ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ਦੋਸਤੋ ਸੋਮਵਾਰ ਦਾ ਦਿਨ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਹੁੰਦਾ ਹੈ। ਮਾਨਤਾ ਹੈ ਕਿ ਜਿਹੜਾ ਵਿਅਕਤੀ ਸੱਚੇ ਮਨ ਨਾਲ ਹਰ ਇਕ ਸੋਮਵਾਰ ਭਗਵਾਨ ਸ਼ਿਵ ਜੀ ਦੀ ਪੂਜਾ ਅਰਾਧਨਾ ਕਰਦਾ ਹੈ, ਉਸ ਵਿਅਕਤੀ ਤੇ ਹਮੇਸ਼ਾਂ ਭਗਵਾਨ ਸ਼ਿਵ ਜੀ ਦੀ ਕਿਰਪਾ ਵਰਤਦੀ ਰਹਿੰਦੀ ਹੈ।
ਸੋਮਵਾਰ ਦੇ ਦਿਨ ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਕਰਨਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਸੋਮਵਾਰ ਦਾ ਦਿਨ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਹੁੰਦਾ ਹੈ ਇਸ ਕਰਕੇ ਸੋਮਵਾਰ ਦਾ ਦਿਨ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
ਸੋਮਵਾਰ ਦੇ ਦਿਨ ਗਰੀਬੀ ਅਤੇ ਨਿਰਧਨਤਾ ਮਿਟਾਉਣ ਦੇ ਲਈ ਚਿੱਟੇ ਰੰਗ ਦੀਆਂ ਵਸਤੂਆਂ ਜਿਵੇਂ ਦੁੱਧ ਦਹੀਂ ਚਿੱਟੇ ਰੰਗ ਦੇ ਕੱਪੜੇ, ਚੀਨੀ ਦਾ ਦਾਨ ਕਰਨਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਜੇਕਰ ਕੋਈ ਵਿਅਕਤੀ ਚਿੱਟੀ ਚੀਜ਼ਾਂ ਦਾ ਦਾਨ ਕਰਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ। ਉਸ ਵਿਅਕਤੀ ਦੀ ਨਿਰਧਨਤਾ ਮਿਟ ਜਾਂਦੀ ਹੈ।
ਸੋਮਵਾਰ ਦੇ ਦਿਨ ਮਹਾਨ ਮ੍ਰਿਤੂਜਯ ਮੰਤਰ ਦਾ ਪਾਠ ਕਰਨਾ ਚਾਹੀਦਾ ਹੈ। ਜਿਹੜਾ ਵਿਅਕਤੀ ਸੱਚੇ ਮਨ ਨਾਲ 108 ਵਾਰੀ ਇਸ ਮੰਤਰ ਦਾ ਜਾਪ ਕਰ ਲੈਂਦਾ ਹੈ, ਤਾਂ ਜ਼ਿੰਦਗੀ ਵਿੱਚ ਚੱਲ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਬਿਲਕੁਲ ਖਤਮ ਹੋ ਜਾਂਦੀਆਂ ਹਨ।
ਸੋਮਵਾਰ ਦੇ ਦਿਨ ਜੇਕਰ ਬਰਗਦ ਦੇ ਪੇੜ ਤੇ ਚਿੱਟੇ ਰੰਗ ਦਾ ਕੱਪੜਾ ਬੰਨਿਆ ਜਾਂਦਾ ਹੈ, ਇਸ ਤਰ੍ਹਾਂ ਕਰਨ ਨਾਲ ਹਰ ਤਰ੍ਹਾਂ ਦੀ ਮਨੋ-ਕਾਮਨਾ ਦੀ ਪੂਰਤੀ ਹੁੰਦੀ ਹੈ। ਬਰਗਦ ਦੇ ਪੇੜ ਨੂੰ ਭਗਵਾਨ ਸ਼ੰਕਰ ਜੀ ਦਾ ਰੂਪ ਮੰਨਿਆ ਜਾਂਦਾ ਹੈ।
ਜਿਹੜਾ ਵਿਅਕਤੀ ਦੇਵੀਆਂ ਨੂੰ ਮੰਨਦਾ ਹੈ ਜਿਵੇਂ ਮਾਤਾ ਦੁਰਗਾ ਦੇਵੀ ਅਸ਼ਟਮੀ, ਮਾਤਾ ਲਕਸ਼ਮੀ ਸਾਰੀ ਤਰ੍ਹਾਂ ਦੀ ਦੇਵੀ ਸ਼ਕਤੀਆਂ ਨੂੰ ਜਿਹੜਾ ਵਿਅਕਤੀ ਮੰਨਦਾ ਹੈ, ਅਜਿਹੇ ਵਿਅਕਤੀ ਨੂੰ ਚਿੱਟੇ ਰੰਗ ਦੇ ਫੁੱਲ ਸੋਮਵਾਰ ਦੇ ਦਿਨ ਆਪਣੀ ਦੇਵੀ ਨੂੰ ਸਮਰਪਿਤ ਕਰਨੇ ਚਾਹੀਦੇ ਹਨ।
ਇਕ ਮਦਾਰ ਦਾ ਫੁੱਲ ਚੜ੍ਹਾਉਣ ਦੇ ਨਾਲ, 10 ਸੋਨੇ ਦੇ ਸਿੱਕੇ ਦੇ ਬਰਾਬਰ ਹੁੰਦਾ ਹੈ। ਇਸੇ ਤਰਾਂ ਇਕ ਹਜ਼ਾਰ ਮਦਾਰ ਦੇ ਫੁੱਲ ਦੇ ਬਰਾਬਰ, ਇੱਕ ਕਨੇਰ ਦਾ ਫੁੱਲ ਹੁੰਦਾ ਹੈ। ਜਿਹੜਾ ਵਿਅਕਤੀ ਕਨੇਰ ਦਾ ਫੁੱਲ ਚੜ੍ਹਾਉਂਦਾ ਹੈ ਉਸ ਨੂੰ ਬਹੁਤ ਫਲ ਪ੍ਰਾਪਤ ਹੁੰਦਾ ਹੈ।
ਉਸ ਵਿਅਕਤੀ ਦੇ ਸਾਰੇ ਵਿਗੜੇ ਹੋਏ ਕੰਮ ਬਣਨੇ ਸ਼ੁਰੂ ਹੋ ਜਾਂਦੇ ਹਨ। ਜਿਹੜਾ ਵਿਅਕਤੀ ਹਰ ਸੋਮਵਾਰ ਦਾ ਦਿਨ ਬੇਲ ਪੇੜ ਦੀ ਜੜ੍ਹ ਤੇ ਚੀਨੀ ਨਾਲ ਮਿਲਿਆ ਹੋਇਆ ਦੁੱਧ ਹਰੇਕ ਸੋਮਵਾਰ ਚੜ੍ਹਾਉਂਦਾ ਹੈ, ਉਸ ਵਿਅਕਤੀ ਦੀ ਜ਼ਿੰਦਗੀ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ ਵਿਅਕਤੀ ਦੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ। ਉਹ ਵਿਅਕਤੀ ਧਨ ਦੌਲਤ ਨਾਲ ਭਰ ਜਾਂਦਾ ਹੈ।