ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਸਵੇਰੇ ਬਿਸਤਰ ਤੋਂ ਉਠਣ ਦਾ ਮਨ ਨਹੀਂ ਕਰਦਾ। ਅਤੇ ਉਹਨਾਂ ਨੂੰ ਉਠਦੇ ਹੀ ਥਕਾਨ, ਕਮਜ਼ੋਰੀ ਅਤੇ ਸ਼ਰੀਰ ਵਿੱਚ ਦਰਦ ਮਹਿਸੂਸ ਹੋਣ ਲੱਗ ਜਾਂਦਾ ਹੈ। ਔਰਤਾਂ ਨੂੰ ਜ਼ਿਆਦਾ ਤਰ ਇਸ ਸਮਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਖਾਨ ਪੀਣ ਦੀਆਂ ਗਲਤ ਆਦਤਾਂ,ਤਨਾਅ, ਚਿੰਤਾ, ਡਿਹਾਈਡ੍ਰੇਸ਼ਨ ਅਤੇ ਨੀਂਦ ਪੂਰੀ ਨਾ ਹੋਣਾ ਇਸ ਦੇ ਕਾਰਨ ਹੋ ਸਕਦੇ ਹਨ। ਪਰ ਕਈ ਵਾਰ ਸ਼ਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋਣ ਦੇ ਕਾਰਨ ਵੀ ਥਕਾਨ ਅਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ। ਵਧਦੀ ਉਮਰ ਵਿਚ ਔਰਤਾਂ ਦੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋਣ ਲਗ ਜਾਂਦੀ ਹੈ।
ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਵਿਚੋਂ ਇਕ ਹੈ ਸਵੇਰੇ ਉਠਦੇ ਹੀ ਥਕਾਨ ਮਹਿਸੂਸ ਹੋਣਾ। ਇਸ ਸਮਸਿਆ ਤੋਂ ਬਚਣ ਲਈ ਪੋਸ਼ਕ ਤੱਤਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੂੰਦਾ ਹੈ। ਪਰ ਸ਼ਰੀਰ ਵਿੱਚ ਕਿਹੜੇ ਪੋਸ਼ਕ ਤੱਤਾਂ ਦੀ ਕਮੀ ਹੋਣ ਦੇ ਕਾਰਨ ਥਕਾਨ ਅਤੇ ਕਮਜ਼ੋਰੀ ਮਹਿਸੂਸ ਹੂੰਦੀ ਹੈ।
ਸ਼ਰੀਰ ਵਿੱਚ ਪ੍ਰੋਟੀਨ,ਆਇਰਨ, ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਇਸ ਸਮਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਤੂਹਾਨੂੰ ਇਹਨਾਂ ਪੋਸ਼ਕ ਤੱਤਾਂ ਨਾਲ ਭਰਪੂਰ ਚੀਜ਼ਾਂ ਬਾਰੇ ਜਰੂਰ ਜਾਣਨਾ ਚਾਹੀਦਾ ਹੈ। ਅਤੇ ਇਹਨਾਂ ਨੂੰ ਆਪਣੀ ਡਾਇਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ। ਕਿ ਤੂਹਾਡੇ ਸ਼ਰੀਰ ਵਿੱਚ ਕਿਹੜੇ ਪੋਸ਼ਕ ਤੱਤਾਂ ਦੀ ਕਮੀ ਹੋਣ ਤੇ ਥਕਾਨ ਅਤੇ ਕਮਜ਼ੋਰੀ ਮਹਿਸੂਸ ਹੂੰਦੀ ਹੈ। ਇਸ ਨੂੰ ਪੂਰਾ ਕਰਨ ਲਈ ਤੂਸੀ ਆਪਣੀ ਡਾਇਟ ਵਿਚ ਕਿਹੜੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਆਇਰਨ ਪਾਏਂ ਜਾਣ ਵਾਲਿਆਂ ਚੀਜ਼ਾਂ ਖਾਣ ਨਾਲ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੁੰਦੀ।
ਸ਼ਰੀਰ ਵਿੱਚ ਖੂਨ ਦੀ ਕਮੀ ਹੋਣ ਤੇ ਕਈ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਵਿਚੋਂ ਇਕ ਹੈ ਸਵੇਰ ਵੇਲੇ ਥਕਾਨ ਅਤੇ ਕਮਜ਼ੋਰੀ ਮਹਿਸੂਸ ਹੋਣਾ। ਆਇਰਨ ਸਾਡੇ ਸਰੀਰ ਵਿੱਚ ਖੂਨ ਬਨਣ ਅਤੇ ਸਾਰੀਆਂ ਅੰਗਾਂ ਤਕ ਪਹਚਾਉਣ ਦਾ ਕੰਮ ਕਰਦਾ ਹੈ। ਇਸ ਲਈ ਤੂਸੀ ਚੂਕੰਦਰ, ਅਨਾਰ, ਬੀਜਾਂ, ਡ੍ਰਰਾਈ ਫਰੂਟ ਅਤੇ ਹਰੀ ਪੱਤੇ ਦਾਰ ਸਬਜਿਆ ਦਾ ਸੇਵਨ ਜ਼ਰੂਰ ਕਰੋ।
ਸ਼ਰੀਰ ਨੂੰ ਤੰਦਰੁਸਤ ਰੱਖਣ ਪ੍ਰੋਟੀਨ ਸਭ ਤੋਂ ਜ਼ਰੂਰੀ ਹੂੰਦਾ ਹੈ। ਪ੍ਰੋਟੀਨ ਸਾਡੇ ਸਰੀਰ ਦੇ ਅੰਗਾਂ ਨੂੰ ਸਹੀ ਰੱਖਣ ਲਈ ਜ਼ਰੂਰੀ ਪੋਸ਼ਕ ਤੱਤ ਹੈ। ਸ਼ਰੀਰ ਵਿੱਚ ਪ੍ਰੋਟੀਨ ਦੀ ਕਮੀ ਹੋਣ ਤੇ ਅੰਗ ਅਤੇ ਟਿਸੂਜ ਕਮਜ਼ੋਰ ਹੋਣ ਲੱਗ ਜਾਂਦੇ ਹਨ। ਜਿਸ ਕਾਰਨ ਤੂਹਾਨੂੰ ਸਵੇਰੇ ਉੱਠਣ ਦੇ ਬਾਅਦ ਹੀ ਥਕਾਨ ਮਹਿਸੂਸ ਹੋਣ ਲੱਗ ਜਾਂਦੀ ਹੈ। ਇਸ ਲਈ ਤੂਸੀ ਆਪਣੀ ਡਾਇਟ ਵਿਚ ਦੂਧ, ਪਨੀਰ, ਸੋਇਆਬੀਨ,ਅੰਡਾ, ਮਾਸ ਅਤੇ ਪਾਲਕ ਨੂੰ ਜ਼ਰੂਰ ਸ਼ਾਮਲ ਕਰੋ।
ਇਹਨਾਂ ਸਾਰੀਆਂ ਚੀਜ਼ਾਂ ਵਿਚ ਪ੍ਰੋਟੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਵਿਟਾਮਿਨ ਡੀ ਸਾਡੇ ਸਰੀਰ ਦੇ ਜ਼ਰੂਰੀ ਪੋਸ਼ਕ ਤੱਤਾਂ ਵਿਚੋਂ ਇਕ ਹੈ। ਵੈਸੇ ਤਾਂ ਸੂਰਜ ਦੀਆਂ ਕਿਰਨਾਂ ਇਸ ਦਾ ਸਭ ਤੋਂ ਵਧੀਆ ਸੋਰਸ ਹੈ। ਪਰ ਕੂਝ ਖਾਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਵੀ ਸਾਡੇ ਸਰੀਰ ਵਿੱਚ ਵਿਚ ਡੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਕਿਊਂਕਿ ਸਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋਣ ਨਾਲ ਬਲੱਡ ਪ੍ਰੈਸ਼ਰ ਘੱਟ ਹੋਣ ਲੱਗ ਜਾਂਦਾ ਹੈ। ਜਿਸ ਕਾਰਨ ਘਬਰਾਹਟ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ। ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋਣ ਨਾਲ ਰੋਗਾ ਨਾਲ ਲੜਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਵਿਟਾਮਿਨ ਡੀ ਦੀ ਕਮੀ ਹੋਣ ਦੇ ਨਾਲ ਹਡੀਆਂ ਅਤੇ ਜੋੜਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ।
ਜਿਸ ਕਾਰਨ ਸਵੇਰੇ ਉਠਦੇ ਸਮੇਂ ਹੀ ਵਿਅਕਤੀ ਨੂੰ ਥਕਾਨ ਮਹਿਸੂਸ ਹੂੰਦਾ ਹੈ। ਕੈਲਸ਼ੀਅਮ ਹਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਸਾਡੇ ਸਰੀਰ ਵਿੱਚ ਕੈਲਸ਼ੀਅਮ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੂੰਦਾ ਹੈ। ਕੈਲਸ਼ੀਅਮ ਦੇ ਨਾਲ ਦੰਦ, ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਬਣ ਜਾਂਦੀਆ ਹਨ। ਜਦੋ ਸਾਡੇ ਸ਼ਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ, ਤਾਂ ਇਸ ਨਾਲ ਸਾਡੇ ਸਰੀਰ ਵਿੱਚ ਦਰਦ, ਹੱਡੀਆਂ ਵਿਚ ਦਰਦ ਦੀ ਸਮਸਿਆਵਾਂ ਹੋਣ ਲੱਗ ਜਾਂਦੀਆਂ ਹਨ।
ਜਿਸ ਕਾਰਨ ਸਾਨੂੰ ਸਵੇਰੇ ਉਠਦੇ ਹੀ ਥਕਾਨ ਮਹਿਸੂਸ ਹੋਣ ਲੱਗ ਜਾਂਦੀ ਹੈ। ਤੂਸੀ ਆਪਣੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਦੂਧ, ਦਹੀ, ਪਨੀਰ, ਪਾਲਕ ਅਤੇ ਬ੍ਰੋਕਲੀ ਨੂੰ ਆਪਣੀ ਡਾਇਟ ਵਿਚ ਜ਼ਰੂਰ ਸ਼ਾਮਲ ਕਰੋ। ਇਹਨਾਂ ਸਾਰਿਆਂ ਚੀਜ਼ਾਂ ਵਿਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਇਕ ਤੰਦਰੁਸਤ ਵਿਅਕਤੀ ਦੇ ਸਰੀਰ ਲਈ ਐਂਟੀ ਆਕਸੀਡੈਟ ਬਹੁਤ ਜ਼ਰੂਰੀ ਹੂੰਦਾ ਹੈ।
ਅਖਰੋਟ, ਲਸਣ, ਟਮਾਟਰ, ਰਾਜਮਾ ਵਿਚ ਐਂਟੀ ਆਕਸੀਡੈਟ ਦੀ ਬਹੁਤ ਜ਼ਿਆਦਾ ਮਾਤਰਾ ਪਾਈਆਂ ਜਾਂਦਾ ਹੈ। ਨਿੰਬੂ ਦੇ ਵਿਚ ਵੀ ਐਟੀ ਆਕਸੀਡੈਟ ਪਾਇਆ ਜਾਂਦਾ ਹੈ। ਇਸ ਦੀ ਕਮੀ ਹੋਣ ਤੇ ਸਾਡੇ ਸਰੀਰ ਵਿੱਚ ਕਈ ਸਮਸਿਆਵਾਂ ਹੋ ਸਕਦੀਆਂ ਹਨ। ਇਸ ਕਾਰਨ ਸਵੇਰੇ ਉਠ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੂੰਦੀ ਹੈ। ਜੇਕਰ ਤੁਹਾਨੂੰ ਵੀ ਸਵੇਰੇ ਥਕਾਨ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਤੂਸੀਂ ਆਪਣੀ ਡਾਇਟ ਵਿਚ ਪੋਸ਼ਕ ਤੱਤਾਂ ਨਾਲ ਭਰਪੂਰ ਇਹਨਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰ ਸਕਦੇ ਹੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।