ਹਨੁਮਾਨ ਜੀ ਨੂੰ ਚੜਾਵੋਂ ਇਹ ਇਕ ਚੀਜ਼ , ਵਿਆਹ, ਨੌਕਰੀ ਪੇਸ਼ਾ ਕਰਜ ਸਬ ਹੋਵੇਗਾ ਪੂਰਾ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਪੁਸ਼ਪ ਨਕਸ਼ੱਤਰ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਇਸ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਪਵਿੱਤਰ ਮੰਨਿਆ ਗਿਆ ਹੈ। ਇਸ ਨੂੰ 27 ਨਕਸਤਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਪੁਸ਼ਪ ਨਕਸ਼ੱਤਰ ਅਤੇ ਜਿਹੜੇ ਤੁਸੀਂ ਪ੍।ਯੋਗ ਕਰਦੇ ਹੋ ਉਸ ਨਾਲ ਤੁਹਾਡੇ ਕੰਮ ਜਲਦੀ ਸਿੱਧ ਹੋ ਜਾਂਦੇ ਹਨ।

ਮੰਗਲਵਾਰ ਦੇ ਦਿਨ ਇਹ ਹੁੰਦਾ ਹੈ। ਜੋਬ ਪ੍ਰਮੋਸ਼ਨ, ਪ੍ਰਾਪਰਟੀ ਖਰੀਦਣ ਲਈ, ਇਨ੍ਹਾਂ ਸਾਰੀਆਂ ਚੀਜ਼ਾਂ ਦੇ ਲਈ ਮੰਗਲਵਾਰ ਦੇ ਦਿਨ ਪ੍ਰਯੋਗ ਕਰ ਸਕਦੇ ਹੋ। ਇਹ ਪ੍ਰਯੋਗ ਕਰਨ ਨਾਲ ਤੁਹਾਡੀ ਮਨੋਕਾਮਨਾ ਦੀ ਪੂਰਤੀ ਹੁੰਦੀ ਹੈ। ਇਹ ਸ਼ਨੀ ਦਾਂ ਨਕਸਤਰ ਹੁੰਦਾ ਹੈ। ਸ਼ਨੀ ਦਾ ਪੁਕਸ ਨਕਸ਼ੱਤਰ ਵਿਚ ਹੋਣਾ ਇਸ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦਾ ਹੈ।

ਇਸ ਨਕਸ਼ੱਤਰ ਵਿਚ ਕੀਤਾ ਗਿਆ ਕੋਈ ਵੀ ਕੰਮ ਤੁਹਾਡਾ ਸਫ਼ਲ ਹੋ ਜਾਂਦਾ ਹੈ। ਜੇਕਰ ਤੁਹਾਡੇ ਵਿਆਹ ਦੀ ਉਮਰ ਨਿਕਲ ਚੁੱਕੀ ਹੈ ਤੁਹਾਡਾ ਵਿਆਹ ਨਹੀਂ ਹੋ ਰਿਹਾ ਹੈ, ਜਾਂ ਫਿਰ ਕੋਈ ਹੋਰ ਸਮੱਸਿਆ ਆ ਜਿੰਦਗੀ ਵੀ ਆ ਰਹੀ ਹੈ ਤਾਂ ਤੁਸੀਂ ਇਹ ਪ੍ਰਯੋਗ ਕਰ ਸਕਦੇ ਹੋ।

ਇਸ ਨੂੰ ਇਸਤਰੀ ਅਤੇ ਪੁਰਸ਼ ਦੋਨੋਂ ਹੀ ਕਰ ਸਕਦੇ ਹਨ।ਸਭ ਤੋਂ ਪਹਿਲਾ ਇਸ਼ਨਾਨ ਕਰਕੇ ਲਾਲ ਜਾਂ ਸੰਤਰੀ ਰੰਗ ਦੇ ਕੱਪੜੇ ਪਾ ਲੈਣੇ ਹਨ। ਉਸਤੋਂ ਬਾਅਦ ਤੁਸੀ ਮੰਦਰ ਜਾਣਾ ਹੈ। ਉਸ ਤੋਂ ਬਾਅਦ ਪਾਣੀ ਵਾਲਾ ਨਾਰੀਅਲ ਲੈ ਲੈਣਾ ਹੈ ਉਸ ਨੂੰ ਲਾਲ ਚੁੰਨੀ ਵਿਚ ਲਪੇਟ ਲੈਣਾ ਹੈ ਮਿੱਠਾ ਬਨਾਰਸੀ ਪਾਨ ਲੈ ਲੈਣਾ ਹੈ ਉਸਦੇ ਅੰਦਰ ਕੱਥਾ ਹੋਣਾ ਚਾਹੀਦਾ ਹੈ।

ਚੂਨਾ ਨਹੀਂ ਹੋਣਾ ਚਾਹੀਦਾ। ਨਾ ਹੀ ਸੁਪਾਰੀ ਹੋਣੀ ਚਾਹੀਦੀ ਹੈ। ਕੱਥਾ ਤੇ ਗੁਲਬੰਦ ਰਖਵਾ ਲੈਣਾ ਚਾਹੀਦਾ ਹੈ। ਇੱਕ ਹਰੀ ਇਲਾਇਚੀ ਲੌਂਗ ਅਤੇ ਸੁਮਨ ਕੱਤਰੀ ਜਿਹੜੀ ਕਿ ਖਜ਼ੂਰ ਦੀ ਸੁਪਾਰੀ ਹੁੰਦੀ ਹੈ ਉਹ ਰਖਵਾ ਲੈਣੀ ਹੈ। ਇਸ ਬੀੜੇ ਨੂੰ ਬਣਵਾ ਕੇ ਥਾਲ਼ੀ ਵਿੱਚ ਰੱਖ ਲੈਣਾ ਹੈ। ਗੁਲਾਬ ਜਾਂ ਗੇਂਦੇ ਦੇ ਫੁੱਲ ਦੀ ਮਾਲਾ ਲੈ ਲੈਣੀ ਹੈ। ਨਹੀਂ ਤਾਂ ਤੁਸੀਂ 11 ਪਾਨ ਦੇ ਪੱਤੇ ਲੈ ਸਕਦੇ ਹੋ।

ਇਨ੍ਹਾਂ ਨੂੰ ਧੋਕੇ ਨਾਲ ਉਤੇ ਰਾਮ ਰਾਮ ਲਿਖ ਲੈਣਾ ਹੈ। ਇਨ੍ਹਾਂ ਦੇ ਇਕ ਮਾਲਾ ਤਿਆਰ ਕਰ ਲੈਣੀ ਹੈ ਇਕ ਧੂਪ ਬੱਤੀ ਨਾਲ ਲੈ ਕੇ ਜਾਣੀ ਹੈ। ਇੱਕ ਘਿਓ ਦਾ ਦੀਪਕ ਲੈ ਕੇ ਜਾਣਾ ਹੈ। ਇੱਕ ਕਾਗਜ਼ ਦੇ ਵਿਚ ਲਾਲ ਰੰਗ ਦੇ ਸਕੈਚ ਦੇ ਨਾਲ ਆਪਣੀ ਮਨੋਕਾਮਨਾ ਲਿਖ ਲੈਣੀ ਹੈ। ਪਹਿਲਾਂ ਇੱਕ ਸੌ ਅੱਠ ਵਾਰੀ ਰਾਮ ਨਾਮ ਲਿਖ ਲੈਣਾ ਹੈ। ਉਸ ਤੋਂ ਬਾਅਦ ਆਪਣੀ ਮਨੋਕਾਮਨਾ ਲਿਖਣੀ ਹੈ।

ਉਸ ਤੋਂ ਬਾਅਦ ਆਪਣਾ ਨਾਮ ਲਿਖਣਾ ਹੈ ਅਤੇ ਆਪਣੀ ਸ਼ਰਧਾ ਦੇ ਅਨੁਸਾਰ ਜੋ ਤੁਸੀਂ ਮੰਦਰ ਵਿੱਚ ਦੇਣਾ ਚਾਹੁੰਦੇ ਹੋ, ਉਹ ਦਖਸ਼ਣਾ ਇਸ ਕਾਗਜ ਦੇ ਵਿੱਚ ਲਪੇਟ ਲੈਣੀ ਹੈ। ਇਸ ਨੂੰ ਦਾਨ ਪੱਤਰ ਵਿੱਚ ਪਾ ਦੇਣਾ ਹੈ। ਇਹ ਸਾਰੀਆਂ ਚੀਜਾਂ ਲੈ ਕੇ ਕਿਸੇ ਵੀ ਹਨੁਮਾਨ ਮੰਦਰ ਵਿਚ ਚਲੇ ਜਾਣਾ ਹੈ।

ਚੋਲੇ ਵਾਲਾ ਸਿੰਦੂਰ ਅਤੇ ਚਮੇਲੀ ਦਾ ਤੇਲ ਲੈ ਜਾਵੋ। ਸਿਰਫ ਪੁਰਖ ਹੀ ਚੋਲਾ ਚੜ੍ਹਾ ਸਕਦੇ ਹਨ ਇਸਤਰੀਆਂ ਨਹੀਂ ਚੜਾ ਸਕਦੀਆਂ ਹਨ। ਇਸਤਰੀਆਂ ਇਕ ਫੁੱਲ ਦੇ ਵਿਚੋਂ ਸਿੰਦੂਰ ਲਗਾ ਕੇ ਹਨੁਮਾਨ ਜੀ ਦੇ ਚਰਨਾਂ ਵਿਚ ਰੱਖ ਸਕਦੀਆਂ ਹਨ। ਤੁਸੀਂ ਪੁਜਾਰੀ ਨੂੰ ਵੀ ਦੇ ਸਕਦੇ ਹੋ ਚੜ੍ਹਾਉਣ ਲਈ।

ਮੰਦਰ ਵਿਚ ਜਾ ਕੇ ਆਪਣਾ ਨਾਮ ਆਪਣੇ ਪਿਤਾ ਦਾ ਨਾਮ ਆਪਣਾ ਨਿਵਾਸ ਸਥਾਨ ਅਪਣਾ ਗੋਤ ਬੋਲ ਕੇ, ਆਪਣੀ ਮਨੋਕਾਮਨਾ ਅੱਗੇ ਰੱਖਣੀ ਹੈ। ਕਾਗਜ਼ ਦੇ ਵਿੱਚ ਤੁਸੀਂ ਆਪਣੀ ਮਨੋਕਾਮਨਾ ਲਿਖ ਕੇ ਜਾਣਾ ਹੈ।

ਉਸ ਤੋਂ ਬਾਅਦ ਹਨੂੰਮਾਨ ਜੀ ਮਾਲਾ ਭੇਟ ਕਰਨੀ ਹੈ। ਪਾਣੀ ਵਾਲਾ ਨਾਰੀਅਲ, ਪਾਨ ਵਾਲਾ ਬੀੜਾ ਹਨੂੰਮਾਨ ਜੀ ਦੇ ਚਰਨਾਂ ਵਿਚ ਅਰਪਿਤ ਕਰ ਦੇਣਾ ਚਾਹੀਦਾ ਹੈ। ਉਥੇ ਬੈਠ ਕੇ ਹਨੁਮਾਨ ਚਾਲੀਸਾ ਦਾ ਪਾਠ ਕਰਨਾ ਹੈ। ਉਸ ਤੋਂ ਪਹਿਲਾਂ ਰਾਮ ਰਾਮ ਦੀ ਇਕ ਮਾਲਾ ਫੇਰਨੀ ਹੈ।

ਹਨੁਮਾਨ ਜੀ ਕੋਲ ਆਪਣੀ ਮਨੋਂ ਕਾਮਨਾ ਦੀ ਪੂਰਤੀ ਦੀ ਅਰਦਾਸ ਕਰਨੀ ਚਾਹੀਦੀ ਹੈ। ਜਿਹੜਾ ਦੀਪਕ ਲੈ ਕੇ ਗਏ ਹੋ ਉਸ ਨਾਲ ਆਰਤੀ ਕਰ ਸਕਦੇ ਹੋ। ਆਪਣੀ ਮਨੋਕਾਮਨਾ ਵਾਲੇ ਕਾਗਜ਼ ਦੇ ਵਿੱਚ ਕੁਝ ਦਖਸ਼ਣਾ ਪਾ ਕੇ ਦਾਨ ਪੇਟੀ ਵਿੱਚ ਪਾ ਦੇਣਾ ਚਾਹੀਦਾ ਹੈ।

ਫਿਰ ਹਨੁਮਾਨ ਜੀ ਦੀ ਪ੍ਰਕਰਮਾ ਕਰਨੀ ਚਾਹੀਦੀ ਹੈ। ਉਸਤੋਂ ਬਾਅਦ ਮੰਦਰ ਤੋਂ ਵਾਪਸ ਨਿਕਲਦੇ ਹੋਏ ਹਨੂਮਾਨ ਜੀ ਵੱਲ ਪਿੱਠ ਕਰਕੇ ਨਹੀਂ ਨਿਕਲਣਾ ਚਾਹੀਦਾ। ਇਹੋ ਉਪਾਏ ਜੇਕਰ ਤੁਸੀਂ ਪੁਸ਼ਪ ਨਕਸ਼ੱਤਰ ਵਾਲੇ ਦਿਨ ਕਰ ਲੈਂਦੇ ਹੋ, ਸਵਾ ਮਹੀਨੇ ਦੇ ਅੰਦਰ ਤੁਹਾਡੀ

ਮਨੋਕਾਮਨਾ ਦੀ ਪੂਰਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਹਾਡੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਹਨ ਵਪਾਰ ਵਿਚ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਨੌਕਰੀ ਮਿਲਦੀ ਹੈ। ਬਿਮਾਰੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਬਹੁਤ ਹੀ ਚਮਤਕਾਰੀ ਉਪਾਅ ਹੈ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ

Leave a Reply

Your email address will not be published. Required fields are marked *