮਿੰਟ ਬੁਰਸ਼ ਕਰਨ ਤੋਂ ਬਾਅਦ 15 ਮਿੰਟ ਇਸ ਨੂੰ ਲੱਗਿਆ ਰਹਿਣ ਦੇਣਾ ਹੈ ਉਸ ਤੋਂ ਬਾਅਦ ਸਾਫ ਪਾਣੀ ਨਾਲ ਕੁਰਲੀ ਕਰ ਲੈਣੀ ਹੈ। ਇਸ ਦੇਸੀ ਨੁਸਖੇ ਨਾਲ ਦੰਦਾਂ ਦਾ ਦਰਦ ਠੀਕ ਹੋਵੇਗਾ ਨਾਲ ਹੀ ਕੀੜਾ ਵੀ ਹੌਲੀ ਹੌਲੀ ਖਤਮ ਹੋਣ ਲੱਗ ਜਾਵੇਗਾ ਅਤੇ ਦੰਦਾਂ ਦੀ ਸੜਨ ਵੀ ਠੀਕ ਹੋਵੇਗੀ। ਇਸ ਨੁਸਖ਼ੇ ਦਾ ਪ੍ਰਯੋਗ ਤੁਸੀਂ ਹਫਤੇ ਵਿੱਚ ਤਿੰਨ ਤੋਂ ਚਾਰ ਦਿਨ ਕਰ ਸਕਦੇ ਹੋ।

Leave a Reply

Your email address will not be published. Required fields are marked *