ਜੇਕਰ ਤੁਸੀ ਵੀ ਘਰ ਉੱਤੇ ਲਿਆਂਦੇ ਹੈ ਗਣੇਸ਼ ਪ੍ਰਤੀਮਾ ਜਾਂ , ਘਰ ਵਿੱਚ ਰੱਖੀ ਹੈ GANESH JI ਦੀ ਮੂਰਤੀ ਤਾਂ ਇਸ ਗੱਲਾਂ ਦਾ ਧਿਆਨ ਦੇਵੋ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਗਣੇਸ਼ ਪ੍ਰਤੀਮਾ ਰੱਖਦੇ ਹੋ ਜਾਂ ਫਿਰ ਕਦੇ ਵੀ ਸ੍ਰੀ ਗਣੇਸ਼ ਦੀ ਮੂਰਤੀ ਰੱਖੀ ਹੋਈ ਹੈ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।

ਸ਼ੁਕਲ ਪਖਸ਼ ਨੂੰ ਗਣੇਸ਼ ਪ੍ਰਤੀਮਾ ਸਾਰੀ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਹ 10 ਸਤੰਬਰ ਤੋਂ ਸ਼ੁਰੂ ਹੋ ਕੇ21 ਸਤੰਬਰ ਤੱਕ ਚੱਲਦਾ ਹੈ। ਇਸ ਅਵਸਰ ਤੇ ਲੋਕ ਆਪਣੇ ਘਰ ਵਿੱਚ ਗਣੇਸ਼ ਦੀ ਮੂਰਤੀ ਲੈ ਕੇ ਆਉਂਦੇ ਹਨ ਤਾਂ ਕਿ ਉਨ੍ਹਾਂ ਦੇ ਘਰ ਵਿਚ ਹਮੇਸ਼ਾ ਮੰਗਲ ਬਣਿਆ ਰਹੇ। ਗਣੇਸ਼ ਜੀ ਦੀ ਮਨਪਸੰਦ ਪ੍ਰਤੀਮਾ ਨੂੰ ਚੁਣ ਕੇ ਗਣੇਸ਼ ਜੀ ਦੀ ਸਥਾਪਨਾ ਕੀਤੀ ਜਾਂਦੀ ਹੈ। ਵੈਸੇ ਤਾਂ ਗਣੇਸ਼ ਜੀ ਦਾ ਹਰ ਇੱਕ ਰੂਪ ਮੰਗਲਕਾਰੀ ਅਤੇ ਵਿਘਨਨਾਸ਼ਕ ਹੁੰਦਾ ਹੈ। ਜੇਕਰ ਤੁਸੀਂ ਗਣੇਸ਼ ਦੀ ਮੂਰਤੀ ਆਪਣੇ ਘਰ ਵਿੱਚ ਲੈ ਕੇ ਆਉਂਦੇ ਹੋ ਤਾਂ ਤੁਹਾਡੀ ਸਾਰੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਗਣੇਸ਼ ਜੀ ਦੀ ਮੂਰਤੀ ਨੂੰ ਘਰ ਵਿੱਚ ਲਿਆਉਂਦੇ ਸਮੇਂ ਸਿਰਫ ਉਨ੍ਹਾਂ ਦੀ ਸੁੰਦਰਤਾ ਨੂੰ ਨਹੀਂ ਦੇਖਣਾ ਚਾਹੀਦਾ, ਸਗੋਂ ਹੋਰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਦੋਸਤੋ ਆਪਣੇ ਘਰ ਲਈ ਬੈਠੇ ਹੋਏ ਗਣੇਸ਼ ਜੀ ਦੀ ਮੂਰਤੀ ਲਿਆਉਣੀ ਬਹੁਤ ਹੀ ਸ਼ੁਭ ਅਤੇ ਫਲਦਾਇਕ ਮੰਨੀ ਜਾਂਦੀ ਹੈ। ਜੇਕਰ ਤੁਸੀਂ ਆਪਣੇ ਘਰ ਵਿੱਚ ਬੈਠੇ ਹੋਏ ਭਗਵਾਨ ਦੀ ਮੂਰਤੀ ਲੈ ਕੇ ਆਉਂਦੇ ਹੋ ਤਾਂ, ਇਸ ਨਾਲ ਘਰ ਵਿੱਚ ਬਰਕਤ ਹੁੰਦੀ ਹੈ, ਧਨ ਵਿਚ ਲਾਭ ਹੁੰਦਾ ਹੈ। ਹਾਲਾਂਕਿ ਖੜੇ ਹੋਏ ਗਣੇਸ਼ ਦੀ ਮੂਰਤੀ ਵੀ ਸ਼ੁੱਭ ਮੰਨੀ ਜਾਂਦੀ ਹੈ ।ਇਹ ਸਫਲਤਾ ਦਾ ਸੂਚਕ ਮੰਨਿਆ ਜਾਂਦਾ ਹੈ। ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਗਣੇਸ਼ ਜੀ ਦੀ ਮੂਰਤੀ ਲੈ ਕੇ ਆਉਂਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਗਣੇਸ਼ ਜੀ ਦੀ ਸੁੰਡ ਖੱਬੇ ਪਾਸੇ ਹੋਣੀ ਚਾਹੀਦੀ ਹੈ। ਸੱਜੇ ਪਾਸੇ ਮੋੜੀ ਹੋਈ ਸੁੰਡ ਵਾਲੇ ਗਣੇਸ ਜੀ ਦੀ ਮੂਰਤੀ ਨੂੰ ਘਰ ਵਿੱਚ ਲਿਆਉਣ ਨਾਲ ਮਨੋਕਾਮਨਾ ਪੂਰੀ ਨਹੀਂ ਹੁੰਦੀ। ਗਣੇਸ਼ ਜੀ ਦੀ ਮੂਰਤੀ ਲਿਆਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗਣੇਸ਼ ਜੀ ਦਾ ਵਾਹਣ ਚੂਹਾ ਜਰੂਰ ਹੋਣਾ ਚਾਹੀਦਾ ਹੈ।

ਗਣੇਸ਼ ਦਾ ਇੱਕ ਹੱਥ ਆਸ਼ੀਰਵਾਦ ਦਿੰਦੇ ਹੋਏ ਹੋਣਾ ਚਾਹੀਦਾ ਹੈ, ਦੂਸਰੇ ਹੱਥ ਵਿਚ ਮੋਦਕ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਘਰ ਵਿੱਚ ਆਰਾਮ ਕਰਦੇ ਹੋਏ ਗਣੇਸ਼ ਜੀ ਦੀ ਮੂਰਤੀ ਲੈ ਕੇ ਆਉਂਦੇ ਹੋ ਤਾਂ ਇਸ ਨਾਲ ਘਰ ਵਿੱਚ ਸੁਖ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਜ਼ਿੰਦਗੀ ਦੇ ਸਾਰੇ ਦੁੱਖ ਦਰਦ ਦੂਰ ਹੁੰਦੇ ਹਨ ਅਤੇ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ। ਸੰਧੂਰੀ ਰੰਗ ਵਾਲੇ ਗਣੇਸ ਜੀ ਘਰ ਵਿੱਚ ਸੁੱਖ ਸਮ੍ਰਿਧੀ ਲੈ ਕੇ ਆਉਂਦੇ ਹਨ। ਸੰਧੂਰੀ ਰੰਗ ਵਾਲੇ ਗਣੇਸ਼ ਜੀ ਦੀ ਪੂਜਾ ਘਰ ਗ੍ਰਹਿਸਤੀ ਵਾਲੇ ਲੋਕਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਸੰਤਾਨ ਪ੍ਰਾਪਤੀ ਲਈ ਘਰ ਵਿਚ ਬਾਲ ਗਣੇਸ਼ਾ ਦੀ ਮੂਰਤੀ ਜਾਂ ਫਿਰ ਫੋਟੋ ਜ਼ਰੂਰ ਲਗਾਣੀ ਚਾਹੀਦੀ ਹੈ। ਇਨ੍ਹਾਂ ਦੀ ਪੂਜਾ ਹਰ ਰੋਜ਼ ਕਰਨ ਨਾਲ ਸਾਰੇ ਦੁੱਖ ਦਰਦ ਦੂਰ ਹੁੰਦੇ ਹਨ ਅਤੇ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ।

ਨਿ੍ਤ ਕਰਦੇ ਹੋਏ ਗਣੇਸ਼ ਦੀ ਮੂਰਤੀ ਘਰ ਵਿੱਚ ਲਿਆਉਣ ਦੇ ਨਾਲ ਘਰ ਵਿਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹੋ ਜਿਹੀ ਗਣੇਸ਼ ਜੀ ਦੀ ਮੂਰਤੀ ਦੀ ਪੂਜਾ ਨਿ੍ਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਗਣੇਸ਼ ਜੀ ਦੀ ਮਿੱਟੀ ਵਾਲੀ ਮੂਰਤੀ ਨੂੰ ਵੀ ਬਹੁਤ ਜ਼ਿਆਦਾ ਸ਼ੁਭ ਮੰਨਿਆ ਗਿਆ ਹੈ। ਇਹ ਬਹੁਤ ਫਲਦਾਇਕ ਮੰਨੀ ਗਈ ਹੈ। ਧਾਤੂ ਤੋਂ ਬਣੀ ਹੋਈ ਗਣੇਸ਼ ਦੀ ਮੂਰਤੀ ਵੀ ਫਲਦਾਇਕ ਮੰਨੀ ਗਈ ਹੈ। ਗਣੇਸ਼ ਜੀ ਦੀ ਮੂਰਤੀ ਘਰ ਵਿਚ ਸਥਾਪਿਤ ਕਰਨ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗਣੇਸ਼ ਜੀ ਦੀ ਮੂਰਤੀ ਦੇ ਕੋਲ ਆਲੇ-ਦੁਆਲੇ ਦੀ ਕੋਈ ਹੋਰ ਮੂਰਤੀ ਨਹੀਂ ਹੋਣੀ ਚਾਹੀਦੀ। ਇਸ ਨਾਲ ਘਰ ਵਿਚ ਨੁਕਸਾਨ ਵੀ ਹੋ ਸਕਦਾ ਹੈ।

ਦੋਸਤੋ ਗਣੇਸ਼ ਜੀ ਦੀ ਮੂਰਤੀ ਨੂੰ ਘਰ ਵਿੱਚ ਕੇਂਦਰ ਸਥਾਨ ਤੇ ਸਥਾਪਿਤ ਕਰਨਾ ਚੰਗਾ ਮੰਨਿਆ ਗਿਆ ਹੈ। ਗਣੇਸ਼ ਜੀ ਦੀ ਸੁੰਡ ਉਤਰ ਦਿਸ਼ਾ ਵੱਲ ਹੋਣੀ ਚਾਹੀਦੀ ਹੈ। ਗਣੇਸ਼ ਦੀ ਮੂਰਤੀ ਦੇ ਆਲੇ-ਦੁਆਲੇ ਰਿਧੀ ਅਤੇ ਸਿੱਧੀ ਜ਼ਰੂਰ ਸਥਾਪਿਤ ਕਰਨੀ ਚਾਹੀਦੀ ਹੈ। ਗਣੇਸ਼ ਜੀ ਦੀ ਅਲੱਗ ਅਲੱਗ ਰੰਗ ਦੀਆਂ ਮੂਰਤੀਆਂ ਅਲੱਗ-ਅਲੱਗ ਲਾਭ ਦਿੰਦੀਆਂ ਹਨ। ਦੋਸਤੋ ਸਭ ਤੋਂ ਜ਼ਿਆਦਾ ਨੀਲੇ ਅਤੇ ਲਾਲ ਰੰਗ ਦੀ ਗਣੇਸ਼ ਜੀ ਦੀ ਮੂਰਤੀ ਦੀ ਉਪਾਸਨਾ ਸ਼ੁੱਭ ਮੰਨੀ ਜਾਂਦੀ ਹੈ। ਨੀਲੇ ਰੰਗ ਦੇ ਗਣੇਸ਼ ਦੀ ਸਥਾਪਨਾ ਵਿਸ਼ੇਸ਼ ਦਿਸ਼ਾ ਵਿੱਚ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਹਲਦੀ ਨਾਲ ਲੇਪ ਕੀਤੀ ਹੋਈ ਗਣੇਸ਼ ਜੀ ਦੀ ਮੂਰਤੀ ਕੁਝ ਵਿਸ਼ੇਸ਼ ਮਨੋਂ ਕਾਮਨਾ ਆਵਾਂ ਨੂੰ ਪੂਰਿਆਂ ਕਰਨ ਲਈ ਕੀਤੀ ਜਾਂਦੀ ਹੈ। ਚਿੱਟੇ ਰੰਗ ਦੇ ਗਣੇਸ਼ ਦੀ ਮੂਰਤੀ ਨਾਲ ਕਰਜੇ ਤੋਂ ਮੁਕਤੀ ਮਿਲਦੀ ਹੈ। ਚਾਰ ਭੁਜਾਵਾਂ ਵਾਲੇ ਗਣੇਸ ਜੀ ਦੀ ਮੂਰਤੀ ਦੀ ਪੂਜਾ ਕਰਨ ਦੇ ਨਾਲ ਸੰਕਟ ਤੋਂ ਛੁਟਕਾਰਾ ਮਿਲਦਾ ਹੈ। ਦਸ ਭੁਜਾਵਾਂ ਵਾਲੇ ਗਣੇਸ ਜੀ ਦੀ ਮੂਰਤੀ ਮਾਹਾ ਗਣੇਸ਼ ਮੂਰਤੀ ਕਹਿਲਾਉਂਦੀ ਹੈ। ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਗਣੇਸ਼ ਚਤੁਰਥੀ ਦੇ ਤੀਸਰੇ ਜਾਂ ਪੰਜਵੇਂ ਦਿਨ ਕੀਤਾ ਜਾਂਦਾ ਹੈ। ਕਈ ਵਾਰ ਇਹ ਵਿਸਰਜਨ ਸੱਤਵੇਂ ਦਿਨ ਵੀ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *