ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਕਿਸੇ ਵੀ ਪਰਿਵਾਰ ਦੀ ਖੁਸ਼ਹਾਲੀ ਉਸ ਘਰ ਦੀ ਇਸਤਰੀ ਉੱਤੇ ਨਿਰਭਰ ਕਰਦੀ ਹੈ। ਹਰ ਇਕ ਘਰ ਵਿਚ ਇਸਤਰੀ ਮਹੱਤਵਪੂਰਨ ਸਥਾਨ ਰੱਖਦੀ ਹੈ। ਇਸਤਰੀ ਤੋਂ ਬਿਨਾਂ ਘਰ ਘਰ ਨਹੀਂ ਰਹਿੰਦਾ। ਇਸਤਰੀਆਂ ਤੋਂ ਹੀ ਘਰ ਵਿਚ ਰੌਣਕ ਅਤੇ ਸ਼ੋਭਾ ਹੁੰਦੀ ਹੈ। ਵਿਆਹ ਦੇ ਵਿੱਚ ਇਸਤਰੀ ਅਤੇ ਪੁਰਸ਼ ਸੱਤ ਜਨਮਾਂ ਦੇ ਧਾਗਿਆਂ ਵਿੱਚ ਬੰਨ੍ਹੇ ਜਾਂਦੇ ਹਨ।
ਵਿਆਹ ਤੋਂ ਪਹਿਲਾਂ ਇਸਤਰੀ ਅਤੇ ਪੁਰਖ ਦੇ ਮਨ ਵਿਚ ਇਕ ਦੂਜੇ ਨੂੰ ਲੈ ਕੇ ਬਹੁਤ ਸਾਰੀ ਕਲਪਨਾਵਾਂ ਹੁੰਦੀਆਂ ਹਨ। ਪਤਨੀ ਜਦੋਂ ਵਿਆਹ ਤੋਂ ਪਹਿਲਾਂ ਆਪਣੇ ਪਤੀ ਦੀ ਕਲਪਨਾ ਕਰਦੀ ਹੈ ਤਾਂ ਪਤਨੀ ਦੇ ਮਨ ਵਿੱਚ ਆਉਂਦਾ ਹੈ ਕਿ ਉਸ ਨੂੰ ਇਹੋ ਜਿਹਾ ਪਤੀ ਮਿਲੇ,ਜੋ ਕਿ ਉਸ ਦਾ ਧਿਆਨ ਰੱਖੇ। ਪਤੀ ਦੇ ਮਨ ਵਿਚ ਆਉਂਦਾ ਹੈ ਉਸ ਨੂੰ ਇਹੋ ਜਿਹੀ ਪਤਨੀ ਮਿਲੇ ਜੋ ਉਸ ਦੇ ਘਰ ਨੂੰ ਸੁੱਖ ਸ਼ਾਂਤੀ ਅਤੇ ਸਮਰੀਧੀ ਨਾਲ ਭਰ ਦੇਵੇ। ਵਿਆਹ ਤੋਂ ਪਹਿਲਾਂ ਕਿਸੇ ਨੂੰ ਕਿਸੇ ਦੇ ਸੁਭਾਅ ਦਾ ਨਹੀਂ ਪਤਾ ਹੁੰਦਾ।
ਸਮੁੰਦਰ ਸਾਸਤਰ ਵਿੱਚ ਮਹਿਲਾਵਾਂ ਦੇ ਕੁਝ ਅੰਗ ਬਾਰੇ ਦੱਸਿਆ ਗਿਆ ਹੈ ਜਿਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਇਸਤਰੀ ਦਾ ਸੁਭਾਅ ਕਿਸ ਤਰ੍ਹਾਂ ਦਾ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਸਮੁਦਿ੍ਦਕ ਸ਼ਾਸਤਰ ਵਿੱਚ ਮਹਿਲਾਵਾਂ ਦੀ ਕਿਹੜੀ ਸਰੀਰਕ ਰਚਨਾ ਬਾਰੇ ਦੱਸਿਆ ਗਿਆ ਹੈ ਜਿਸ ਤੋਂ ਪਤਾ ਲਗਾਇਆ ਜਾ ਸਕਦਾ ਹੈ , ਕਿ ਉਹ ਇਸਤਰੀ ਭਾਗਸ਼ਾਲੀ ਹੈ ਜਾਂ ਨਹੀਂ। ਜਿਨ੍ਹਾਂ ਮਹਿਲਾਵਾਂ ਦੇ ਵਾਲ ਲੰਬੇ ਕਦੇ ਸਿੱਧੇ ਚਮਕਦਾਰ ਹੁੰਦੇ ਹਨ ਇਹੋ ਜਿਹੀ ਮਹਿਲਾਵਾਂ ਭਾਗਸ਼ਾਲੀ ਹੁੰਦੀਆਂ ਹਨ।
ਤੁਸੀਂ ਮਾਤਾ ਲਕਸ਼ਮੀ ਜਾਂ ਹੋਰ ਦੇਵਤਿਆਂ ਦੀ ਮੂਰਤੀਆਂ ਦੇ ਵਿੱਚ ਲੰਬੇ ਵਾਲ ਦੇਖੇ ਹੋਣਗੇ ਲੰਬੇ ਵਾਲ ਸੁੱਖ ਸਮ੍ਰਿਧੀ ਦੇ ਪ੍ਰਤੀਕ ਹੁੰਦੇ ਹਨ ਇਸ ਕਰਕੇ ਜਿਹਨਾਂ ਮਹਿਲਾਵਾਂ ਦੇ ਵਾਲ ਲੰਬੇ ,ਕਾਲੇ,ਘਨੇ ਹੁੰਦੇ ਹਨ ਉਨ੍ਹਾਂ ਨੂੰ ਜਿੰਦਗੀ ਵਿਚ ਸੁੱਖ ਮਿਲਦਾ ਹੈ। ਇਹੋ ਜਿਹੀ ਇਸਤਰੀ ਨਾਲ ਵਿਆਹ ਕਰਨ ਵਾਲੇ ਪੁਰਖ ਜ਼ਿੰਦਗੀ ਵਿਚ ਤਰੱਕੀ ਕਰਦੇ ਹਨ। ਵੱਡੀ ਅਤੇ ਚਮਕਦਾਰ ਅੱਖਾਂ ਵਾਲੀ ਮਹਿਲਾਵਾਂ ਨੂੰ ਗੋਲ ਚਹਿਰੇ ਵਾਲੀ ਮਹਿਲਾਵਾਂ ਨੂੰ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ।
ਇਹੋ ਜਿਹੀ ਮਹਿਲਾਵਾਂ ਆਪਣੇ ਪਤੀ ਦੇ ਪ੍ਰਤੀ ਵਫਾਦਾਰ ਹੁੰਦੀਆਂ ਹਨ। ਇਹ ਮਹਿਲਾਵਾਂ ਦਿਆਲੂ ਸੁਭਾਅ ਦੀਆਂ ਹੁੰਦੀਆਂ ਹਨ। ਇਹ ਜਿਸ ਘਰ ਵਿਚ ਵਿਆਹ ਕੇ ਜਾਂਦੀਆਂ ਹਨ ਉਸ ਘਰ ਵਿਚ ਕਦੇ ਵੀ ਕਲੇਸ਼ ਨਹੀਂ ਹੁੰਦਾ। ਇਨ੍ਹਾਂ ਦੇ ਆਉਣ ਨਾਲ ਪਰਿਵਾਰ ਦਾ ਭਾਗ ਚਮਕ ਜਾਂਦਾ ਹੈ। ਜਿਨ੍ਹਾਂ ਮਹਿਲਾਵਾਂ ਦਾ ਮੱਥਾ ਚੌੜਾ ਹੁੰਦਾ ਹੈ, ਮੱਥੇ ਦੀ ਚਮੜੀ ਚਮਕਦਾਰ ਹੁੰਦੀ ਹੈ, ਇਹੋ ਜਿਹੀ ਮਹਿਲਾਵਾਂ ਉਤਮ ਭਾਗ ਵਾਲੀ ਮੰਨੀਆਂ ਜਾਂਦੀਆਂ ਹਨ।ਇਹ ਆਪਣੇ ਪਰਿਵਾਰ ਦਾ ਕਲਿਆਣ ਕਰਨ ਵਾਲੀਆਂ ਹੁੰਦੀਆਂ ਹਨ।
ਜਿਨ੍ਹਾਂ ਮਹਿਲਾਵਾਂ ਦੇ ਨੱਕ ਤੇ ਤਿਲ ਹੁੰਦਾ ਹੈ, ਇਹੋ ਜਿਹੀ ਮਹਿਲਾਵਾਂ ਭਾਗਸ਼ਾਲੀ ਹੁੰਦੀਆਂ ਹਨ। ਇਹ ਸੁੱਖ ਸਮ੍ਰਿਧੀ ਨਾਲ ਭਰਪੂਰ ਜੀਵਨ ਜਿਊਂਦਿਆਂ ਹਨ। ਇਹ ਦੋਨਾਂ ਪਰਿਵਾਰਾਂ ਵਿੱਚ ਸੁੱਖ ਸਮ੍ਰਿਧੀ ਲੈ ਕੇ ਆਉਂਦੀਆਂ ਹਨ। ਜਿਨ੍ਹਾਂ ਮਹਿਲਾਵਾਂ ਦੇ ਦੰਦ ਚਿੱਟੇ, ਇੱਕ ਸਾਰ ਹੁੰਦੇ ਹਨ ਅਤੇ ਅੱਗੇ ਤੇ ਦੋਨਾਂ ਦੰਦਾਂ ਦੇ ਵਿਚਕਾਰ ਥੋੜ੍ਹਾ ਗੈਪ ਹੁੰਦਾ ਹੈ। ਜੀਭ ਪਤਲੀ ਹੁੰਦੀ ਹੈ। ਬੁੱਲ੍ਹ ਹਲਕੇ ਗੁਲਾਬੀ ਰੰਗ ਦੇ ਹੁੰਦੇ ਹਨ। ਬੁੱਲ੍ਹਾ ਕੋਲ ਤਿਲ ਹੁੰਦਾ ਹੈ। ਇਹੋ ਜਿਹੀ ਮਹਿਲਾਵਾਂ ਭਾਗਸ਼ਾਲੀ ਮੰਨੀਆਂ ਜਾਂਦੀਆਂ ਹਨ।
ਇਹ ਆਪਣੇ ਪਰਿਵਾਰ ਦਾ ਧਿਆਨ ਰੱਖਦੀਆਂ ਹਨ। ਇਨ੍ਹਾਂ ਮਹਿਲਾਵਾਂ ਦੀ ਗਰਦਨ ਲੰਬੀ ਪਤਲੀ ਹੁੰਦੀ ਹੈ ਉਹ ਭਾਗਸ਼ਾਲੀ ਹੁੰਦੀਆਂ ਹਨ। ਇਹੋ ਜਿਹੀ ਮਹਿਲਾਵਾਂ ਨਾਲ ਵਿਆਹ ਕਰਨ ਵਾਲੇ ਪੁਰਖ ਆਪਣੇ ਵਪਾਰ ਅਤੇ ਨੌਕਰੀ ਵਿਚ ਹਮੇਸ਼ਾ ਉਨਤੀ ਕਰਦੇ ਹਨ। ਇਹਨਾਂ ਨੂੰ ਕਿਸੇ ਵੀ ਕੰਮ ਵਿੱਚ ਅਸਫ਼ਲਤਾ ਨਹੀਂ ਮਿਲਦੀ। ਜਿੰਨਾ ਮਹਿਲਾਵਾਂ ਦੇ ਮੋਢੇ ਅੱਗੇ ਵੱਲ ਹੁੰਦੇ ਹਨ, ਬਾਹਾਂ ਲੰਮੀਆਂ ਹੁੰਦੀਆਂ ਹਨ, ਹਥੇਲੀਆਂ ਵਿਚ ਸ਼ੰਖ ਅਤੇ ਚੱਕਰ ਬਣਿਆ ਹੁੰਦਾ ਹੈ, ਉਂਗਲੀਆਂ ਲੰਬੀਆਂ ਅਤੇ ਸੋਹਣੀਆਂ ਹੁੰਦੀਆਂ ਹਨ।
ਇਹੋ ਜਿਹੀ ਭੀ ਮਹਿਲਾਆਵਾਂ ਧਨ ਨੂੰ ਸੋਚ ਸਮਝ ਕੇ ਖਰਚ ਕਰਦੀਆਂ ਹਨ। ਪਤੀ ਦਾ ਹਰ ਪਰਸਥਿਤੀ ਵਿਚ ਸਾਥ ਦੇਣ ਵਾਲੀਆਂ ਹੁੰਦੀਆਂ ਹਨ। ਜਿਨ੍ਹਾਂ ਮਹਿਲਾਵਾਂ ਦੇ ਪੈਰ ਲੰਬੇ ਹੁੰਦੇ ਹਨ, ਪੈਰਾਂ ਦੀਆਂ ਉਂਗਲੀਆਂ ਕੋਲ ਕੋਲ ਹੁੰਦੀਆਂ ਹਨ,ਇਹੋ ਜਿਹੀ ਮਹਿਲਾਵਾਂ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦੀਆਂ ਹਨ। ਮਾਤਾ ਲਕਸ਼ਮੀ ਦੇ ਪੈਰ ਇਹੋ ਜਿਹੇ ਮੰਨੇ ਜਾਂਦੇ ਹਨ। ਜਿਨ੍ਹਾਂ ਮਹਿਲਾਵਾਂ ਦੀ ਧੁੰਨੀ ਗੋਲ ਗਹਿਰੀ ਹੁੰਦੀ ਹੈ ਇਹੋ ਜਿਹੀ ਮਹਿਲਾਵਾਂ ਸੁਭਾਗਵਤੀ ਹੁੰਦੀਆਂ ਹਨ। ਇਹ ਸੀ ਕੁਝ ਭਾਗਸ਼ਾਲੀ ਮਹਿਲਾਵਾਂ ਦੀ ਪਹਿਚਾਣ।