ਰੀਠਾ ਦੇ ਫਾਇਦੇ, ਆਯੁਰਵੇਦ ਦਾ ਖਜ਼ਾਨਾ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਆਯੂਰਵੇਦ ਦੇ ਅਨੁਸਾਰ ਸਾਡੀ ਸਿਹਤ ਨੂੰ ਬੀਮਾਰੀਆਂ ਕਫ , ਪਿੱਤ ਅਤੇ ਵਾਤ ਇਨ੍ਹਾਂ ਤਿੰਨਾਂ ਦੇ ਸਹੀ ਬੈਲੇਂਸ ਨਾ ਹੋਣ ਦੇ ਕਾਰਨ ਹੁੰਦੀਆਂ ਹਨ । ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ । ਇਸ ਲਈ ਸਾਨੂੰ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ , ਜਿਨ੍ਹਾਂ ਨਾਲ ਇਹ ਚੀਜ਼ਾਂ ਬੈਲੈਂਸ ਵਿੱਚ ਰਹਿਣ।

ਇਨ੍ਹਾਂ ਪਿੱਛੋਂ ਕਫ ਨੂੰ ਕੰਟਰੋਲ ਕਰਨ ਅਤੇ ਕਫ ਦੇ ਰੋਗਾਂ ਨੂੰ ਠੀਕ ਕਰਨ ਲਈ ਰੀਠਾ ਪੁਰਾਣੇ ਸਮੇਂ ਤੋਂ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਹੈ । ਇਸ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਹੁੰਦੇ ਹਨ । ਇਸ ਦਾ ਇਸਤੇਮਾਲ ਕਰਨ ਨਾਲ ਬਵਾਸੀਰ , ਉਲਟੀ , ਦਸਤ ਅਤੇ ਜੋੜਾਂ ਦਾ ਦਰਦ ਠੀਕ ਕੀਤਾ ਜਾ ਸਕਦਾ ਹੈ।

ਪਰ ਸਾਨੂੰ ਇਸ ਨੂੰ ਲੈਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ, ਰੀਠੇ ਦੇ ਫ਼ਾਇਦੇ ਅਤੇ ਇਸਨੂੰ ਲੈਣ ਨਾਲ ਕਿਹੜੇ ਕਿਹੜੇ ਰੋਗ ਠੀਕ ਹੁੰਦੇ ਹਨ ਅਤੇ ਲੈਣ ਦਾ ਸਹੀ ਤਰੀਕਾ। ਬਵਾਸੀਰ ਦੀ ਸਮੱਸਿਆ ਹੋਣ ਤੇ ਰੀਠੇ ਦੇ ਛਿਲਕੇ ਪੀਸ ਕੇ ਦੁੱਧ ਵਿੱਚ ਮਿਲਾ ਕੇ ਗੋਲੀਆਂ ਬਣਾ ਲਓ ਅਤੇ ਰੋਜਾਨਾ ਸਵੇਰੇ ਸ਼ਾਮ ਇੱਕ ਇੱਕ ਗੋਲੀ ਲੱਸੀ ਵਿੱਚ ਨਮਕ ਮਿਲਾ ਕੇ ਲਓ।

ਬਵਾਸੀਰ ਦੇ ਰੋਗ ਤੋਂ ਬਹੁਤ ਜਲਦ ਆਰਾਮ ਮਿਲੇਗਾ। ਅੱਧਾ ਚਮਚ ਰੀਠੇ ਦੇ ਪਾਊਡਰ ਨੂੰ ਇਕ ਗਿਲਾਸ ਪਾਣੀ ਵਿੱਚ ਮਿਲਾ ਕੇ ਉਬਾਲੋ । ਜਦੋਂ ਇਸ ਪਾਣੀ ਵਿੱਚ ਝੱਗ ਬੰਨ੍ਹ ਲੱਗ ਜਾਵੇ , ਤਾਂ ਇਸ ਪਾਣੀ ਨੂੰ ਗਰਮ ਗਰਮ ਪੀਓ । ਇਸ ਪਾਣੀ ਨੂੰ ਪੀਣ ਨਾਲ ਸੰਗ੍ਰਹਿਣੀ ਦਾ ਰੋਗ ਦੂਰ ਹੋ ਜਾਂਦਾ ਹੈ।

ਨਜ਼ਲੇ ਜ਼ੁਕਾਮ ਦੀ ਸਮੱਸਿਆ ਹੋਣ ਤੇ ਰੀਠੇ ਦੇ ਛਿਲਕੇ ਕੜੀ ਪੱਤਾ ਅਤੇ ਧਨੀਆ ਇਹ ਤਿੰਨੋਂ ਚੀਜ਼ਾਂ ਬਰਾਬਰ ਮਾਤਰਾ ਵਿੱਚ ਮਿਲਾ ਕੇ ਪੀਸ ਲਓ । ਇਨ੍ਹਾਂ ਚੀਜ਼ਾਂ ਨੂੰ ਸੁੰਘਦੇ ਰਹਿਣ ਨਾਲ ਨਜ਼ਲਾ ਜੁਕਾਮ ਬਹੁਤ ਜਲਦ ਠੀਕ ਹੋ ਜਾਂਦਾ ਹੈ ਜੇ ਤੁਹਾਡੀ ਜੋੜਾਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ।

ਤਾਂ ਰੀਠੇ ਨੂੰ ਪੀਸ ਕੇ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਜੋੜਾਂ ਦੇ ਦਰਦ ਤੇ ਲਗਾਉਣ ਨਾਲ ਦਰਦ ਬਹੁਤ ਜਲਦ ਠੀਕ ਹੋ ਜਾਵੇਗਾ। ਸਿਰਦਰਦ ਦੀ ਸਮੱਸਿਆ ਹੋਣ ਤੇ ਰੀਠੇ ਦੇ ਛਿਲਕੇ ਪਾਣੀ ਵਿੱਚ ਪਾ ਕੇ ਉਬਾਲੋ । ਜਦੋਂ ਇਸ ਪਾਣੀ ਵਿੱਚ ਝੱਗ ਵਗਣ ਲੱਗ ਜਾਵੇ , ਤਾਂ ਇਸ ਝੱਗ ਦੀਆਂ ਦੋ ਤਿੰਨ ਬੂੰਦਾਂ ਨੱਕ ਵਿੱਚ ਪਾਓ । ਸਿਰ ਦਰਦ ਤੁਰੰਤ ਠੀਕ ਹੋ ਜਾਵੇਗਾ।

ਜੇ ਕਿਸੇ ਨੂੰ ਮਿਰਗੀ ਦੇ ਰੋਗ ਦੀ ਸਮੱਸਿਆ ਹੈ , ਤਾਂ ਰੀਠੇ ਦਾ ਚੂਰਨ ਬਣਾ ਕੇ ਕੋਲ ਰੱਖੋ । ਇਸ ਨੂੰ ਰੋਗੀ ਨੂੰ ਸੁੰਘਾਉਦੇ ਰਹੋ ਕੁਝ ਹੀ ਮਹੀਨਿਆਂ ਵਿੱਚ ਮਿਰਗੀ ਦੀ ਸਮੱਸਿਆ ਠੀਕ ਹੋ ਜਾਵੇਗੀ । ਰੀਠੇ ਦੇ ਫ਼ਲਾਂ ਦੇ ਬੀਜ ਕੱਢ ਲਓ ਅਤੇ ਬਾਕੀ ਬਚੇ ਹੋਏ ਭਾਗ ਨੂੰ ਤਵੇ ਤੇ ਭੁੰਨ ਲਓ । ਅਤੇ ਇਸ ਵਿੱਚ ਭਾਨ ਵਿੱਚ ਮਿਲਾਇਆ ਜਾਣ ਵਾਲਾ ਕੱਥਾ ਪਾ ਕੇ ਚੰਗੀ ਤਰ੍ਹਾਂ ਘੁੱਟ ਕੇ ਪਾਊਡਰ ਬਣਾ ਲਓ।

ਇਸ ਦਾ ਰੋਜ਼ਾਨਾ ਸੇਵਨ ਸਵੇਰੇ ਸ਼ਾਮ ਮੱਖਣ ਜਾਂ ਫਿਰ ਮਲਾਈ ਨਾਲ ਮਿਲਾ ਕੇ ਲਗਾਤਾਰ ਸੱਤ ਦਿਨ ਕਰੋ । ਖ਼ੂਨੀ ਬਵਾਸੀਰ ਠੀਕ ਹੋ ਜਾਵੇਗੀ। ਰੀਠੇ ਦੀ ਗਿਰੀ ਪੀਸ ਕੇ ਬਰਾਬਰ ਮਾਤਰਾ ਵਿਚ ਗੁੜ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਇੱਕ ਚਮਚ ਦੁੱਧ ਦਾ ਸੇਵਨ ਕਰਨ ਨਾਲ ਮਰਦਾਨਾ ਤਾਕਤ ਵੱਧਦੀ ਹੈ।

Leave a Reply

Your email address will not be published. Required fields are marked *