ਗਰੀਬੀ ਅਤੇ ਗਰੀਬੀ ਆਉਣ ਦੀ ਇਹ ਨਿਸ਼ਾਨੀਆਂ ਹੁੰਦੀ , ਹੁਣੇ ਚੇਕ ਕਰੀਏ ਤੁਹਾਡੇ ਘਰ ਇਹ ਕੰਮ ਹੁੰਦੇ ਹਨ ਕੀ ?

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀ ਤੁਹਾਨੂੰ ਗਰੀਬੀ ਅਤੇ ਦਰੀਦਰਤਾ ਦੇ ਆਉਣ ਦੀਆਂ ਕੁਝ ਨਿਸ਼ਾਨੀਆਂ ਅਤੇ ਸੰਕੇਤਾਂ ਦੇ ਬਾਰੇ ਦੱਸਾਂਗੇ। ਤੁਸੀਂ ਆਪਣੇ ਘਰ ਵਿੱਚ ਇਹ ਸਾਰੇ ਸੰਕੇਤ ਚੈੱਕ ਕਰ ਸਕਦੇ ਹੋ।

ਦੋਸਤੋ ਤੁਹਾਨੂੰ ਦੱਸਦੇ ਹਾਂ ਗਰੀਬੀ ਦਲਿੱਦਰਤਾ ਆਰਥਿਕ ਤੰਗੀ ਆਉਣ ਦੇ ਕੁਝ ਸੰਕੇਤ ਜੋ ਕਿ ਤੁਹਾਡੇ ਘਰ ਵਿਚ ਮੌਜੂਦ ਹੁੰਦੇ ਹਨ। ਦੋਸਤੋ ਘਰ ਵਿੱਚ ਜਦੋਂ ਕੋਈ ਭਾਰੀ ਸੰਕਟ ਆਉਣ ਵਾਲਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਦਾ ਅਸਰ ਤੁਲਸੀ ਦੇ ਪੌਦੇ ਤੇ ਦੇਖਣ ਨੂੰ ਮਿਲਦਾ ਹੈ ।ਤੁਲਸੀ ਦਾ ਪੋਦਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਘਰ ਵਿੱਚ ਪਈਆਂ ਖਾਣ ਵਾਲੀਆਂ ਚੀਜ਼ਾਂ ਦੇ ਵਿਚ ਚਿੱਟੀਆਂ ਪੈ ਜਾਂਦੀਆਂ ਹਨ, ਇਹ ਵੀ ਘਰ ਵਿੱਚ ਦਲਿੱਦਰਤਾ ਆਉਣ ਦਾ ਕਾਰਨ ਹੁੰਦਾ ਹੈ। ਜੇਕਰ ਤੁਸੀਂ ਆਪਣੇ ਘਰ ਵਿੱਚ ਪੇੜ ਪੌਦੇ ਲਗਾਏ ਹੋਏ ਹਨ ਅਤੇ ਉਨ੍ਹਾਂ ਪੌਦਿਆਂ ਦੇ ਪੱਤੇ ਸੁੱਕਣਾ ਸ਼ੁਰੂ ਹੋ ਗਏ ਹਨ ਇਸ ਦਾ ਮਤਲਬ ਹੁੰਦਾ ਹੈ ਕਿ ਬੁੱਧ ਗ੍ਰਹਿ ਖਰਾਬ ਚੱਲ ਰਿਹਾ ਹੈ। ਇਸ ਕਰਕੇ ਨਾਲ ਦੀ ਨਾਲ ਉਹ ਸੁੱਕਿਆਂ ਪੱਤਿਆਂ ਨੂੰ ਤੋੜ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਪੌਦਿਆਂ ਨੂੰ ਪਾਣੀ ਦੇਣਾ ਚਾਹੀਦਾ ਹੈ ਤਾਂ ਕਿ ਉਹ ਹਰੇ-ਭਰੇ ਰਹਿਣ।

ਦੋਸਤੀ ਹਿੰਦੂ ਧਰਮ ਵਿੱਚ ਝਾੜੂ ਨੂੰ ਬਹੁਤ ਹੀ ਪੂਜਨੀਯ ਵਸਤੂ ਮੰਨੀ ਜਾਂਦੀ ਹੈ ।ਇਸ ਦਾ ਸਬੰਧ ਮਾਤਾ ਲਕਸ਼ਮੀ ਨਾਲ ਜੋੜਿਆ ਜਾਂਦਾ ਹੈ। ਦੋਸਤਾਂ ਨੂੰ ਸਾਡੇ ਘਰ ਵਿਚ ਕੂੜਾ-ਕਰਕਟ ਦੇ ਨਾਲ ਨਾਲ ਘਰ ਵਿਚੋਂ ਨਾਕਾਰਾਤਮਕਤਾ ਨੂੰ ਵੀ ਬਾਹਰ ਕੱਢਦਾ ਹੈ। ਜੇਕਰ ਤੁਹਾਡੇ ਘਰ ਵਿੱਚ ਅਚਾਨਕ ਕੋਈ ਛੋਟਾ ਬੱਚਾ ਝਾੜੂ ਲਗਾਉਣ ਲੱਗ ਜਾਏ ਤਾਂ ਇਸ ਦਾ ਮਤਲਬ ਹੈ ਤੁਹਾਡੇ ਘਰ ਵਿੱਚ ਕੋਈ ਅਣਚਾਹਾ ਮਹਿਮਾਨ ਆਉਣ ਵਾਲਾ ਹੈ। ਦੋਸਤੋ ਕਦੇ ਵੀ ਸੂਰਜ ਡੁੱਬਣ ਤੋਂ ਬਾਅਦ ਘਰ ਵਿੱਚ ਝਾੜੂ ਨਹੀਂ ਲਗਾਉਣਾ ਚਾਹੀਦਾ ।ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਕਦੇ ਵੀ ਸੂਰਜ ਡੁੱਬਣ ਤੋਂ ਬਾਅਦ ਝਾੜੂ ਨਹੀਂ ਲਗਾਉਣਾ ਚਾਹੀਦਾ। ਸਵੇਰ ਦਾ ਨਾਸ਼ਤਾ ਕਰਨ ਤੋਂ ਪਹਿਲਾਂ ਝਾੜੂ ਲਗਾਉਣਾ ਚੰਗਾ ਮੰਨਿਆ ਜਾਂਦਾ ਹੈ।

ਕਈ ਲੋਕ ਝਾੜੂ ਨੂੰ ਪੁੱਠਾ ਜਾ ਖੜ੍ਹਾ ਕਰ ਕੇ ਰੱਖਦੇ ਹਨ ਇਸ ਤਰ੍ਹਾਂ ਵੀ ਨਹੀਂ ਰੱਖਣਾ ਚਾਹੀਦਾ। ਝਾੜੂ ਨੂੰ ਹਮੇਸ਼ਾ ਲਿਟਾ ਕੇ ਰੱਖਣਾ ਚਾਹੀਦਾ ਹੈ। ਝਾੜੂ ਨੂੰ ਇਹੋ ਜਿਹੀ ਜਗਾ ਤੇ ਰੱਖਣਾ ਚਾਹੀਦਾ ਹੈ ਜਿੱਥੇ ਕਿਸੇ ਦੀ ਵੀ ਨਜ਼ਰ ਝਾੜੂ ਤੇ ਨਾ ਪਵੇ। ਇਸ ਨਾਲ ਘਰ ਵਿੱਚ ਕੱਲ ਕਲੇਸ਼ ਦਲਿੱਦਰਤਾ ਵਧਦੀ ਹੈ। ਜੇਕਰ ਤੁਹਾਡੇ ਘਰ ਪਰਿਵਾਰ ਦਾ ਕੋਈ ਮੈਂਬਰ ਬਾਹਰ ਜਾਵੇ ਤਾਂ ਉਸ ਦੇ ਬਾਹਰ ਜਾਣ ਤੋਂ ਨਾਲ ਦੀ ਨਾਲ ਕਦੇ ਵੀ ਝਾੜੂ ਨਹੀਂ ਲੱਗਾਣਾ ਚਾਹੀਦਾ। ਤੁਹਾਨੂੰ ਕੁਝ ਸਮੇਂ ਲਈ ਰੁਕ ਜਾਣਾ ਚਾਹੀਦਾ ਹੈ ਅਤੇ ਪ੍ਰਾਰਥਨਾ ਕਰਨ ਤੋਂ ਬਾਅਦ ਹੀ ਝਾੜੂ ਲਗਾਣਾ ਚਾਹੀਦਾ ਹੈ। ਵਾਸਤੂ ਦੇ ਅਨੁਸਾਰ ਰਾਤ ਦੇ ਸਮੇਂ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ।

ਦੋਸਤੋਂ ਹਿੰਦੂ ਧਰਮ ਵਿੱਚ ਗਾਂ ਨੂੰ ਬਹੁਤ ਹੀ ਪੂਜਨੀਯ ਮੰਨਿਆ ਜਾਂਦਾ ਹੈ। ਤੁਹਾਨੂੰ ਕਦੇ ਵੀ ਕਿਸੇ ਪਸ਼ੂ ਪੰਛੀ ਨੂੰ ਝਾੜੂ ਦੇ ਨਾਲ ਨਹੀਂ ਮਾਰਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਅਚਾਨਕ ਦਲਿੱਦਰਤਾ ਗਰੀਬੀ ਆਉਣੀ ਸ਼ੁਰੂ ਹੋ ਜਾਂਦੀ ਹੈ। ਦੋਸਤੋ ਕਈ ਲੋਕ ਦੁੱਧ ਦਾ ਉਬਲ਼ ਕੇ ਗਿਰ ਜਾਣਾ ਸ਼ੁਭ ਮੰਨਦੇ ਹਨ ,ਪਰ ਜੇਕਰ ਹਰ ਰੋਜ਼ ਤੁਹਾਾਡੇ ਘਰ ਵਿੱਚ ਦੁੱਧ ਉਬਲ ਕੇ ਗਿਰਦਾ ਹੈ ਤਾਂ ਇਹ ਚੰਗਾ ਨਹੀਂ ਮੰਨਿਆ ਜਾਂਦਾ। ਇਸ ਤਰਾਂ ਘਰ ਦੇ ਖਰਚੇ ਵੱਧਦੇ ਹਨ ਅਤੇ ਘਰ ਵਿਚ ਬੀਮਾਰੀਆ ਵੀ ਵੱਧਦੀਆਂ ਹਨ। ਇਸ ਕਰਕੇ ਦੁੱਧ ਨੂੰ ਉਬਾਲਣ ਸਮੇਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਹਰ ਰੋਜ਼ ਦੁੱਧ ਗਿਰਨਾ ਨਹੀਂ ਚਾਹੀਦਾ।

ਦੋਸਤੋ ਜੇਕਰ ਤੁਸੀ ਕਿਸੇ ਕੰਮ ਤੋਂ ਬਾਹਰ ਗਏ ਹੋਏ ਅਤੇ ਘਰ ਆਉਂਦੇ ਹੋ ਤਾਂ ਦਰਵਾਜੇ ਤੇ ਛਿਪਕਲੀ ਦਿਖਾਈ ਦਿੰਦੀ ਹੈ ਤਾਂ ਇਹ ਵੀ ਅਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕੋਈ ਨਵਾਂ ਘਰ ਲਿਆ ਹੈ ਤਾਂ ਉਸ ਵਿੱਚ ਤੁਹਾਨੂੰ ਮਰੀ ਹੋਈ ਛਿਪਕਲੀ ਦਿਖਾਈ ਦਿੰਦੀ ਹੈ ਤਾਂ ਇਹ ਵੀ ਚੰਗਾ ਨਹੀਂ ਮੰਨਿਆ ਜਾਂਦਾ। ਇਹ ਤੁਹਾਡੇ ਘਰ ਵਿਚ ਆਰਥਿਕ ਤੰਗੀ ਆਉਣ ਦਾ ਸੰਕੇਤ ਹੁੰਦਾ ਹੈ। ਇਸ ਕਰਕੇ ਤੁਹਾਨੂੰ ਘਰ ਦੇ ਵਿਚ ਪੂਜਾ ਅਰਾਧਨਾ ਕਰਵਾਉਣੀ ਚਾਹੀਦੀ ਹੈ। ਜੇਕਰ ਛਿਪਕਲੀ ਤੁਹਾਡੇ ਮੂੰਹ ਤੇ ਗਿਰਦੀ ਹੈ ਤਾਂ ਇਹ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਛਿਪਕਲੀ ਤੁਹਾਡੇ ਵਾਲਾਂ ਜਾਂ ਫਿਰ ਸਿਰ ਤੇ ਗਿਰਦੀ ਹੈ, ਇਹ ਮੌਤ ਦਾ ਸੰਕੇਤ ਵੀ ਹੋ ਸਕਦਾ ਹੈ ।ਇਸ ਕਰਕੇ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਦੋਸਤੋ ਜੇਕਰ ਔਰਤਾਂ ਦੀ ਖੱਬੀ ਅੱਖ ਫੜਕਦੀ ਹੈ ਤਾਂ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਖੱਬੀ ਅੱਖ ਚਾਰੋਂ ਤਰਫ ਤੋਂ ਫੜਕਦੀ ਹੈ ਤਾਂ ਵਿਆਹ ਦੇ ਯੋਗ ਬਣਦੇ ਹਨ। ਜੇਕਰ ਔਰਤਾਂ ਦੀ ਸੱਜੀ ਅੱਖ ਫੜਕਦੀ ਹੈ ਤਾਂ ਇਹ ਅਸ਼ੁਭ ਮੰਨਿਆ ਜਾਂਦਾ ਹੈ। ਜੇਕਰ ਪੁਰਖਾਂ ਦੀ ਖੱਬੀ ਅੱਖ ਫੜਕਦੀ ਹੈ ਤਾਂ ਇਹ ਬਹੁਤ ਜ਼ਿਆਦਾ ਮਿਹਨਤ ਅਤੇ ਕਸ਼ਟਦਾਈ ਹੋ ਸਕਦਾ ਹੈ। ਜੇਕਰ ਪੁਰਖਾਂ ਦੀ ਸੱਜੀ ਅੱਖ ਫੜਕਦੀ ਹੈ ਤਾਂ ਉਨ੍ਹਾਂ ਨੂੰ ਜੀਵਨ ਵਿੱਚ ਕੋਈ ਚੰਗੀ ਖ਼ਬਰ ਮਿਲਣ ਵਾਲੀ ਹੈ।

ਦੋਸਤੋ ਕਾਂ ਵੀ ਬਹੁਤੇ ਸੰਕੇਤ ਲੈ ਕੇ ਆਉਂਦੇ ਹਨ। ਜੇਕਰ ਕਿਸੇ ਇਸਤਰੀ ਦੇ ਸਿਰ ਉੱਤੇ ਕਾਂ ਆ ਕੇ ਬੈਠ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਉਸ ਦੇ ਪਤੀ ਤੇ ਕੋਈ ਭਾਰੀ ਮੁਸੀਬਤ ਆਉਣ ਵਾਲੀ ਹੈ। ਜੇਕਰ ਕਿਸੇ ਦੀ ਛੱਤ ਤੇ ਬਹੁਤ ਸਾਰੇ ਕਾਂ ਆ ਕੇ ਰੋਲਾ ਪਾਉਂਦੇ ਹਨ ਤਾਂ ਇਹ ਵੀ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਕੁਝ ਬੁਰਾ ਹੋਣ ਵਾਲਾ ਹੈ, ਜਿਸ ਦੇ ਲਈ ਇਹ ਸੰਕੇਤ ਦਿੱਤਾ ਜਾ ਰਿਹਾ ਹੈ। ਜੇਕਰ ਤੁਹਾਡੇ ਘਰ ਵਿੱਚ ਕੰਚ ਜਾਂ ਫਿਰ ਚੀਨੀ ਮਿੱਟੀ ਦੇ ਬਰਤਨ ਟੁੱਟ ਜਾਂਦੇ ਹਨ ਤਾਂ ਇਹ ਦਲਿੱਦਰਤਾ ਦਾ ਸੰਕੇਤ ਹੁੰਦਾ ਹੈ। ਦੋਸਤੋ ਇਹਨਾਂ ਸਾਰੇ ਸੰਕੇਤਾਂ ਨੂੰ ਸਮਝ ਕੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *