ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਬਹੁਤ ਸਾਰੇ ਲੋਕ ਸੋਨੇ ਤੇ ਚਾਂਦੀ ਦੀ ਅੰਗੂਠੀ ਪਾਉਂਦੇ ਹਨ ਪਰ ਉਹਨਾਂ ਨੂੰ ਇਸਦੇ ਫਾਇਦਿਆਂ ਬਾਰੇ ਨਹੀਂ ਪਤਾ ਹੁੰਦਾ। ਚਾਂਦੀ ਦੇ ਅੰਗੂਠੀ ਪਾਉਣ ਦੇ ਬਹੁਤ ਸਾਰੇ ਲਾਭ ਹਨ ਤੁਸੀਂ ਵੀ ਇਸਦੇ ਫਾਇਦਿਆਂ ਨੂੰ ਜਾਣਗੇ ਚਾਦੀ ਦੀ ਅੰਗੂਠੀ ਪਾਉਣਾ ਸ਼ੁਰੂ ਕਰ ਦੇਵੋਗੇ।
ਚਾਂਦੀ ਦੀ ਅੰਗੂਠੀ ਪਾਉਣ ਦੇ ਬਹੁਤ ਸਾਰੇ ਚਮਤਕਾਰੀ ਫਾਇਦੇ ਹਨ। ਇਹ ਛੋਟੇ-ਛੋਟੇ ਧਾਤੂ ਤੁਹਾਡੀ ਕਿਸਮਤ ਨੂੰ ਬਦਲਣ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੇ ਹਨ। ਚਾਂਦੀ ਦੀ ਅੰਗੂਠੀ ਪਾਉਣ ਨਾਲ ਇਹ ਮਨ ਦੀ ਚੰਚਲਤਾ ਨੂੰ ਦੂਰ ਕਰਦਾ ਹੈ। ਜੇਕਰ ਤੁਹਾਡਾ ਕੰਮ ਵਿੱਚ ਮਨ ਨਹੀਂ ਲੱਗਦਾ ਤਾਂ ਤੁਹਾਨੂੰ ਇਹ ਅੰਗੂਠੀ ਜ਼ਰੂਰ ਪਾਉਣੀ ਚਾਹੀਦੀ ਹੈ।
ਇਹ ਮਨ ਦੀ ਚੰਚਲਤਾ ਨੂੰ ਦੂਰ ਕਰਦਾ ਹੈ। ਇਸ ਨੂੰ ਪਾਉਣ ਨਾਲ ਸਾਡਾ ਕੰਮ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਇੱਕ ਕੰਮ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਉਹ ਕੰਮ ਸਿੱਧ ਹੋ ਜਾਂਦਾ ਹੈ। ਚਾਂਦੀ ਦੀ ਅੰਗੂਠੀ ਪਾਉਣ ਨਾਲ ਇਹ ਗੁੱਸੇ ਨੂੰ ਸ਼ਾਂਤ ਕਰਦਾ ਹੈ। ਜਿਨ੍ਹਾਂ ਨੂੰ ਛੋਟੀ ਛੋਟੀ ਗੱਲ ਤੇ ਗੁੱਸਾ ਆ ਜਾਂਦਾ ਹੈ ਉਹਨਾਂ ਨੂੰ ਇਹ ਅੰਗੂਠੀ ਜ਼ਰੂਰ ਪਾਉਣੀ ਚਾਹੀਦੀ ਹੈ।
ਇਹ ਮਨ ਨੂੰ ਖੁਸ਼ ਰੱਖਦਾ ਹੈ ਅਤੇ ਅਨੰਦ ਦਾ ਅਨੁਭਵ ਕਰਵਾਉਂਦਾ ਹੈ। ਚਾਂਦੀ ਦੀ ਅੰਗੂਠੀ ਪਾਉਣ ਨਾਲ ਚੰਦਰ ਮਜ਼ਬੂਤ ਹੁੰਦਾ ਹੈ। ਜੇਕਰ ਕੁੰਡਲੀ ਵਿਚ ਚੰਦਰਮਾ ਬਲਵਾਨ ਹੋ ਜਾਂਦਾ ਹੈ ਤਾਂ ਬੁੱਧ ਗ੍ਰਹਿ ਵੀ ਮਜ਼ਬੂਤ ਹੁੰਦਾ ਹੈ। ਇਸ ਨੂੰ ਬੁਧੀ ਦਾ ਦੇਵਤਾ ਵੀ ਕਿਹਾ ਜਾਂਦਾ ਹੈ। ਇਸ ਨਾਲ ਬੁੱਧੀ ਤੇਜ਼ ਹੁੰਦੀ ਹੈ ਅਤੇ ਮਨ ਚਾਹੇ ਕੰਮ ਵਿਚ ਸਫਲਤਾ ਮਿਲਦੀ ਹੈ।
ਆਮਦਨੀ ਨੂੰ ਵਧਾਉਣ ਲਈ ਵੀ ਇਹ ਅੰਗੂਠੀ ਜ਼ਰੂਰ ਧਾਰਨ ਕਰਨੀ ਚਾਹੀਦੀ ਹੈ। ਚਾਂਦੀ ਦੇ ਅੰਗੂਠੀ ਵਿੱਚ ਔਪਲ ਰਤਨ ਜੇਕਰ ਤੁਸੀਂ ਧਾਰਨ ਕਰਦੇ ਹੋ,। ਇਹ ਆਮਦਨੀ ਨੂੰ ਵਧਾਉਂਦਾ ਹੈ ਪੈਸੇ ਲਿਆਉਣ ਦੇ ਮਾਰਗ ਨੂੰ ਖੋਲ੍ਹਦਾ ਹੈ। ਇਹ ਕੁੰਡਲੀ ਵਿਚ ਧੰਨ ਯੋਗ ਬਣਾਉਂਦਾ ਹੈ। ਇਸ ਨੂੰ ਪਾਉਣ ਨਾਲ ਭਗਵਾਨ ਸ਼ੰਕਰ ਅਤੇ ਮਾਤਾ ਪਾਰਵਤੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ।
ਜਿਸ ਤਰਾਂ ਕਾਪਰ ਧਾਤੂ ਸ਼ੰਕਰ ਦੇ ਮਾਨਸ ਪੁੱਤਰ ਤੋਂ ਉਤਪੰਨ ਹੋਇਆ ਹੈ। ਸੋਨਾ ਮਾਤਾ ਲਕਸ਼ਮੀ ਤੋਂ ਉਤਪੰਨ ਹੋਇਆ ਹੈ। ਇਸੇ ਤਰ੍ਹਾਂ ਚਾਂਦੀ ਮਾਤਾ ਪਾਰਵਤੀ ਤੋਂ ਉਤਪੰਨ ਹੋਈ ਹੈ। ਚਾਂਦੀ ਦੀ ਅੰਗੂਠੀ ਪਾਉਣ ਨਾਲ ਅਸੰਭਵ ਕੰਮ ਨੂੰ ਵੀ ਸੰਭਵ ਕੀਤਾ ਜਾ ਸਕਦਾ ਹੈ। ਇਸ ਨੂੰ ਪਾਉਣ ਨਾਲ ਦੇਵੀ ਸ਼ਕਤੀ ਬਹੁਤ ਜਲਦੀ ਸਿੱਧ ਹੋ ਜਾਂਦੀ ਹੈ।
ਜਿਹੜੇ ਲੋਕ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ ਉਨ੍ਹਾਂ ਨੂੰ ਮੰਨਦੇ ਹਨ ਉਨ੍ਹਾਂ ਨੂੰ ਇਹ ਅੰਗੂਠੀ ਜ਼ਰੂਰ ਪਾਉਣੀ ਚਾਹੀਦੀ ਹੈ। ਇਸ ਨੂੰ ਪਾਉਣ ਨਾਲ ਨਪੁੰਸਕਤਾ ਮਿਟਦੀ ਹੈ। ਇਹ ਖ਼ੂਨ ਦੀ ਬੀਮਾਰੀ ਨੂੰ ਠੀਕ ਰੱਖਦਾ ਹੈ। ਇਸ ਨਾਲ ਹੋਰ ਵੀ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਇਸ ਨੂੰ ਪਾਉਣ ਨਾਲ ਚੰਦਰ ਬਲਵਾਨ ਹੁੰਦਾ ਹੈ। ਇਸ ਨਾਲ ਸਾਡੇ ਚਿਹਰੇ ਤੇ ਚਮਕ ਆਉਂਦੀ ਹੈ। ਲੋਕਾਂ ਤੁਹਾਨੂੰ ਦੇਖ ਕੇ ਮੋਹਿਤ ਹੁੰਦੇ ਹਨ। ਚਮੜੀ ਸੰਬੰਧੀ ਰੋਗ ਦੂਰ ਹੁੰਦੇ ਹਨ। ਜੇਕਰ ਚਾਂਦੀ ਨੂੰ ਤਾਂਬੇ ਅਤੇ ਸੋਨੇ ਨਾਲ ਪਾਇਆ ਜਾਵੇ ਤਾਂ ਧਨ-ਦੌਲਤ ਮਿਲਣੀ ਸ਼ੁਰੂ ਹੋ ਜਾਂਦੀ ਹੈ।