ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਇਹ ਸਰਦੀਆਂ ਦੇ ਮੌਸਮ ਵਿੱਚ ਹੱਥਾਂ ਪੈਰਾਂ ਦੀ ਸੋਜ਼ ਇੱਕ ਨਾਰਮਲ ਸਮੱਸਿਆ ਹੈ । ਇਹ ਸਮੱਸਿਆ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ । ਇਸ ਸਮੱਸਿਆ ਵਿੱਚ ਹੱਥਾਂ ਪੈਰਾਂ ਤੇ ਸੋਜ ਆ ਜਾਂਦੀ ਹੈ ਅਤੇ ਕਾਫੀ ਜਲਨ ਅਤੇ ਖਾਰਿਸ਼ ਹੁੰਦੀ ਹੈ।
ਇਹ ਸਮੱਸਿਆ ਸਰਦੀ ਦੇ ਮੌਸਮ ਵਿੱਚ ਠੰਢ ਦੇ ਕਾਰਨ ਜ਼ਿਆਦਾ ਵਧ ਜਾਂਦੀ ਹੈ । ਕਈ ਲੋਕਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ । ਜਿਸ ਨਾਲ ਉਨ੍ਹਾਂ ਨੂੰ ਕਾਫੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਇਹ ਸਮੱਸਿਆ ਦੂਰ ਕਰਨ ਲਈ ਕੁਝ ਘਰੇਲੂ ਨੁਸਖੇ । ਜਿਸ ਨਾਲ ਇਹ ਸਮੱਸਿਆ ਬਹੁਤ ਜਲਦ ਦੂਰ ਕੀਤੀ ਜਾ ਸਕਦੀ ਹੈ ।ਇਸ ਨੁਸਖੇ ਦੇ ਨਾਲ ਨਾਲ ਸਰਦੀਆਂ ਵਿੱਚ ਵਿਚਾਰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ । ਦਸਤਾਨੇ ਅਤੇ ਜੁਰਾਬਾਂ ਪਾ ਕੇ ਰੱਖਣੀਆਂ ਚਾਹੀਦੀਆਂ ਹਨ।
ਇੱਕ ਕਟੋਰੀ ਵਿੱਚ ਥੋੜ੍ਹਾ ਤੇਲ ਲਓ ਅਤੇ ਤਵੇ ਤੇ ਰੱਖ ਕੇ ਇਸ ਨੂੰ ਗਰਮ ਕਰ ਲਓ ਅਤੇ ਇਸ ਤੇਲ ਨਾਲ ਪੈਰਾਂ ਅਤੇ ਹੱਥਾਂ ਦੀ ਮਸਾਜ ਕਰੋ । ਕੁਝ ਸਮਾਂ ਮਸਾਜ ਕਰਨ ਨਾਲ ਨਸਾਂ ਵਿੱਚ ਖ਼ੂਨ ਦਾ ਪ੍ਰਭਾਵ ਹੋਵੇਗਾ ਅਤੇ ਦਰਦ ਅਤੇ ਖਾਰਿਸ਼ ਦੀ ਸਮੱਸਿਆ ਤੋਂ ਆਰਾਮ ਮਿਲੇਗਾ। ਜਦੋਂ ਤੱਕ ਇਹ ਸੋਜ ਦੀ ਸਮੱਸਿਆ ਰਹਿੰਦੀ ਹੈ।
ਇਸ ਨੂੰ ਦਿਨ ਵਿੱਚ ਦੋ ਜਾਂ ਤਿੰਨ ਵਾਰ ਮਸਾਜ ਕਰੋ । ਮਸਾਜ ਕਰਨ ਦੇ ਲਈ ਜੈਤੂਨ ਜਾਂ ਨਾਰੀਅਲ ਦਾ ਤੇਲ ਇਸਤੇਮਾਲ ਕਰ ਸਕਦੇ ਹੋ। ਸਰਦੀਆਂ ਦੇ ਮੌਸਮ ਵਿੱਚ ਹੱਥਾਂ ਪੈਰਾਂ ਦੀ ਸੋਜ ਤੋਂ ਬਚਣ ਲਈ ਮੋਮਬੱਤੀ ਅਤੇ ਸਰ੍ਹੋਂ ਦੇ ਤੇਲ ਦਾ ਮਿਸ਼ਰਣ ਬਹੁਤ ਫਾਇਦੇਮੰਦ ਹੁੰਦਾ ਹੈ । ਇੱਕ ਕਟੋਰੀ ਵਿੱਚ ਸਰ੍ਹੋਂ ਦੇ ਤੇਲ ਨੂੰ ਗਰਮ ਕਰੋ ਅਤੇ ਉਸ ਵਿੱਚ ਇੱਕ ਮੋਮਬੱਤੀ ਮਿਲਾਓ।
ਜਦੋਂ ਤੱਕ ਮੋਮਬੱਤੀ ਪੂਰੀ ਪਿਘਲ ਜਾਵੇ ਉਦੋਂ ਤੱਕ ਇਸ ਨੂੰ ਪਕਾਓ । ਫਿਰ ਇਸ ਨੂੰ ਥੋੜ੍ਹਾ ਠੰਡਾ ਕਰ ਕੇ ਸੋਜ ਵਾਲੀ ਜਗ੍ਹਾਂ ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ । 2-3 ਵਾਰ ਇਸ ਨੂੰ ਲਗਾਉਣ ਨਾਲ ਆਰਾਮ ਮਿਲੇਗਾ। ਆਟਾ ਹਰ ਰਸੋਈ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ । ਆਟਾ ਗਰਮਾਹਟ ਦੇਣ ਵਾਲਾ ਹੁੰਦਾ ਹੈ । ਇਸ ਦੀ ਗਰਮਾਹਟ ਨਾਲ ਹੱਥਾਂ ਪੈਰਾਂ ਦੀ ਸੋਜ਼ ਜਲਦ ਠੀਕ ਹੁੰਦੀ ਹੈ ।
ਆਟਾ ਅਤੇ ਵਾਈਨ ਦਾ ਪੇਸਟ ਬਣਾ ਕੇ ਤੀਹ ਮਿੰਟ ਤੱਕ ਹੱਥਾਂ ਪੈਰਾਂ ਤੇ ਲਗਾਓ ਅਤੇ ਬਾਅਦ ਵਿਚ ਕੋਸੇ ਪਾਣੀ ਨਾਲ ਧੋ ਕੇ ਹਲਕੀ ਮਸਾਜ ਕਰੋ । ਇੱਕ ਦੋ ਦਿਨ ਵਿੱਚ ਹੱਥਾਂ ਪੈਰਾਂ ਦੀ ਸੋਜ ਠੀਕ ਹੋ ਜਾਵੇਗੀ। ਹੱਥਾਂ ਪੈਰਾਂ ਦੀ ਸੋਜ ਦੂਰ ਕਰਨ ਲਈ ਇਹ ਸਭ ਤੋਂ ਫਾਇਦੇਮੰਦ ਨੁਸਖਾ ਮੰਨਿਆ ਜਾਂਦਾ ਹੈ।
ਗਰਮ ਪਾਣੀ ਵਿਚ ਸੇਂਧਾ ਨਮਕ ਮਿਲਾ ਕੇ 10-15 ਮਿੰਟ ਲਈ ਆਪਣੇ ਪੈਰ ਇਸ ਵਿੱਚ ਡੁਬੋ ਕੇ ਰੱਖੋ । ਪਾਣੀ ਦੀ ਗਰਮਾਹਟ ਦਰਦ ਠੀਕ ਕਰੇਗੀ ਅਤੇ ਸੇਂਧਾ ਨਮਕ ਸਰੀਰ ਵਿੱਚ ਮੈਗਨੀਸ਼ੀਅਮ ਨੂੰ ਪੂਰਾ ਕਰੇਗਾ । ਜਿਸ ਕਾਰਨ ਜਲਦੀ ਹੱਥਾਂ ਪੈਰਾਂ ਦੀ ਸੋਜ ਠੀਕ ਹੋ ਜਾਵੇਗੀ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।