ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਨੀ ਪਲਾਂਟ ਚੁਰਾ ਕੇ ਆਪਣੇ ਘਰ ਵਿੱਚ ਲਗਾਉਣ ਨਾਲ ਘਰ ਵਿੱਚ ਧਨ ਆਉਂਦਾ ਹੈ। ਕੀ ਮਨੀ ਪਲਾਂਟ ਚੁਰਾ ਕੇ ਘਰ ਵਿੱਚ ਲਗਾਉਣ ਨਾਲ ਵਿਅਕਤੀ ਕਰੋੜਪਤੀ ਹੋ ਜਾਂਦਾ ਹੈ? ਦੋਸਤੋ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਮਨੀ ਪਲਾਂਟ ਦਾ ਪੌਦਾ ਜਿੰਨਾ ਜਿਆਦਾ ਗਰੋਥ ਕਰਦਾ ਹੈ ਉਨ੍ਹੀ ਜ਼ਿਆਦਾ ਸਾਡੇ ਘਰ ਵਿੱਚ ਧਨ ਦੀ ਵਰਖਾ ਹੁੰਦੀ ਹੈ। ਤੁਸੀਂ ਚਾਹੇ ਜ਼ਿੰਦਗੀ ਵਿਚ ਜਿੰਨੇ ਮਰਜ਼ੀ ਪਰੇਸ਼ਾਨ ਕਿਉਂ ਨਾ ਹੋਵੇ ਘਰ ਵਿੱਚ ਲੱਗਿਆ ਹੋਇਆ ਮਨੀ ਪਲਾਂਟ ਦਾ ਹਰਾ-ਭਰਾ ਪੌਦਾ ਤੁਹਾਨੂੰ ਖੁਸ਼ਹਾਲ ਬਣਾ ਦਿੰਦਾ ਹੈ।
ਦੋਸਤੋ ਵਾਸਤੂ ਦੇ ਵਿੱਚ ਇਸਦੇ ਕੁਝ ਨੀਯਮ ਵੀ ਦੱਸੇ ਗਏ ਹਨ ।ਜੇ ਕਰ ਤੁਹਾਡੇ ਘਰ ਵਿੱਚ ਮਨੀ ਪਲਾਂਟ ਲੱਗਿਆ ਹੋਇਆ ਹੈ ਤਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕੀ ਤੁਹਾਡੇ ਘਰ ਵਿੱਚ ਲੱਗਿਆ ਹੋਇਆ ਮਨੀ ਪਲਾਂਟ ਦਾ ਪੌਦਾ ਵਾਸਤੂ ਸ਼ਾਸਤਰ ਦੇ ਅਨੁਸਾਰ ਇਹੋ ਜਿਹਾ ਹੈ ਜੋ ਕਿ ਤੁਹਾਨੂੰ ਪੂਰੀ ਤਰੀਕੇ ਨਾਲ ਲਾਭ ਦਿੰਦਾ ਹੈ। ਇਸੇ ਕਰਕੇ ਇਸਨੂੰ ਮਨੀ ਪਲਾਂਟ ਦਾ ਨਾਮ ਦਿੱਤਾ ਗਿਆ ਹੈ ਅਸੀਂ ਇਸ ਮਨੀ ਪਲਾਂਟ ਦੇ ਪੌਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਜਿਸ ਨਾਲ ਤੁਹਾਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਬਹੁਤ ਲਾਭ ਮਿਲੇਗਾ।
ਇਸਦੇ ਨਾਲ ਹੀ ਤੁਹਾਡੇ ਘਰ ਵਿੱਚ ਮਾਤਾ ਲੱਛਮੀ ਜੀ ਦੀ ਕਿਰਪਾ ਬਰਸੇਗੀ। ਦੋਸਤੋ ਮਨੀ ਪਲਾਂਟ ਦਾ ਪੌਦਾ।ਜਿਦਾਂ ਕੀ ਤੁਹਾਨੂੰ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਪੌਦਾ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਂਦਾ ਹੈ। ਇੱਥੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਨੂੰ ਕਦੀ ਵੀ ਖਰੀਦ ਕੇ ਆਪਣੇ ਘਰ ਵਿੱਚ ਨਹੀਂ ਲਗਾਉਣਾ ਚਾਹੀਦਾ। ਇਸ ਨੂੰ ਕਿਸੇ ਦੇ ਘਰ ਤੋਂ ਚੁਰਾ ਕੇ ਆਪਣੇ ਘਰ ਵਿਚ ਲਗਾਉਣਾ ਚਾਹੀਦਾ ਹੈ। ਇਸ ਨੂੰ ਉਸ ਦੇ ਘਰ ਵਿੱਚੋਂ ਚੁਰਾਕੇ ਲਗਾਉਣਾ ਚਾਹੀਦਾ ਹੈ ਜਿਸਦੇ ਘਰ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਮਜ਼ਬੂਤ ਹੋਵੇ।
ਦੋਸਤੋ ਇਹ ਅਜ਼ਮਾਈ ਹੋਈ ਗੱਲ ਹੈ। ਜਿਸ ਵਿਅਕਤੀ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇ ਉਸ ਵਿਅਕਤੀ ਦੇ ਘਰ ਤੋਂ ਮਨੀ ਪਲਾਂਟ ਕੇ ਆਪਣੇ ਘਰ ਵਿੱਚ ਲਗਾਉਣ ਦੇ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਮਨੀ ਪਲਾਂਟ ਜੁੜੇ ਹੋਏ ਤੁਹਾਨੂੰ ਕੋਈ ਦੇਖੇ ਨਾ ਹੀ ਕੋਈ ਰੋਕੇ ਟੋਕੇ। ਮਨੀ ਪਲਾਂਟ ਤੁਸੀਂ ਰਾਤ ਨੂੰ ਵੀ ਲਿਆ ਸਕਦੇ ਹੋ ਅਤੇ ਸਵੇਰ ਦੇ ਸਮੇਂ ਵੀ ਲਿਆ ਸਕਦੇ ਹੋ।
ਜਦੋਂ ਤੁਸੀਂ ਮਨੀ ਪਲਾਂਟ ਨੂੰ ਚੁਰਾ ਕੇ ਲੈ ਆਉਂਦੇ ਹੋ ਤਾਂ ਇਸ ਨੂੰ ਆਪਣੇ ਘਰ ਵਿੱਚ ਲਿਆ ਕੇ ਸਾਫ ਮਿੱਟੀ ਵਿੱਚ ਲਗਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਕਿਸਮਤ ਚਮਕ ਜਾਂਦੀ ਹੈ ।ਮਾਤਾ ਲਕਸ਼ਮੀ ਦੀ ਕਿਰਪਾ ਵਰਸਦੀ ਹੈ। ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਦੌੜੀ-ਦੌੜੀ ਚਲੀ ਆਉਂਦੀ ਹੈ। ਮਾਤਾ ਲਕਸ਼ਮੀ ਦੀ ਕਿਰਪਾ ਨਾਲ ਘਰ ਵਿੱਚ ਧਨ ਦੀ ਵਰਖਾ ਹੁੰਦੀ ਹੈ। ਮਾਤਾ ਲਕਸ਼ਮੀ ਜੀ ਦਾ ਮਨੀਪਲਾਂਟ ਵਿਚ ਵਾਸ ਹੁੰਦਾ ਹੈ ਇਹ ਕਿਹਾ ਜਾਂਦਾ ਹੈ ਜਿਸ ਘਰ ਵਿੱਚ ਮਨੀ ਪਲਾਂਟ ਹੁੰਦਾ ਹੈ, ਉਸ ਘਰ ਵਿੱਚ ਮਾਤਾ ਲਕਸ਼ਮੀ ਨਿਵਾਸ ਕਰਦੀ ਹੈ।
ਤੁਹਾਨੂੰ ਵੀ ਕਿਸੇ ਦੇ ਘਰ ਤੋਂ ਮਨੀ ਪਲਾਂਟ ਨੂੰ ਚੁਰਾ ਕੇ ਆਪਣੇ ਘਰ ਵਿੱਚ ਲਿਆ ਕੇ ਕਿਸੇ ਸਾਫ ਬੋਤਲ ਦੇ ਵਿਚ ਪਾਣੀ ਭਰ ਕੇ ਇਸ ਨੂੰ ਲਗਾ ਦੇਣਾ ਚਾਹੀਦਾ ਹੈ। ਕੁਝ ਹੀ ਦੇਰ ਬਾਅਦ ਇਸ ਦੇ ਚੰਗੇ ਨਤੀਜੇ ਤੁਹਾਨੂੰ ਦੇਖਣ ਨੂੰ ਮਿਲਦੇ ਹਨ। ਪਰ ਜੇਕਰ ਮਨੀ ਪਲਾਂਟ ਚੁਰਾਉਂਦੇ ਹੋਏ ਕਿਸੇ ਦੀ ਨਜ਼ਰ ਪੈ ਜਾਵੇ ਤਾਂ ਇਸ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਇਸਦੇ ਨਾਲ ਹੀ ਜਦੋਂ ਤੁਸੀਂ ਕਿਸੇ ਦੇ ਘਰ ਤੋਂ ਮਨੀ ਪਲਾਂਟ ਚੁਰਾ ਕੇ ਆਪਣੇ ਘਰ ਵਿਚ ਲੈ ਕੇ ਆਉਂਦੇ ਹੋ ਤਾਂ ਆਪਣੇ ਮਨ ਦੇ ਵਿੱਚ ਮਾਤਾ ਲਕਸ਼ਮੀ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ।
ਤੁਸੀਂ ਜਦੋਂ ਤੁਸੀਂ ਮਨੀ ਪਲਾਂਟ ਚੁਰਾ ਕੇ ਆਪਣੇ ਘਰ ਵਿੱਚ ਲੈ ਕੇ ਆਉਂਦੇ ਹੋਏ ਅਤੇ ਆਪਣੇ ਮਨ ਵਿੱਚ ਮਾਤਾ ਲਕਸ਼ਮੀ ਦਾ ਸਿਮਰਨ ਕਰਦੇ ਹੋ ਤਾਂ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਦੌੜੀ ਚੱਲੀ ਆਉਂਦੀ ਹੈ। ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਘਰ ਵਿੱਚ ਵਸਦੀ ਹੈ ਗਰੀਬੀ ਤੁਹਾਡੇ ਘਰ ਦਾ ਰਸਤਾ ਛੱਡ ਦਿੰਦੀ ਹੈ। ਮਨੀ ਪਲਾਂਟ ਨੂੰ ਘਰ ਦੇ ਵਿਚੋਂ ਵਿਚ ਲਗਾਉਣਾ ਚਾਹੀਦਾ ਹੈ। ਮਨੀ ਪਲਾਂਟ ਦਾ ਪੌਦਾ ਕਿਸਮਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਮਨੀ ਪਲਾਂਟ ਦਾ ਪੌਦਾ ਹਮੇਸ਼ਾ ਦੱਖਣ ਪੂਰਬ ਦਿਸ਼ਾ ਵਿੱਚ ਹੀ ਲੱਗਾਣਾ ਚਾਹੀਦਾ ਹੈ।
ਇਸ ਦਾ ਕਾਰਨ ਇਹ ਹੈ ਕਿ ਇਸ ਦਿਸ਼ਾ ਦੇ ਮਾਲਕ ਸ੍ਰੀ ਗਣੇਸ਼ ਜੀ ਹਨ ਜੋ ਕਿ ਸਾਰੇ ਵਿਘਨ ਨੂੰ ਹਰ ਲੈਂਦੇ ਹਨ। ਇਹ ਦਿਸ਼ਾ ਸਭ ਤੋਂ ਸ਼ੁਭ ਮੰਨੀ ਜਾਂਦੀ ਹੈ। ਇਸ ਦਿਸ਼ਾ ਵਿੱਚ ਮਨੀਪਲਾਂਟ ਰੱਖਣ ਨਾਲ ਕਦੇ ਵੀ ਧਨ ਦੀ ਕਮੀ ਨਹੀਂ ਆਉਂਦੀ। ਕਿਹਾ ਜਾਂਦਾ ਹੈ ਕਿ ਮਨੀ ਪਲਾਂਟ ਵਿੱਚ ਵੀ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ ਜੇਕਰ ਤੁਸੀਂ ਸੱਚੇ ਦਿਲ ਨਾਲ ਮਾਤਾ ਲਕਸ਼ਮੀ ਨੂੰ ਆਪਣੇ ਘਰ ਵਿੱਚ ਬੁਲਾਣਾ ਚਾਹੁੰਦੇ ਹੋ, ਆਪਣੇ ਘਰ ਵਿੱਚ ਮਨੀ ਪਲਾਂਟ ਨੂੰ ਸਥਾਪਿਤ ਕਰਦੇ ਹੋਏ ਮਾਤਾ ਲਕਸ਼ਮੀ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ।