ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹੇ ਪੋਦੇ ਦੇ ਬਾਰੇ ਦੱਸਾਂਗੇ, ਜੋ ਚੁੰਬਕ ਦੀ ਤਰ੍ਹਾਂ ਧਨ ਨੂੰ ਤੁਹਾਡੇ ਘਰ ਵਿੱਚ ਖਿੱਚ ਕੇ ਲੈ ਆਾਵੇਗਾ, ਅਤੇ ਤੁਹਾਡੇ ਘਰ ਵਿੱਚ ਸੁਖ ਸਾਂਤੀ ਹਮੇਸ਼ਾਂ ਬਣੀ ਰਹੇਗੀ।
ਦੋਸਤੋ ਕੁਝ ਪੇੜ ਪੌਦੇ ਘਰ ਵਿੱਚ ਲਗਾਉਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ। ਜਿਵੇਂ-ਜਿਵੇਂ ਪੋਦੇ ਵਧਦੇ ਹਨ, ਉਵੇਂ ਹੀ ਘਰ ਵਿੱਚ ਸੁੱਖ-ਸ਼ਾਂਤੀ ਵੱਧਦੀ ਜਾਂਦੀ ਹੈ। ਵਾਸਤੂ ਅਨੁਸਾਰ ਘਰ ਵਿੱਚ ਪੌਦੇ ਰੱਖਣ ਦੇ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਸਹੀ ਦਿਸ਼ਾ ਵਿਚ ਸਹੀ ਪੌਦਾ ਲਗਾਉਣਾ ਜ਼ਰੂਰੀ ਹੁੰਦਾ ਹੈ। ਕਿਉਂਕਿ ਇਹ ਤੁਹਾਡੇ ਘਰ ਵਿੱਚੋਂ ਸਕਾਰਾਤਮਕ ਊਰਜਾ ਨੂੰ ਵਧਾਉਂਦੇ ਹਨ ਅਤੇ ਨਕਾਰਾਤਮਕ ਊਰਜਾ ਨੂੰ ਦੂਰ ਰੱਖਦੇ ਹਨ। ਇਹੋ ਜਿਹੇ ਕੁਝ ਪੌਦਿਆਂ ਦੇ ਨਾਮ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਜੋ ਕਿ ਤੁਹਾਨੂੰ ਆਪਣੇ ਘਰ ਵਿੱਚ ਜ਼ਰੂਰ ਲਗਾਉਣੇ ਚਾਹੀਦੇ ਹਨ।
ਦੋਸਤੋ ਜਲ ਬਹਾਰ ਦਾ ਦੂਸਰਾ ਨਾਮ ਹੈ ਸੁੱਖ-ਸ਼ਾਂਤੀ ਕਿਹਾ ਜਾਂਦਾ ਹੈ ।ਘਰ ਵਿੱਚ ਸੁੱਖ-ਸ਼ਾਂਤੀ ਲਗਾਉਣ ਵਾਲਾ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ।ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ। ਇਸ ਲਈ ਘਰ ਦੇ ਮੁੱਖ ਦੁਆਰ ਉੱਤੇ ਇਸ ਪੌਦੇ ਨੂੰ ਜ਼ਰੂਰ ਰੱਖਣਾ ਚਾਹੀਦਾ ਹੈ। ਅਤੇ ਨਹਾਉਣ ਵਾਲੇ ਪਾਣੀ ਵਿੱਚ ਜਲ ਬਹਾਰ ਦੀਆਂ ਕੁਝ ਪੱਤੀਆਂ ਪਾ ਕੇ ਨਹਾਉਣ ਦੇ ਨਾਲ ਤੁਹਾਡੇ ਵਿਚੋਂ ਨਕਾਰਾਤਮਕਤਾ ਬਾਹਰ ਆਉਂਦੀ ਹੈ ਅਤੇ ਸਕਾਰਾਤਮਕਤਾ ਪ੍ਰਵੇਸ਼ ਕਰਦੀ ਹੈ। ਇਸ ਕਰਕੇ ਇਸ ਦੀਆਂ ਪੱਤੀਆਂ ਦੇ ਨਾਲ ਨਾ ਹਾੜਾਂ ਜ਼ਰੂਰ ਚਾਹੀਦਾ ਹੈ। ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ ਕਿ ਜਲ ਬਹਾਰ ਦੀਆਂ ਕੁਝ ਪੱਤੀਆਂ ਪਾਣੀ ਵਿਚ ਉਬਾਲ ਕੇ ਉਸ ਪਾਣੀ ਨੂੰ ਠੰਡਾ ਕਰਕੇ ਉਸ ਦਾ ਪੋਚਾ ਲਗਾਉਣਾ ਚਾਹੀਦਾ ਹੈ।
ਇਸ ਪਾਣੀ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਨਮਕ ਵੀ ਪਾ ਸਕਦੇ ਹੋ ।ਇਹ ਘਰ ਵਿਚੋਂ ਨਕਾਰਾਤਮਕਤਾ ਨੂੰ ਖਤਮ ਕਰਦਾ ਹੈ। ਇਸ ਪੌਦੇ ਨੂੰ ਰੱਖਣ ਦੀ ਸਭ ਤੋਂ ਵਧੀਆ ਜਗ੍ਹਾ ਘਰ ਦਾ ਮੁੱਖ ਦੁਆਰ ਹੁੰਦਾ ਹੈ। ਤੁਸੀਂ ਪੌਦੇ ਦੇ ਕੋਲ਼ ਕਲੀਨ ਮੰਤਰ ਦਾ ਜਾਪ ਵੀ ਕਰ ਸਕਦੇ ਹੋ ।ਇਸ ਨਾਲ ਸ੍ਰੀ ਵਿਸ਼ਨੂੰ ਜੀ ਖੁਸ਼ ਹੁੰਦੇ ਹਨ। ਇਸ ਮੰਤਰ ਦੇ ਨਾਲ ਪੌਦੇ ਵਿਚ ਵੀ ਸਾਕਾਰਾਤਮਕ ਸ਼ਕਤੀ ਵਧਦੀ ਹੈ। ਇਹ ਮੰਤਰ ਅਤੇ ਇਹ ਪੌਦਾ ਦੋਨੋਂ ਹੀ ਮੈਗਨਿਟਿਕ ਹਨ। ਇਸ ਤਰ੍ਹਾਂ ਕਰਨ ਨਾਲ ਤੁਸੀਂ ਜ਼ਿੰਦਗੀ ਵਿਚ ਜੋ ਵੀ ਚਾਹੁੰਦੇ ਹੋ ਉਹ ਤੁਹਾਨੂੰ ਮਿਲ ਜਾਂਦਾ ਹੈ। ਇਹ ਵਿਸ਼ੇਸ਼ ਰੂਪ ਤੋਂ ਸਾਡੀ ਸਾਰੀ ਇਛਾਵਾਂ ਦੀ ਪੂਰਤੀ ਕਰਦਾ ਹੈ। ਸਾਡੀ ਜ਼ਿੰਦਗੀ ਵਿਚ ਸਕਾਰਾਤਮਕ ਤਾਂ ਨੂੰ ਲੈ ਕੇ ਆਉਂਦਾ ਹੈ।
ਦੋਸਤੋ ਦੂਸਰੇ ਪੌਦੇ ਦਾ ਨਾਮ ਹੈ ਕ੍ਸੁਲਾ। ਇਸ ਨੂੰ friendship tree lucky tree money treeਵੀ ਕਿਹਾ ਜਾਂਦਾ ਹੈ। ਇਸ ਨੂੰ ਧੰਨ ਦਾ ਪੌਦਾ ਵੀ ਕਿਹਾ ਜਾਂਦਾ ਹੈ ਇਸ ਨੂੰ ਲਗਾਉਣ ਦੀ ਇਕ ਸਹੀ ਦਿਸ਼ਾ ਹੁੰਦੀ ਹੈ ।ਗਲਤ ਦਿਸ਼ਾ ਵਿੱਚ ਲਗਾਉਣ ਦੇ ਨਾਲ ਇਹ ਪੌਦਾ ਧਨ ਵਿੱਚ ਲਾਭ ਕਰਨ ਦੀ ਜਗ੍ਹਾ ਤੇ ਧੰਨ ਵਿਚ ਹਾਨੀ ਵੀ ਕਰਵਾ ਸਕਦਾ ਹੈ। ਇਹ ਪੌਦੇ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਜਲਦੀ ਨਾਲ ਸੁੱਕਦਾ ਨਹੀ ਹੈ ।ਇਸ ਨੂੰ ਹਫਤੇ ਵਿੱਚ ਦੋ ਤਿੰਨ ਵਾਰ ਪਾਣੀ ਦੇਣਾ ਪੈਂਦਾ ਹੈ। ਇਹ ਪੌਦਾ ਜ਼ਿਆਦਾ ਜਗ੍ਹਾ ਨਹੀਂ ਲੈਂਦਾ ।ਇਸ ਨੂੰ ਤੁਸੀਂ ਛੋਟੀ ਜਿਹੀ ਜਗਾ ਦੇ ਕਿਸੇ ਗਮਲੇ ਵਿੱਚ ਲਗਾ ਸਕਦੇ ਹੋ।
ਵਾਸਤੂ ਦੇ ਅਨੁਸਾਰ ਇਸ ਪੌਦੇ ਨੂੰ ਲਗਾਉਣ ਦੇ ਲਈ ਦਿਸ਼ਾ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਇਹ ਘਰ ਦੇ ਦੱਖਣ-ਪੂਰਬ ਕੋਨੇ ਵਿਚ ਰੱਖਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਇਸ ਨੂੰ ਪੂਰਬ ਦਿਸ਼ਾ ਵੱਲ ਵੀ ਰੱਖ ਸਕਦੇ ਹੋ। ਇਹ ਪੌਦਾ ਘਰ ਦੇ ਮੁੱਖ ਦੁਆਰ ਦੇ ਸੱਜੇ ਪਾਸੇ ਹੋਣਾ ਚਾਹੀਦਾ ਹੈ। ਇਹ ਪੌਦਾ ਘਰ ਵਿਚ ਰੱਖਣ ਦੇ ਨਾਲ ਧਨ ਵਿਚ ਵਾਧਾ ਹੁੰਦਾ ਹੈ ਅਤੇ ਘਰ ਵਿਚ ਸਕਾਰਾਤਮਕ ਸ਼ਕਤੀ ਨੂੰ ਲੈ ਕੇ ਆਉਂਦਾ ਹੈ। ਇਹ ਪੌਦਾ ਧੰਨ ਨੂੰ ਘਰ ਵੱਲ ਖਿੱਚਦਾ ਹੈ ।ਜੇਕਰ ਤੁਹਾਡੇ ਘਰ ਵਿੱਚ ਵੀ ਧੰਨ ਦੀ ਕੋਈ ਕਮੀ ਹੈ ਤਾਂ ਤੁਸੀਂ ਇਸ ਪੌਦੇ ਨੂੰ ਆਪਣੇ ਘਰ ਵਿੱਚ ਜ਼ਰੂਰ ਲਗਾਓ। ਇਸ ਪੌਦੇ ਨੂੰ ਲਗਾਉਣ ਦੇ ਨਾਲ ਘਰ ਵਿੱਚ ਲੜਾਈ ਝਗੜੇ ਵੀ ਖਤਮ ਹੁੰਦੇ ਹਨ।
ਤਿਸ ਦਾ ਪੌਦਾ ਹੈ ਹਰ ਸ਼ਿੰਗਾਰ ਦਾ ਪੌਦਾ ।ਇਸ ਨੂੰ ਅੰਗਰੇਜ਼ੀ ਦੇ ਵਿੱਚ night ਜੈਸਮਿਨ ਦਾ ਪੌਦਾ ਕਿਹਾ ਜਾਂਦਾ ਹੈ। ਇਹ ਪੌਦਾ ਜਿਸ ਘਰ ਵਿੱਚ ਹੁੰਦਾ ਹੈ ਉਸ ਘਰ ਵਿਚ ਹਮੇਸ਼ਾ ਸ਼ਾਂਤੀ ਬਣੀ ਰਹਿੰਦੀ ਹੈ। ਇਸ ਦੇ ਫੁੱਲ ਤਣਾਅ ਨੂੰ ਦੂਰ ਕਰ ਕੇ ਖੁਸ਼ੀਆਂ ਭਰਦੇ ਹਨ। ਇਹ ਪੌਦਾ ਮਾਤਾ ਲਕਸ਼ਮੀ ਨੂੰ ਵੀ ਆਕਰਸ਼ਿਤ ਕਰਦਾ ਹੈ। ਚਿੱਟੀ ਅਤੇ ਨੀਲੇ ਰੰਗ ਦੇ ਫੁੱਲ ਦੋਨੋਂ ਹੀ ਔਸ਼ਧੀ ਨਾਲ ਭਰਪੂਰ ਹੁੰਦੇ ਹਨ। ਜਿਹੜਾ ਵਿਅਕਤੀ ਇਸ ਦੇ ਫੁੱਲਾਂ ਦਾ ਦਾਨ ਹਨੁਮਾਨ ਜੀ ਦੇ ਮੰਦਰ ਵਿੱਚ ਕਰਦਾ ਹੈ ਉਸ ਨੂੰ ਸੋਨੇ ਦਾ ਦਾਨ ਕਰਨ ਜਿੰਨਾ ਫਲ ਪ੍ਰਾਪਤ ਹੁੰਦਾ ਹੈ। ਇਨ੍ਹਾਂ ਫੁੱਲਾਂ ਨੂੰ ਖਾਸ ਤੌਰ ਤੇ ਲਕਸ਼ਮੀ ਦੀ ਪੂਜਾ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਇਹ ਜਿਸ ਘਰ ਵਿਚ ਹੁੰਦਾ ਹੈ ਉੱਥੇ ਸ਼ਾਂਤੀ ਅਤੇ ਸੁੱਖ ਸਮ੍ਰਿਧੀ ਬਣੀ ਰਹਿੰਦੀ ਹੈ। ਜੇਕਰ ਤੁਸੀਂ ਵੀ ਹਾਰ ਸ਼ਿੰਗਾਰ ਦਾ ਪੌਦਾ ਆਪਣੇ ਘਰ ਵਿਚ ਲਗਾਉਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗਮਲਾ ਹਮੇਸ਼ਾ ਵੱਡਾ ਹੋਣਾ ਚਾਹੀਦਾ ਹੈ। ਇਸ ਪੌਦੇ ਦੀ ਜੜ੍ਹ ਨੂੰ ਵਧਣ-ਫੁਲਣ ਵਿੱਚ ਜਿੰਨੀ ਜ਼ਿਆਦਾ ਜਗ੍ਹਾ ਮਿਲਦੀ ਹੈ ਇਸ ਦਾ ਪੋਦਾ ਵੀ ਓਨਾ ਹੀ ਵਧਦਾ-ਫੁੱਲਦਾ ਹੈ। ਇਸ ਦਾ ਪੌਦਾ ਵਧ ਫੁੱਲ ਕੇ ਇੱਕ ਪੇੜ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਕਰਕੇ ਜ਼ਿਆਦਾ ਵਧੀਆ ਹੋਵੇਗਾ ,ਜੇਕਰ ਤੁਸੀਂ ਇਸ ਪੌਦੇ ਨੂੰ ਜ਼ਮੀਨ ਤੇ ਲਗਾਉਂਦੇ ਹੋ।