ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਅਸ਼ਵਗੰਧਾ ਅਤੇ ਮਲੱਠੀ ਦਾ ਸੇਵਨ ਸਿਹਤ ਸੰਬੰਧੀ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਅਸ਼ਵਗੰਧਾ ਸਾਡੀ ਸ਼ਾਰੀਰਿਕ ਕਮਜ਼ੋਰੀ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਅਤੇ ਮੁਲੱਠੀ ਠੰਢ, ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ।
ਆਯੁਰਵੇਦ ਵਿਚ ਇਨ੍ਹਾਂ ਦੋਨਾਂ ਹੀ ਜੜ੍ਹੀ ਬੂਟੀਆਂ ਦਾ ਇਸਤੇਮਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕੀਤਾ ਜਾਂਦਾ ਹੈ। ਅਸ਼ਵਗੰਧਾ ਅਤੇ ਮੁਲੱਠੀ ਵਿੱਚ ਐਂਟੀ ਆਕਸੀਡੈਂਟ, ਐਂਟੀ ਇੰਫਲੀਮੇਂਟਰੀ, ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਨਾਲ ਤੁਸੀਂ ਮੋਟਾਪਾ ਘੱਟ ਕਰਨ ਦੀਆਂ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰ ਸਕਦੇ ਹੋ।
ਇਸ ਤੋਂ ਇਲਾਵਾ ਇਸ ਦਾ ਮਿਸ਼ਰਣ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਅਸ਼ਵਗੰਧਾ ਅਤੇ ਮੂਲੱਠੀ ਨੂੰ ਆਯੁਰਵੈਦ ਦੀ ਜੜੀ ਬੂਟੀਆਂ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਨ੍ਹਾਂ ਦੋਨਾਂ ਦਾ ਮਿਸ਼ਰਣ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਥਾਇਰਾਇਡ ਸੰਬੰਧੀ ਪ੍ਰੇਸ਼ਾਨੀਆਂ ਨੂੰ ਵੀ ਘੱਟ ਕਰਦਾ ਹੈ।
ਅਸੀਂ ਤੁਹਾਨੂੰ ਅਸ਼ਵਗੰਧਾ ਅਤੇ ਮੁਲੱਠੀ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ।ਅਸ਼ਵਗੰਧਾ ਅਤੇ ਮਲੱਠੀ ਦਾ ਇਕੱਠਿਆਂ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਨੂੰ ਵਧਾਇਆ ਜਾ ਸਕਦਾ ਹੈ। ਇਹ ਇਮਿਊਨਿਟੀ ਪਾਵਰ ਨੂੰ ਵੀ ਬੂਸਟ ਕਰਨ ਵਿਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫ਼ਾਇਦੇ ਅਤੇ ਇਸਤੇਮਾਲ ਕਰਨ ਦੇ ਤਰੀਕੇ ਬਾਰੇ ਦੱਸਾਂਗੇ।
ਅਸ਼ਵਗੰਧਾ ਅਤੇ ਮੁਲੱਠੀ ਦਾ ਇਸਤੇਮਾਲ ਕਰਨ ਨਾਲ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਦੋ ਗ੍ਰਾਮ ਅਸ਼ਵਗੰਧਾ, ਦੋ ਗ੍ਰਾਮ ਆਂਵਲਾ ਅਤੇ ਇੱਕ ਗ੍ਰਾਮ ਮਲੱਠੀ ਲੈ ਲਓ, ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲਓ। ਸਵੇਰੇ ਸ਼ਾਮ ਇਸ ਪਾਊਡਰ ਨੂੰ ਗਰਮ ਪਾਣੀ ਦੇ ਨਾਲ ਲਉ। ਇਸ ਨਾਲ ਅੱਖਾਂ ਦੀ ਰੌਸਨੀ ਵਧ ਜਾਂਦੀ ਹੈ
ਅਸ਼ਵਗੰਧਾ ਅਤੇ ਮੂਲੱਠੀ ਦਾ ਇਕੱਠਿਆਂ ਸੇਵਨ ਕਰਨ ਨਾਲ ਸਰੀਰਕ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ 10 -10 ਗ੍ਰਾਮ ਅਸ਼ਵਗੰਧਾ ਚੂਰਨ, ਤਿਲ, ਮੁਲੱਠੀ ਅਤੇ ਘਿਓ ਲੈਣਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਚੂਰਨ ਬਣਾ ਲਓ, ਅਤੇ ਇਸ ਨੂੰ ਗਰਮ ਦੁੱਧ ਦੇ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਖਾਓ। ਇਸ ਨਾਲ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ।
ਅਸ਼ਵਗੰਧਾ ਅਤੇ ਮੂਲੱਠੀ ਦਾ ਇਕੱਠਿਆਂ ਸੇਵਨ ਕਰਨ ਨਾਲ ਫਰਟੀਲਿਟੀ ਵਿੱਚ ਸੁਧਾਰ ਆਉਂਦਾ ਹੈ। ਇਸ ਲਈ ਅਸਵਗੰਧਾ ਅਤੇ ਮਲੱਠੀ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਚੂਰਨ ਬਣਾ ਲਓ, ਅਤੇ ਇਸ ਦਾ ਗੁਣਗੁਣੇ ਦੁੱਧ ਦੇ ਨਾਲ ਸੇਵਨ ਕਰੋ। ਇਸ ਨਾਲ ਫ੍ਰਟੀਲਿਟੀ ਵਿੱਚ ਸੁਧਾਰ ਆਉਂਦਾ ਹੈ। ਅਸ਼ਵਗੰਧਾ ਅਤੇ ਮੂਲੱਠੀ ਪਾਚਣ ਵਿੱਚ ਸੁਧਾਰ ਕਰਨ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਇਸ ਲਈ ਤੁਸੀਂ ਗਰਮ ਪਾਣੀ ਦੇ ਨਾਲ ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਚੂਰਣ ਦਾ ਸੇਵਨ ਕਰੋ। ਇਸ ਨਾਲ ਬਹੁਤ ਫਾਇਦਾ ਮਿਲਦਾ ਹੈ। ਅਸ਼ਵਗੰਧਾ ਅਤੇ ਮਲੱਠੀ ਇਮਿਊਨਟੀ ਬੂਸਟ ਕਰਨ ਵਿਚ ਮਦਦ ਕਰਦੇ ਹਨ। ਇਸ ਲਈ ਮੂਲਠੀ ਅਤੇ ਅਸ਼ਵਗੰਧਾ ਦੇ ਚੂਰਨ ਦਾ ਰੋਜ਼ਾਨਾ ਸੇਵਨ ਕਰੋ। ਇਸ ਨਾਲ ਇਮਿਊਨਟੀ ਬੂਸਟ ਹੁੰਦੀ ਹੈ, ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਅਸ਼ਵਗੰਧਾ ਅਤੇ ਮੂਲੱਠੀ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖੋ, ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੈ, ਤਾਂ ਤੁਸੀਂ ਡਾਕਟਰ ਦੀ ਸਲਾਹ ਤੇ ਹੀ ਅਸ਼ਵਗੰਧਾ ਅਤੇ ਮੂਲੱਠੀ ਦਾ ਸੇਵਨ ਕਰੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।