ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਜੇਕਰ ਤੁਹਾਡੇ ਮੂੰਹ ਤੇ ਪਿੰਪਲ ਹੋ ਗਏ ਹਨ ਜਾਂ ਫਿਰ ਪਿੰਪਲ ਦੇ ਕਾਰਨ ਮੂੰਹ ਤੇ ਛਾਈਆਂ ਹੋ ਗਈਆਂ ਹਨ, ਜਾਂ ਫਿਰ ਪਿੰਪਲ ਦੇ ਕਾਰਨ ਤੁਹਾਡੇ ਮੂੰਹ ਤੇ ਗੱਡੇ ਬਣ ਚੁੱਕੇ ਹਨ, ਤਾਂ ਅਸੀਂ ਤੁਹਾਡੇ ਨਾਲ ਇੱਕ ਘਰੇਲੂ ਨੁਸਕਾ ਸਾਂਝਾ ਕਰਨ ਲੱਗੇ ਹਾਂ ਜਿਸ ਨਾਲ ਨਾ ਸਿਰਫ ਆਪਣੇ ਪਿੰਪਲ ਦੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ, ਸਗੋ ਪਿੰਪਲ ਦੇ ਕਾਰਨ ਮੂੰਹ ਤੇ ਹੋਣ ਵਾਲੀ ਛਾਈਆਂ ਅਤੇ ਗੱਡਿਆਂ ਨੂੰ ਵੀ ਠੀਕ ਕਰ ਸਕਦੇ ਹੋ। ਇਸ ਘਰੇਲੂ ਨੁਸਕੇ ਦੀ ਵਰਤੋਂ ਕਿਸੇ ਵੀ ਉਮਰ ਦੇ ਵਿੱਚ ਕਿਸੇ ਵੀ ਮੌਸਮ ਦੇ ਵਿੱਚ ਕੀਤੀ ਜਾ ਸਕਦੀ ਹੈ। ਦੋਸਤੋ ਇਸ ਫੇਸ ਪੈਕ ਦਾ ਕੋਈ ਵੀ ਸਾਈਡ ਇਫੈਕਟ ਵੀ ਨਹੀਂ ਹੈ।
ਦੋਸਤੋ ਚਿਹਰੇ ਤੇ ਪਿੰਪਲ ਕਈ ਕਾਰਨਾਂ ਕਰਕੇ ਆ ਜਾਂਦੇ ਹਨ ।ਇਹਨਾਂ ਵਿਚੋਂ ਇੱਕ ਮੁੱਖ ਕਾਰਨ ਸਾਡੀ ਵਧਦੀ ਹੋਈ ਉਮਰ ਵੀ ਹੁੰਦਾ ਹੈ। ਜਦੋਂ ਅਸੀਂ ਤੇਰਾਂ ਸਾਲ ਤੋਂ 21 ਸਾਲ ਦੀ ਉਮਰ ਦੇ ਵਿਚ ਹੁੰਦੇ ਹਾਂ ਤਾਂ ਇਸ ਉਮਰ ਦੇ ਵਿੱਚ ਸਾਡੇ ਚਿਹਰੇ ਤੇ ਬਹੁਤ ਜ਼ਿਆਦਾ ਪਿੰਪਲ ਹੋਣ ਦੀ ਸਮੱਸਿਆ ਹੁੰਦੀ ਹੈ। ਕਿਉਂਕਿ ਇਨ੍ਹਾਂ ਸਮਿਆਂ ਦੇ ਦੌਰਾਨ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਹਾਰਮੋਨ ਬਦਲਦੇ ਹਨ, ਜਿਸ ਦੇ ਕਾਰਨ ਸਾਡੇ ਮੂੰਹ ਤੇ ਪਿੰਪਲ ਹੋ ਜਾਂਦੇ ਹਨ। ਦੋਸਤੋ ਸਾਡੇ ਚਿਹਰੇ ਤੇ ਜਮਾਂ ਹੋਈ ਗੰਦਗੀ ਦੇ ਨਾਲ ਸਾਡੇ ਚਿਹਰੇ ਦੇ ਰੋਮ ਬੰਦ ਹੋ ਜਾਂਦੇ ਹਨ, ਜਿਸ ਦੇ ਕਾਰਨ ਮੂੰਹ ਤੇ ਪਿੰਪਲ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜਿਨਾਂ ਲੋਕਾਂ ਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਦੇ ਚਿਹਰੇ ਤੇ ਪਿੰਪਲ ਦੀ ਸਮੱਸਿਆ ਹੋ ਜਾਂਦੀ ਹੈ।
ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਫੇਸ ਪੈਕ ਨੂੰ ਤੁਸੀਂ ਕਿਸ ਤਰ੍ਹਾਂ ਤਿਆਰ ਕਰ ਸਕਦੇ ਹੋ। ਇਸ ਫੇਸ ਪੈਕ ਨੂੰ ਤੁਸੀਂ ਅਸਾਨੀ ਨਾਲ ਆਪਣੇ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹੋ। ਇਸ ਨੂੰ ਬਣਾਉਣ ਦੇ ਲਈ ਸਿਰਫ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਸਭ ਤੋਂ ਪਹਿਲੀ ਚੀਜ਼ ਸਾਨੂੰ ਚਾਹੀਦੀ ਹੈ ਤਾਜ਼ੀ ਦਹੀਂ। ਦਹੀਂ ਦਾ ਇਸਤੇਮਾਲ ਅਸੀਂ ਫੇਸ ਪੈਕ ਦੇ ਬੇਸ ਦੇ ਤੌਰ ਤੇ ਕਰਦੇ ਆਂ। ਇਹਨਾਂ ਪ੍ਰਕਿਰਤਿਕ ਕਲੀਨਰ ਹੈ।ਇਹ ਸਾਡੇ ਚਿਹਰੇ ਦੀ ਗੰਦਗੀ ਨੂੰ ਬਿਨਾਂ ਕਿਸੇ ਨੁਕਸਾਨ ਦੇ ਸਾਫ ਕਰਦਾ ਹੈ। ਸਾਡੀ ਖੁਸ਼ਕ ਚਮੜੀ ਨੂੰ ਨਰਿਸ਼ ਕਰਦਾ ਹੈ। ਜਿੰਨਾ ਵੀ ਬੈਕਟੀਰੀਅਲ ਅਤੇ ਫੰਗਲ ਇਨਫੈਕਸ਼ਨ ਹੈ, ਇਹ ਆਪਣੇ ਆਪ ਦੇ ਵਿਚ ਇਕ ਬਹੁਤ ਵਧੀਆ ਬ੍ਰਾਈਟ ਟੋਨਰ ਵੀ ਹੈ। ਜਿਸ ਦੇ ਕਾਰਨ ਸਾਡਾ ਰੰਗ ਪਹਿਲਾਂ ਨਾਲੋਂ ਸਾਫ ਤੇ ਗੋਰਾ ਹੋ ਜਾਂਦਾ ਹੈ। ਦਹੀਂ ਦੇ ਪ੍ਰਯੋਗ ਦੇ ਨਾਲ ਪਿੰਪਲ ਦੇ ਕਾਰਨ ਸਾਡੇ ਚਿਹਰੇ ਤੇ ਜਿੰਨੇ ਵੀ ਗੱਡੇ ਹੋ ਜਾਂਦੇ ਹਨ ,ਉਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਦੇ ਪ੍ਰਯੋਗ ਨਾਲ ਸਾਡੇ ਚਿਹਰੇ ਤੇ ਬਣਨ ਵਾਲੀ ਝੁਰੜੀਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਇਹ ਪ੍ਰਕਿਰਤਿਕ ਸਰੋਤ ਹੈ ਜੋ ਸਾਡੇ ਚਿਹਰੇ ਦੀ ਗੰਦਗੀ ਨੂੰ ਸਾਫ਼ ਕਰਦਾ ਹੈ। ਸਾਡੇ ਚਿਹਰੇ ਤੇ ਇਕ ਨਵਾਂ ਰੰਗ ਅਤੇ ਨਵੀਂ ਜਾਨ ਪਾ ਦਿੰਦਾ ਹੈ।
ਦੋਸਤੋ ਦੂਸਰੀ ਚੀਜ਼ ਹਲਦੀ ਲੈਣੀ ਹੈ। ਪੁਰਾਣੇ ਸਮੇਂ ਤੋਂ ਹੀ ਚਿਹਰੇ ਨੂੰ ਸਾਫ ਗੋਰਾ ਅਤੇ ਬੇਦਾਗ ਕਰਨ ਦੇ ਲਈ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ। ਹਲਦੀ ਦੇ ਵਿੱਚ ਐਂਟੀਸੈਪਟਿਕ ਗੁਣ ਪਾਇਆ ਜਾਂਦਾ ਹੈ। ਹਲਦੀ ਚਿਹਰੇ ਦੇ ਹਰ ਤਰ੍ਹਾਂ ਦੇ ਇਨਫੈਕਸ਼ਨ ਚਾਹੇ ਉਹ ਫੰਗਲ ਇਨਫੈਕਸ਼ਨ ਹੋਵੇ ਚਾਹੇ ਬੈਕਟੀਰੀਆ ਇਨਫੈਕਸ਼ਨ ਹੋਏ ਉਸ ਨੂੰ ਠੀਕ ਕਰਦਾ ਹੈ। ਤੀਸਰੀ ਚੀਜ ਨਿੰਬੂ ਲੈਣੀ ਹੈ। ਨਿੰਬੂ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਸਾਡੇ ਚਿਹਰੇ ਨੂੰ ਸਾਫ਼ ਕਰਦਾ ਹੈ। ਇਸ ਨਾਲ ਜਿਹੜਾ ਸਾਡੇ ਚਿਹਰੇ ਤੇ ਜ਼ਿਆਦਾ ਤੇਲ ਆ ਜਾਂਦਾ ਹੈ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਬਹੁਤ ਵਧੀਆ ਫੇਸ ਪੈਕ ਬਣਾਇਆ ਜਾ ਸਕਦਾ ਹੈ ,ਜਿਹੜਾ ਕਿ ਸਾਡੇ ਪਿੰਪਲ,ਸਾਡੇ ਦਾਗ ਧੱਬਿਆਂ ਨੂੰ ਠੀਕ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ।
ਇਸ ਫੇਸ ਪੈਕ ਨੂੰ ਬਣਾਉਣ ਦੇ ਲਈ ਤਿੰਨ ਵੱਡੇ ਚੱਮਚ ਦਹੀਂ ਦੇ ਲੈਣੇ ਹਨ। ਇਸ ਫੇਸ ਪੈਕ ਨੂੰ ਬਣਾਉਣ ਦੇ ਲਈ ਘਰ ਦੇ ਦਹੀ ਦਾ ਹੀ ਇਸਤੇਮਾਲ ਕਰਨਾ ਹੈ। ਹੁਣ ਇਸ ਦਹੀਂ ਦੇ ਵਿਚ ਅੱਧਾ ਚੱਮਚ ਹਲਦੀ ਪਾਊਡਰ ਮਿਕਸ ਕਰ ਦੇਣਾ ਹੈ। ਇਹਨਾਂ ਨੂੰ ਚੰਗੀ ਤਰਾਂ ਮਿਕਸ ਕਰ ਲੈਣਾ ਹੈ ਤਾਂ ਕੀ ਉਸ ਦੇ ਵਿੱਚ ਕੋਈ ਗੱਠ ਨਾ ਬਣੇ। ਤੁਸੀਂ ਚੱਮਚ ਦੀ ਮਦਦ ਦੇ ਨਾਲ ਇਨ੍ਹਾਂ ਨੂੰ ਮਿਕਸ ਕਰ ਲੈਣਾਂ ਹੈ। ਹੁਣ ਇਸ ਦੇ ਵਿੱਚ 10 ਬੂੰਦਾਂ ਨਿੰਬੂ ਦੀਆਂ ਮਿਲਾ ਦੇਣੀਆਂ ਹਨ। ਨਿੰਬੂ ਦੀਆਂ 10 ਬੂੰਦਾਂ ਤੋਂ ਜ਼ਿਆਦਾ ਨਿੰਬੂ ਤੁਸੀਂ ਇਸਦੇ ਵਿੱਚ ਇਸਤੇਮਾਲ ਨਹੀਂ ਕਰਨਾ ਹੈ ਨਹੀਂ ਤਾਂ ਨਿੰਬੂ ਦੇ ਵਿੱਚ ਪਾਏ ਜਾਣ ਵਾਲੇ ਐਸਿਡ ਦੇ ਕਾਰਨ ਤੁਹਾਡਾ ਚਿਹਰਾ ਖਰਾਬ ਵੀ ਹੋ ਸਕਦਾ ਹੈ। ਇਸਦੇ ਜਿਆਦਾ ਇਸਤੇਮਾਲ ਦੇ ਨਾਲ ਚਿਹਰੇ ਤੇ ਛਾਈਆਂ ਘਟਣ ਦੀ ਜਗ੍ਹਾ ਤੇ ਵੱਧ ਵੀ ਸਕਦੀਆਂ ਹਨ। ਹੁਣੇ ਤੁਹਾਡਾ ਫੇਸ ਪੈਕ ਤੁਹਾਡੇ ਚਿਹਰੇ ਤੇ ਪਿੰਪਲ ਨੂੰ ਖਤਮ ਕਰਨ ਲਈ, ਤੁਹਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਖ਼ਤਮ ਕਰਨ ਦੇ ਲਈ ਤਿਆਰ ਹੋ ਗਿਆ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦੀ ਵਰਤੋਂ ਤੁਸੀਂ ਕਿਸ ਤਰ੍ਹਾਂ ਕਰਨੀ ਹੈ ਅਤੇ ਕਿੰਨੇ ਦਿਨਾਂ ਲਈ ਕਰਨੀ ਹੈ। ਇਸ ਫੇਸ ਪੈਕ ਦੀ ਵਰਤੋਂ ਤੁਸੀਂ ਸਿਰਫ ਰਾਤ ਨੂੰ ਹੀ ਕਰਨੀ ਹੈ। ਜਿਸ ਦਿਨ ਤੁਸੀਂ ਇਸ ਫੇਸ ਪੈਕ ਨੂੰ ਆਪਣੇ ਮੂੰਹ ਤੇ ਲਗਾਵੋਗੇ ਉਸ ਦਿਨ ਤੁਸੀਂ ਕਿਸੇ ਵੀ ਸਾਬਣ ਜਾਂ ਫੇਸ ਵੋਸ਼ ਦਾ ਇਸਤੇਮਾਲ ਨਹੀਂ ਕਰਨਾ। ਦੋ ਮਿੰਟ ਮਾਲਿਸ਼ ਕਰਨ ਤੋਂ ਬਾਅਦ 5 ਮਿੰਟ ਲਈ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲੱਗਿਆ ਰਹਿਣ ਦੇਣਾ ਹੈ। ਉਸ ਤੋਂ ਬਾਅਦ ਗੁਨਗੁਨੇ ਪਾਣੀ ਨਾਲ ਇਸ ਪੇਸਟ ਨੂੰ ਆਪਣੇ ਚਿਹਰੇ ਤੋਂ ਉਤਾਰ ਲੈਣਾ ਹੈ। ਇਸ ਫੇਸ ਪੈਕ ਨੂੰ ਕਦੇ ਵੀ ਕੱਪੜੇ ਨਾਲ ਨਹੀਂ ਸਾਫ਼ ਕਰਨਾ, ਹਲਕੇ ਪਾਣੀ ਨਾਲ ਹੀ ਸਾਫ ਕਰਨਾ ਹੈ ਜਾਂ ਫਿਰ ਰੂੰ ਦੀ ਮਦਦ ਨਾਲ ਸਾਫ ਕਰ ਸਕਦੇ ਹੋ। ਜੇਕਰ ਤੁਹਾਡੇ ਚਿਹਰੇ ਤੇ ਪਿੰਪਲ ਦੀ ਸਮੱਸਿਆ ਜਾਂਦਾ ਹੈ ਤਾਂ ਤੁਸੀਂ ਇਸ ਫੇਸ ਪੈਕ ਨੂੰ ਲਗਾਤਾਰ ਇੱਕ ਹਫਤੇ ਪ੍ਰਯੋਗ ਕਰ ਸਕਦੇ ਹੋ। ਜੇਕਰ ਚਿਹਰੇ ਤੇ ਦਾਣੇ ਘੱਟ ਹਨ ਤਾਂ ਇਸਦਾ ਇਸਤੇਮਾਲ ਹਫ਼ਤੇ ਵਿਚ ਦੋ ਵਾਰ ਹੀ ਕਾਫੀ ਹੈ। ਲਗਾਤਾਰ ਇਸ ਫੇਸ ਪੈਕ ਦੇ ਇਸਤੇਮਾਲ ਦੇ ਨਾਲ ਤੁਹਾਡਾ ਚਿਹਰਾ ਬਿਲਕੁਲ ਬੇਦਾਗ਼ ਸਾਫ ਹੋ ਜਾਵੇਗਾ ਅਤੇ ਤੁਹਾਡੇ ਚਿਹਰੇ ਤੇ ਪਿੰਪਲਸ ਵੀ ਖਤਮ ਹੋ ਜਾਣਗੇ।