ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇਸਤਰੀਆਂ ਦੇ ਸਰੀਰ ਵਿਚ ਕੁਛ ਵੀ ਰਾਜਯੋਗ ਦੇ ਨਿਸ਼ਾਨ ਦੇ੍ਰਬਾਰੇ ਦੱਸਾਂਗੇ। ਇਹੋ ਜਿਹੀਆਂ ਇਸਤਰੀਆਂ ਬਹੁਤ ਜ਼ਿਆਦਾ ਭਾਗਸ਼ਾਲੀ ਹੁੰਦੀਆਂ ਹਨ। ਇਹੋ ਜਿਹੀ ਮਹਿਲਾਵਾਂ ਨੂੰ ਹਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਸਮੁੰਦਰ ਕਿ ਸ਼ਾਸਤਰ ਦੇ ਅਨੁਸਾਰ ਜਿਹਨਾਂ ਮਹਿਲਾਵਾਂ ਦੇ ਸਰੀਰ ਵਿਚ ਕੁਝ ਰਾਜਯੋਗ ਦੇ ਚਿੰਨ੍ਹ ਪਾਏ ਜਾਂਦੇ ਹਨ, ਉਨ੍ਹਾਂ ਉਪਰ ਵਿਚਾਰ ਕਰ ਕੇ ਉਨ੍ਹਾਂ ਦੇ ਭਵਿੱਖ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਮੁੰਦਰ ਸ਼ਾਸਤਰ ਦੇ ਅਨੁਸਾਰ ਮਹਿਲਾਵਾਂ ਦੇ ਅੰਗਾਂ ਦੀਆਂ ਰਚਨਾ ਦੇ ਅਨੁਸਾਰ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਹੜੀ ਔਰਤ ਕਿੰਨੀ ਜਿਆਦਾ ਕਿਸਮਤ ਵਾਲੀ ਹੁੰਦੀ ਹੈ। ਸ਼ਾਸਤਰਾਂ ਦੇ ਵਿੱਚ ਔਰਤਾਂ ਦੇ ਕੁਝ ਅਜਿਹੇ ਲੱਛਣਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕੋਈ ਔਰਤ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾਂ ਕੁ ਭਾਗ ਲੈ ਕੇ ਆਉਂਦੀ ਹੈ।
ਜਿਸ ਔਰਤ ਦਾ ਚਿਹਰਾ ਪੂਰਣੀਮਾ ਦੀ ਤਰਾਂ ਗੋਲ, ਸਰੀਰ ਦਾ ਰੰਗ ਗੋਰਾ, ਅੱਖਾਂ ਥੋੜੀਆਂ ਵੱਡੀਆਂ ਅਤੇ ਬੁੱਲ੍ਹ ਥੋੜ੍ਹੀ ਲਾਲੀ ਦੇ ਵਿੱਚ ਹੁੰਦੇ ਹਨ, ਇਹੋ ਜਿਹੀ ਮਹਿਲਾਵਾ ਬਹੁਤ ਭਾਗਸ਼ਾਲੀ ਮੰਨਿਆਂ ਜਾਂਦੀਆਂ ਹਨ। ਇਹ ਪਏ ਜੀਵਨ ਵਿੱਚ ਭੋਤਿਕ ਅਤੇ ਸੰਸਾਰਿਕ ਸੁੱਖ ਦਾ ਆਨੰਦ ਲੈਂਦੀਆਂ ਹਨ। ਜਿਨ੍ਹਾਂ ਇਸਤਰੀਆਂ ਦੀਆਂ ਹੱਥਾਂ ਦੀਆਂ ਰੇਖਾਵਾਂ ਲਾਲ ਰੰਗ ਦੀਆਂ ਗਹਿਰੀਆਂ ਅਤੇ ਚਮਕਦਾਰ ਹੁੰਦੀਆਂ ਹਨ, ਗੋਲਾਕਾਰ ਹੁੰਦੀ ਹੈ ਇਹੋ ਜਿਹੀ ਮਹਿਲਾ ਸਾਰੀ ਜਿੰਦਗੀ ਸੁੱਖ ਪ੍ਰਾਪਤ ਕਰਦੀ ਹੈ ।ਇਹੋ ਜਿਹੀ ਮਹਿਲਾਵਾਂ ਬਹੁਤ ਕਿਸਮਤ ਵਾਲੀਆਂ ਹੁੰਦੀਆਂ ਹਨ।
ਜਿਨ੍ਹਾਂ ਮਹਿਲਾਵਾਂ ਦੇ ਭਰਵੱਟੇ ਕਾਲ਼ੇ ਰੰਗ ਦੇ ਹੁੰਦੇ ਹਨ ਅਤੇ ਅੱਖ ਦੇ ਵਿਚਲਾ ਚਿੱਟਾ ਭਾਗ ਦੁੱਧ ਵਾਂਗ ਗੋਰਾ ਹੁੰਦਾ ਹੈ, ਇਹੋ ਜਿਹੀ ਮਹਿਲਾਵਾਂ ਕਰਮਾਂ ਵਾਲੀਆਂ ਹੁੰਦੀਆਂ ਹਨ।ਜਿਹੜੀ ਮਹਿਲਾ ਗੋਰੇ ਜਾਂ ਸਾਵਲੇ ਰੰਗ ਦੀ ਹੁੰਦੀ ਹੈ, ਮੱਥਾ ਅੱਖਾਂ ਨੱਕ ਚਿਕਨਾ ਹੁੰਦਾ ਹੈ, ਇਹੋ ਜਿਹੀ ਔਰਤਾਂ ਭਾਗਸ਼ਾਲੀ ਹੁੰਦੀਆਂ ਹਨ ਇਸਦੇ ਨਾਲ ਹੀ ਆਪਣੇ ਖਾਨਦਾਨ ਦਾ ਨਾਮ ਵੀ ਰੌਸ਼ਨ ਕਰਦੀਆਂ ਹਨ।
ਜਿਸ ਇਸਤਰੀ ਦਾ ਸਰੀਰ ਕੋਮਲ ਅਤੇ ਢਿੱਡ ਹਿਰਨ ਦੇ ਸਮਾਂਨ ਹੁੰਦਾ ਹੈ, ਇਹੋ ਜਿਹੀ ਇਸਤਰੀ ਦਾਸੀ ਦੇ ਰੂਪ ਵਿਚੋ ਨਿਕਲ ਕੇ ਰਾਜਾ ਸਮਾਂਨ ਪਤੀ ਨੂੰ ਪ੍ਰਾਪਤ ਕਰਦੀ ਹੈ। ਜਿਨ੍ਹਾਂ ਇਸਤਰੀਆਂ ਦੇ ਦੋਨਾਂ ਹੱਥਾਂ ਦੀਆਂ ਉਂਗਲੀਆਂ ਅੰਗੂਠੇ ਇਕ ਸਮਾਨ ਅਤੇ ਪਤਲੀਆਂ ਹੁੰਦੀਆਂ ਹਨ, ਇਹੋ ਜਿਹੀ ਔਰਤਾਂ ਵੀ ਭਾਗਸ਼ਾਲੀ ਹੁੰਦੀਆਂ ਹਨ। ਜਿਨ੍ਹਾਂ ਔਰਤਾਂ ਦੀ ਹਥੇਲੀ ਦੇ ਵਿੱਚ ਮਛਲੀ ਦਾ ਚਿੰਨ ਹੁੰਦਾ ਹੈ, ਉਹ ਸੁੰਦਰ ਭਾਗਸ਼ਾਲੀ ਹੁੰਦੀਆਂ ਹਨ। ਇਨ੍ਹਾਂ ਔਰਤਾਂ ਦੇ ਹੱਥ ਵਿੱਚ ਸਵਾਸਤਿਕ ਦਾ ਚਿੰਨ ਹੁੰਦਾ ਹੈ ਉਹ ਧੰਨ ਦੇਣ ਵਾਲੀਆਂ ਹੁੰਦੀਆਂ ਹਨ। ਜਿਨ੍ਹਾਂ ਦੇ ਹਥੇਲੀਆਂ ਵਿਚ ਕਮਲ ਵਰਗਾ ਚਿੰਨ ਹੁੰਦਾ ਹੈ ਉਹ ਰਾਜ ਗਦੀ ਵਰਗਾ ਮਾਣ-ਸਨਮਾਨ ਪ੍ਰਾਪਤ ਕਰਦੀਆਂ ਹਨ। ਇਹੋ ਜਿਹੀ ਇਸਤਰੀਆਂ ਗੁਣਵਾਨ ਪੁੱਤਰ ਨੂੰ ਵੀ ਜਨਮ ਦਿੰਦੀਆਂ ਹਨ।
ਜੇਕਰ ਕਿਸੇ ਔਰਤ ਦੀ ਹਥੇਲੀ ਵਿਚ ਸੰਖ ਦਾ ਚਿੰਨ੍ਹ ਬਣਿਆ ਹੋਇਆ ਹੋਵੇ, ਤਾਂ ਉਹ ਰਾਜ ਮਾਤਾ ਵਰਗੀ ਜ਼ਿੰਦਗੀ ਜਿਉਂਦੀ ਹੈ। ਜਿਨ੍ਹਾਂ ਮਹਿਲਾਵਾਂ ਦੀ ਹਥੇਲੀ ਵਿਚ ਤ੍ਰਿਸ਼ੂਲ, ਨਗਾੜੇ ਵਰਗੀ ਰੇਖਾ ਹੁੰਦੀ ਹੈ, ਇਹੋ ਜਿਹੀ ਇਸਤਰੀਆਂ ਦਾਨ ਦੇ ਦੁਆਰਾ ਯਸ਼ ਪ੍ਰਾਪਤ ਕਰਦੀਆਂ ਹਨ। ਸਮੁੰਦਰੀ ਸ਼ਾਸਤਰ ਦੇ ਅਨੁਸਾਰ ਜਿਨ੍ਹਾਂ ਇਸਤਰੀਆਂ ਦੀ ਛਾਤੀ ਚੌੜੀ ਹੁੰਦੀ ਹੈ, ਉਹ ਇਸਤਰੀਆਂ ਬਹੁਤ ਜ਼ਿਆਦਾ ਬਲਵਾਨ ਹੁੰਦੀਆਂ ਹਨ। ਇਹੋ-ਜਿਹੀ ਇਸਤਰੀਆਂ ਪਰਿਵਾਰ ਵਿਚ ਆਪਣੇ ਹੁਕਮਤ ਚਲਾਣ ਵਾਲੀਆਂ ਹੁੰਦੀਆਂ ਹਨ। ਇਹੋ ਜਿਹੀ ਇਸਤਰੀਆਂ ਬਹੁਤ ਜ਼ਿਆਦਾ ਜਿੱਦੀ ਵੀ ਹੁੰਦੀਆਂ ਹਨ ਜਿਸ ਵੀ ਕੰਮ ਨੂੰ ਆਪਣੇ ਹੱਥ ਵਿੱਚ ਲੈ ਲੈਂਦੀਆਂ ਹਨ ,ਉਸ ਨੂੰ ਪੂਰਾ ਕਰ ਕੇ ਹੀ ਦਮ ਲੈਂਦੀਆਂ ਹਨ।