ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਫੇਫੜਿਆਂ ਦਾ ਕੈਸਰ ਯਾਨਿ ਲੰਗਸ ਕੈਂਸਰ ਇੱਕ ਅਜਿਹੀ ਬਿਮਾਰੀ ਹੈ। ਜੋ ਅੱਜਕਲ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਫੇਫੜਿਆਂ ਦਾ ਕੈਂਸਰ ਇਕ ਬਹੁਤ ਵੱਡੀ ਬੀਮਾਰੀ ਹੈ। ਪਰ ਕਈ ਲੋਕ ਅਜਿਹੇ ਹੁੰਦੇ ਹਨ। ਜਿਨ੍ਹਾਂ ਨੂੰ ਇਸ ਬੀਮਾਰੀ ਦੇ ਲੱਛਣਾਂ ਦੇ ਬਾਰੇ ਪਤਾ ਨਹੀਂ ਹੁੰਦਾ।
ਇਸ ਬੀਮਾਰੀ ਦੇ ਸ਼ੁਰੂਆਤੀ ਚਰਨ ਨੂੰ ਪਹਿਚਾਨਣਾ ਬਹੁਤ ਮੁਸ਼ਕਿਲ ਹੁੰਦਾ ਹੈ। ਕਿਉਂਕਿ ਫੇਫੜਿਆਂ ਦੇ ਕੈਂਸਰ ਦੇ ਸ਼ੁਰੂਆਤ ਵਿੱਚ ਕੋਈ ਲਛਣ ਨਜ਼ਰ ਨਹੀਂ ਆਉਂਦੇ। ਫੇਫੜਿਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਔਰਤਾਂ ਨਾਲੋ ਮਰਦਾਂ ਵਿਚ ਜ਼ਿਆਦਾ ਹੁੰਦੀ ਹੈ। ਇਸ ਪ੍ਰਕਾਰ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਧੂਮਰਪਾਣ ਹੈ। ਫੇਫੜਿਆਂ ਦੇ ਕੈਂਸਰ ਦੇ ਜ਼ਿਆਦਾਤਰ ਮਾਮਲਿਆਂ ਵਿਚ ਮਰੀਜ਼ ਬੀੜੀ , ਸਿਗਰੇਟ , ਗੁਟਕਾ ਆਦਿ ਕਿਸੇ ਨਾ ਕਿਸੇ ਧੂੰਏਂ ਅਤੇ ਤੰਬਾਕੂ ਵਾਲੀਆਂ ਚੀਜ਼ਾਂ ਦੇ ਆਦੀ ਹੁੰਦੇ ਹਨ।
ਇਸ ਤੋਂ ਇਲਾਵਾ ਸ਼ਹਿਰਾਂ ਵਿੱਚ ਵੱਧਦਾ ਵਾਯੂ ਪ੍ਰਦੂਸ਼ਣ ਵੀ ਇਸ ਕੈਂਸਰ ਦਾ ਇੱਕ ਬਹੁਤ ਵੱਡਾ ਕਾਰਨ ਹੈ ਇਸ ਕੈਂਸਰ ਦੇ ਹੋਰ ਕਈ ਕਾਰਨ ਜਿਵੇਂ ਕਿਸੇ ਵੀ ਰਸਾਇਣਕ ਫੈਕਟਰੀ ਵਿੱਚ ਕੰਮ ਕਰਨਾ ਜਾਂ ਫਿਰ ਓਸ ਦੇ ਕੋਲ ਰਹਿੰਣਾ ਅਤੇ ਕਿਸੇ ਹੋਰ ਦੇ ਧੂਮਰਪਾਨ ਦਾ ਧੂੰਆਂ ਗ੍ਰਹਿਣ ਕਰਨਾ ਆਦਿ ਸ਼ਾਮਲ ਹਨ।
ਇਸ ਲਈ ਲੰਗ ਕੈਂਸਰ ਦੇ ਲੱਛਣਾਂ ਨੂੰ ਜਾਨਣਾ ਸਾਡੇ ਲਈ ਬਹੁਤ ਜ਼ਰੂਰੀ ਹੈ । ਜੇਕਰ ਸਰਵੇ ਕੀਤਾ ਜਾਵੇ ਤਾਂ ਪਤਾ ਚਲਦਾ ਹੈ ਕਿ ਕਰੀਬ 7.6 ਮਿਲਿਅਨ ਲੋਕਾਂ ਦੀ ਮੌਤ ਫੇਫੜਿਆਂ ਦੇ ਕੈਂਸਰ ਕਾਰਨ ਹੁੰਦੀ ਹੈ । ਫੇਫੜਿਆ ਦਾ ਕੈਂਸਰ ਹੋਣ ਤੇ ਕਈ ਲੱਛਣ ਦਿਖਾਈ ਦਿੰਦੇ ਹਨ । ਜਿਵੇਂ ਕਿ ਲੰਮੇ ਸਮੇਂ ਤੱਕ ਖੰਘ ਰਹਿੰਣਾਂ ਸ਼ਭ ਤੋ ਮੁੱਖ ਹੈ । ਜੇਕਰ ਇਸ ਖੰਘ ਦਾ ਕੁਝ ਦਿਨਾਂ ਤੱਕ ਇਲਾਜ ਨਾ ਕੀਤਾ ਜਾਵੇ , ਤਾਂ ਕਿ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ।
ਧੂਮਰਪਾਨ ਕਰਨ ਵਾਲੇ , ਤੰਬਾਕੂ ਖਾਣ ਵਾਲੇ ਲੋਕਾਂ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ । ਇਹ ਗੰਭੀਰ ਬੀਮਾਰੀ ਹੋਣ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ । ਕਿ ਫੇਫੜਿਆਂ ਦੇ ਕੈਂਸਰ ਹੋਣ ਦੇ ਸੂਰੂਆਤੀ ਦਿਨਾ ਵਿਚ ਸਾਡੇ ਸਰੀਰ ਵਿੱਚ ਕਿਹੜੇ ਲਛਣ ਦਿਖਾਈ ਦਿੰਦੇ ਹਨ । ਫੇਫੜਿਆਂ ਦੇ ਕੈਂਸਰ ਹੋਣ ਦੇ ਕਾਰਨ ਇਹ ਹਨ।ਧੂਮਰਪਾਨ ਕਰਨਾ,ਰੇਡੋਨ ਗੈਸ।ਏਸਬੇਸਟੋਸ ਫਾਈਬਰ,ਅਣੂਵੰਸ਼ਿਕ ਗੜਬੜੀ,ਫੇਫੜਿਆਂ ਦੇ ਰੋਗ,ਫੇਫੜਿਆਂ ਦੇ ਕੈਂਸਰ ਦਾ ਪੂਰਾ ਇਤਿਹਾਸ,ਵਾਯੂ ਪ੍ਰਦੂਸ਼ਣ।
ਗਲੇ ਅਤੇ ਚਿਹਰੇ ਤੇ ਸੋਜ ਆਉਣਾ ਫੇਫੜਿਆਂ ਦੇ ਕੈਂਸਰ ਦਾ ਲਛਣ ਹੈ । ਜੇਕਰ ਅਚਾਨਕ ਤੁਹਾਡੇ ਗਲੇ ਅਤੇ ਚਿਹਰੇ ਤੇ ਸੋਜ ਜਾਂ ਕੋਈ ਬਦਲਾਅ ਦਿਖਾਈ ਦਿੰਦਾ ਹੈ , ਤਾਂ ਤੁਸੀਂ ਤੁਰੰਤ ਡਾਕਟਰ ਦੀ ਸਲਾਹ ਜ਼ਰੂਰ ਲਵੋ। ਜੇਕਰ ਤੁਹਾਡੇ ਜੋੜਾਂ ਵਿਚ , ਪੀਠ , ਕਮਰ ਅਤੇ ਸਰੀਰ ਦੇ ਕਈ ਹੋਰ ਅੰਗਾਂ ਵਿਚ ਦਰਦ ਰਹਿੰਦਾ ਹੈ , ਤਾਂ ਇਹ ਫੇਫੜਿਆਂ ਦੇ ਕੈਂਸਰ ਦਾ ਕਾਰਨ ਹੋ ਸਕਦਾ ਹੈ । ਤੁਹਾਨੂੰ ਕੋਈ ਵੀ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਜੇਕਰ ਤੁਹਾਨੂੰ ਪੁਰਾਣੀ ਖੰਘ ਜਾਂ ਲੰਮੇ ਸਮੇਂ ਤੋ ਖੰਘ ਠੀਕ ਨਹੀਂ ਹੋ ਰਹੀ , ਤਾਂ ਇਹ ਵੀ ਫੇਫੜਿਆਂ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ । ਜ਼ਿਆਦਾਤਰ ਖੰਘ 2 ਤੋਂ 3 ਹਫਤਿਆਂ ਤਕ ਹੁੰਦੀ ਹੈ । ਜੇਕਰ ਤੁਹਾਨੂੰ ਜਿਆਦਾ ਲੰਬੇ ਸਮੇਂ ਤੋਂ ਖੰਘ ਦੀ ਸਮਸਿਆ ਠੀਕ ਨਹੀਂ ਹੋ ਰਹੀ ਅਤੇ ਖੰਘ ਦੇ ਨਾਲ ਸੀਨੇ ਵਿੱਚ ਦਰਦ ਅਤੇ ਬਲਗ਼ਮ ਨਾਲ ਖ਼ੂਨ ਆਉਣ ਦੀ ਸਮਸਿਆ ਹੈ , ਤਾਂ ਇਹ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।
ਜੇਕਰ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੁੰਦੀ ਹੈ ਅਤੇ ਸਾਹ ਲੈਂਦੇ ਸਮੇਂ ਗਲੇ ਵਿੱਚ ਸੀਟੀ ਦੀ ਅਵਾਜ਼ ਆਉਦੀ ਹੈ । ਅਤੇ ਤੁਹਾਡੇ ਸੀਨੇ ਵਿੱਚ ਦਰਦ ਹੁੰਦਾ ਹੈ । ਸਾਹ ਲੈਂਦੇ ਸਮੇਂ ਘਬਰਾਹਟ ਹੁੰਦੀ ਹੈ , ਤਾਂ ਇਹ ਵੀ ਫੇਫੜਿਆਂ ਦੇ ਕੈਂਸਰ ਦਾ ਕਾਰਨ ਹੋ ਸਕਦਾ ਹੈ। ਕਈ ਵਾਰ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ । ਅਤੇ ਜਿਸ ਨਾਲ ਸਰੀਰ ਵਿਚ ਖੂਨ ਜੰਮਣਾ ਸ਼ੂਰੂ ਹੋ ਜਾਂਦਾ ਹੈ । ਇਹ ਵੀ ਫੇਫੜਿਆਂ ਦੇ ਕੈਂਸਰ ਦਾ ਕਾਰਨ ਹੋ ਸਕਦਾ ਹੈ।
ਇਸ ਲਈ ਤੁਸੀਂ ਬਿਨਾਂ ਦੇਰੀ ਕਿਤੇ ਸਮੇਂ ਸਿਰ ਡਾਕਟਰ ਨੂੰ ਜ਼ਰੂਰ ਦਿਖਾਉ। ਥਕਾਨ ਅਤੇ ਕਮਜ਼ੋਰੀ ਮਹਿਸੂਸ ਹੋਣਾ ਇੱਕ ਆਮ ਜਿਹੀ ਸਮੱਸਿਆ ਨਹੀਂ ਬਲਕਿ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਸਕਦੀ ਹੈ। ਜੇਕਰ ਤੁਸੀਂ ਥੋੜ੍ਹਾ ਚਲਦੇ ਹੋ, ਤਾਂ ਤੂਹਾਡਾ ਸਾਹ ਫੂਲ ਜਾਂਦਾ ਹੈ। ਅਤੇ ਤੁਸੀਂ ਬਹੁਤ ਛੇਤੀ ਥੱਕ ਜਾਂਦੇ ਹੋ, ਤਾਂ ਇਹ ਫੇਫੜਿਆਂ ਦੇ ਕੈਂਸਰ ਹੋਣ ਦਾ ਕਾਰਨ ਹੋ ਸਕਦਾ ਹੈ। ਦੋਸਤੋ ਇਹ ਸੀ ਫੇਫੜਿਆਂ ਦੇ ਵਿਚ ਕੈਂਸਰ ਹੋਣ ਤੋਂ ਪਹਿਲਾਂ ਦਿਖਾਈ ਦੇਣ ਵਾਲੇ ਲਛਣ।
ਤੁਹਾਨੂੰ ਇਸ ਬੀਮਾਰੀ ਦੇ ਗੰਭੀਰ ਰੂਪ ਧਾਰਨ ਕਰ ਤੋਂ ਪਹਿਲਾਂ ਸਮੇਂ ਸਿਰ ਇਲਾਜ ਕਰਵਾ ਕੇ ਇਸ ਜਾਨਲੇਵਾ ਬੀਮਾਰੀ ਤੋਂ ਛੁਟਕਾਰਾ ਪਾ ਲੈਣਾ ਚਾਹੀਦਾ ਹੈ। ਤੁਸੀਂ ਇਹਨਾਂ ਲਛਣਾ ਨੂੰ ਨੋਰਮਲ ਸਮਝਕੇ ਨੰਜਰ ਅੰਦਾਜ਼ ਨਾ ਕਰੋ । ਸਮੇਂ ਸਿਰ ਬਿਨਾਂ ਦੇਰੀ ਕਿਤੇ ਇਲਾਜ ਜ਼ਰੂਰ ਕਰਵਾਓ । ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।