ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਵਿਚ ਹਰ ਅਸੰਭਵ ਕੰਮ ਨੂੰ ਸੰਭਵ ਬਣਾ ਸਕਦੇ ਹੋ ।ਬਸ ਤੁਹਾਨੂੰ ਇਹ ਪੰਜ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਜਿਸ ਦੇ ਨਾਲ ਤੁਹਾਨੂੰ ਆਪਣੀ ਜਿੰਦਗੀ ਵਿੱਚ ਕੁੱਝ ਵੀ ਕਰਨਾ ਅਸੰਭਵ ਨਹੀਂ ਹੋਵੇਗਾ।
ਦੋਸਤੋ ਦੁਨੀਆਂ ਦੇ ਵਿੱਚ ਸਭ ਤੋਂ ਹੁਸ਼ਿਆਰ ਪ੍ਰਾਣੀ ਮਨੁੱਖ ਹੀ ਹੈ ,ਜੇ ਮਨੁੱਖ ਚਾਹੇ ਤਾਂ ਹਰ ਅਸੰਭਵ ਕੰਮ ਨੂੰ ਸੰਭਵ ਬਣਾ ਸਕਦਾ ਹੈ। ਪਰਮਾਤਮਾ ਦੇ ਹਰ ਇਕ ਵਿਅਕਤੀ ਨੂੰ ਕੁਝ ਸ਼ਕਤੀਆਂ ਦਿੱਤੀਆਂ ਹਨ ,ਜਿਸਦਾ ਇਸਤੇਮਾਲ ਕਰਕੇ ਮਨੁੱਖ ਹਰ ਕੰਮ ਨੂੰ ਕਰ ਸਕਦਾ ਹੈ। ਮਨੁੱਖ ਕੋਲ ਸਭ ਤੋਂ ਤੇਜ਼ ਸ਼ਕਤੀ ਉਸ ਦੀ ਸੋਚਣ ਦੀ ਸ਼ਕਤੀ ਹੈ ,ਜਿਸਦਾ ਇਸਤੇਮਾਲ ਕਰਕੇ ਉਹ ਦੁਨੀਆਂ ਦੀ ਕੋਈ ਵੀ ਚੀਜ਼ ਬਣਾ ਸਕਦਾ ਹੈ। ਦੋਸਤੋ ਦੁਨੀਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਹਨ ਜੋ ਆਪਣੇ ਆਪ ਨੂੰ ਇਕ ਸੀਮਾ ਦੇ ਅੰਦਰ ਬੰਦ ਕਰ ਲੈਂਦੇ ਹਨ ਅਤੇ ਉਹ ਸੋਚਦੇ ਹਨ ਕਿ ਉਹ ਇਸ ਸੀਮਾ ਤੋਂ ਬਾਹਰ ਨਹੀਂ ਜਾ ਸਕਦੇ। ਇਹੋ ਜਿਹੀ ਸੋਚ ਵਾਲੇ ਮਨੁੱਖ ਜ਼ਿੰਦਗੀ ਵਿਚ ਕਦੇ ਵੀ ਸਫ਼ਲ ਨਹੀਂ ਹੁੰਦੇ ਜੇਕਰ ਉਹ ਸਫਲ ਹੋ ਵੀ ਜਾਂਦੇ ਹਨ, ਤਾਂ ਸਿਰਫ਼ ਉਨ੍ਹਾਂ ਨੂੰ ਉਨੀ ਹੀ ਸਫ਼ਲਤਾ ਹਾਸਿਲ ਹੁੰਦੀ ਹੈ ਜਿੰਨਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸੀਮਾ ਦੇ ਅੰਦਰ ਬੰਨ੍ਹਿਆਂ ਹੋਇਆ ਹੁੰਦਾ ਹੈ।
ਦੋਸਤੋ ਜੇ ਮਨੁੱਖ ਚਾਹੇ ਤਾਂ ਉਹ ਜਿੰਦਗੀ ਵਿੱਚ ਵੱਡੀ ਤੋਂ ਵੱਡੀ ਸਫ਼ਲਤਾ ਹਾਸਿਲ ਕਰ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਮਨੁੱਖ ਲਈ ਇਸ ਦੁਨੀਆਂ ਦੇ ਵਿਚ ਹਰ ਇੱਕ ਕੰਮ ਸੰਭਵ ਹੈ। ਜੇਕਰ ਤੁਸੀਂ ਵੀ ਆਪਣੇ ਆਪ ਨੂੰ ਇਕ ਸੀਮਾ ਦੇ ਅੰਦਰ ਬੰਦ ਕੀਤਾ ਹੋਇਆ ਹੈ ਤਾਂ ਤੁਹਾਨੂੰ ਇਹ ਆਪਣੀ ਸੋਚ ਤਿਆਗਣੀ ਹੋਵੇਗੀ ,ਕਿਉਂਕਿ ਤੁਸੀਂ ਵੀ ਜ਼ਿੰਦਗੀ ਵਿਚ ਕੋਈ ਵੀ ਕੰਮ ਕਰ ਸਕਦੇ ਹੋ।
ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹੇ ਕੁਝ ਨਿਯਮਾਂ ਦੇ ਬਾਰੇ ਦੱਸਾਂਗੇ ,ਜਿਸ ਨੂੰ ਜਾਣ ਕੇ ਤੁਸੀਂ ਜ਼ਿੰਦਗੀ ਵਿਚ ਕੋਈ ਵੀ ਕੰਮ ਨੂੰ ਕੋਈ ਵੀ ਅਸੰਭਵ ਕੰਮ ਨੂੰ ਸੰਭਵ ਕਰ ਸਕਦੇ ਹੋ। ਤੁਹਾਡੇ ਅੰਦਰ ਕੁਝ ਇਹੋ ਜਿਹੀ ਸ਼ਕਤੀਆਂ ਹਨ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਜ਼ਿੰਦਗੀ ਵਿਚ ਕੁਝ ਵੀ ਪ੍ਰਾਪਤ ਕਰ ਸਕਦੇ ਹੋ। ਜ਼ਿੰਦਗੀ ਵਿਚ ਕੁਝ ਵੀ ਅਸੰਭਵ ਨਹੀਂ ਹੁੰਦਾ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨਿਯਮਾਂ ਨੂੰ ਜ਼ਰੂਰ ਅਪਣਾਉ,ਤਾਂ ਹੀ ਤੁਸੀਂ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰ ਸਕਦੇ ਹੋ।
ਦੋਸਤੋ ਸਭ ਤੋਂ ਪਹਿਲੀ ਚੀਜ਼ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਅੱਛਾ ਅਤੇ ਵੱਡਾ ਸੋਚਣਾ ਚਾਹੀਦਾ ਹੈ। ਸਭ ਕੁਝ ਤੁਹਾਡੀ ਸੋਚ ਤੇ ਨਿਰਭਰ ਕਰਦਾ ਹੈ ।ਤੁਸੀਂ ਜਿਨ੍ਹਾਂ ਅੱਛਾ ਸੋਚਦੇ ਹੋ ,ਤੁਹਾਨੂੰ ਸਫ਼ਲਤਾ ਵੀ ਓਨੀ ਹੀ ਚੰਗੀ ਮਿਲਦੀ ਹੈ। ਜੇ ਤੁਹਾਡੀ ਸੋਚ ਛੋਟੀ ਹੁੰਦੀ ਹੈ ਤਾਂ ਤੁਹਾਡਾ ਅਸਫ਼ਲਤਾ ਦਾ ਦਾਇਰਾ ਵੱਡਾ ਹੋ ਜਾਂਦਾ ਹੈ। ਜੇਕਰ ਤੁਸੀਂ ਵੱਡਾ ਸੋਚਦੇ ਹੋ ਤਾਂ ਤੁਹਾਡਾ ਸਫ਼ਲਤਾ ਦਾ ਦਾਇਰਾ ਵੱਡਾ ਹੋ ਜਾਂਦਾ ਹੈ। ਵੱਡਾ ਸੋਚਣ ਨਾਲ ਸਾਡੀ ਸਫ਼ਲਤਾ ਪ੍ਰਾਪਤ ਕਰਨ ਦੀ ਸੀਮਾ ਵੀ ਵੱਧ ਜਾਂਦੀ ਹੈ। ਵੱਡੀ ਸੋਚ ਸਾਨੂੰ ਵੱਡੀ ਸਫਲਤਾ ਵੱਲ ਲੈ ਜਾਂਦੀ ਹੈ।
ਦੋਸਤੋ ਦੂਸਰਾ ਨਿਯਮ ਹੈ ਤੁਸੀਂ ਹਮੇਸ਼ਾ ਜ਼ਿੰਦਗੀ ਵਿਚ ਵਡੇ ਲਕਸ਼ ਨੂੰ ਸੋਚੋ। ਵੱਡਾ ਲਕਸ਼ ਬਣਾਉਣ ਦੇ ਨਾਲ ਤੁਹਾਨੂੰ ਉਸ ਲਕਸ਼ ਨੂੰ ਪ੍ਰਾਪਤ ਕਰਨ ਦੀ ਸੋਚ ਵੀ ਵੱਡੀ ਹੋਵੇਗੀ। ਵੱਡੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਜ਼ਿੰਦਗੀ ਵਿੱਚ ਵੱਡਾ ਰਸਤਾ ਤੈਅ ਕਰਨਾ ਪਵੇਗਾ ।ਤੁਹਾਡੀ ਸੋਚ ਵੱਡੀ ਹੋਵੇਗੀ। ਸਫਲਤਾ ਪ੍ਰਾਪਤ ਕਰਨ ਲਈ ਤੁਸੀਂ ਜਿੰਨਾ ਵੱਡਾ ਰਸਤਾ ਤੈਅ ਕਰੋਗੇ ਤੁਹਾਨੂੰ ਜਿੰਦਗੀ ਵਿੱਚ ਓਨਾ ਹੀ ਜ਼ਿਆਦਾ ਅਨੁਭਵ ਵੀ ਮਿਲੇਗਾ। ਤੁਹਾਡਾ ਵੱਡਾ ਲਕਸ਼ ਤੁਹਾਨੂੰ ਵੱਡੀ ਸਫਲਤਾ ਦੇਵੇਗਾ, ਜੋ ਕਿ ਤੁਹਾਨੂੰ ਦੂਜੇ ਲੋਕਾਂ ਤੋਂ ਅੱਗੇ ਲੈ ਕੇ ਜਾਵੇਗਾ। ਦੁਨੀਆਂ ਵਿੱਚ ਜਿੰਨੇ ਵੀ ਵੱਡੇ ਲੋਕਾਂ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ ਉਹਨਾਂ ਨੇ ਵੀ ਪਹਿਲਾਂ ਆਪਣਾ ਵੱਡਾ ਲਕਸ਼ ਬਣਾਇਆ ਹੋਵੇਗਾ। ਤੁਸੀਂ ਵੀ ਜ਼ਿੰਦਗੀ ਵਿਚ ਵੱਡਾ ਲਕਸ਼ ਬਣਾਓ ,ਜਿਸ ਨੂੰ ਤੋੜ ਪਾਣਾ ,ਹਰ ਕਿਸੇ ਦੇ ਵੱਸ ਦੀ ਗੱਲ ਨਾ ਹੋਵੇ।
ਦੋਸਤੋ ਤੀਜਾ ਨਿਯਮ ਹੈ ਤੁਸੀਂ ਜੋ ਵੀ ਲਕਸ਼ ਚੁਣਿਆ ਹੈ ,ਉਸ ਨੂੰ ਪਾਉਣ ਦੇ ਲਈ ਇੱਕ ਯੋਜਨਾ ਬਣਾਉਣੀ ਹੋਵੇਗੀ। ਤੁਸੀਂ ਜ਼ਿੰਦਗੀ ਵਿਚ ਜਿਸ ਵੀ ਮੁਕਾਮ ਤੇ ਪਹੁੰਚਣਾ ਚਾਹੁੰਦੇ ਹੋ ਉਸ ਦੇ ਲਈ ਤੁਹਾਨੂੰ ਪਹਿਲਾਂ ਇਕ ਰਸਤਾ ਬਣਾਉਣਾ ਹੋਵੇਗਾ। ਸਫਲਤਾ ਦੀ ਪੌੜੀ ਪਾਉਣ ਦੇ ਲਈ ਰਸਤਾ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਤੁਹਾਡੇ ਦੁਆਰਾ ਬਣਾਇਆ ਗਿਆ ਰਸਤਾ ਇਹ ਤੈਅ ਕਰੇਗਾ ਕਿ ਤੁਸੀਂ ਆਪਣੇ ਲਕਸ਼ ਤੱਕ ਕਿੰਨੇ ਸਮੇਂ ਤੇ ਕਿਵੇਂ ਪਹੁੰਚੋਗੇ। ਆਪਣੇ ਦੁਆਰਾ ਬਣਾਏ ਗਏ ਰਸਤੇ ਤੇ ਤੁਹਾਨੂੰ ਇਮਾਨਦਾਰੀ ਨਾਲ ਚੱਲਣਾ ਪਵੇਗਾ। ਬਣਾਏ ਗਏ ਰਸਤੇ ਦੀ ਜੋ ਸਪੀਡ ਤੁਸੀਂ ਤੈਅ ਕੀਤੀ ਹੋਵੇਗੀ ਉਸ ਤੋਂ ਤੇਜ਼ ਜਾਂ ਫਿਰ ਹੋਲੀ ਨਹੀਂ ਚੱਲਣਾ ਹੈ। ਜੇਕਰ ਤੁਸੀਂ ਆਪਣੇ ਬਣਾਏ ਗਏ ਰਸਤੇ ਤੇ ਚੱਲੋਂਗੇ ਤਾਂ ਤੁਸੀਂ ਜ਼ਿੰਦਗੀ ਵਿਚ ਸਫਲਤਾ ਜ਼ਰੂਰ ਪ੍ਰਾਪਤ ਕਰੋਗੇ।
ਦੋਸਤੋ ਅਗਲਾ ਨਿਯਮ ਹੈ ਤੁਸੀਂ ਆਪਣੇ ਆਤਮ-ਵਿਸ਼ਵਾਸ ਨੂੰ ਹਮੇਸ਼ਾ ਵਧਾਉਂਦੇ ਰਹੋ। ਤੁਹਾਡਾ ਆਤਮ-ਵਿਸ਼ਵਾਸ ਤੁਹਾਡੀ ਸਭ ਤੋਂ ਵੱਡੀ ਸ਼ਕਤੀ ਹੈ। ਤੁਸੀਂ ਆਪਣੇ ਆਤਮ ਵਿਸ਼ਵਾਸ ਦੁਆਰਾ ਸਭ ਕੁਝ ਹਾਸਲ ਕਰ ਸਕਦੇ ਹੋ। ਤੁਹਾਡਾ ਆਤਮ ਵਿਸ਼ਵਾਸ ਤੁਹਾਨੂੰ ਸਮੱਸਿਆਵਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। ਤੁਹਾਡੇ ਅੰਦਰਲਾ ਆਤਮ-ਵਿਸ਼ਵਾਸ ਤੁਹਾਡੇ ਅੰਦਰ ਸਕਾਰਾਤਮਕ ਸ਼ਕਤੀ ਨੂੰ ਪੈਦਾ ਕਰਦਾ ਹੈ ਅਤੇ ਇਹ ਸਕਾਰਾਤਮਕਤਾ ਤੁਹਾਨੂੰ ਸਫਲਤਾ ਦੇ ਰਾਹ ਤੇ ਲੈ ਜਾਂਦੀ ਹੈ। ਇਹ ਆਤਮ ਵਿਸ਼ਵਾਸ ਤਹਾਨੂੰ ਭਟਕਣ ਨਹੀਂ ਦਿੰਦਾ ।ਇਸ ਕਰਕੇ ਜ਼ਿੰਦਗੀ ਵਿਚ ਕੁਝ ਨਾ ਕੁਝ ਐਸਾ ਕਰਦੇ ਰਹਿਣਾ ਚਾਹੀਦਾ ਹੈ ,ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ਼ ਬਣਿਆ ਰਹੇ।