ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਦਿਨ ਕਿਸੇ ਨੂੰ ਵੀ ਕਰਜ਼ਾ ਭੁੱਲ ਕੇ ਵੀ ਨਹੀਂ ਦੇਣਾ ਚਾਹੀਦਾ ,ਨਹੀਂ ਤਾਂ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਕਰਜੇ ਤੋਂ ਮੁਕਤੀ ਦੇ ਕੁਝ ਉਪਾਅ ਵੀ ਦਸਾਂਗੇ। ਦੋਸਤੋ ਜ਼ਿੰਦਗੀ ਵਿਚ ਹਰ ਇਕ ਵਿਅਕਤੀ ਨੂੰ ਕਦੇ ਨਾ ਕਦੇ ਕਰਜ਼ ਦੀ ਜਰੂਰਤ ਜ਼ਰੂਰ ਪੈਂਦੀ ਹੈ। ਪਰ ਇਕ ਇਹੋ ਜਿਹੀ ਵਸਤੂ ਹੈ ਜਿਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਜਰੂਰਤ ਦੇ ਸਮੇ ਕਿਸੇ ਨੂੰ ਉਧਾਰਾ ਦੇਣਾ ਜਾਂ ਫਿਰ ਜ਼ਰੂਰਤ ਪੈਣ ਤੇ ਕਿਸੇ ਤੋਂ ਉਧਾਰ ਲੈਣਾ ਇਹ ਆਮ ਗੱਲ ਹੈ। ਕੁੱਝ ਇਹੋ ਜਿਹੇ ਗ੍ਹਹਿ ਨਕਸ਼ਤਰ ਹੁੰਦੇ ਹਨ ,ਜਿਸਦੇ ਵਿੱਚ ਪੈਸਾ ਲੈਣਾ ਅਤੇ ਦੇਣਾ ਦੋਨੋਂ ਹੀ ਨੁਕਸਾਨਦਾਇਕ ਹੁੰਦੇ ਹਨ ਸਭ ਤੋਂ ਵੱਡੀ ਸਮੱਸਿਆ ਇਹ ਪੈਦਾ ਹੋ ਜਾਂਦੀ ਹੈ ਕਿ ਕਰਜਾ ਕਿਸ ਤਰ੍ਹਾਂ ਵਾਪਸ ਕੀਤਾ ਜਾਵੇ। ਦੋਸਤੋ ਜਦੋਂ ਕੋਈ ਵਿਅਕਤੀ ਆਪਣਾ ਕੰਮ ਕਰਨ ਦੇ ਲਈ ਕਿਸੇ ਤੋਂ ਪੈਸਾ ਉਧਾਰਾ ਲੈਂਦਾ ਹੈ ਉਸ ਸਮੇਂ ਉਸ ਨੂੰ ਬਹੁਤ ਚੰਗਾ ਲੱਗਦਾ ਹੈ।
ਪਰ ਜਦੋਂ ਗੱਲ ਉਸ ਪੈਸੇ ਨੂੰ ਵਾਪਸ ਕਰਨ ਦੀ ਆਉਂਦੀ ਹੈ ਤਾਂ ਉਸ ਵਿਅਕਤੀ ਦੀ ਪਰੇਸ਼ਾਨੀਆਂ ਪਹਿਲਾਂ ਨਾਲੋਂ ਕਈ ਗੁਣਾ ਜਿਆਦਾ ਹੋ ਜਾਂਦੀਆਂ ਹਨ। ਦੋਸਤੋ ਕੁਝ ਇਹੋ ਜਿਹੇ ਦਿਨ ਹਨ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿਚ ਕਰਜਾ ਚੁਕਾਉਂਦੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਹੁੰਦਾ ਹੈ। ਕਰਜ਼ਾ ਲੈਣ ਦੇਣ ਦੇ ਵਿੱਚ ਵਾਰ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਜੇਕਰ ਕਿਸੇ ਵਿਅਕਤੀ ਨੂੰ ਮਜਬੂਰੀ ਵਿੱਚ ਕਰਜ਼ਾ ਲੈਣਾ ਪਵੇ ਤਾਂ ਵਾਰ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ।
ਦੋਸਤੋ ਕੁਝ ਦਿਨ ਅਤੇ ਸਮਾਂ ਇਹੋ ਜਿਹਾ ਹੁੰਦਾ ਹੈ ਜਦੋਂ ਧੰਨ ਦਾ ਅਦਾਨ-ਪ੍ਰਦਾਨ ਕਰਨਾ ਤਾਂ ਉਹ ਧਨ ਵਾਪਸ ਮਿਲਣ ਦੀ ਸੰਭਾਵਨਾ ਬਿਲਕੁਲ ਖਤਮ ਹੋ ਜਾਂਦੀ ਹੈ। ਦੋਸਤੋ ਮਸ਼ਹੂਰ ਪੰਡਿਤ ਅਰੁਣ ਕੁਮਾਰ ਜੀ ਦੁਆਰਾ ਦਸਿਆ ਗਿਆ ਹੈ ਕਿ ਕਰਜ਼ੇ ਨਾਲ ਸੰਬੰਧਿਤ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕੀ ਕਦੇ ਵੀ ਕਿਸੇ ਨੂੰ ਬੁੱਧਵਾਰ ਨੂੰ ਧਨ ਉਧਾਰਾ ਨਹੀਂ ਦੇਣਾ ਚਾਹੀਦਾ। ਬੁੱਧਵਾਰ ਨੂੰ ਦਿੱਤਾ ਗਿਆ ਧੰਨ ਵਾਪਸ ਨਹੀਂ ਆਉਂਦਾ ।
ਬੁੱਧਵਾਰ ਨੂੰ ਗਣੇਸ਼ ਜੀ ਦੀ ਅਰਾਧਨਾ ਦਾ ਦਿਨ ਹੁੰਦਾ ਹੈ। ਉਹ ਸੁਖ ਲਾਭ ਦੇ ਦੇਵਤਾ ਹਨ। ਇਸ ਕਰਕੇ ਬੁੱਧਵਾਰ ਨੂੰ ਕਿਸੇ ਨੂੰ ਕਰਜ਼ਾ ਨਹੀਂ ਦੇਣਾ ਚਾਹੀਦਾ। ਇਸ ਨਾਲ ਗਣੇਸ਼ ਜੀ ਨਰਾਜ ਹੁੰਦੇ ਹਨ ਜੋਤਿਸ਼ ਸ਼ਾਸਤਰ ਵਿੱਚ ਬੁੱਧਵਾਰ ਨੂੰ ਨਪੁੰਸਕ ਵਾਰ ਮੰਨਿਆ ਗਿਆ ਹੈ। ਇਸ ਦਿਨ ਦਿੱਤਾ ਗਿਆ ਉਧਾਰਾ ਪੈਸਾ ਵਾਪਸ ਨਹੀਂ ਮਿਲਦਾ। ਤੁਹਾਡਾ ਕੋਈ ਜਿੰਨਾ ਮਰਜ਼ੀ ਕਰੀਬੀ ਕਿਉਂ ਨਾ ਹੋਵੇ ਉਸ ਨੂੰ ਅਮਾਵਸਿਆ ਦੇ ਦਿਨ ਉਧਾਰ ਪੈਸਾ ਨਹੀਂ ਦੇਣਾ ਚਾਹੀਦਾ। ਕਿਹਾ ਜਾਂਦਾ ਹੈ ਕਿ ਅਮਾਵਸਿਆ ਦੇ ਦਿਨ ਨਕਾਰਾਤਮਕ ਸ਼ਕਤੀਆਂ ਤੇਜ਼ ਹੁੰਦੀਆਂ ਹਨ, ਉਹਨਾਂ ਦੇ ਨਜ਼ਰ ਤੁਹਾਡੇ ਪੈਸਿਆ ਤੇ ਹੁੰਦੀ ਹੈ ਇਸ ਕਰਕੇ ਇਸ ਦਿਨ ਕਿਸੇ ਨੂੰ ਪੈਸਾ ਉਧਾਰ ਨਹੀਂ ਦੇਣਾ ਚਾਹੀਦਾ।
ਸਮੇਂ ਭਧਰਾ ਲੱਗੀ ਹੁੰਦੀ ਹੈ ਉਸ ਸਮੇਂ ਕੋਈ ਵੀ ਸ਼ੁਭ ਕੰਮ ਕਰਨ ਦੀ ਮਨਾਹੀ ਹੁੰਦੀ ਹੈ। ਭਧਰਾਂ ਨੂੰ ਅਸ਼ੁੱਭ ਸਮਾਂ ਮੰਨਿਆ ਗਿਆ ਹੈ। ਇਸ ਸਮੇਂ ਪੈਸਿਆਂ ਦਾ ਲੈਣ ਦੇਣ ਕਰਨ ਵਿੱਚ ਦਿੱਕਤ ਆਉਂਦੀ ਹੈ। ਐਤਵਾਰ ਦੇ ਦਿਨ ਹੋਵੇ ਤਾਂ ਵੀ ਉਧਾਰਾ ਪੈਸਾ ਦੇਣਾ ਨਹੀਂ ਚਾਹੀਦਾ ਨਾ ਹੀ ਕਿਸੇ ਤੋਂ ਲੈਣਾਂ ਚਾਹੀਦਾ ਹੈ। ਇਸ ਦਿਨ ਦਿੱਤਾ ਹੋਇਆ ਪੈਸਾ ਵਾਪਿਸ ਨਹੀਂ ਮਿਲਦਾ ਅਤੇ ਪੈਸਾ ਲੈਣ ਵਾਲੇ ਤੇ ਕਰਜਾ ਵਧਦਾ ਰਹਿੰਦਾ ਹੈ। ਐਤਵਾਰ ਨੂੰ ਹਫਤੇ ਦੀ ਸ਼ੁਰੂਆਤ ਹੁੰਦੀ ਹੈ। ਇਹ ਦਿਨ ਰਿਣ ਨਾਰਾਇਣ ਸੂਰਜ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਪੈਸਿਆਂ ਦਾ ਲੈਣ-ਦੇਣ ਕਰਨਾ ਅਸ਼ੁੱਭ ਮੰਨਿਆ ਗਿਆ ਹੈ।
ਸ਼ਾਮ ਦੇ ਸਮੇਂ ਜਦੋਂ ਸੂਰਜ ਡੁੱਬ ਰਿਹਾ ਹੁੰਦਾ ਹੈ ਉਸ ਸਮੇਂ ਵੀ ਕਿਸੇ ਨੂੰ ਉਧਾਰਾ ਪੈਸਾ ਨਹੀਂ ਦੇਣਾ ਚਾਹੀਦਾ ਅਤੇ ਨਾ ਹੀ ਕਿਸੇ ਤੋਂ ਲੈਣਾਂ ਚਾਹੀਦਾ ਹੈ। ਇਸ ਨਾਲ ਵੀ ਕਰਜ਼ੇ ਦਾ ਭਾਰ ਵਧਦਾ ਜਾਂਦਾ ਹੈ। ਸਿਰਫ ਪੈਸਾ ਹੀ ਨਹੀਂ ਸ਼ਾਮ ਦੇ ਸਮੇਂ ਕੋਈ ਹੋਰ ਵਸਤੂਆਂ ਜਿਵੇਂ ਦੁੱਧ ਦਹੀਂ ਘਿਓ ਤੇਲ ਜਾਂ ਨਮਕ ਕਿਸੇ ਤੋਂ ਉਧਾਰ ਨਹੀਂ ਲੈਣਾ ਚਾਹੀਦਾ। ਮੰਗਲਵਾਰ ਦੇ ਦਿਨ ਕਰਜ਼ ਲੈਣ ਨਾਲ ਧੰਨ ਦੀ ਹਾਨੀ ਹੁੰਦੀ ਹੈ। ਇਸ ਦਿਨ ਲੀਤਾ ਗਿਆ ਉਧਾਰ ਹਰ ਰੋਜ਼ ਵੱਧਦਾ ਰਹਿੰਦਾ ਹੈ। ਪਰ ਚੁਕਾਇਆ ਗਿਆ ਕਰਜ਼ ਸੁਭਤਾ ਲੈ ਕੇ ਆਉਂਦਾ ਹੈ।
ਇਸ ਵਾਰ ਨੂੰ ਕਰਜ਼ਾ ਲੈਣਾ ਸ਼ਾਸਤਰਾਂ ਦੇ ਵਿੱਚ ਨਿਸ਼ੇਧ ਦੱਸਿਆ ਗਿਆ ਹੈ। ਇਸ ਦਿਨ ਕਰਜ਼ਾ ਲੈਣ ਦੀ ਜਗਾ ਤੇ ਪੁਰਾਣੇ ਕਰਜ਼ ਚੁਕਾ ਦੇਣਾ ਚਾਹੀਦਾ ਹੈ। ਸੋਮਵਾਰ ਦੇ ਦਿਨ ਕਰਜ਼ਾ ਲੈਣਾ ਸ਼ੁਭ ਮੰਨਿਆ ਗਿਆ ਹੈ। ਕਿਸ ਵਾਰ ਦੀ ਦੇਵਤਾ ਮਾਤਾ ਪਾਰਵਤੀ ਨੂੰ ਮੰਨਿਆ ਗਿਆ ਹੈ। ਇਸ ਦਿਨ ਕਿਸੇ ਵੀ ਪ੍ਰਕਾਰ ਦਾ ਕਰਜ਼ ਲੈਣ ਦੇਣ ਵਿੱਚ ਕੋਈ ਹਾਨੀ ਨਹੀਂ ਹੁੰਦੀ। ਵੀਰਵਾਰ ਦੇ ਦਿਨ ਦਾ ਦੇਵਤਾ ਬ੍ਰਹਮਾ ਨੂੰ ਮੰਨਿਆ ਗਿਆ ਹੈ। ਇਹ ਦਿਨ ਵੀ ਸ਼ੁੱਭ ਮੰਨਿਆ ਗਿਆ ਹੈ ਪਰ ਇਸ ਦੀ ਕਿਸੇ ਨੂੰ ਵੀ ਕਰਜ਼ਾ ਉਧਾਰ ਨਹੀਂ ਦੇਣਾ ਚਾਹੀਦਾ। ਪਰ ਇਸ ਦਿਨ ਕਰਜ਼ ਲੈਣ ਨਾਲ ਕਰਜ਼ਾ ਜਲਦੀ ਉਤਰ ਜਾਂਦਾ ਹੈ।
ਸ਼ੁਕਰਵਾਰ ਦੇ ਦੇਵਤਾ ਇੰਦਰ ਦੇਵਤਾ ਨੂੰ ਮੰਨਿਆ ਜਾਂਦਾ ਹੈ। ਇਸ ਦਿਨ ਨੂੰ ਵੀ ਕਰਜ਼ ਲੈਣ ਦੇਣ ਨੂੰ ਵਿਚ ਸ਼ੁਭ ਮੰਨਿਆ ਜਾਂਦਾ ਹੈ। ਦੋਸਤੋ ਹੁਣ ਤੁਹਾਨੂੰ ਕਰਜੇ ਤੋਂ ਮੁਕਤੀ ਦੇ ਕੁਝ ਉਪਾਅ ਦੱਸਦੇ ਹਾਂ ਸ਼ਾਸਤਰਾਂ ਅਤੇ ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਕਰਜਾ ਦੇਣ ਤੇ ਲੈਣ ਸਬੰਧੀ ਕੁਝ ਆਸਾਨ ਜਿਹੇ ਉਪਾਅ ਦੱਸੇ ਗਏ ਹਨ। ਜੇਕਰ ਤੁਸੀਂ ਇਨ੍ਹਾਂ ਉੱਤੇ ਅਮਲ ਕਰਦੇ ਹੋ ਤਾਂ ਤੁਹਾਡਾ ਕਰਜ਼ਾ ਸਮੇਂ ਤੇ ਨਿਪਟ ਸਕਦਾ ਹੈ। ਇਕ ਮੰਤਰ ਦੀ ਹਰ ਰੋਜ਼ ਮਾਲਾ ਜਪਣ ਨਾਲ ਕਰਜੇ ਤੋਂ ਬਹੁਤ ਜਲਦੀ ਮੁਕਤੀ ਮਿਲਦੀ ਹੈ। ਇਹ ਮੰਤਰ ਹੈ ਔਮ ਰਿਣ ਮੁਕਤੇਸ਼ਵਰ ਮਹਾਦੇਵਾਯ ਨਮਹ।, ਦੂਸਰਾ ਮੰਤਰ ਹੈ ਔਮ ਮੰਗਲਮੂਰਤਯ ਨਮਹ। ਤੁਸੀਂ ਇਹਨਾਂ ਮੰਤਰਾਂ ਦਾ ਜਾਪ ਹਰ ਰੋਜ਼ ਨਿਯਮਤ ਰੂਪ ਵਿੱਚ ਜਪ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਜਲਦੀ ਕਰਜੇ ਤੋਂ ਮੁਕਤੀ ਮਿਲ ਜਾਂਦੀ ਹੈ।