ਹੀਂਗ ਖਾਣ ਵਾਲੇ ਜਰੂਰ ਵੇਖੋ \\ ਹੀਂਗ ਖਾਣ ਦੇ ਗਜਬ ਦੇ ਫਾਇਦੇ \ ਗੈਸ ਨਾਲ ਢਿੱਡ ਫੁੱਲਣਾ, ਕਬਜ , ਕੰਨ ਦ ਰ ਦ , ਢਿੱਡ ਦ ਰ ਦ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਤੁਸੀਂ ਹਿੰਗ ਦਾ ਤੜਕਾ ਲਗਾ ਕੇ ਕੱੜੀ ਜਾ ਫਿਰ ਦਾਲ ਜ਼ਰੂਰ ਖਾਧੀ ਹੋਵੇਗੀ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਹੀਂਗ ਦਾ ਤੜਕਾ ਸਿਰਫ ਸਵਾਦ ਵਧਾਉਣ ਲਈ ਨਹੀਂ ਲਗਾਇਆ ਜਾਂਦਾ ਹੈ ।ਇਸ ਦੇ ਬਹੁਤ ਜ਼ਿਆਦਾ ਫਾਇਦੇ ਵੀ ਹਨ। ਇਹ ਖਾਣ ਵਿਚ ਜਿੰਨਾ ਜ਼ਿਆਦਾ ਸੁਆਦੀ ਹੁੰਦਾ ਹੈ, ਉਸ ਤੋਂ ਕਈ ਗੁਣਾਂ ਜ਼ਿਆਦਾ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ। ਪੇਟ ਨਾਲ ਜੁੜੀਆਂ ਹੋਈਆਂ 108 ਤਰ੍ਹਾਂ ਦੀਆਂ ਬਿਮਾਰੀਆਂ ਤੋਂ ਇਹ ਛੁਟਕਾਰਾ ਦਿਵਾਉਂਦਾ ਹੈ। ਇਹ ਕਬਜ਼ ਦੀ ਸਮੱਸਿਆ ਨੂੰ ਠੀਕ ਕਰਦਾ ਹੈ।

ਦੋਸਤੋ ਹੀਂਗ,ਸੌਂਠ ਅਤੇ ਮੁਲੇਠੀ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਇਕ ਸਮਾਨ ਮਾਤਰਾ ਦੇ ਵਿੱਚ ਮਿਲਾ ਕੇ, ਇਨ੍ਹਾਂ ਤਿੰਨਾਂ ਚੀਜ਼ਾਂ ਨੂੰ 50 50 ਗ੍ਰਾਮ ਲੈ ਕੇ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਤਿਆਰ ਕਰ ਲੈਣਾ ਹੈ। ਉਸ ਤੋਂ ਬਾਅਦ ਇਸ ਦੇ ਵਿੱਚ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਸ਼ਹਿਦ ਮਿਕਸ ਕਰਨਾ ਹੈ, ਕੀ ਇਹ ਤਿੰਨੋਂ ਚੀਜ਼ਾਂ ਸ਼ਹਿਦ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ। ਇਸ ਨੂੰ ਇੱਕ ਕੱਚ ਦੀ ਸ਼ੀਸ਼ੀ ਦੇ ਵਿੱਚ ਸਟੋਰ ਕਰ ਕੇ ਰੱਖ ਦੇਣਾ ਹੈ ।ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਇਸ ਨੂੰ ਥੋੜਾ ਜਿਹਾ ਖਾ ਲੈਣਾ ਹੈ ਇਸ ਨਾਲ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ ਹੋਵੇਗਾ ਅਤੇ ਤੁਹਾਡੇ ਪੇਟ ਵਿੱਚ ਕਬਜ਼ ਦੀ ਸਮੱਸਿਆ ਵੀ ਨਹੀਂ ਰਹੇਗੀ।

ਦੋਸਤੋ ਦੋ ਚਮਚ ਸਰੋਂ ਦੇ ਤੇਲ ਦੇ ਵਿਚ ਇੱਕ ਚਮਚ ਹਿੰਗ, ਦੋ ਕਲੀਆਂ ਲੱਸਣ ਦੀਆਂ ਅਤੇ ਥੋੜਾ ਜਿਹਾ ਜੀਰਾ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲੈਣਾਂ ਹੈ। ਜਦੋਂ ਇਹ ਚੀਜ਼ਾਂ ਚੰਗੀ ਤਰ੍ਹਾਂ ਭੁੰਨਿਆ ਜਾਣ ਤਾਂ ਇਸ ਨੂੰ ਛਾਣ ਕੇ ਇੱਕ ਕੱਚ ਦੀ ਸ਼ੀਸ਼ੀ ਵਿਚ ਭਰ ਕੇ ਰੱਖ ਲੈਣਾ ਹੈ। ਜਦੋਂ ਕਦੇ ਤੁਹਾਡੇ ਕੰਨ ਵਿੱਚ ਅਵਾਜ਼ ਆਉਂਦੀ ਹੈ, ਕੰਨ ਵਿੱਚ ਦਰਦ ਹੁੰਦਾ ਹੈ, ਇਸ ਤੇਲ ਦੀਆਂ ਦੋ ਦੋ ਬੂੰਦਾਂ ਕੰਨਾਂ ਦੇ ਵਿੱਚ ਪਾਉਣ ਨਾਲ ਕੰਨ ਦਾ ਦਰਦ ਨਾਲ ਦੀ ਨਾਲ ਠੀਕ ਹੋ ਜਾਂਦਾ ਹੈ, ਜਿਨ੍ਹਾਂ ਲੋਕਾਂ ਦੇ ਕੰਨਾਂ ਦੇ ਵਿਚੋਂ ਸੀਟੀ ਵਰਗੀ ਅਵਾਜਾ ਆਉਂਦੀਆਂ ਹਨ, ਇਸ ਦੇ ਨਾਲ ਉਹ ਵੀ ਠੀਕ ਹੋ ਜਾਂਦੀਆਂ ਹਨ।

ਦੋਸਤੋ ਜਿਨ੍ਹਾਂ ਲੋਕਾਂ ਦੇ ਪੇਟ ਵਿਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਪੇਟ ਵਿੱਚ ਗੈਸ ਬਣਦੀ ਹੈ ,ਪੇਟ ਫੁੱਲਦਾ ਹੈ, ਉਹ ਦੋ ਚਮਚ ਪਾਣੀ ਨੂੰ ਹਲਕਾ ਜਿਹਾ ਗਰਮ ਕਰ ਕੇ ਉਸ ਦੇ ਵਿੱਚ 2 ਚੁਟਕੀ ਹਿੰਗ ਮਿਲਾ ਕੇ, ਇਸ ਦਾ ਇੱਕ ਪੇਸਟ ਬਣਾ ਕੇ ਆਪਣੀ ਧੁੰਨੀ ਦੇ ਕੋਲੋਂ ਲਗਾਉਣ ਦੇ ਨਾਲ ਨਾਲ ਦੇ ਨਾਲ ਗੈਸ ਬਾਹਰ ਨਿਕਲ ਜਾਂਦੀ ਹੈ। ਇਸ ਨਾਲ ਪੇਟ ਦਰਦ ਅਤੇ ਘਬਰਾਹਟ ਵਿੱਚ ਵੀ ਆਰਾਮ ਮਿਲਦਾ ਹੈ।

ਦੋਸਤੋ ਪਤਲੇ ਦਸਤ ਦੀ ਸਮੱਸਿਆ ਹੋਣ ਤੇ ਹਿੰਗ , ਕਪੂਰ ,ਅੰਬ ਦੀ ਗੁਠਲੀ ਨੂੰ ਪੀਸ ਕੇ ਇਕ ਚਮਚ ਖਾਣ ਦੇ ਨਾਲ ਉਲਟੀ ਅਤੇ ਦਸਤ ਤੋਂ ਰਾਹਤ ਮਿਲਦੀ ਹੈ। ਇਸਦਾ ਪ੍ਰਯੋਗ ਤੁਸੀਂ ਹਰ ਦੋ ਦੋ ਘੰਟੇ ਤੋਂ ਬਾਅਦ ਕਰ ਸਕਦੇ ਹੋ। ਦੋਸਤੋ ਖਾਂਸੀ ਵਿਚ ਵੀ ਹਿੰਗ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ। ਥੋੜ੍ਹੀ ਜਿਹੀ ਹਿੰਗ ਦੋ ਕਾਲੀ ਮਿਰਚ ਦੇ ਨਾਲ ਦੇਸੀ ਘਿਉ ਵਿਚ ਭੁੰਨ ਲਵੋ, ਇਨ੍ਹਾਂ ਚੀਜ਼ਾਂ ਨੂੰ ਪੀਸ ਕੇ ਰੱਖ ਲਵੋ। ਜਦੋਂ ਵੀ ਤੁਹਾਨੂੰ ਖਾਂਸੀ ਆਉਂਦੀ ਹੈ, ਇਸ ਦਾ ਇਕ ਚੱਮਚ ਸ਼ਹਿਦ ਦੇ ਨਾਲ ਮਿਲਾ ਕੇ ਲੈਣ ਦੇ ਨਾਲ ਖਾਂਸੀ ਆਉਣੀ ਬੰਦ ਹੋ ਜਾਂਦੀ ਹੈ।

ਦੋਸਤ ਜਿਨ੍ਹਾਂ ਲੋਕਾਂ ਦੇ ਦੰਦਾਂ ਵਿਚ ਦਰਦ ਰਹਿੰਦਾ ਹੈ ਉਨ੍ਹਾਂ ਨੂੰ ਹੀਂਗ ਦੇ ਪਾਣੀ ਨਾਲ ਕੁਰਲੀ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦਾ ਦੰਦ ਦਾ ਦਰਦ ਠੀਕ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਦੰਦਾਂ ਵਿਚ ਕੀੜਾ ਲੱਗ ਗਿਆ ਹੈ ਉਨ੍ਹਾਂ ਨੂੰ ਭੁੰਨੀ ਹੋਈ ਹਿੰਗ, ਕੀੜੇ ਵਾਲੀ ਜਗਾ ਤੇ ਭਰ ਦੇਣਾ ਚਾਹੀਦਾ ਹੈ, ਉਸ ਨੂੰ ਥੋੜ੍ਹੀ ਦੇਰ ਲਈ ਦਬਾ ਕੇ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਦੰਦ ਦਾ ਦਰਦ ਵੀ ਠੀਕ ਹੁੰਦਾ ਹੈ ਅਤੇ ਦੰਦ ਦਾ ਕੀੜਾ ਵੀ ਨਿਕਲ ਜਾਂਦਾ ਹੈ।

ਦੋਸਤੋ ਜਿਨ੍ਹਾਂ ਲੋਕਾਂ ਦੇ ਪੇਟ ਵਿਚ ਕੀੜੇ ਹੁੰਦੇ ਹਨ ,ਉਨ੍ਹਾਂ ਨੂੰ ਇੱਕ ਚਮਚ ਭੁੰਨੀ ਹੋਈ ਹਿੰਗ ਸਵੇਰੇ ਇਕ ਗਲਾਸ ਪਾਣੀ ਦੇ ਨਾਲ ਲੈਣਾ ਚਾਹੀਦਾ ਹੈ। ਤਿੰਨ ਦਿਨ ਇਸ ਨੂੰ ਖਾਲੀ ਪੇਟ ਖਾਣ ਦੇ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। ਦੋਸਤੋ ਪਤਲੇ ਦਸਤ ਹੋਣ ਤੇ ਇੱਕ ਚਮਚ ਭੁੰਨਿਆ ਹੋਇਆ ਹਿੰਗ ਥੋੜ੍ਹੀ ਜਿਹੀ ਅਜਵਾਇਣ ਦੇ ਨਾਲ ਖਾ ਲੈਣਾ ਚਾਹੀਦਾ ਹੈ ਇਸ ਨਾਲ ਦਸਤ ਵਿਚ ਫਾਇਦਾ ਹੁੰਦਾ ਹੈ। ਦੋਸਤੋ ਜੇਕਰ ਤੁਹਾਨੂੰ ਚੱਕਰ ਆ ਰਹੇ ਹੋਣ ਅਤੇ ਨਾਲ ਹੀ ਉਲਟੀ ਆਉਣ ਨੂੰ ਦਿਲ ਕਰ ਰਿਹਾ ਹੋਵੇ, ਅੱਧਾ ਚਮਚ ਭੁੰਨੀ ਹੋਈ ਹਿੰਗ, ਇਸ ਤਰ੍ਹਾਂ ਕਰਨ ਨਾਲ ਚੱਕਰ ਅਤੇ ਉਲਟੀ ਆਉਣਾ ਬੰਦ ਹੋ ਜਾਂਦਾ ਹੈ।

Leave a Reply

Your email address will not be published. Required fields are marked *