ਜਲਦੀ ਵਿਆਹ ਦੇ ਅਚੂਕ ਉਪਾਅ ਕਰਦੇ ਹੀ ਆਉਣ ਲੱਗਣਗੇ ਰਿਸ਼ਤੇ।

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਵਿਆਹ ਦੇ ਲਈ ਕੁਝ ਵਿਸ਼ੇਸ਼ ਉਪਾਏ ਬਾਰੇ ਦੱਸਾਂਗੇ। ਜੇਕਰ ਤੁਸੀਂ ਮੰਗਲੀਕ ਹੋ ਤੁਹਾਡੀ ਕੁੰਡਲੀ ਦੇ ਵਿਚ ਮੰਗਲ ਦੋਸ਼ ਹੈ ਤੁਹਾਡਾ ਵਿਆਹ ਲੇਟ ਹੁੰਦਾ ਜਾ ਰਿਹਾ ਹੈ। ਇਸੇ ਲਈ ਅਸੀਂ ਉਪਾਏ ਦਸਾਂਗੇ।

ਜਦੋਂ ਵੀ ਮੰਗਲ ਗ੍ਰਹਿ 1 ,4,7,8,12 ਇਨ੍ਹਾਂ ਅੰਕਾਂ ਤੇ ਬੈਠਦਾ ਹੈ ਉਦੋਂ ਸਾਡੀ ਕੁੰਡਲੀ ਵਿਚ ਮੰਗਲ ਦੋਸ਼ ਪੈਦਾ ਹੁੰਦਾ ਹੈ। ਮੰਗਲ ਦੋਸ਼ ਵਿੱਚ ਕੁੰਡਲੀ ਨੂੰ ਮਿਲਾ ਕੇ ਹੀ ਵਿਆਹ ਕਰਨਾ ਚਾਹੀਦਾ ਹੈ। ਕਿਉਂਕਿ ਮੰਗਲ ਦਾ ਦੋਸ਼ ਵਿਆਹ ਤੋਂ ਬਾਅਦ ਵਿਆਹ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ। ਵਿਆਹ ਤੋਂ ਬਾਅਦ ਪਤੀ ਪਤਨੀ ਵਿਚ ਮਾਰਪੀਟ ਦੀ ਨੌਬਤ ਤੱਕ ਆ ਜਾਂਦੀ ਹੈ।

ਇਸ ਕਰਕੇ ਮੰਗਲ ਦੋਸ਼ ਦੇਖਣਾ ਜ਼ਰੂਰੀ ਹੁੰਦਾ ਹੈ। ਇਸ ਕਰਕੇ ਜਿਸ ਦੀ ਕੁੰਡਲੀ ਵਿੱਚ ਮੰਗਲ ਦੋਸ਼ ਹੁੰਦਾ ਹੈ ਉਸ ਦੀ ਕੁੰਡਲੀ ਨੂੰ ਮਿਲਾ ਕੇ ਹੀ ਵਿਆਹ ਕਰਨਾ ਚਾਹੀਦਾ ਹੈ। ਜਿਸ ਵਿਅਕਤੀ ਦੀ ਕੁੰਡਲੀ ਵਿਚ ਮੰਗਲ ਦੋਸ਼ ਹੁੰਦਾ ਹੈ ਉਹ ਦੂਸਰਿਆਂ ਦੇ ਵਿਚ ਦੋਸ਼ ਲਗਾਉਂਦਾ ਰਹਿੰਦਾ ਹੈ। ਜਦੋਂ ਤੱਕ ਉਸ ਨੂੰ ਕੋਈ ਰਿਸ਼ਤਾ ਸਮਾ ਜਾਂਦਾ ਹੈ ਉਦੋਂ ਤੱਕ ਉਸਨੂੰ ਸਾਹਮਣੇ ਵਾਲਾ ਇਨਕਾਰ ਕਰ ਦਿੰਦਾ ਹੈ।

ਜੋਤਿਸ਼ ਸ਼ਾਸਤਰ ਵਿੱਚ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਹਾਡੀ ਉਮਰ 28 ਸਾਲ ਦੀ ਹੋ ਗਈ ਹੈ ਮੰਗਲ ਦੋਸ਼ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਹਾਡੀ ਕੁੰਡਲੀ ਵਿਚ ਮੰਗਲ ਦੋਸ਼ ਹੈ ਚਾਹੇ ਤੁਸੀਂ ਲੜਕਾ ਜਾਂ ਲੜਕੀ ਹੋ ਤੁਸੀਂ ਇਹ ਉਪਾਅ ਕਰ ਸਕਦੇ ਹੋ। ਮੰਗਲਵਾਰ ਬੁੱਧਵਾਰ ਤੋਂ ਤੁਹਾਨੂੰ ਪਾਰਵਤੀ ਮੰਗਲ ਸਰੋਤ ਦਾ ਪਾਠ ਨਿਯਮਤ ਰੂਪ ਵਿੱਚ ਕਰਨਾ ਚਾਹੀਦਾ ਹੈ।

ਇਸ ਨੂੰ ਤੁਸੀਂ ਗੂਗਲ ਤੇ ਸਰਚ ਕਰਕੇ ਡਾਊਨਲੋਡ ਕਰਕੇ ਰੱਖ ਸਕਦੇ ਹੋ। ਇਸ ਨੂੰ ਵਿਸ਼ੇਸ਼ ਰੂਪ ਵਿਚ ਬੁਧਵਾਰ ਨੂੰ ਜ਼ਰੂਰ ਪੜਨਾ ਚਾਹੀਦਾ ਹੈ। 21 ਦਿਨਾਂ ਦੇ ਅੰਦਰ ਤੁਹਾਡਾ ਯੋਗ ਖੁੱਲ ਜਾਂਦਾ ਹੈ। ਸ਼ੁੱਕਰਵਾਰ ਦੇ ਦਿਨ ਮਾਤਾ ਦੁਰਗਾ ਦੇ ਮੰਦਿਰ ਵਿੱਚ ਜਾ ਕੇ ਉਨ੍ਹਾਂ ਨੂੰ ਲਾਲ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਆਪਣੇ ਜਲਦੀ ਵਿਆਹ ਦੀ ਪ੍ਰਾਥਨਾ ਕਰਨੀ ਚਾਹੀਦੀ ਹੈ।

ਪਾਰਵਤੀ ਮੰਗਲ ਸਰੋਤ ਦਾ ਪਾਠ ਕਰਕੇ ਪਾਰਵਤੀ ਜੀ ਦੇ ਸਾਹਮਣੇ ਦੀਪਕ ਜਗਾ ਕੇ ਜਲਦੀ ਵਿਆਹ ਦੀ ਪ੍ਰਾਥਨਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸੂਰਜ ਦੇਵਤਾ ਨੂੰ ਹਲਦੀ ਪਾ ਕੇ ਜਲ ਭੇਂਟ ਕਰਨਾ ਚਾਹੀਦਾ ਹੈ।

ਇਸ ਤੋਂ ਇਲਾਵਾ ਹਰ ਮੰਗਲਵਾਰ ਦੇ ਦਿਨ ਹਨੁਮਾਨ ਮੰਦਰ ਵਿਚ ਜਾ ਕੇ ਹਨੂੰਮਾਨ ਜੀ ਨੂੰ ਲਾਲ ਫੁੱਲ ਅਰਪਿਤ ਕਰਨੇ ਚਾਹੀਦੇ ਹਨ। ਤੁਹਾਡੇ ਵਿਆਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹਨੂਮਾਨ ਜੀ ਅੱਗੇ ਪ੍ਰਾਥਨਾ ਕਰਨੀ ਚਾਹੀਦੀ ਹੈ। ਹਰ ਮੰਗਲਵਾਰ ਦੇ ਦਿਨ ਜਾ ਕੇ ਲਾਲ ਫੁੱਲ ਅਰਪਿਤ ਜ਼ਰੂਰ ਕਰਨੇ ਚਾਹੀਦੇ ਹਨ।

ਇਹ ਚਾਰ ਪੰਜ ਉਪਾਏ ਤੁਹਾਡੇ ਮੰਗਲ ਦੋਸ਼ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੰਦੇ ਹਨ। ਇਕ ਗੱਲ ਹੋਰ ਧਿਆਨ ਰੱਖਣਾ ਹੈ ਜਦੋਂ ਵੀ ਤੁਹਾਡੇ ਲਈ ਕੋਈ ਨਵਾਂ ਰਿਸ਼ਤਾ ਹੁੰਦਾ ਹੈ ਤਾਂ ਉਸ ਦੇ ਉੱਤੇ ਮੰਗਲਵਾਰ ਅਤੇ ਸ਼ਨੀਵਾਰ ਦੇ ਦਿਨ ਉਨ੍ਹਾਂ ਉੱਤੇ ਵਿਚਾਰ ਨਹੀਂ ਕਰਨੀ ਹੈ ਨਾ ਹੀ ਦੇਖਣ ਜਾਣਾ ਹੈ।

ਇਸ ਤੋਂ ਇਲਾਵਾ ਕਿਸੇ ਵੀ ਦਿਨ ਤੁਸੀਂ ਆਪਣੇ ਰਿਸ਼ਤੇ ਦੀ ਗੱਲ ਨੂੰ ਅੱਗੇ ਵਧਾ ਸਕਦੇ‌ ਹੋ। ਇਸ ਤਰਾਂ ਤੁਹਾਡੇ ਵਿਆਹ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।

Leave a Reply

Your email address will not be published. Required fields are marked *