ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਨਵਰਾਤਰੇ ਦੇ ਨੌਂ ਦਿਨ ਮਾਤਾ ਰਾਣੀ ਨੂੰ ਸਮਰਪਿਤ ਹੁੰਦੇ ਹਨ ।ਇਨ੍ਹਾਂ ਨੌਂ ਦਿਨਾਂ ਦੇ ਵਿਚ ਮਾਤਾ ਰਾਣੀ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਮਾਤਾ ਰਾਣੀ ਦੇ ਅਲੱਗ-ਅਲੱਗ ਰੂਪਾਂ ਦੇ ਹਿਸਾਬ ਨਾਲ ਅਲੱਗ ਅਲੱਗ ਭੋਗ ਅਤੇ ਫੁੱਲ ਅਰਪਿਤ ਕੀਤੇ ਜਾਂਦੇ ਹਨ। ਨਵਰਾਤਰੇ ਦੇ ਦਿਨਾਂ ਵਿੱਚ ਮਾਤਾ ਰਾਣੀ ਆਪਣੇ ਭਗਤਾਂ ਦੇ ਘਰ ਵਿਰਾਜਮਾਨ ਰਹਿੰਦੀ ਹੈ।
ਇਸ ਲਈ ਅਸੀਂ ਨਵਰਾਤਰੇ ਦੇ ਇਨ੍ਹਾਂ ਨੌਂ ਦਿਨਾਂ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਮਾਤਾ ਰਾਣੀ ਨੂੰ ਖੁਸ਼ ਕਰ ਸਕੀਏ। ਅਸੀਂ ਮਾਤਾ ਰਾਣੀ ਨੂੰ ਖੁਸ਼ ਕਰਨ ਲਈ ਕਲੇਸ਼ ਦੀ ਸਥਾਪਨਾ ਕਰਦੇ ਹਾਂ। ਮਾਤਾ ਰਾਣੀ ਨੂੰ ਖੁਸ਼ ਕਰਨ ਲਈ ਚੌਕੀ ਦੀ ਸਥਾਪਨਾ ਕਰਦੇ ਹਨ। ਦੋਸਤੋ ਮਾਤਾ ਰਾਣੀ ਨੂੰ ਕੁਝ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਇਸ ਕਰਕੇ ਤੁਹਾਨੂੰ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਇਨ ਦਿਨਾਂ ਵਿੱਚ ਮਾਤਾ ਰਾਣੀ ਨੂੰ ਕਿਹੜੀਆਂ ਚੀਜ਼ਾਂ ਭੇਟ ਨਹੀਂ ਕਰਨੀਆਂ ਚਾਹੀਦੀਆਂ।
ਦੋਸਤੋ ਸਭ ਤੋਂ ਪਹਿਲੀ ਚੀਜ਼ ਹੈ ਨਾਰੀਅਲ। ਹਿੰਦੂ ਧਰਮ ਵਿੱਚ ਨਾਰੀਅਲ ਨੂੰ ਸੁੱਖ ਸਮ੍ਰਿਧੀ ਵਿੱਚ ਵਾਧਾ ਕਰਨ ਵਾਲਾ ਮੰਨਿਆ ਜਾਂਦਾ ਹੈ। ਇਸ ਨੂੰ ਸ਼੍ਰੀਫਲ ਵੀ ਕਿਹਾ ਜਾਂਦਾ ਹੈ। ਕਿਸੇ ਵੀ ਮੰਗਲ ਕੰਮ ਦੇ ਵਿਚ ਨਾਰੀਅਲ ਦਾ ਪ੍ਰਯੋਗ ਕੀਤਾ ਜਾਂਦਾ ਹੈ। ਮਾਤਾ ਰਾਣੀ ਦੇ ਕਈ ਮੰਦਰਾਂ ਵਿਚ ਨਾਰੀਅਲ ਦੀ ਬਲੀ ਦਿੱਤੀ ਜਾਂਦੀ ਹੈ। ਕਲਸ਼ ਦੀ ਸਥਾਪਨਾ ਨਾਰੀਅਲ ਰੱਖ ਕੇ ਹੀ ਕੀਤੀ ਜਾਂਦੀ ਹੈ। ਮਾਤਾ ਰਾਣੀ ਦੇ ਭੋਜਨ ਵਿਚ ਨਾਰੀਅਲ ਦਾ ਇਸਤੇਮਾਲ ਕਰਦੇ ਹੋਏ ਅਸੀਂ ਕੁਝ ਗਲਤੀਆਂ ਕਰ ਲੈਂਦੇ ਹਾਂ।
ਨਾਰੀਅਲ ਦੋ ਪ੍ਰਕਾਰ ਦੇ ਹੁੰਦੇ ਹਨ ਇਕ ਹਰਾ ਨਾਰੀਅਲ ਜਿਸ ਦਾ ਅਸੀਂ ਪਾਣੀ ਵੀ ਪੀਂਦੇ ਹਾਂ। ਦੂਜਾ ਸੁੱਕਾ ਜੱਟਾਂ ਵਾਲਾ ਨਾਰੀਅਲ ਹੁੰਦਾ ਹੈ। ਇੱਕ ਨਾਰੀਅਲ ਹੁੰਦਾ ਹੈ ਜਿਸ ਦੇ ਵਿਚ ਪਾਣੀ ਵੀ ਹੁੰਦਾ ਹੈ ਅਤੇ ਨਾਰੀਅਲ ਵੀ ਹੁੰਦਾ ਹੈ। ਇਕ ਸੁੱਕਾ ਨਾਰੀਅਲ ਹੁੰਦਾ ਹੈ। ਇਸ ਕਰਕੇ ਇਥੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕੇ ਮਾਤਾ ਰਾਣੀ ਦੇ ਭੋਜਨ ਵਿੱਚ ਕਿਹੜੇ ਨਾਂਰੀਅਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਮਾਤਾ ਰਾਣੀ ਦੇ ਭੋਜਨ ਵਿੱਚ ਹਮੇਸ਼ਾ ਜੱਟਾਂ ਵਾਲਾ ਅਤੇ ਪਾਣੀ ਵਾਲਾ ਨਾਰੀਅਲ ਇਸਤੇਮਾਲ ਕਰਨਾ ਚਾਹੀਦਾ ਹੈ।
ਨਾਰੀਅਲ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾ ਹੈ। ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ। ਕਿਉਂਕਿ ਸੰਪੂਰਨ ਨਾਰੀਅਲ ਦੀ ਸ਼ੁੱਧਤਾ ਅਤੇ ਸੰਪੂਰਨਤਾ ਦਾ ਪ੍ਰਤੀਕ ਹੁੰਦਾ ਹੈ। ਪੂਰਨ ਨਾਰੀਅਲ ਪੂਰਨਤਾ ਦਾ ਪ੍ਰਤੀਕ ਹੁੰਦਾ ਹੈ ।ਪੂਰਨ ਨਾਰੀਅਲ ਨੂੰ ਹੀ ਸ੍ਰੀ ਫਲ ਕਿਹਾ ਜਾਂਦਾ ਹੈ । ਮਾਤਾ ਰਾਣੀ ਦੇ ਕਲਸ਼ ਦੀ ਸਥਾਪਨਾ ਕਰਦੇ ਹੋਏ ਵੀ ਜੱਟਾਂ ਵਾਲਾ ਨਾਰੀਅਲ ਇਸਤੇਮਾਲ ਕਰਨਾ ਚਾਹੀਦਾ ਹੈ। ਕਲਸ ਦੀ ਸਥਾਪਨਾ ਕਰਦੇ ਹੋਏ ਧਿਆਨ ਰੱਖਣਾ ਚਾਹੀਦਾ ਹੈ
ਕਿ ਨਾਰੀਅਲ ਨੂੰ ਕਲਸ਼ ਦੇ ਉੱਤੇ ਲਿਟਾ ਕੇ ਰੱਖਣਾ ਚਾਹੀਦਾ ਹੈ। ਕਦੇ ਵੀ ਇਸ ਦੇ ਉੱਤੇ ਨਾਰੀਅਲ ਨੂੰ ਖੜ੍ਹਾ ਕਰ ਕੇ ਨਹੀਂ ਰੱਖਣਾ ਚਾਹੀਦਾ। ਨਾਰੀਅਲ ਰੱਖਣ ਤੋਂ ਪਹਿਲਾਂ ਉਸ ਨੂੰ ਲਾਲ ਕੱਪੜੇ ਵਿਚ ਲਪੇਟ ਕੇ ਉਸਦੇ ਤਿੰਨ ਵਾਰ ਮੌਲੀ ਬੰਨ ਲੈਣੀ ਚਾਹੀਦੀ ਹੈ। ਨਾਰੀਅਲ ਨੂੰ ਲਾਲ ਚੁੰਨੀ ਪਾਕੇ ਹੀ ਘੱਟ ਦੇ ਉੱਤੇ ਨਾਰੀਅਲ ਦੀ ਸਥਾਪਨਾ ਕਰਨੀ ਚਾਹੀਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਨਾਰੀਅਲ ਨੂੰ ਸਹੀ ਤਰੀਕੇ ਨਾਲ ਕਲਸ਼ ਰੱਖਣ ਦੇ ਨਾਲ ਹੀ, ਸਹੀ ਨਾਰੀਅਲ ਰੱਖਣ ਦੇ ਨਾਲ ਹੀ ਪੂਜਾ ਦਾ ਪੂਰਾ ਫਲ ਪ੍ਰਾਪਤ ਹੁੰਦਾ ਹੈ।
ਇਸਤਰੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਮਾਤਾ ਰਾਣੀ ਨੂੰ ਨਾਰੀਅਲ ਅਰਪਿਤ ਕਰ ਸਕਦੀਆਂ ਹਨ ਪਰ ਉਨ੍ਹਾਂ ਦੇ ਸਾਹਮਣੇ ਨਾਰੀਅਲ ਨੂੰ ਤੋੜ ਨਹੀਂ ਸਕਦੀਆਂ। ਕਿਉਂਕਿ ਨਾਰੀਅਲ ਬੀਜ ਰੂਪ ਹੁੰਦਾ ਹੈ ਅਤੇ ਇਸ ਦੀਆਂ ਬੀਜ ਰੂਪ ਤੋਂ ਹੀ ਬੱਚੇ ਨੂੰ ਜਨਮ ਦਿੰਦੀਆਂ ਹਨ। ਇਸ ਕਰਕੇ ਕਦੇ ਵੀ ਨਾਰੀਅਲ ਨੂੰ ਇਸਤਰੀਆਂ ਨੂੰ ਨਹੀਂ ਤੋੜਨਾ ਚਾਹੀਦਾ। ਦੋਸਤੋ ਜੇਕਰ ਤੁਹਾਨੂੰ ਕਰਜ਼ੇ ਸਬੰਧੀ ਕੋਈ ਪਰੇਸ਼ਾਨੀ ਹੈ, ਤਾਂ ਤੁਹਾਨੂੰ ਚਮੇਲੀ ਦੇ ਤੇਲ ਵਿੱਚ ਸਿੰਦੂਰ ਮਿਲਾ ਕੇ ਨਾਰੀਅਲ ਦੇ ਉੱਤੇ ਸਵਾਸਤਿਕ ਚਿੰਨ੍ਹ ਬਣਾਉਣਾ ਚਾਹੀਦਾ ਹੈ। ਇਸ ਨਾਰੀਅਲ ਨੂੰ ਮਾਤਾ ਰਾਣੀ ਦੇ ਚਰਣਾਂ ਵਿੱਚ ਅਰਪਿਤ ਕਰਨਾ ਚਾਹੀਦਾ ਹੈ
ਫਿਰ ਨਵਰਾਤਰੀ ਦੇ ਮੰਗਲਵਾਰ ਦੇ ਦਿਨ, ਇਸ ਨਾਰੀਅਲ ਨੂੰ ਹਨੂੰਮਾਨ ਜੀ ਦੇ ਚਰਨਾਂ ਵਿਚ ਅਰਪਿਤ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਰਾ ਕਰਜਾ ਉਤਰ ਜਾਂਦਾ ਹੈ ਅਤੇ ਨਾਲ ਹੀ ਲਾਭ ਹੁੰਦਾ ਹੈ। ਧੰਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ, ਕੁਮਕੁਮ ਨਾਲ ਨਾਰੀਅਲ ਤੇ ਸਵਾਸਤਿਕ ਦਾ ਚਿੰਨ ਬਣਾ ਕੇ, ਨਵਰਾਤਰੇ ਦੇ ਦਿਨਾਂ ਵਿਚ ਇਸ ਨਾਰੀਅਲ ਨੂੰ ਮਾਤਾ ਰਾਣੀ ਦੇ ਚਰਨਾਂ ਵਿੱਚ ਰੱਖਿਆ ਰਹਿਣ ਦੇਣਾ ਚਾਹੀਦਾ ਹੈ। ਨਵਰਾਤਰੇ ਖਤਮ ਹੋਣ ਤੋਂ ਬਾਅਦ ਇਸ ਨਾਰੀਅਲ ਨੂੰ ਧੰਨ ਵਾਲੀ ਜਗਾ ਤੇ ਰੱਖ ਲੈਣਾ ਚਾਹੀਦਾ ਹੈ।
ਇਸ ਤਰਾਂ ਕਰਨ ਨਾਲ ਆਰਥਿਕ ਸੰਕਟ ਦੂਰ ਹੁੰਦਾ ਹੈ ਅਤੇ ਧੰਨ ਵਿੱਚ ਲਾਭ ਹੁੰਦਾ ਹੈ। ਆਪਣੀ ਮਨੋਂ ਕਾਮਨਾ ਦੀ ਪੂਰਤੀ ਲਈ ਇੱਕ ਨਾਰੀਅਲ ਨੂੰ ਲਾਲ ਸੂਤੀ ਕੱਪੜੇ ਵਿੱਚ ਬੰਨ ਕੇ ਮਾਤਾ ਰਾਣੀ ਦੇ ਚਰਨਾਂ ਵਿੱਚ ਅਰਪਿਤ ਕਰ ਦੇਣਾ ਚਾਹੀਦਾ ਹੈ, ਮਾਤਾ ਰਾਣੀ ਨੂੰ ਆਪਣੇ ਮਨੋਂ ਕਾਮਨਾ ਦੀ ਪੂਰਤੀ ਦੇ ਅਰਦਾਸ ਕਰਨੀ ਚਾਹੀਦੀ ਹੈ। ਨਵਰਾਤਰੀ ਦੇ ਆਖਰੀ ਦਿਨ ਇਸ ਨਾਰੀਅਲ ਨੂੰ ਕਿਸੀ ਵਹਿੰਦੀ ਨਦੀ ਦੇ ਵਿੱਚ ਸੁੱਟ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਾਰੀ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਮਾਤਾ ਰਾਣੀ ਦੀ ਪੂਜਾ ਕਰਦੇ ਸਮੇਂ ਸਾਰੇ ਵਿਅਕਤੀ ਲੌਂਗ ਦਾ ਪ੍ਰਯੋਗ ਕਰਦੇ ਹਨ।
ਪਰ ਇਸਦਾ ਪ੍ਰਯੋਗ ਕਰਦੇ ਸਮੇਂ ਕੁੱਝ ਗਲਤੀਆਂ ਵੀ ਹੋ ਜਾਂਦੀਆਂ ਹਨ। ਮਾਤਾ ਰਾਣੀ ਨੂੰ ਲੋਂਗ ਅਰਪਿਤ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਲੋਂਗ ਫੁੱਲ ਵਾਲਾ ਹੋਣਾ ਚਾਹੀਦਾ ਹੈ। ਮਾਤਾ ਰਾਣੀ ਦੀ ਪੂਜਾ ਦੇ ਵਿਚ ਕੋਈ ਵੀ ਖਰਾਬ ਵਸਤੂ ਇਸਤੇਮਾਲ ਨਹੀਂ ਕਰਨੀ ਚਾਹੀਦੀ। ਨਵਰਾਤਰੀ ਦੇ 9 ਦਿਨਾਂ ਦੇ ਵਿਚ ਜੇਕਰ ਤੁਸੀਂ ਮਾਤਾ ਰਾਣੀ ਦੇ ਰੂਪਾਂ ਦੇ ਅਨੁਸਾਰ ਅਲੱਗ ਅਲੱਗ ਭੋਗ ਨਹੀਂ ਲਗਾ ਸਕਦੇ, ਤਾਂ ਤੁਹਾਨੂੰ ਹਰ ਰੋਜ਼ ਪਾਨ ਦੇ ਪੱਤੇ ਨਾਲ ਦੋ ਲੌਂਗ, ਜ਼ਰੂਰ ਅਰਪਿਤ ਕਰਨੇ ਚਾਹੀਦੇ ਹਨ ।ਇਸ ਤਰ੍ਹਾਂ ਕਰਨ ਦੇ ਨਾਲ ਨੌ ਮਾਤਾਵਾਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਮਾਤਾ ਰਾਣੀ ਦੀ ਪੂਜਾ ਕਰਦੇ ਸਮੇਂ ਕਦੀ ਵੀ ਤੁਲਸੀ ਦੇ ਪੱਤੇ ਅਰਪਿਤ ਨਹੀਂ ਕਰਨੇ ਚਾਹੀਦੇ ।
ਇਹ ਵਰਜਿਤ ਮੰਨਿਆ ਗਿਆ ਹੈ। ਤੁਲਸੀ ਤੋ ਇਲਾਵਾ ਆਂਵਲਾ ਵੀ ਅਰਪਿਤ ਨਹੀਂ ਕਰਨਾ ਚਾਹੀਦਾ। ਮਾਤਾ ਰਾਣੀ ਨੂੰ ਹਮੇਸ਼ਾ ਲਾਲ ਰੰਗ ਦੇ ਫੁੱਲ ਅਰਪਿਤ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਹੋਰ ਕਿਸੇ ਰੰਗ ਦੇ ਕੋਈ ਵੀ ਫੁੱਲ ਨਹੀਂ ਚੜ੍ਹਾਉਣੇ ਚਾਹੀਦੇ। ਮਾਤਾ ਰਾਣੀ ਨੂੰ ਲਾਲ ਰੰਗ ਦੇ ਫੁੱਲ ਬਹੁਤ ਜ਼ਿਆਦਾ ਪਸੰਦ ਹੁੰਦੇ ਹਨ। ਮਾਤਾ ਰਾਣੀ ਦੀ ਘਰ ਦੇ ਵਿਚ ਇਕ ਤੋਂ ਜਿਆਦਾ ਤਸਵੀਰ ਨਹੀਂ ਰੱਖਣੀ ਚਾਹੀਦੀ। ਲੋਹੇ ਤੇ ਪਲਾਸਟਿਕ ਦੇ ਬਰਤਨਾਂ ਦਾ ਪ੍ਰਯੋਗ ਵੀ ਮਾਤਾ ਰਾਣੀ ਦੀ ਪੂਜਾ ਦੇ ਸਮੇਂ ਨਹੀਂ ਕਰਨਾ ਚਾਹੀਦਾ।