ਸਤਿ ਸ੍ਰੀ ਅਕਾਲ ਦੋਸਤੋ।
ਦੋਸਤੋ ਅੱਜ ਅਸੀਂ ਤੁਹਾਨੂੰ ਰਾਤੋ-ਰਾਤ ਵਜਨ ਘਟਾਉਣ ਦਾ ਬਹੁਤ ਵਧੀਆ ਘਰੇਲੂ ਇਲਾਜ ਦੱਸਣ ਲੱਗੇ ਹਾਂ। ਦੋਸਤੋ ਕਈ ਤਰ੍ਹਾਂ ਦੇ ਚੂਰਨ ਵਜਨ ਘਟਾਉਣ ਲਈ ਆਉਂਦੇ ਹਨ। ਤੁਹਾਡਾ ਵਜਨ ਦੋ ਸਮੇਂ ਵਿੱਚ ਤੇਜ਼ੀ ਨਾਲ ਘਟਦਾ ਹੈ। ਇੱਕ ਕੰਮ ਕਰਦੇ ਸਮੇਂ ਤੇ ਦੂਜਾ ਸੌਂਦੇ ਸਮੇਂ। ਤੁਹਾਾਨੂੰ ਇਹ ਦੇਸੀ ਘਰੇਲੂ ਦਵਾਈ ਦਾ ਪ੍ਰਯੋਗ ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਕਰਨਾ ਪਵੇਗਾ। ਇਸ ਦਵਾਈ ਦੇ ਪ੍ਰਯੋਗ ਦੇ ਨਾਲ ਤੁਹਾਡਾ ਵਜਨ ਤੇਜ਼ੀ ਨਾਲ ਘਟੇਗਾ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਘਰੇਲੂ ਦਵਾਈ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ।
ਦੋਸਤੋ ਇਸ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਹਰੜ ਦਾ ਪਾਊਡਰ ਲੈਣਾ ਹੈ। ਇਹ ਤੁਹਾਡੇ ਪੂਰੇ ਸ਼ਰੀਰ ਤੇੇ ਕੰਮ ਕਰਦਾ ਹੈ। ਜਿਹੜੇ ਲੋਕ ਬਾਹਰ ਦਾ ਜੰਕ ਫੂਡ ਖਾਂਦੇ ਹਨ, ਜਾਂ ਫਿਰ ਜਿਹੜੇ ਲੋਕ ਮਿੱਠਾ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਉਨ੍ਹਾਂ ਨੂੰ ਹਰੜ ਪਾਊਡਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਇਹ ਸਾਡੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਜਿਸ ਦੇ ਕਾਰਨ ਸਾਡੇ ਪੇਟ ਵਿੱਚ ਜਮ੍ਹਾਂ ਹੋਈ ਚਰਬੀ, ਜਲਦੀ ਨਾਲ ਬਾਹਰ ਨਿਕਲ ਜਾਂਦੀ ਹੈ। ਤੁਸੀਂ ਜਾਂ ਤਾਂ ਸੁੱਕੇ ਹਰੜ ਨੂੰ ਲੈ ਕੇ ਉਸ ਦਾ ਪਾਊਡਰ ਵੀ ਬਣਾ ਸਕਦੇ ਹੋ ਜਾਂ ਫਿਰ ਬਾਜ਼ਾਰ ਵਿੱਚੋਂ ਵੀ ਇਸ ਪਾਊਡਰ ਨੂੰ ਖਰੀਦ ਸਕਦੇ ਹੋ।
ਦੋਸਤੋ ਅਗਲੀ ਚੀਜ ਅਸੀਂ ਸੌਂਫ ਲੈਣੀ ਹੈ। ਭੁੱਖ ਮਿਟਾਉਣ ਦੇ ਲਈ ਸੌਂਫ਼ ਬਹੁਤ ਵਧੀਆ ਚੀਜ਼ ਹੈ। ਜਿਹੜੀ ਵਿਅਕਤੀ ਜ਼ਿਆਦਾ ਭੋਜਨ ਖਾਂਦੇ ਹਨ, ਜਿਨ੍ਹਾਂ ਵਿਅਕਤੀਆਂ ਨੂੰ ਜ਼ਿਆਦਾ ਖਾਣ ਦੀ ਚਾਹਤ ਰਹਿੰਦੀ ਹੈ ਉਨ੍ਹਾਂ ਵਿਅਕਤੀਆਂ ਨੂੰ ਸੌਂਫ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਭੁੱਖ ਨੂੰ ਘਟਾਉਂਦੀ ਹੈ। ਤੁਸੀਂ ਤਿੰਨ ਚਮਚ ਸੌਂਫ ਪਾ ਲੈਣੀ ਹੈ। ਉਸ ਤੋਂ ਬਾਅਦ ਤੁਸੀਂ ਜੀਰਾ ਲੈਣਾ ਹੈ
ਜੀਰੇ ਦੇ ਵਿਚ ਬਿਲਕੁਲ ਵੀ ਨਮੀ ਨਹੀਂ ਹੋਣੀ ਚਾਹੀਦੀ ।ਬਿਲਕੁਲ ਸੁੱਕਿਆ ਹੋਇਆ ਹੋਣਾ ਚਾਹੀਦਾ ਹੈ। ਤੁਸੀਂ 2 ਚੱਮਚ ਜੀਰੇ ਦੇ ਮਿਕਸ ਕਰ ਦੇਣੇ ਹਨ। ਉਸ ਤੋਂ ਬਾਅਦ ਤੁਸੀਂ ਕੜੀ ਪੱਤੇ ਦਾ ਪਾਊਡਰ ਲੈਣਾ ਹੈ। ਤੁਸੀਂ ਇਸ ਦਾ ਪਾਊਡਰ ਬਣਾਉਣ ਦੇ ਲਈ ਕੜ੍ਹੀ ਪੱਤੇ ਨੂੰ ਲੈ ਕੇ ਉਨ੍ਹਾਂ ਨੂੰ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾ ਕੇ ਇਸ ਦਾ ਬਰੀਕ ਪਾਊਡਰ ਪੀਸ ਲੈਣਾ ਹੈ। ਸਰੀਰ ਨੂੰ ਡੀਟੋਕਸੀਫਾਈ ਕਰਕੇ ਵਜ਼ਨ ਘਟਾਉਣ ਦੇ ਵਿਚ ਇਹ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ।
ਦੋਸਤੋ ਇਹ ਪਾਊਡਰ ਬਣਾਉਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਸੌਂਫ ਅਤੇ ਜੀਰੇ ਨੂੰ ਹਲਕੀ ਗੈਸ ਦੇ ਉੱਤੇ ਚੰਗੀ ਤਰ੍ਹਾਂ ਭੁੰਨ ਲੈਣਾਂ ਹੈ। ਇਨ੍ਹਾਂ ਨੂੰ ਸੇਕਣ ਤੋਂ ਬਾਅਦ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸ ਕੇ ਇਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ। ਇਸ ਪਾਊਡਰ ਦੇ ਵਿੱਚ ਤੁਸੀਂ 2 ਚੱਮਚ ਹਰੜ ਪਾਊਡਰ ਦੇ ਮਿਕਸ ਕਰ ਦੇਣੇ ਹਨ। ਉਸ ਤੋਂ ਬਾਅਦ ਇਸ ਦੇ ਵਿੱਚ ਇੱਕ ਚੱਮਚ ਕੜੀ ਪੱਤਾ ਦਾ ਪਾਊਡਰ ਮਿਲਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਇਸ ਤਰ੍ਹਾਂ ਇਹ ਚੂਰਨ ਬਣ ਕੇ ਤਿਆਰ ਹੋ ਜਾਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਚੂਰਨ ਦਾ ਪ੍ਰਯੋਗ ਕਿਸ ਤਰ੍ਹਾਂ ਕਰਨਾ ਹੈ।
ਦੋਸਤੋ ਇਹ ਚੂਰਨ ਰਾਤ ਭਰ ਤੁਹਾਡਾ ਵਜਨ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਕਰਕੇ ਇਸ ਚੂਰਨ ਦਾ ਸੇਵਨ ਤੁਸੀਂ ਰਾਤ ਦੇ ਸਮੇਂ ਕਰਨਾ ਹੈ। ਤੁਸੀਂ ਇੱਕ ਚਮਚ ਚੂਰਣ ਖਾ ਕੇ ਉਪਰੋਂ ਦੀ ਪਾਣੀ ਦਾ ਗਲਾਸ ਪੀ ਲੈਣਾ ਹੈ ਜਾਂ ਫਿਰ ਤੁਸੀਂ ਇਕ ਗਲਾਸ ਪਾਣੀ ਦੇ ਵਿੱਚ ਇੱਕ ਚੱਮਚ ਚੂਰਨ ਦਾ ਮਿਕਸ ਕਰਕੇ, ਵੀ ਪੀ ਸਕਦੇ ਹੋ। ਪਾਣੀ ਹਮੇਸ਼ਾ ਹਲਕਾ ਗਰਮ ਹੋਣਾ ਚਾਹੀਦਾ ਹੈ। ਇਸ ਚੂਰਨ ਦਾ ਪ੍ਰਯੋਗ ਤੁਸੀਂ ਰਾਤ ਦੇ ਸਮੇਂ ਕਰਨਾ ਹੈ। ਰਾਤ ਦਾ ਖਾਣਾ ਖਾਣ ਤੋਂ 2 ਘੰਟੇ ਬਾਅਦ ਤੁਸੀਂ ਇਸ ਚੂਰਨ ਦਾ ਸੇਵਨ ਕਰ ਸਕਦੇ ਹੋ। ਇਹ ਚੂਰਨ ਰਾਤ ਭਰ ਤੁਹਾਡਾ ਵਜਨ ਘਟਾਉਣ ਵਿੱਚ ਮਦਦ ਕਰੇਗਾ। ਹੌਲੀ-ਹੌਲੀ ਇਸ ਦੇ ਇਸਤੇਮਾਲ ਦੇ ਨਾਲ ਤੁਹਾਨੂੰ ਆਪਣੇ ਪੇਟ ਦੀ ਚਰਬੀ ਘਟਦੀ ਹੋਈ ਨਜ਼ਰ ਆਵੇਗੀ।