ਗਲਤੀ ਨਾਲ ਵੀ ਸ਼ਹਿਦ ਦੇ ਨਾਲ ਨਾ ਖਾਓ ਇਹ 4 ਚੀਜ਼ਾਂ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ।ਸ਼ਹਿਦ ਔਸ਼ਧਿਆ ਗੁਣਾ ਲਈ ਜਾਣਿਆਂ ਜਾਦਾ ਹੈ। ਆਯੂਰਵੈਦ ਵਿਚ ਸ਼ਹਿਦ ਦਾ ਸੇਵਨ ਬਹੂਤ ਫਾਇਦੇਮੰਦ ਮੰਨਿਆ ਜਾਦਾ ਹੈ। ਇਹ ਸਵਾਦ ਹੋਣ ਦੇ ਨਾਲ ਨਾਲ ਸਰੀਰ ਦੀ ਇਮਿਊਨਟੀ ਵਧਾਊਣ ਦੇ ਨਾਲ ਨਾਲ, ਸੋਜ ਘੱਟ ਕਰਨ ਅਤੇ ਚਮੜੀ ਨਾਲ ਜੂੜੀਆ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਾਣਿਆਂ ਜਾਦਾ ਹੈ। ਖੰਘ, ਜੂਕਾਮ ਬੂਖਾਰ ਅਤੇ ਵਾਇਰਲ ਸੰਕਰਮਨ ਵਰਗੀਆ ਬੀਮਾਰੀਆ ਲਈ ਸ਼ਹਿਦ

ਇਕ ਕਾਰਗਾਰ ਊਪਾਅ ਹੈ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਵਜਨ ਘੱਟ ਕਰਨ ਵਿਚ ਮਦਦ ਮਿਲਦੀ ਹੈ ਅਤੇ ਕਈ ਰੋਗਾ ਦੀ ਸੰਭਾਵਨਾ ਘੱਟ ਹੋ ਜਾਦੀ ਹੈ। ਸ਼ਹਿਦ ਦੇ ਸਿਹਤ ਲਈ ਫਾਇਦੇ ਲੈਣ ਲਈ ਇਸ ਦਾ ਸਹੀ ਤਰੀਕੇ ਨਾਲ ਸੇਵਨ ਕਰਨਾ ਬਹੂਤ ਜ਼ਰੂਰੀ ਹੈ। ਜੇਕਰ ਗਲਤ ਤਰੀਕੇ ਨਾਲ ਸ਼ਹਿਦ ਦਾ ਸੇਵਨ ਕਰਦੇ ਹਾਂ, ਤਾ ਇਸ ਨਾਲ ਫਾਇਦੇ ਦੀ ਜਗ੍ਹਾ ਨੂਕਸਾਨ ਹੋ ਸਕਦਾ ਹੈ। ਤੁਸੀ ਲੋਕਾ ਨੂੰ ਸ਼ਹਿਦ ਦਾ ਸੇਵਨ ਅਲਗ ਅਲਗ ਚੀਜ਼ਾਂ ਨਾਲ ਕਰਦੇ ਦੇਖਿਆਂ ਹੋਵੇਗਾ।

ਪਰ ਸ਼ਹਿਦ ਦੇ ਨਾਲ ਹਰ ਚੀਜ਼ ਦਾ ਸੇਵਨ ਨਹੀ ਕੀਤਾ ਜਾ ਸਕਦਾ। ਕੂਝ ਚੀਜ਼ਾਂ ਦੇ ਨਾਲ ਸ਼ਹਿਦ ਮਿਲਾ ਕੇ ਖਾਣ ਨਾਲ ਸਿਹਤ ਨੂੰ ਨੂਕਸਾਨ ਪਹੁੰਚ ਸਕਦਾ ਹੈ।ਸ਼ਹਿਦ ਦਾ ਸੇਵਨ ਕੂਝ ਖਾਣ ਵਾਲਿਆ ਚੀਜਾ ਵਿਚ ਮਿਲਾ ਕੇ ਨਹੀ ਕਰਨਾ ਚਾਹੀਦਾ ਨਹੀ ਤਾ ਇਹ ਸਾਡੇ ਸਰੀਰ ਵਿਚ ਜ਼ਹਿਰ ਦੀ ਤਰ੍ਹਾ ਕੰਮ ਕਰਦਾ ਹੈ। ਅੱਜ ਅਸੀ ਤੂਹਾਨੂੰ ਅਜਿਹੀਆ ਚੀਜਾ ਬਾਰੇ ਦੱਸਾਂਗੇ, ਜਿਨ੍ਹਾਂ ਦਾ ਸੇਵਨ ਸ਼ਹਿਦ ਨਾਲ ਨਹੀ ਕਰਨਾ ਚਾਹੀਦਾ।

ਆਯੁਰਵੈਦ ਦੇ ਅਨੂਸਾਰ ਘਿਊ ਵਿਚ ਠੰਡੇ ਗੁਣ ਪਾਏ ਜਾਦੇ ਹਨ ਅਤੇ ਸ਼ਹਿਦ ਵਿਚ ਗਰਮ ਗੁਣ ਪਾਏ ਜਾਦੇ ਹਨ। ਇਹਨਾ ਦੋਨਾ ਚੀਜਾ ਦਾ ਕੋਮਬਿਨੇਸ਼ਨ ਵਿਰੁੱਧ ਅਹਾਰ ਮੰਨਿਆ ਜਾਦਾ ਹੈ ਅਤੇ ਇਸ ਨੂੰ ਆਦਰਸ਼ ਭੋਜਨ ਨਹੀ ਮੰਨਿਆ ਜਾਦਾ। ਘਿਊ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਪਾਚਨ ਨਾਲ ਜੂੜੀਆ ਸਮੱਸਿਆਵਾਂ ਤੋ ਲੈ ਕੇ ਸੋਜ ਤੱਕ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਜਦੋ ਮੂਲੀ, ਖੀਰਾ ਅਤੇ ਸ਼ਹਿਦ ਦਾ ਇਕੱਠੀਆਂ ਸੇਵਨ ਕੀਤਾ ਜਾਦਾ ਹੈ।

ਜਾ ਸਲਾਦ ਵਿਚ ਪਾ ਕੇ ਇਸ ਦਾ ਸੇਵਨ ਕੀਤਾ ਜਾਦਾ ਹੈ, ਤਾ ਇਸ ਨਾਲ ਸਰੀਰ ਵਿਚ ਵਿਸ਼ੈਲੇ ਯੋਗਿਕ ਬਣਦੇ ਹਨ। ਜੋ ਸਾਡੇ ਪੇਟ ਨੂੰ ਨੂਕਸਾਨ ਪਹੁੰਚਾ ਸਕਦੇ ਹਨ ਅਤੇ ਸੋਜ ਨੂੰ ਵੀ ਟ੍ਰਿਗਰ ਕਰ ਸਕਦੇ ਹਨ। ਇਸ ਲਈ ਸਲਾਦ ਵਿਚ ਸ਼ਹਿਦ ਦਾ ਸੇਵਨ ਕਰਨ ਤੋ ਬਚਣਾ ਚਾਹੀਦਾ ਹੈ। ਬਹੂਤ ਸਾਰੇ ਲੋਕ ਦੂਧ ਅਤੇ ਪਾਣੀ ਵਿਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰਦੇ ਹਨ। ਅਤੇ ਕੂਝ ਲੋਕ ਚਾਹ ਵਿਚ ਸ਼ਹਿਦ ਮਿਲਾ ਕੇ ਪੀਂਦੇ ਹਨ। ਪਰ ਅਜਿਹਾ ਨਹੀ ਕਰਨਾ ਚਾਹੀਦਾ।

ਜਦੋ ਗਰਮ ਦੂਧ ਅਤੇ ਪਾਣੀ ਵਿਚ ਸ਼ਹਿਦ ਨੂੰ ਮਿਲਾਇਆ ਜਾਦਾ ਹੈ ਜਾ ਫਿਰ ਪਕਾਇਆ ਜਾਦਾ ਹੈ। ਇਸ ਨਾਲ ਸ਼ਹਿਦ ਦੀ ਗੁਣਵੱਤਾ ਖਰਾਬ ਹੋ ਜਾਦੀ ਹੈ। ਪੱਕਿਆਂ ਹੋਇਆ ਸ਼ਹਿਦ ਸਿਹਤ ਦੇ ਲਈ ਬਹੂਤ ਨੂਕਸਾਨ ਦਾਇਕ ਹੂੰਦਾ ਹੈ। ਸ਼ਹਿਦ ਨੂੰ ਗਰਮ ਕਰਨ ਨਾਲ ਹਾਈਡ੍ਰੋਕਸੀ ਮਿਥਾਇਲ ਫੂਫੂਰਲ ਡਿਹਾਇਡ ਐਚ ਐਮ ਐਫ ਵਿਚ ਬਡੋਤਰੀ ਹੋ ਸਕਦੀ ਹੈ। ਜਿਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਵਿਸ਼ੈਲੇ ਤਤੱ ਪੈਦਾ ਹੋ ਸਕਦੇ ਹਨ।

ਤੂਸੀ ਅਕਸਰ ਲੋਕਾ ਨੂੰ ਨੋਨਵੇਜ ਚੀਜਾ ਨੂੰ ਗਾਰਨਿਸ਼ ਕਰਨ ਲਈ ਸ਼ਹਿਦ ਪਾਊਦੇ ਦੇਖਿਆਂ ਹੋਵੇਗਾ ਅਤੇ ਕਈ ਲੋਕ ਗ੍ਰੇਵੀ ਵਿਚ ਸ਼ਹਿਦ ਦਾ ਇਸਤੇਮਾਲ ਕਰਦੇ ਹਨ। ਪਰ ਅਜਿਹਾ ਕਰਨਾ ਬਹੂਤ ਗਲਤ ਹੈ।ਆਯੂਵੈਦ ਦੇ ਅਨੂਸਾਰ ਮੀਟ ਅਤੇ ਸ਼ਹਿਦ ਦਾ ਕੋਮਬਿਨੇਸ਼ਨ ਬਹੂਤ ਜਿਆਦਾ ਹਾਨੀਕਾਰਕ ਹੈ। ਇਹ ਸਿਹਤ ਨਾਲ ਜੂੜੀਆ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਸ਼ਹਿਦ ਨੂੰ ਗਰਮ ਚੀਜਾ ਨਾਲ ਮਿਲਾ ਕੇ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ, ਲੂਜ ਮੋਸ਼ਣ ਅਤੇ ਦਸਤ ਵਰਗੀਆ ਸਮੱਸਿਆਵਾਂ ਹੋ ਸਕਦੀਆ ਹਨ।

ਅਜਿਹਾ ਇਸ ਲਈ ਹੂੰਦਾ ਹੈ, ਕਿ ਸ਼ਹਿਦ ਨੈਚੂਰਲ ਤਰੀਕੇ ਨਾਲ ਗਰਮ ਹੂੰਦਾ ਹੈ। ਇਸ ਲਈ ਜਦੋ ਸ਼ਹਿਦ ਨੂੰ ਗਰਮ ਚੀਜਾ ਨਾਲ ਮਿਲਾਇਆ ਜਾਦਾ ਹੈ, ਤਾ ਇਹ ਸਿਹਤ ਲਈ ਨੂਕਸਾਨਦਾਇਕ ਸਾਬਤ ਹੋ ਸਕਦਾ ਹੈ। ਇਹ ਸਾਡੇ ਪਾਚਨ ਨੂੰ ਨੂਕਸਾਨ ਪਹੁੰਚਾ ਸਕਦਾ ਹੈ।ਆਯੁਰਵੈਦ ਦੇ ਅਨੁਸਾਰ ਸਲਾਦ, ਪਨੀਰ ਬਟਰ ਦੇ ਨਾਲ ਸ਼ਹਿਦ ਅਤੇ ਬ੍ਰੇਡ, ਨਿੰਬੂ ਸ਼ਹਿਦ ਦਾ ਪਾਣੀ ਅਤੇ ਸ਼ਹਿਦ ਨੂੰ ਬ੍ਰੇਕਾਂ ਊਤਪਾਦਾ ਦੇ ਵਿਰੁੱਧ ਮੰਨਿਆ ਜਾਦਾ ਹੈ। ਇਸ ਲਈ ਇਹਨਾ ਚੀਜਾ ਦੇ ਨਾਲ ਸ਼ਹਿਦ ਦਾ ਸੇਵਨ ਕਰਨ ਤੋ ਬਚਣਾ ਚਾਹੀਦਾ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

Leave a Reply

Your email address will not be published. Required fields are marked *