ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਮਾਤਾ ਲਕਸ਼ਮੀ ਕਿਸੇ ਵੀ ਘਰ ਵਿੱਚ ਨਿਵਾਸ ਕਰਨ ਤੋਂ ਪਹਿਲਾਂ ਕੁਝ ਸ਼ੁਭ ਸੰਕੇਤ ਜ਼ਰੂਰ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸੰਕੇਤਾਂ ਦੇ ਬਾਰੇ ਦੱਸਣ ਲੱਗੇ ਹਾਂ। ਜੇਕਰ ਤੁਹਾਨੂੰ ਵੀ ਇਹ ਸੰਕੇਤ ਮਿਲਦੇ ਹਨ ਇਸ ਦਾ ਮਤਲਬ ਹੈ ਤੁਹਾਡੀ ਕਿਸਮਤ ਬਦਲਣ ਵਾਲੀ ਹੈ।
ਕਿਸੇ ਦੀ ਜਿੰਦਗੀ ਵਿਚ ਚੰਗਾ ਤੇ ਬੁਰਾ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ। ਸੁੱਖ ਤੋਂ ਬਾਅਦ ਦੁੱਖ ਅਤੇ ਦੁੱਖ ਤੋਂ ਬਾਦ ਸੁੱਖ ਆਉਂਦਾ ਹੈ ਇਹ ਜਿੰਦਗੀ ਦੇ ਦੋ ਚੱਕਰ ਹਨ। ਇਸ ਜਿੰਦਗੀ ਵਿੱਚ ਹਰ ਇਕ ਵਿਅਕਤੀ ਦੁੱਖ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਅਤੇ ਚੰਗੇ ਸਮੇਂ ਦੀ ਕਾਮਨਾ ਕਰਦਾ ਹੈ ।ਚੰਗਾ ਵਿਅਕਤੀ ਉਹ ਹੁੰਦਾ ਹੈ ਜੋ ਦੋਨੋਂ ਸਮਿਆਂ ਦੇ ਵਿੱਚ ਭਗਵਾਨ ਦਾ ਸ਼ੁਕਰਾਨਾ ਕਰਦਾ ਹੈ।
ਚੰਗਾ ਸਮਾਂ ਆਉਣ ਤੋਂ ਪਹਿਲਾਂ ਭਗਵਾਨ ਸਾਨੂੰ ਕੁਝ ਸੰਕੇਤ ਦਿੰਦੇ ਹਨ, ਪਰ ਅਸੀਂ ਆਪਣੇ ਕੰਮਾਂ ਵਿੱਚ ਇੰਨੇ ਵਿਅਸਤ ਰਹਿੰਦੇ ਹਾਂ ਅਸੀਂ ਇਨ੍ਹਾਂ ਸੰਕੇਤਾਂ ਨੂੰ ਸਮਝ ਨਹੀਂ ਪਾਉਂਦੇ। ਹਿੰਦੂ ਧਰਮ ਸ਼ਾਸਤਰਾਂ ਦੇ ਵਿੱਚ ਮਾਤਾ ਲਕਸ਼ਮੀ ਨੂੰ ਧਨ ਦੀ ਦੇਵੀ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਮਾਤਾ ਲਛਮੀ ਬਹੁਤ ਚੰਚਲ ਸੁਭਾਅ ਦੀ ਹੁੰਦੀ ਹੈ। ਜੇਕਰ ਕੋਈ ਵਿਅਕਤੀ ਸੱਚੇ ਮਨ ਨਾਲ ਮਾਤਾ ਲਕਸ਼ਮੀ ਦੀ ਪੂਜਾ ਕਰਦਾ ਹੈ ਕਿਸੇ ਦਾ ਦਿਲ ਨਹੀਂ ਦੁਖਾਉਦਾ ਹੈ
ਮਾਤਾ ਲਛਮੀ ਉਸ ਤੋਂ ਖੁਸ਼ ਹੋ ਕੇ ਉਸ ਨੂੰ ਧਨ ਸੁੱਖ ਸਮ੍ਰਿਧੀ ਦਾ ਆਸ਼ੀਰਵਾਦ ਦਿੰਦੀ ਹੈ। ਹੁਣ ਤੁਹਾਨੂੰ ਉਨ੍ਹਾਂ ਸੰਕੇਤਾਂ ਬਾਰੇ ਜਾਣਕਾਰੀ ਦਿੰਦੇ ਹਾਂ, ਜੇਕਰ ਤੁਹਾਨੂੰ ਸਵੇਰ ਦੇ ਸਮੇਂ ਜਾਂ ਸੁਪਨੇ ਦੇ ਵਿੱਚ ਝਾੜੂ ਨਜ਼ਰ ਆਉਂਦਾ ਹੈ ਤਾਂ ਇਸ ਦਾ ਮਤਲਬ ਹੈ ਮਾਤਾ ਲੱਛਮੀ ਤੁਹਾਡੇ ਤੋਂ ਖੁਸ਼ ਹੈ। ਕਿਉਂਕਿ ਝਾੜੂ ਵਿਚ ਮਾਤਾ ਲਕਸ਼ਮੀ ਦਾ ਵਾਸ ਮੰਨਿਆ ਜਾਂਦਾ ਹੈ ਝਾੜੂ ਦੇਖਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।
ਮਾਤਾ ਲਕਸ਼ਮੀ ਦਾ ਵਾਹਨ ਉਲੂ ਨੂੰ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਆਪਣੇ ਘਰ ਦੇ ਆਲੇ ਦੁਆਲੇ ਉਲਖ ਦਿਖਾਈ ਦਿੰਦਾ ਹੈ। ਇਹ ਸ਼ੁਭ ਸੰਕੇਤ ਹੁੰਦਾ ਹੈ ਚੰਗਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ। ਇਹ ਬਹੁਤ ਹੀ ਗੁਪਤ ਅਤੇ ਈਸ਼ਵਰ ਦੇ ਸੰਕੇਤ ਹੁੰਦੇ ਹਨ। ਜੇਕਰ ਤੁਹਾਡੇ ਨਾਲ ਵੀ ਇਸ ਤਰਾਂ ਹੁੰਦਾ ਹੈ ਤਾਂ ਤੁਹਾਨੂੰ ਮਾਤਾ ਲਕਸ਼ਮੀ ਦੇ ਮੰਤਰਾਂ ਦਾ ਜਾਪ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ਼ ਮਾਤਾ ਲਕਸ਼ਮੀ ਨਾਰਾਜ਼ ਹੋ ਕੇ ਵਾਪਸ ਚਲੀ ਜਾਏ।
ਜੇਕਰ ਤੁਹਾਡੇ ਘਰ ਦੇ ਪੇੜ-ਪੌਦੇ ਸੁੱਕ ਗਏ ਹਨ ਅਤੇ ਅਚਾਨਕ ਤੋਂ ਉਹ ਹਰੇ-ਭਰੇ ਹੋ ਜਾਂਦੇ ਹਨ,ਇਸਦਾ ਮਤਲਬ ਹੈ ਕਿ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਉੱਤੇ ਆਉਣ ਵਾਲੀ ਹੈ। ਜੇਕਰ ਤੁਹਾਨੂੰ ਸਵੇਰ ਦੇ ਸਮੇਂ ਗੰਨੇ ਨਜ਼ਰ ਆਉਂਦੇ ਹਨ ਇਸ ਦਾ ਮਤਲਬ ਹੈ ਤੁਹਾਡੀ ਕਿਸਮਤ ਪਲਟਣ ਵਾਲੀ ਹੈ। ਸਵੇਰੇ ਉਠਦੇ ਹੀ ਸੰਗੀਤ ਦੀ ਆਵਾਜ਼ ਸੁਣਾਈ ਦੇਣੀ ਵੀ ਮਾਤਾ ਲਕਸ਼ਮੀ ਦੇ ਆਗਮਨ ਦਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਸਵੇਰ ਦੇ ਸਮੇਂ ਤੁਹਾਨੂੰ ਕੋਈ ਸਿੱਕਾ ਦੇ ਕੇ ਜਾਂਦਾ ਹੈ ਇਹ ਵੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ।
ਜਦੋਂ ਸਵੇਰ ਦੇ ਸਮੇਂ ਇਸਤਰੀਆਂ ਦਾ ਖੱਬਾ ਅੰਗ ਅਤੇ ਪੁਰਖਾ ਦਾ ਸੱਜਾ ਅੰਗ ਫੜਕਣਾ ਸ਼ੁਰੂ ਹੋ ਜਾਂਦਾ ਹੈ ਇਹ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਜੇਕਰ ਸਵੇਰ ਦੇ ਸਮੇਂ ਕੋਈ ਦੁੱਧ ਦੇ ਕੇ ਜਾਂਦਾ ਹੈ ਇਹ ਵੀ ਮਾਤਾ ਲਕਸ਼ਮੀ ਦੇ ਆਉਣ ਦਾ ਸੰਕੇਤ ਹੁੰਦਾ ਹੈ।ਜੇਕਰ ਸਵੇਰ ਦੇ ਸਮੇਂ ਕਿਸੇ ਸਾਧੂ-ਸੰਤ ਦੇ ਦਰਸ਼ਨ ਤੁਹਾਨੂੰ ਹੁੰਦੇ ਹਨ ਇਹ ਵੀ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਚੰਗਾ ਸਮਾਂ ਆਉਣ ਤੋਂ ਪਹਿਲਾਂ ਇਹ ਕੁਝ ਸੰਕੇਤ ਹੁੰਦੇ ਹਨ ਜੋ ਕਿ ਈਸ਼ਵਰ ਦੁਆਰਾ ਤੁਹਾਨੂੰ ਮਿਲਦੇ ਹਨ।