ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਦੋਸਤੋ ਜਿਸ ਤਰ੍ਹਾਂ ਮੋਟਾਪਾ ਸਾਡੇ ਸਰੀਰ ਲਈ ਚੰਗਾ ਨਹੀਂ ਹੁੰਦਾ ਹੈ ,ਉਸੇ ਤਰ੍ਹਾਂ ਦੁਬਲਾ ਪਤਲਾ ਸ਼ਰੀਰ ਵੀ ਸਾਡੇ ਸਰੀਰ ਲਈ ਚੰਗਾ ਨਹੀਂ ਹੁੰਦਾ। ਇਸ ਨਾਲ ਸਰੀਰ ਵਿਚ ਐਨਰਜੀ ਨਹੀਂ ਰਹਿੰਦੀ। ਜੇਕਰ ਅਸੀਂ ਥੋੜੇ ਜਹੇ ਵਿਅਕਤੀਆਂ ਦੇ ਵਿਚ ਖੜੇ ਹੁੰਦੇ ਹਾਂ ਤਾਂ ਚੰਗੇ ਨਹੀਂ ਦਿਖਦੇ। ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹਾ ਦੇਸੀ ਨੁਸਕਾ ਦੱਸਾਂਗੇ ਜੋ ਕਿ ਤੁਹਾਡੇ ਸਰੀਰ ਵਿੱਚੋਂ ਦੁਬਲਾ ਪਤਲਾ ਪਨ ਨੂੰ ਖ਼ਤਮ ਕਰੇਗਾ। ਜੇਕਰ ਕੰਮ ਕਰਦੇ ਹੋਏ ਤੁਹਾਨੂੰ ਥਕਾਵਟ ਅਤੇ ਊਰਜਾ ਦੀ ਕਮੀ ਮਹਿਸੂਸ ਹੁੰਦੀ ਹੈ ਇਹ ਉਸ ਨੂੰ ਵੀ ਠੀਕ ਕਰੇਗਾ ਅਤੇ ਤੁਹਾਡੇ ਸਰੀਰ ਨੂੰ ਸੁੰਦਰ ਅਤੇ ਸੁਡੋਲ ਬਣਾ ਦਵੇਗਾ।
ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਾਨੂੰ ਕਿਸ਼ਮਿਸ਼ ਦੀ ਜ਼ਰੂਰਤ ਹੋਵੇਗੀ। ਕਿਸ਼ਮਿਸ਼ ਅੰਗੂਰਾਂ ਨੂੰ ਸੁਕਾ ਕੇ ਬਣਦੀ ਹੈ।ਅੰਗੂਰਾਂ ਨੂੰ ਸੁਕਾ ਕੇ ਇਹ ਬਣਦੀ ਹੈ। ਇਹ ਬਹੁਤ ਸਸਤੀ ਹੁੰਦੀ ਹੈ।ਦੁਬਲੇ ਪਤਲੇ ਸਰੀਰ ਨੂੰ ਜਿਨ੍ਹਾਂ ਵਿਚ ਐਨਰਜੀ ਉਰਜਾ ਦੀ ਕਮੀ ਹੁੰਦੀ ਹੈ, ਜਿਨ੍ਹਾਂ ਦੇ ਸਰੀਰ ਵਿੱਚ ਹਮੇਸ਼ਾਂ ਥਕਾਵਟ ਰਹਿੰਦੀ ਹੈ ,ਉਹ ਕਿਸ਼ਮਿਸ਼ ਦਾ ਪ੍ਰਯੋਗ ਜ਼ਰੂਰ ਕਰਨ।
ਦੋਸਤੋ ਕਿਸ਼ਮਿਸ਼ ਨੂੰ ਪ੍ਰਯੋਗ ਕਰਨ ਲਈ ਤੁਸੀਂ ਅੱਧੀ ਮੁੱਠੀ ਕ੍ਰਿਸਮਿਸ ਨੂੰ ਕੌਲੀ ਵਿੱਚ ਪਾ ਕੇ ਪਾਣੀ ਵਿਚ ਭਿਗੋ ਕੇ ਸਾਰੀ ਰਾਤ ਲਈ ਛੱਡਣਾ ਹੈ। ਸਵੇਰੇ ਉੱਠ ਕੇ ਤੁਸੀਂ ਦੇਖੋਗੇ ਕਿ ਕਿਸ਼ਮਿਸ਼ ਫੁਲ੍ਹ ਗਈ ਹੈ। ਸਵੇਰੇ ਉੱਠ ਕੇ ਤੁਸੀਂ ਕਿਸ਼ਮਿਸ਼ ਵਿਚੋਂ ਪਾਣੀ ਨੂੰ ਅਲੱਗ ਕੋਲੀ ਵਿੱਚ ਪਾ ਦੇਣਾ ਹੈ। ਜੇਕਰ ਤੁਸੀਂ ਚਾਹੋ ਤਾਂ ਉਸ ਪਾਣੀ ਨੂੰ ਪੀ ਵੀ ਸਕਦੇ ਹੋ।ਇਸ ਦੇ ਪਾਣੀ ਦੇ ਬਹੁਤ ਫ਼ਾਇਦੇ ਹਨ।ਇਹ ਕਲੈਸਟਰੋਲ ਨੂੰ ਠੀਕ ਕਰਦਾ ਹੈ ,ਰਕਤ ਸੰਚਾਰ ਅਛਾ ਕਰਦਾ ਹੈ।ਸਾਡੇ ਦਿਲ ਲਈ ਬਹੁਤ ਚੰਗਾ ਹੁੰਦਾ ਹੈ। ਸਰੀਰ ਵਿਚ ਊਰਜਾ ਪੈਦਾ ਕਰਦਾ ਹੈ। ਜੇਕਰ ਘਰ ਵਿਚ ਕੋਈ ਛੋਟਾ ਬੱਚਾ ਹੈ ਤਾਂ ਉਸਨੂੰ ਇਸਦਾ ਪਾਣੀ ਜ਼ਰੂਰ ਦੇਣਾ ਚਾਹੀਦਾ ਹੈ।
ਦੋਸਤੋ ਵਜਨ ਵਧਾਉਣ ਦੇ ਲਈ ਤੁਸੀਂ ਕੱਚੇ ਦੁੱਧ ਨੂੰ ਗੈਸ ਉੱਤੇ ਰੱਖ ਦੇਣਾ ਹੈ ,ਜਦੋਂ ਦੁੱਧ ਵਿੱਚ ਉਬਾਲ ਆਉਣ ਲੱਗ ਜਾਵੇ ਤਾਂ ਉਸ ਦੇ ਵਿੱਚ ਤੁਸੀ ਕਿਸ਼ਮਿਸ਼ ਮਿਲਾ ਕੇ ਥੋੜ੍ਹੀ ਦੇਰ ਲਈ ਦੁੱਧ ਨੂੰ ਗਰਮ ਕਰਨਾ ਹੈ। ਉਸ ਦੁੱਧ ਵਿੱਚ ਨਾ ਤਾਂ ਚੀਨੀ ਮਿਲਾਣੀ ਹੈ ,ਨਾ ਹੀ ਮਿਸ਼ਰੀ ,ਨਾ ਸ਼ਕਰ। ਉਸ ਤੋਂ ਬਾਅਦ ਇਸ ਨੂੰ ਚਬਾ-ਚਬਾ ਕੇ ਖਾਣਾ ਹੈ ਨਾਲ ਦੁੱਧ ਨੂੰ ਪੀਣਾ ਹੈ। ਕਿਸ਼ਮਿਸ਼ ਵਾਲਾ ਦੁੱਧ ਪੀਣ ਤੋਂ ਅੱਧਾ ਘੰਟਾ ਬਾਅਦ ਤੁਸੀ ਦੋ ਕੇਲੇ ਖਾਣੇ ਹਨ। ਇਸ ਨਾਲ ਤੁਹਾਡੇ ਸਰੀਰ ਵਿੱਚ ਬੁਹਤ ਜਲਦੀ ਮੋਟਾਪਾ ਆਵੇਗਾ।
ਤੁਹਾਡੇ ਸਰੀਰ ਵਿਚ ਐਨਰਜੀ ਆਵੇਗੀ। ਜੇਕਰ ਤੁਹਾਡਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਉਹ ਵੀ ਕਰਨ ਲੱਗ ਜਾਵੇਗਾ। ਤੁਹਾਡਾ ਵਜਨ ਵਧਣ ਲੱਗ ਜਾਵੇਗਾ। ਕਿਉਂ ਕਿ ਕੇਲੇ ਵਿਚ ਕੈਲਸ਼ੀਅਮ, ਪੋਟਾਸ਼ੀਅਮ ਮੈਗਨੀਸ਼ੀਅਮ, ਬਹੁਤ ਸਾਰੇ ਫਾਈਬਰ ਵੀ ਪਾਏ ਜਾਂਦੇ ਹਨ। ਇਹ ਸਾਰੀਆਂ ਚੀਜਾਂ ਵਜ਼ਨ ਵਧਾਉਣ ਲਈ ਬਹੁਤ ਫਾਇਦੇਮੰਦ ਹਨ। ਜੇਕਰ ਤੁਸੀਂ ਕੇਲੇ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਇਸ ਦੀ ਜਗ੍ਹਾ ਤੇ ਕਾਲੇ ਚਨੇ ਰਾਤੀਂ ਪਾਣੀ ਵਿੱਚ ਭਿਗੋਕੇ ਰੱਖ ਸਕਦੇ ਹੋ ਅਤੇ ਕਿਸ਼ਮਿਸ਼ ਵਾਲਾ ਦੁੱਧ ਪੀਣ ਤੋਂ ਬਾਅਦ ਇਸ ਨੂੰ ਲੈ ਸਕਦੇ ਹੋ।
ਕਾਲੇ ਛੋਲੇ ਸਾਡੇ ਸਰੀਰ ਦਾ ਵਜਨ ਵਧਾਉਣ ਦੇ ਨਾਲ ਨਾਲ ਸਰੀਰ ਵਿਚ ਐਨਰਜੀ ਪੈਦਾ ਕਰਦੇ ਹਨ। ਇਸ ਲਈ ਬਹੁਤ ਸਾਰੇ ਲੋਕ ਦੌੜਨ ਵਾਲੇ, ਜਿੰਮ ਲਾਉਣ ਵਾਲੇ , ਕਸਰਤ ਕਰਨ ਵਾਲੇ ਕਾਲੇ ਛੋਲੇ ਦਾ ਸੇਵਨ ਕਰਦੇ ਹਨ। ਦੋਸਤੋਂ ਤੁਸੀਂ ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਅਤੇ ਦੁਪਹਿਰ ਦਾ ਖਾਣਾ ਖਾਣ ਤੋਂ ਪਹਿਲਾਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਪ੍ਰਯੋਗ ਨੂੰ ਲਗਾਤਾਰ ਤੁਸੀਂ ਦੋ ਹਫ਼ਤੇ ਤੱਕ ਕਰ ਸਕਦੇ ਹੋ ਤੁਸੀਂ ਦੇਖੋਗੇ ਕਿ ਤੁਹਾਡੇ ਸਰੀਰ ਦੀ ਥਕਾਵਟ ਦੁਬਲਾ ਪਤਲਾ ਪਨ ਬਿਲਕੁਲ ਠੀਕ ਹੋ ਜਾਵੇਗਾ ਤੇ ਤੁਹਾਡੇ ਸਰੀਰ ਵਿਚ ਬਹੁਤ ਜ਼ਿਆਦਾ ਊਰਜਾ ਵੀ ਆ ਜਾਵੇਗੀ।