ਹੈਲੋ ਦੋਸਤੋ ਸਾਡਾ ਸਵਾਗਤ ਹੈ ।ਸ਼ਨੀ ਦੇਵਤਾ ਦੀ ਸਾੜੇ ਸਾਤੀ ਤੋਂ ਸਾਰੇ ਹੀ ਪ੍ਰੇਸ਼ਾਨ ਹੁੰਦੇ ਹਨ, ਕਿਉਂਕਿ ਇਹ ਬਹੁਤ ਜ਼ਿਆਦਾ ਕਸ਼ਟਕਾਰੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਉਪਾਏ ਦੱਸਾਂਗੇ ਜਿਸ ਨਾਲ ਤੁਸੀਂ ਸ਼ਨੀ ਦੀ ਸਾੜੇ ਸਾਤੀ ਨੂੰ ਦੂਰ ਕਰ ਸਕਦੇ ਹੋ, ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆ ਸਕਦੇ ਹੋ।
ਦੋਸਤੋ ਸ਼ਨੀ ਇੱਕ ਰਾਸ਼ੀ ਦੇ ਵਿੱਚ ਢਾਈ ਸਾਲ ਦੇ ਲਈ ਰਹਿੰਦੇ ਹਨ। ਜਿਸ ਰਾਸ਼ੀ ਵਿੱਚ ਸ਼ਨੀ ਰਹਿੰਦੇ ਹਨ ਉਸ ਤੋਂ ਪਹਿਲੇ ਵਾਲੀ ਰਾਸ਼ੀ ਅਤੇ ਬਾਅਦ ਵਾਲੀ ਰਾਸ਼ੀ ਦੇ ਵਿੱਚ ਵੀ ਸ਼ਨੀ ਦੀ ਸਾੜੇ ਸਾਤੀ ਢਾਈ-ਢਾਈ ਸਾਲ ਲਈ ਚਲਦੀ ਰਹਿੰਦੀ ਹੈ। ਇਕ ਰਾਸ਼ੀ ਦੇ ਵਿੱਚ ਸ਼ਨੀ ਦਾ ਪ੍ਰਭਾਵ ਸਾਡੇ ਸੱਤ ਸਾਲ ਤੱਕ ਰਹਿੰਦਾ ਹੈ। ਜੇਕਰ ਤੁਹਾਡੀ ਰਾਸ਼ੀ ਦੇ ਵਿਚ ਸ਼ਨੀ ਕਾਰਕ ਹੁੰਦੇ ਹਨ ਤਾਂ ਇਹ ਤੁਹਾਨੂੰ ਸ਼ੁੱਭ ਫਲ ਦਿੰਦੇ ਹਨ।
ਸ਼ਨੀ ਨਿਆਏ ਦਾ ਦੇਵਤਾ ਮੰਨਿਆ ਜਾਂਦਾ ਹੈ। ਉਹ ਸਭ ਦੇ ਨਾਲ ਇੱਕ ਸਮਾਨ ਰੂਪ ਦੇ ਵਿਚ ਨਿਆਇ ਕਰਦੇ ਹਨ। ਜੇਕਰ ਸ਼ਨੀ ਸ਼ੁਰੂ ਦੇ ਸਾੜੇ ਸਾਤੀ ਵਿਚ ਤੁਹਾਨੂੰ ਕਸ਼ਟ ਦੇ ਰਹੇ ਹਨ, ਤਾਂ ਇਹ ਜਾਂਦੇ-ਜਾਂਦੇ ਤੁਹਾਨੂੰ ਸੁਭ ਫਲ ਦੇਂਦੇ ਹਨ। ਇਹ ਤੁਹਾਨੂੰ ਰੰਕ ਤੋਂ ਰਾਜਾ ਵੀ ਬਣਾ ਦਿੰਦੇ ਹਨ। ਜੇਕਰ ਸ਼ਨੀ ਤੁਹਾਡੇ ਤੋਂ ਨਾਰਾਜ਼ ਹੈ ਤਾਂ ਇਹ ਤੁਹਾਨੂੰ ਰਾਜਾਂ ਤੋਂ ਰੰਕ ਵੀ ਬਣਾ ਦਿੰਦਾ ਹੈ।
ਜੇਕਰ ਤੁਸੀਂ ਮਾਸ ਖਾ ਕੇ, ਸ਼ਰਾਬ ਪੀ ਕੇ ਸ਼ਨੀ ਦੇਵਤਾ ਦੀ ਅਰਾਧਨਾ ਕਰਦੇ ਹੋ ਤਾਂ ਉਹ ਤੁਹਾਡੀ ਵਿਅਰਥ ਜਾਂਦੀ ਹੈ। ਜੇਕਰ ਤੁਸੀਂ ਕਿਸੇ ਦੀ ਜ਼ਮੀਨ ਹੜੱਪ ਲੈਂਦੇ ਹੋਏ ਕਿਸੇ ਗਰੀਬ ਨਾਲ ਗਰੀਬ-ਮਾਰ ਕਰਦੇ ਹੋ ਤੁਸੀਂ ਸੋਚਦੇ ਹੋ ਕਿ ਮੈਂ ਕੁਝ ਨਹੀਂ ਕੀਤਾ।ਪਰ ਇਹ ਸ਼ਨੀ ਦੀ ਸਾੜੇ ਸਾਤੀ ਦੇ ਰੂਪ ਵਿੱਚ ਤੁਹਾਨੂੰ ਕਸ਼ਟ ਮਿਲਦਾ ਹੈ।
ਸ਼ਨੀ ਤੁਹਾਨੂੰ ਕਰਮਾਂ ਦੇ ਅਧਾਰ ਤੇ ਤੁਹਾਨੂੰ ਦੁੱਖ ਅਤੇ ਸੁੱਖ ਦਿੰਦੇ ਹਨ। ਤੁਹਾਨੂੰ ਆਪਣੇ ਨੀਵੇਂ ਲੋਕਾਂ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਸ਼ਨੀ ਦੀ ਪੀੜਾ ਰਹਿੰਦੀ ਹੈ ਤਾਂ ਤੁਹਾਨੂੰ ਸ਼ਨੀਵਾਰ ਦੇ ਦਿਨ ਹਨੂਮਾਨ ਜੀ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ। ਹਨੁਮਾਨ ਜੀ ਦੀ ਪੂਜਾ ਕਰਨ ਵਾਲੇ ਸ਼ਨੀ ਦੀ ਪੀੜ ਦੂਰ ਹੋ ਜਾਂਦੀ ਹੈ
ਕਿਉਂਕਿ ਇਕ ਵਾਰੀ ਹਨੁਮਾਨ ਜੀ ਦੀ ਪੂਜਾ ਕਰਦੇ ਹੋਏ ਸ਼ਨੀ ਨੇ ਲਲਕਾਰਿਆ ਸੀ, ਜੇਕਰ ਤੁਹਾਡੇ ਵਿੱਚ ਜ਼ਿਆਦਾ ਬਲ ਹੈ ਤਾਂ ਮੇਰੇ ਨਾਲ ਲੜ ਕੇ ਦਿਖਾਵੋ੍। ਭਗਵਾਨ ਜੀ ਨੇ ਕਿਹਾ ਕਿ ਮੈਂ ਹਾਲੇ ਪੂਜਾ ਵਿਚ ਲੀਨ ਹਾਂ। ਪਰ ਉਨ੍ਹਾਂ ਨੇ ਫਿਰ ਲਲਕਾਰਿਆ ਤਾਂ ਹਨੁਮਾਨ ਜੀ ਨੇ ਆਪਣੀ ਪੂੰਛ ਦੇ ਵਿੱਚ ਸ਼ਨੀ ਦੇਵਤਾ ਨੂੰ ਲਪੇਟ ਕੇ ਜ਼ਮੀਨ ਤੇ ਪਟਕਾ ਪਟਕਾ ਕੇ ਮਾਰਿਆ।
ਫਿਰ ਸ਼ਨੀ ਦੇਵਤਾ ਨੇ ਹਨੂੰਮਾਨ ਜੀ ਤੋਂ ਮੁਆਫੀ ਮੰਗੀ। ਹਨੁਮਾਨ ਜੀ ਨੇ ਤਿਲ ਦਾ ਤੇਲ ਤੇ ਸਰੋਂ ਦਾ ਤੇਲ ਲਗਾ ਕੇ ਉਨ੍ਹਾਂ ਦੇ ਜਖਮ ਭਰੇ। ਉਦੋਂ ਤੋਂ ਸ਼ਨੀ ਦੇਵਤਾ ਹਨੁਮਾਨ ਜੀ ਦੀ ਪੂਜਾ ਨਾਲ ਖੁਸ਼ ਹੋ ਜਾਂਦੇ ਹਨ। ਇਸ ਕਰਕੇ ਸ਼ਨੀਵਾਰ ਦੇ ਦਿਨ ਸ਼ਨੀ ਦੇਵਤਾ ਤੇ ਹਨੁਮਾਨ ਜੀ ਦੋਨਾਂ ਦੀ ਪੂਜਾ ਕਰਨੀ ਚਾਹੀਦੀ ਹੈ।
ਵਿਸ਼ੇਸ਼ ਸੁਭਾਅ ਦੇ ਵਿੱਚ ਤੁਹਾਨੂੰ ਸ਼ਨੀਵਾਰ ਦੇ ਦਿਨ ਇਕ ਤਿਲ ਦੇ ਤੇਲ ਦਾ ਦੀਪਕ ਜਗਾ ਕੇ , ਉਸਦੇ ਵਿੱਚ ਚਾਰ ਬਾਤੀ ਦਾ ਦੀਪਕ ਲਗਾਉਣਾ ਹੈ, ਉਸ ਤੋਂ ਬਾਅਦ ਕਿਸੇ ਵੀ ਪੀਪਲ ਦੇ ਪੇੜ ਦੇ ਨੀਚੇ ਜਾ ਕੇ, ਉਸ ਤੋਂ ਬਾਅਦ ਉਸ ਪੇੜ ਦੇ ਨੀਚੇ ਦੀਪਕ ਜਗਾ ਦੇਣਾ ਹੈ। ਸ਼ਨੀ ਮੰਤਰ ਦਾ ਜਾਪ 108 ਵਾਰੀ ਕਰੋ।
ਆਪਣੇ ਦੋਨਾਂ ਹੱਥਾਂ ਨੂੰ ਪਿੱਛੇ ਲਿਜਾ ਕੇ ਦੰਡ ਵਰਤ ਕਰਨਾ ਚਾਹੀਦਾ ਹੈ। ਸਤ ਪ੍ਰਕਰਮਾ ਕਰਨੀ ਚਾਹੀਦੀ ਹੈ।ਘਰੋ ਜਿਹੜਾ ਪ੍ਰਸ਼ਾਦ ਲੈ ਕੇ ਆਏ ਹੋ ਉੱਥੇ ਕੁੱਤਿਆਂ ਨੂੰ ਖਵਾ ਦਵੋ। ਉਸ ਤੋਂ ਬਾਅਦ ਹਨੁਮਾਨ ਮੰਦਰ ਵਿਚ ਜਾਣਾ ਚਾਹੀਦਾ ਹੈ। ਹਨੁਮਾਨ ਜੀ ਦੇ ਸਾਹਮਣੇ ਵੀ ਤਿਲ ਦੇ ਤੇਲ ਦਾ ਦੀਪਕ ਜਾਣਾ ਚਾਹੀਦਾ ਹੈ। ਉਸੇ ਤਰ੍ਹਾਂ ਪਰਕਰਮਾ ਕਰਨੀ ਚਾਹੀਦੀ ਹੈ।
ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਜਾਂ ਫਿਰ ਕਿਸੇ ਵੀ ਹਨੁਮਾਨ ਮੰਤਰ ਦਾ ਜਾਪ ਕਰ ਸਕਦੇ ਹੋ। ਭੋਗ ਦੇ ਵਿਚ ਇਲਾਇਚੀ ਬੂੰਦੀ ਲੈ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਉਥੇ ਸਾਰੇ ਲੋਕਾਂ ਨੂੰ ਵੰਡ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਪ੍ਰਸ਼ਾਦ ਖੁਦ ਵੀ ਖਾ ਲੈਣਾ ਚਾਹੀਦਾ ਹੈ। ਇਹ ਬਹੁਤ ਹੀ ਅਚੂਕ ਉਪਾਅ ਹੈ ਜਿਸ ਨਾਲ ਤੁਹਾਡੀ ਸ਼ਨੀ ਦੀ ਪੀੜਾ ਸਾੜੇ ਸਾਤੀ ਖਤਮ ਹੋ ਜਾਂਦੀ ਹੈ। ਇਹ ਉਪਾਅ ਤੁਹਾਨੂੰ ਹਰ ਸ਼ਨੀਵਾਰ ਕਰਨਾ ਚਾਹੀਦਾ ਹੈ।