ਮੁੰਹ ਦੇ ਛਾਲਿਆਂ ਨੂੰ ਚੁਟਕੀਆਂ ਵਿੱਚ ਦੂਰ ਕਰੋ ਆਪਣਾਓ ਇਹ ਘਰੇਲੂ ਉਪਾਅ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਮੂੰਹ ਦੇ ਵਿੱਚ ਹੋਣ ਵਾਲੇ ਛਾਲਿਆਂ ਦਾ ਇਲਾਜ ਦਸਾਂਗੇ।

ਦੋਸਤੋ ਅਕਸਰ ਗਰਮ ਚੀਜਾਂ ਖਾਣ ਨਾਲ ਜਾਂ ਫਿਰ ਸਰੀਰ ਵਿਚ ਗਰਮੀ ਵਧਣ ਦੇ ਕਾਰਨ ਸਾਡੇ ਮੂੰਹ ਅਤੇ ਜੀਭ ਵਿੱਚ ਛਾਲੇ ਹੋ ਜਾਂਦੇ ਹਨ। ਇਨ੍ਹਾਂ ਛਾਲਿਆਂ ਵਿੱਚ ਹੋਣ ਵਾਲੀ ਚੁਭਣ ਅਤੇ ਜਲਨ ਸਾਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ। ਛਾਲਿਆਂ ਦੇ ਕਾਰਨ ਸਾਡੇ ਤੋਂ ਕੁਝ ਵੀ ਠੀਕ ਤਰ੍ਹਾਂ ਖਾਇਆ ਵੀ ਨਹੀਂ ਜਾਂਦਾ ਹੈ ਅਤੇ ਕਈ ਵਾਰ ਇਹ ਇਕ ਹਫਤਾ ਅਤੇ 15 ਦਿਨ ਤੱਕ ਠੀਕ ਹੋਣ ਦਾ ਨਾਮ ਨਹੀ ਲੈਂਦੇ।

ਦੋਸਤੋ ਛਾਲੇ ਹੋਣ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਪੇਟ ਸਾਫ ਨਾ ਹੋਣਾ ,ਸਰੀਰ ਵਿੱਚ ਗਰਮੀ ਵੱਧ ਜਾਣਾ, ਹਾਰਮੋਨਸ ਦਾ ਵਿਗੜ ਜਾਣਾ। ਜੇਕਰ ਜ਼ਿਆਦਾ ਸਮੇਂ ਤਕ ਛਾਲੇ ਠੀਕ ਨਹੀਂ ਹੁੰਦੇ ਤਾਂ ਕੈਂਸਰ ਹੋਣ ਦਾ ਖ਼ਤਰਾ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹਾ ਦੇਸੀ ਨੁਸਖਾ ਦੱਸਾਂਗੇ ,ਜਿਸ ਨੂੰ ਦੋ ਦਿਨ ਲਗਾਉਣ ਦੇ ਨਾਲ ਤੁਹਾਡੇ ਛਾਲੇ ਬਿਲਕੁਲ ਠੀਕ ਹੋ ਜਾਣਗੇ। ਇਸ ਦੇ ਇਕ ਵਾਰ ਪ੍ਰਯੋਗ ਦੇ ਨਾਲ ਹੀ ਤੁਹਾਨੂੰ ਬਹੁਤ ਫਰਕ ਨਜ਼ਰ ਆਵੇਗਾ।

ਦੋਸਤੋ ਇਸ ਦੇਸੀ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਮੁਲੇਠੀ ਲੈਣੀ ਹੈ। ਦੋਸਤੋ ਛਾਲੇ ਚਾਹੇ ਕਿਸੇ ਵੀ ਕਾਰਨ ਹੋ ਰਹੇ ਹੋਣ,ਹਾਰਮੋਨ ਦੇ ਵਿਗੜਨ ਦੇ ਕਾਰਨ, ਤੁਹਾਡਾ ਪੇਟ ਸਾਫ ਨਾ ਹੁੰਦਾ ਹੋਵੇ ਜਾਂ ਫਿਰ ਕਬਜ਼ ਰਹਿੰਦੀ ਹੋਵੇ, ਜਾਂ ਫਿਰ ਗਰਮ ਚੀਜ਼ ਖਾਣ ਦੇ ਕਾਰਨ ਛਾਲੇ ਹੁੰਦੇ ਹੋਣ ।ਮੁਲੇਠੀ ਬਹੁਤ ਜਲਦੀ ਇਨ੍ਹਾਂ ਛਾਲਿਆਂ ਉੱਤੇ ਆਪਣਾ ਅਸਰ ਦਿਖਾਉਂਦੀ ਹੈ। ਦੋਸਤੋ ਮੁਲੇਠੀ ਤੁਹਾਨੂੰ ਬਹੁਤ ਹੀ ਅਸਾਨੀ ਨਾਲ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਵੇਗੀ ।

ਜਾ ਫਿਰ ਤੁਸੀਂ ਮੁਲੇਠੀ ਨੂੰ ਘਰ ਲਿਆ ਕੇ ਉਸ ਨੂੰ ਮਿਕਸੀ ਵਿੱਚ ਪੀਸ ਕੇ ਉਸ ਦਾ ਪਾਊਡਰ ਬਣਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਮੁਲੇਠੀ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਇਕ ਕੌਲੀ ਦੇ ਵਿਚ ਇਕ ਚੌਥਾਈ ਚਮਚ ਮੁਲੇਠੀ ਪਾਊਡਰ ਦਾ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਮੁਲੇਠੀ ਪਾਊਡਰ ਦੇ ਵਿੱਚ ਸ਼ਹਿਦ ਨੂੰ ਕਰਨਾ ਹੈ। ਤੁਸੀਂ ਕਿਸੇ ਵੀ ਕੰਪਨੀ ਦਾ ਸਹਿਦ ਪ੍ਰਯੋਗ ਵਿਚ ਲਿਆ ਸਕਦੇ ਹੋ ।ਬਸ ਧਿਆਨ ਰਹੇ ਕਿ ਸ਼ਹਿਦ ਸੁੱਧ ਹੋਣਾ ਚਾਹੀਦਾ ਹੈ। ਇਸ ਦੇ ਪਿੱਛੇ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਮਿਕਸ ਨਹੀਂ ਹੋਣੇ ਚਾਹੀਦੇ।

ਜੇ ਕਰ ਤੁਸੀਂ ਬਾਰ ਬਾਰ ਛਾਲਿਆਂ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਸ਼ਾਇਦ ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੈ। ਤੁਸੀਂ ਮੁਲੇਠੀ ਪਾਊਡਰ ਦੇ ਵਿਚ ਇਨ੍ਹਾਂ ਕੁ ਸ਼ਹਿਦ ਮਿਲਾਣਾ ਹੈ ,ਜਿਸ ਨਾਲ ਦੋਨੋ ਚੀਜ਼ਾਂ ਮਿਕਸ ਹੋ ਕੇ ਇਕ ਵਧੀਆ ਪੇਸਟ ਤਿਆਰ ਹੋ ਜਾਵੇ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਪੇਸਟ ਨੂੰ ਕਿੰਨੀ ਵਾਰ ਲਗਾਣਾ ਹੈ। ਦੋਸਤੋ ਜ਼ਿਆਦਾਤਰ ਮੂੰਹ ਦੇ ਛਾਲੇ ਗਰਮ ਚੀਜ਼ਾਂ ਖਾਣ ਦੇ ਨਾਲ ਹੋ ਜਾਂਦੇ ਹਨ। ਜਾਂ ਫਿਰ ਪੇਟ ਖਰਾਬ ਹੋਣ ਕਾਰਨ ਬਣਦੇ ਹਨ ।

ਇਸ ਲਈ ਤੁਹਾਨੂੰ ਗਰਮ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਅਤੇ ਜੇਕਰ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਤਾਂ ਤੁਹਾਨੂੰ ਸਵੇਰੇ ਉੱਠ ਕੇ ਗਰਮ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਪੇਟ ਅਸਾਨੀ ਨਾਲ ਸਾਫ ਹੋਵੇਗਾ। ਦੋਸਤੋ ਫਿਰ ਤੁਸੀਂ ਆਪਣੀ ਉਂਗਲ ਦੀ ਮਦਦ ਦੇ ਨਾਲ ਇਸ ਪੇਸਟ ਨੂੰ ਜਿਸ ਜਗ੍ਹਾ ਤੇ ਛਾਲੇ ਹੋਏ ਹਨ, ਉਸ ਜਗ੍ਹਾ ਤੇ ਲਗਾਉਣਾ ਹੈ ਅਤੇ ਮੂੰਹ ਦੇ ਵਿੱਚੋਂ ਜਿਹੜੀ ਲਾਰ ਨਿਕਲੇਗੀ, ਉਸ ਨੂੰ ਗਿਰਣ ਦੇਣਾ ਹੈ।

ਇਸਨੂੰ ਲਗਾਉਂਦੇ ਹੀ ਤੁਹਾਡੇ ਮੂੰਹ ਦੇ ਛਾਲਿਆਂ ਵਿੱਚ ਠੰਢਕ ਹੋ ਜਾਵੇਗੀ ਅਤੇ ਜਲਨ ਘੱਟ ਹੋ ਜਾਵੇਗੀ। ਇਸ ਪੇਸਟ ਨੂੰ ਦੋ ਦੋ ਤਿੰਨ ਮਿੰਟ ਤੱਕ ਆਪਣੇ ਛਾਲਿਆਂ ਤੇ ਲਗਾ ਕੇ ਰੱਖਣਾ ਹੈ। ਫਿਰ ਤਾਜ਼ੇ ਪਾਣੀ ਨਾਲ ਕੁੱਲਾ ਕਰ ਕੇ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ। ਦਿਨ ਵਿੱਚ ਦੋ ਤਿੰਨ ਵਾਰ ਤੁਸੀਂ ਇਸ ਪੇਸਟ ਦਾ ਇਸਤੇਮਾਲ ਕਰਨਾ ਹੈ। ਦੋ ਦਿਨ ਦੇ ਅੰਦਰ ਤੁਹਾਡੇ ਛਾਲੇ ਬਿਲਕੁਲ ਠੀਕ ਹੋ ਜਾਣਗੇ।

Leave a Reply

Your email address will not be published. Required fields are marked *