ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਜੇਕਰ ਤੁਸੀਂ ਵੀ ਆਪਣੀ ਨੌਕਰੀ ਲਈ ਪ੍ਰੇਸ਼ਾਨ ਰਹਿੰਦੇ ਹੋ, ਮਾਨਸਿਕ ਰੂਪ ਤੋਂ ਪ੍ਰੇਸ਼ਾਨ ਰਹਿੰਦੇ ਹੋ, ਜੇਕਰ ਤੁਹਾਨੂੰ ਕੋਈ ਵੀ ਰਸਤਾ ਨਜ਼ਰ ਨਹੀਂ ਆਉਂਦਾ ਹੈ ਤੁਸੀਂ ਆਪਣੇ ਆਪ ਵਿੱਚ ਉਲਝੇ ਰਹਿੰਦੇ ਹੋ, ਤੁਹਾਨੂੰ ਲਗਦਾ ਹੈ ਰੋਗ ਬਿਮਾਰੀਆਂ ਤੁਹਾਡਾ ਪਿੱਛਾ ਨਹੀਂ ਛੱਡ ਰਹੀਆਂ ਹਨ, ਇਸ ਦੇ ਲਈ ਅੱਜ ਅਸੀਂ ਤੁਹਾਨੂੰ ਉਪਾਏ ਦੱਸਾਂਗੇ ਇਨ੍ਹਾਂ ਉਪਾਇਆਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ।
ਸ਼ਨੀਵਾਰ ਦੇ ਦਿਨ ਇਹ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਇਸ ਨਾਲ ਤੁਹਾਡੇ ਸ਼ਨੀ ਸੁਭ ਹੋ ਜਾਂਦੇ ਹਨ। ਜੇਕਰ ਤੁਹਾਡੀ ਕੁੰਡਲੀ ਵਿੱਚ ਸ਼ਨੀ ਪੀੜਤ ਹੁੰਦੇ ਹਨ, ਤਾਂ ਤੁਹਾਡੀ ਜਿੰਦਗੀ ਵਿੱਚ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਉਪਾਏ ਨੂੰ ਕੋਈ ਵੀ ਰਾਸ਼ੀ ਦਾ ਵਿਅਕਤੀ ਕਰ ਸਕਦਾ ਹੈ। ਸਨੀ ਨੂੰ ਰੁਜ਼ਗਾਰ ਵਪਾਰ ਨਾਲ ਜੋੜਿਆ ਜਾਂਦਾ ਹੈ। ਜਦੋਂ ਤੁਹਾਡੀ ਕੁੰਡਲੀ ਵਿਚ ਸ਼ਨੀ ਚੰਗਾ ਹੁੰਦਾ ਹੈ ਤਾਂ ਤੁਹਾਡਾ ਵਪਾਰ ਵਧੀਆ ਚੱਲਦਾ ਹੈ।
ਜਦੋਂ ਸ਼ਨੀ ਦੀ ਸਾੜੇ ਸਤੀ ਚੱਲਦੀ ਹੈ ਤਾਂ ਤੁਹਾਨੂੰ ਥੋੜ੍ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋ ਸ਼ਨੀ ਪੀੜਿਤ ਹੁੰਦੇ ਹਨ ਤਾਂ ਤੁਹਾਨੂੰ ਰੋਗ ਬਿਮਾਰੀਆ ਲੱਗ ਜਾਂਦੀਆਂ ਹਨ ।ਤੁਸੀਂ ਆਪਣੀ ਨੌਕਰੀ ਨੂੰ ਲੈ ਕੇ ਦੁਖੀ ਰਹਿੰਦੇ ਹੋ। ਕੋਈ ਦਵਾਈ ਅਸਰ ਨਹੀਂ ਕਰਦੀਆਂ। ਮਨ ਅਸ਼ਾਂਤ ਰਹਿੰਦਾ ਹੈ। ਇਸ ਅਸ਼ਾਂਤੀ ਤੋਂ ਬਚਣ ਲਈ ਤੁਹਾਨੂੰ ਹਰ ਸ਼ਨੀਵਾਰ ਆਪਣੇ ਨਹਾਉਣ ਵਾਲੇ ਪਾਣੀ ਦੇ ਵਿੱਚ ਚੌਥਾਈ ਚਮਚ ਸੇਂਧਾ ਨਮਕ ਪਾ ਕੇ ਉਸ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ।
ਜੇਕਰ ਤੁਸੀਂ ਬਾਥਰੂਮ ਵਿੱਚ ਜਾਉਂਦੇ ਹੋ ਤਾਂ ਹਮੇਸ਼ਾ ਚੱਪਲ ਪਾ ਕੇ ਹੀ ਜਾਣਾ ਚਾਹੀਦਾ ਹੈ। ਜਗਤ ਨੂੰ ਰਾਤ ਨੂੰ ਸਹੀ ਤਰੀਕੇ ਨਾਲ ਨੀਂਦ ਨਹੀਂ ਆ ਰਹੀ ਹੈ ,ਇਸ ਦਾ ਮਤਲਬ ਹੈ ਤੁਹਾਡਾ ਸ਼ਨੀ ਖਰਾਬ ਹੈ। ਤੁਹਾਨੂੰ 5 ਦਾਣੇ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਸ਼ਨੀਵਾਰ ਦੇ ਦਿਨ ਕਟੋਰੀ ਵਿਚ ਨਮਕ ਪਾ ਕੇ ਬਾਥਰੂਮ ਵਿਚ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਕਮਰੇ ਤੇ ਵੀ ਖੁੱਲਾ ਨਮਕ ਰੱਖ ਸਕਦੇ ਹੋ।
ਖੁੱਲਾ ਨਮਕ ਨਕਾਰਾਤਮਕ ਸ਼ਕਤੀ ਨੂੰ ਖਿੱਚ ਲੈਂਦਾ ਹੈ ਅਤੇ ਸਕਾਰਾਤਮਕ ਸ਼ਕਤੀ ਦਾ ਵਾਸ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਫਟਕੜੀ ਵੀ ਰੱਖ ਸਕਦੇ ਹੋ ਹਰ ਸ਼ਨੀਵਾਰ ਇਸ ਨੂੰ ਰੱਖ ਕੇ ਅਗਲੇ ਸ਼ਨੀਵਾਰ ਇਸਨੂੰ ਫਲੱਸ਼ ਆਊਟ ਕਰ ਦੇਣਾ ਚਾਹੀਦਾ ਹੈ । ਆਪਣੇ ਘਰ ਦੇ ਹਰ ਕਮਰੇ ਵਿਚ ਕਪੂਰ ਦੀ ਛੋਟੇ ਛੋਟੇ ਟੁਕੜੇ ਜ਼ਰੂਰ ਰੱਖਣੇ ਚਾਹੀਦੇ ਹਨ। ਜੇਕਰ ਘਰ ਵਿਚ ਵਾਸਤੂ ਦੋਸ਼ ਹੁੰਦਾ ਹੈ ਤਾਂ ਵੀ ਤੁਹਾਡਾ ਸ਼ਨੀ ਖਰਾਬ ਹੁੰਦਾ ਹੈ। ਆਪਣੇ ਘਰ ਵਿਚ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਘਰ ਵਿੱਚ ਜਾਲੇ ਨਹੀਂ ਲੱਗਣ ਦੇਣੇ ਚਾਹੀਦੇ।
ਸ਼ਨੀਵਾਰ ਦੇ ਦਿਨ ਨਮਕ ਦਾ ਪੋਚਾ ਲਗਾਉਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰ ਵਿਚ ਸਵੀਪਰ ਆਉਂਦਾ ਹੈ ਤਾਂ ਹਰ ਸ਼ਨੀਵਾਰ ਉਸ ਨੂੰ ਚਾਹ ਪੱਤੀ ਦੇਣਾ ਸ਼ੁਰੂ ਕਰ ਲਵੋ ਇਸ ਨਾਲ ਵੀ ਤੁਹਾਡਾ ਸ਼ਨੀ ਸ਼ਾਂਤ ਹੁੰਦਾ ਹੈ। ਰੁਜ਼ਗਾਰ ਵਿੱਚ ਲਾਭ ਹੁੰਦਾ ਹੈ। ਸਨੀ ਨੂੰ ਸ਼ਾਂਤ ਕਰਨ ਲਈ ਲੋਹੇ ਦਾ ਛਲ੍ਲਾ ਖਰੀਦ ਕੇ ਸ਼ਨੀਵਾਰ ਦੇ ਦਿਨ ਉਸ ਨੂੰ ਤੇਲ ਵਿਚ ਡੁਬੋ ਕੇ ਪਹਿਨ ਲੈਣਾ ਚਾਹੀਦਾ ਹੈ। ਪੀਪਲ ਦੇ ਪੇੜ ਦੀ ਪਰਕਰਮਾ ਕਰਨੀ ਚਾਹੀਦੀ ਹੈ।
ਆਪਣੇ ਸਿਰ ਤੋਂ ਪੈਰਾਂ ਤਕ ਕਾਲਾ ਧਾਗਾ ਉਲਟਾ ਕਾਲਾ ਧਾਗਾ ਨਾਪ ਕੇ, ਉਸ ਨੂੰ ਫੋਲਡ ਕਰਕੇ ਛੋਟੀ ਬੱਤੀ ਬਣਾ ਦੇਣੀ ਹੈ, ਦੀਪਕ ਦੇ ਵਿੱਚ ਸਰੋਂ ਦਾ ਤੇਲ ਭਰ ਕੇ, ਪੱਛਮ ਵੱਲ ਬੱਤੀ ਦਾ ਮੂੰਹ ਕਰ ਦੇਣਾ ਹੈ, ਆਪਣੇ ਘਰ ਦੇ ਮੁੱਖ ਦੁਆਰ ਤੇ ਇਹ ਦੀਵਾ ਜਗਾਉਣਾ ਹੈ ਅਤੇ ਅੱਤ ਜੋੜ ਕੇ ਪ੍ਰਾਥਨਾ ਕਰਨੀ ਹੈ, ਸ਼ਨੀ ਮੰਤਰ ਦਾ ਜਾਪ ਕਰਨਾ ਹੈ, ਸ਼ਨੀ ਦੇਵ ਕੋਲ਼ ਆਪਣੀ ਮਨੋਕਾਮਨਾ ਦੀ ਪ੍ਰਾਰਥਨਾ ਕਰਦੇ ਹੋਏ ਅੰਦਰ ਆ ਜਾਣਾ ਹੈ। ਘਰ ਦਾ ਮੁੱਖ ਦੁਆਰ ਤੇ ਇਹ ਦੀਵਾ ਜਗਾਉਣਾ ਹੈ। ਦਰਵਾਜਾ ਉਦੋਂ ਤਕ ਖੁੱਲਾ ਰਹਿਣ ਦੇਣਾ ਹੈ ਜਦੋਂ ਤਕ ਦੀਵਾ ਜਗਾ ਰਿਹਾ ਹੈ।
ਇਸ ਉਪਾਏ ਨਾਲ ਤੁਹਾਡੇ ਸ਼ਨੀ ਬਹੁਤ ਜ਼ਿਆਦਾ ਸ਼ਾਂਤ ਹੋਣੇ ਸ਼ੁਰੂ ਹੋ ਜਾਂਦੇ ਹਨ। ਖਾਸ ਕਰਕੇ ਪੂਰਨਿਮਾ ਵਾਲੇ ਦਿਨ ਇਹ ਉਪਾਅ ਕਰਨਾ ਚਾਹੀਦਾ ਹੈ। ਪਿੱਪਲ ਦੀ ਜੜ੍ਹ ਨੂੰ ਜਲਦ ਦਿੰਦੇ ਹੋਏ ਮਨ ਵਿਚ ਅਰਦਾਸ ਕਰਨੀ ਹੈ ਕਿ ਮਾਤਾ ਲਛਮੀ ਤੁਸੀਂ ਸਾਡੇ ਘਰ ਵਿੱਚ ਚੱਲੋ। ਹਮੇਸ਼ਾ ਲਈ ਨਿਵਾਸ ਕਰੋ। ਇਸ ਤੋਂ ਇਲਾਵਾ ਤੁਸੀਂ ਦੂਸਰੇ ਤੇ ਉਦਯੋਗ ਦੇ ਵਿੱਚ ਆਟੇ ਦੇ ਡੱਬੇ ਵਿੱਚ 5 ਤੁਲਸੀ ਦੇ ਪੱਤੇ, ਪਾਉਂਦੇ ਹੋਏ ਮਾਤਾ ਲਕਸ਼ਮੀ ਦਾ ਇਹ ਮੰਤਰ ਬੋਲਣਾ ਹੈ ਔਮ ਮਹਾਂ ਲ਼ਕਸਮੀ ਨਮਹ। ਇਸ ਨਾਲ ਤੁਹਾਡੀ ਧੰਨ ਦੀ ਮੁਸ਼ਕਿਲਾਂ ਦੂਰ ਹੋ ਜਾਣਗੀਆਂ।