ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸਾਡੇ ਸਰੀਰ ਵਿੱਚ 24 ਘੰਟੇ ਖੂਨ ਦਾ ਦੋੜਣਾ ਜਾਰੀ ਰਹਿੰਦਾ ਹੈ। ਪਰ ਕਈ ਵਾਰ ਸਾਡੀ ਗਲਤ ਆਦਤਾਂ ਦੇ ਕਾਰਨ ਸਾਡੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਖਰਾਬ ਹੋ ਜਾਂਦਾ ਹੈ।
ਮੋਟਾਪਾ, ਸਿਗਰੇਟ ਪੀਣ ਦੀ ਆਦਤ, ਸਾਰਾ ਦਿਨ ਬੈਠੇ ਰਹਿਣ ਜਾਂ ਲੈਟੇ ਰਹਿਣ ਦੀ ਆਦਤ, ਪੈਰ ਉੱਤੇ ਪੈਰ ਰਖ ਕੇ ਬੈਠਣ ਦੀ ਆਦਤ, ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਆਦਿ ਸਮਸਿਆਵਾਂ ਦੇ ਕਾਰਨ ਸਾਡੇ ਸਰੀਰ ਵਿੱਚ ਖੂਨ ਦਾ ਪ੍ਰਵਾਹ ਖਰਾਬ ਹੋ ਜਾਂਦਾ ਹੈ। ਖਰਾਬ ਬਲੱਡ ਸਰਕੂਲੇਸ਼ਨ ਦੇ ਨਾਲ ਸਰੀਰ ਵਿਚ ਦਰਦ, ਮਾਸਪੇਸ਼ੀਆਂ ਵਿਚ ਦਰਦ, ਅੰਗਾਂ ਵਿਚ ਝਨਝਨਾਹਟ, ਸੂਨਾਪਨ, ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਉਵੇਂ ਤਾਂ ਖਰਾਬ ਬਲੱਡ ਸਰਕੂਲੇਸ਼ਨ ਨੂੰ ਸਹੀ ਕਰਨ ਲਈ ਐਕਸਾਈਜ਼ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਐਕਸਰਸਾਈਜ਼ ਦੇ ਨਾਲ ਨਾਲ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਵੀ ਕਰਦੇ ਹੋ, ਤਾਂ ਬਲੱਡ ਸਰਕੂਲੇਸ਼ਨ ਵਧ ਜਾਵੇਗਾ ਅਤੇ ਤੁਸੀਂ ਹਮੇਸ਼ਾ ਲਈ ਤੰਦਰੁਸਤ ਰਹੋਗੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸਾਂਗੇ।
ਜਿਨ੍ਹਾਂ ਦਾ ਸੇਵਨ ਕਰਨ ਨਾਲ ਤੂਹਾਡਾ ਬਲੱਡ ਸਰਕੂਲੇਸ਼ਨ ਸਹੀ ਰਹੇਗਾ ਅਤੇ ਆਪਣੇ ਸਰੀਰ ਨੂੰ ਹੈਲਦੀ ਰਖ ਸਕਦੇ ਹੋ।ਅਨਾਰ ਦੇ ਲਾਲ ਰਸ ਭਰੇ ਦਾਣੇ ਵੀ ਸਾਡੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਕਿਉਂਕਿ ਅਨਾਰ ਦੇ ਵਿਚ ਪੋਲੀਫੇਨੋਲ ਐਂਟੀ ਆਕਸੀਡੈਂਟ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ।
ਇਸ ਤੋਂ ਇਲਾਵਾ ਅਨਾਰ ਵਿਚ ਨਾਈਟ੍ਰੇਟ ਵੀ ਪਾਇਆ ਜਾਂਦਾ ਹੈ, ਜੋਂ ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਅਨਾਰ ਦਾ ਜੂਸ ਪੀਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਜੇਕਰ ਤੁਸੀਂ ਅਨਾਰ ਨੂੰ ਚਬਾ ਚਬਾ ਕੇ ਖਾਂਦੇ ਹੋ ਤਾਂ ਇਸ ਨਾਲ ਸਾਨੂੰ ਚੰਗੀ ਮਾਤਰਾ ਵਿਚ ਫਾਈਬਰ ਮਿਲਦਾ ਹੈ। ਜੋਂ ਸਾਡੇ ਸਰੀਰ ਵਿੱਚ ਬੂਰੇ ਕੋਲੇਸਟ੍ਰਾਲ ਲੇਵਲ ਨੂੰ ਘੱਟ ਕਰ ਦਿੰਦਾ ਹੈ, ਅਤੇ ਹਾਰਟ ਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ।
ਲਸਣ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਲਸਣ ਦਾ ਸੇਵਨ ਕਰਨ ਨਾਲ ਸਰੀਰ ਵਿਚ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਅਤੇ ਹਾਰਟ ਦੀਆਂ ਬੀਮਾਰਿਆਂ ਤੋਂ ਬਚਾਉਂਦਾ ਹੈ। ਲਸਣ ਦੇ ਵਿਚ ਸਲਫਰ ਅਤੇ ਏਲਿਸਿਨ ਦੋ ਅਜਿਹੇ ਤੱਤ ਪਾਏ ਜਾਂਦੇ ਹਨ, ਜੋਂ ਇਸ ਦੇ ਗੁਣਾਂ ਨੂੰ ਵਧਾ ਦਿੰਦੇ ਹਨ। ਇਹ ਦੋਂਨੇਂ ਤੱਤ ਟਿਸ਼ੂਜ ਵਿਚ ਖੂਨ ਦੇ ਸਰਕੂਲੇਸ਼ਨ ਨੂੰ ਤੇਜ ਕਰ ਦਿੰਦੇ ਹਨ ਅਤੇ ਨਸਾਂ ਨੂੰ ਰਿਲੈਕਸ ਕਰਕੇ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਦਿੰਦੇ ਹਨ
ਪਿਆਜ ਦਾ ਸੇਵਨ ਕਰਨ ਨਾਲ ਸਰੀਰ ਵਿਚ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ। ਪਿਆਜ ਦੇ ਵਿਚ ਫਲੈਵੋਨਾਇਡ ਐਂਟੀ ਆਕਸੀਡੈਂਟ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਸ ਲਈ ਪਿਆਜ ਹਾਰਟ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਿਆਜ ਖਾਣ ਨਾਲ ਸਾਡੇ ਸਰੀਰ ਦੀਆਂ ਧਮਣੀਆਂ ਚੌੜੀਆਂ ਹੋ ਜਾਂਦੀਆਂ ਹਨ। ਜਿਸ ਨਾਲ ਬਲੱਡ ਸਰਕੂਲੇਸ਼ਨ ਵਧ ਜਾਂਦਾ ਹੈ। ਰੋਜ਼ਾਨਾ ਪਿਆਜ ਦਾ ਸੇਵਨ ਕਰਨ ਨਾਲ ਬਲੱਡ ਸਰਕੂਲੇਸ਼ਨ ਵਿਚ ਬਹੁਤ ਸੂਧਾਰ ਆਉਂਦਾ ਹੈ।
ਹਲਦੀ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਹਲਦੀ ਦਾ ਇਸਤੇਮਾਲ ਦਵਾਈਆਂ ਦੇ ਰੂਪ ਵਿਚ ਬਹੁਤ ਪੂਰਾਨੇ ਸਮੇਂ ਤੋਂ ਕਿਤਾ ਜਾਂਦਾ ਹੈ। ਜੇਕਰ ਤੁਸੀਂ ਆਪਣੇ ਸਰੀਰ ਦੇ ਬਲੱਡ ਸਰਕੂਲੇਸ਼ਨ ਨੂੰ ਸਹੀ ਰਖਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਸੀਂ ਰੋਜ਼ਾਨਾ ਹਲਦੀ ਦਾ ਸੇਵਨ ਜ਼ਰੂਰ ਕਰੋ। ਹਲਦੀ ਦੇ ਵਿਚ ਕਰਕਿਊਮਿਨ ਨਾਮਕ ਤੱਤ ਪਾਇਆ ਜਾਂਦਾ ਹੈ
ਜੋਂ ਸਾਡੇ ਸਰੀਰ ਦੇ ਵਿਚ ਨਾਈਟ੍ਰਿਕ ਆਕਸਾਈਡ ਦੇ ਪ੍ਰੋਡਕਸ਼ਨ ਨੂੰ ਵਧਾ ਦਿੰਦਾ ਹੈ ਅਤੇ ਤਨਾਅ ਨੂੰ ਘੱਟ ਕਰ ਦਿੰਦਾ ਹੈ। ਚੂਕੰਦਰ ਦੇ ਵਿਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਲਈ ਚੂਕੰਦਰ ਸਾਡੇ ਸਰੀਰ ਵਿੱਚ ਖੂਨ ਦੀ ਕਮੀਂ ਨੂੰ ਪੂਰਾ ਕਰ ਦਿੰਦਾ ਹੈ, ਅਤੇ ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਚੂਕੰਦਰ ਵਿਚ ਨਾਈਟ੍ਰੇਟ ਪਾਇਆ ਜਾਂਦਾ ਹੈ। ਜੋਂ ਬਲੱਡ ਫਲੋਅ ਨੂੰ ਵਧਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਸਾਡਾ ਸਰੀਰ ਇਸ ਨਾਈਟ੍ਰੇਟ ਨੂੰ ਨਾਈਟ੍ਰਿਕ ਆਕਸਾਈਡ ਵਿਚ ਬਦਲ ਦਿੰਦਾ ਹੈ। ਨਾਈਟ੍ਰਿਕ ਆਕਸਾਈਡ ਨਸਾਂ ਨੂੰ ਚੋੜਾ ਬਣਾ ਦਿੰਦਾ ਹੈ, ਜਿਸ ਨਾਲ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹੈ।ਆਪਣੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖਣ ਲਈ ਰੋਜ਼ਾਨਾ ਆਪਣੀ ਡਾਈਟ ਵਿਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ। ਬਲੱਡ ਸਰਕੂਲੇਸ਼ਨ ਦੇ ਸਹੀ ਹੋਂਣ ਨਾਲ ਕਈ ਬੀਮਾਰੀਆਂ ਤੋਂ ਸ਼ਰੀਰ ਨੂੰ ਬਚਾ ਸਕਦੇ ਹਾਂ। ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਬਲੱਡ ਸਰਕੂਲੇਸ਼ਨ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੂੰਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ