ਬਿਨਾਂ ਖਾਧੇ-ਪੀਤੇ ਵੀ ਪੇਟ ਭਾਰਾ ਮਹਿਸੂਸ ਹੁੰਦਾ ਹੈ? ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪੇਟ ਦੇ ਭਾਰੇਪਣ ਤੋਂ ਤੁਰੰਤ ਛੁਟਕਾਰਾ ਪਾਓ।

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਕਈ ਵਾਰ ਬਿਨਾਂ ਕੂਝ ਖਾਣ ਪੀਣ ਦੇ ਪੇਟ ਭਾਰੀ ਜਿਹਾ ਮਹਿਸੂਸ ਹੂੰਦਾ ਹੈ। ਇਸ ਦਾ ਸਭ ਤੋਂ ਪਹਿਲੀ ਵਜਾ ਬਦਹਜ਼ਮੀ ਹੈ। ਬਚਪਨ ਤੋਂ ਲੈਕੇ ਹੀ ਸਾਨੂੰ ਸਿਖਾਇਆ ਜਾਂਦਾ ਹੈ, ਕਿ ਖਾਣਾ ਹਮੇਸ਼ਾ ਚਬਾ ਚਬਾ ਕੇ ਖਾਉ। ਪਰ ਬਹੁਤ ਸਾਰੇ ਲੋਕ ਜਲਦ ਬਾਜ਼ੀ ਵਿਚ ਖਾਣੇ ਨੂੰ ਬਿਨਾਂ ਚਬਾਏ ਨਿਗਲ ਲੈਂਦੇ ਹਨ।

ਜਿਸ ਨਾਲ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਬਦਹਜ਼ਮੀ ਦੀ ਸ਼ਿਕਾਇਤ ਹੋਣ ਤੇ ਕੂਝ ਵੀ ਖਾਣ ਦਾ ਮਨ ਨਹੀਂ ਕਰਦਾ। ਕਿਉਂਕਿ ਬਿਨਾਂ ਕੁੱਝ ਖਾਣ ਪੀਣ ਦੇ ਹੀ ਪੇਟ ਭਾਰੀਆ ਹੋਇਆ ਲਗਣ ਲਗ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਨਾਲ ਪੀੜਤ ਹੋ, ਤਾਂ ਤੁਸੀਂ ਘਰ ਵਿੱਚ ਹੀ ਮੋਜੂਦ ਚੀਜ਼ਾਂ ਦਾ ਸੇਵਨ ਕਰਕੇ ਸਮਸਿਆ ਨੂੰ ਦੂਰ ਕਰ ਸਕਦੇ ਹਾਂ।

ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ। ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਪੇਟ ਵਿੱਚ ਭਾਰੀ ਪਣ ਦੀ ਸਮਸਿਆ ਤੋਂ ਛੁਟਕਾਰਾ ਪਾ ਸਕਦੇ ਹੋ।ਪੇਟ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਅਜਵਾਇਣ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਭਾਰੀਪਣ ਦੀ ਸਮਸਿਆ ਨੂੰ ਦੂਰ ਕਰਨ ਲਈ ਤੁਸੀਂ ਅਜਵਾਇਣ ਅਤੇ ਤ੍ਰਿਫਲਾ ਚੂਰਨ ਦਾ ਸੇਵਨ ਕਰੋ। ਇਸ ਨਾਲ ਤੂਹਾਡੀ ਇਹ ਸਮਸਿਆ ਦੂਰ ਹੋ ਜਾਵੇਗੀ।

ਪੇਟ ਦਾ ਭਾਰੀਪਣ ਦੂਰ ਕਰਨ ਲਈ 10 ਗ੍ਰਾਮ ਅਜਵਾਇਣ, 10 ਗ੍ਰਾਮ ਸੇਂਧਾ ਨਮਕ, ਅਤੇ 10 ਗ੍ਰਾਮ ਤ੍ਰਿਫਲਾ ਚੂਰਨ ਮਿਲਾ ਲਓ। ਇਹਨਾਂ ਤਿੰਨੋਂ ਚੀਜ਼ਾਂ ਦਾ ਚੂਰਨ ਤਿਆਰ ਕਰ ਲਓ। ਇਸ ਚੂਰਨ ਦਾ ਰੋਜ਼ਾਨਾ ਗੂਨਗੂਨੇ ਪਾਣੀ ਦੇ ਨਾਲ ਸੇਵਨ ਕਰਨ ਨਾਲ ਪੇਟ ਦੇ ਭਾਰੀਪਣ ਦੀ ਸਮਸਿਆ ਦੂਰ ਹੋ ਜਾਂਦੀ ਹੈ ਅਤੇ ਕਬਜ਼ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ।

ਜੇਕਰ ਤੁਸੀਂ ਆਪਣੇ ਪੇਟ ਵਿੱਚ ਭਾਰੀਪਣ ਦੀ ਸਮਸਿਆ ਨੂੰ ਦੂਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਵੇਰੇ ਉੱਠ ਕੇ ਜ਼ੀਰੇ ਅਤੇ ਅਜਵਾਇਣ ਦਾ ਪਾਣੀ ਪੀ ਕੇ ਹੋ। ਇਸ ਨਾਲ ਪੂਰਾਣੀ ਤੋਂ ਪੂਰਾਣੀ ਬਦਹਜ਼ਮੀ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ। ਜ਼ੀਰਾ ਅਤੇ ਅਜਵਾਇਣ ਸਾਡੇ ਸਰੀਰ ਵਿੱਚ ਜਾਦੂ ਜੀ ਤਰ੍ਹਾਂ ਕੰਮ ਕਰਦੇ ਹਨ। ਇਸ ਪਾਣੀ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਰੇਟ ਬੂਸਟ ਹੋ ਜਾਂਦਾ ਹੈ। ਅਤੇ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।

ਇਮਲੀ ਦੇ ਵਿਚ ਐਂਟੀ ਆਕਸੀਡੈਂਟ ਗੂਣ ਪਾਏ ਜਾਂਦੇ ਹਨ। ਜੋ ਪੇਟ ਦੀਆਂ ਪ੍ਰੇਸ਼ਾਨੀਆਂ ਨੂੰ ਠੀਕ ਕਰਨ ਲਈ ਬਹੁਤ ਹੀ ਅਸਰਦਾਰ ਹੂੰਦੀ ਹੈ। ਜੇਕਰ ਤੁਹਾਨੂੰ ਆਪਣੇ ਪੇਟ ਵਿੱਚ ਭਾਰੀਪਣ ਮਹਿਸੂਸ ਹੋ ਰਿਹਾ ਹੈ, ਤਾਂ ਤੁਸੀਂ ਗੂੜ ਅਤੇ ਇਮਲੀ ਦੀ ਚਟਨੀ ਬਣਾ ਕੇ ਖਾ ਸਕਦੇ ਹੋ। ਇਸ ਨਾਲ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ। ਅਤੇ ਇਸ ਨਾਲ ਪੇਟ ਭਾਰੀ ਨਹੀਂ ਮਹਿਸੂਸ ਹੋਵੇਗਾ। ਇਸ ਚਟਨੀ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮਸਿਆ ਦੂਰ ਹੋ ਜਾਵੇਗੀ

ਕਬਜ਼ ਦੀ ਸਮਸਿਆ ਨੂੰ ਦੂਰ ਕਰਨ ਲਈ ਤੁਸੀਂ ਖਾਣ ਵਾਲੇ ਸੋਡੇ ਦਾ ਸੇਵਨ ਕਰ ਸਕਦੇ ਹੋ। ਇਸ ਲਈ ਤੁਸੀਂ ਇਕ ਗਲਾਸ ਪਾਣੀ ਵਿਚ ਇਹ ਚਮਚ ਸੋਡਾ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਪੀ ਲਵੋ। ਇਸ ਨਾਲ ਤੁਹਾਨੂੰ ਪੇਟ ਦੀ ਸਮਸਿਆ ਤੋਂ ਛੁਟਕਾਰਾ ਮਿਲੇਗਾ। ਪੇਟ ਨਾਲ ਜੁੜੀਆਂ ਹੋਈਆਂ ਹੋਰ ਸਮਸਿਆਵਾਂ ਨੂੰ ਦੂਰ ਕਰਨ ਲਈ ਸੋਡਾ ਬਹੁਤ ਫਾਇਦੇਮੰਦ ਹੁੰਦਾ ਹੈ।

ਕੂਝ ਲੋਕਾਂ ਨੂੰ ਕਬਜ਼ ਦੇ ਕਾਰਨ ਪੇਟ ਵਿੱਚ ਭਾਰੀਪਣ ਮਹਿਸੂਸ ਹੂੰਦਾ ਹੈ। ਇਸ ਸਮੱਸਿਆ ਵਿੱਚ ਰੋਜ਼ਾਨਾ ਇਕ ਸੇਬ ਦਾ ਸੇਵਨ ਕਰੋ। ਸੇਬ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਸੇਬ ਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੇਬ ਵਿੱਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ। ਜੋ ਪੇਟ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦਾ ਹੈ। ਅਤੇ ਗੈਸ ਅਤੇ ਬਦਹਜ਼ਮੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਪੇਟ ਵਿੱਚ ਭਾਰੀਪਣ ਦੀ ਸਮਸਿਆ ਨੂੰ ਦੂਰ ਕਰਨ ਲਈ ਤੁਸੀਂ ਇਹਨਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰ ਸਕਦੇ ਹੋ। ਪਰ ਜੇਕਰ ਤੁਹਾਡੀ ਸਮੱਸਿਆ ਹੋਰ ਜ਼ਿਆਦਾ ਵਧ ਰਹੀ ਹੈ, ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਵੋ। ਤਾਂਕਿ ਪੇਟ ਨਾਲ ਜੁੜੀਆਂ ਹੋਈਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ।ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *