ਆਪਣੇ ਪਰਸ ਵਿੱਚ ਰੱਖ ਲਵੋ ਇਹਨਾਂ ਵਿਚੋਂ ਕੋਈ ਇੱਕ ਚੀਜ, ਵਰ੍ਹੇਗੀ ਮਾਂ ਲਕਸ਼ਮੀ ਦੀ ਕ੍ਰਿਪਾ, ਕਦੇ ਖਾਲੀ ਨਹੀਂ ਰਹੇਗੀ ਜੇਬ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਪਰਸ ਦੇ ਵਿੱਚ ਇਹੋ ਜਿਹੀ ਕਿਹੜੀ ਚੀਜ਼ ਰੱਖ ਸਕਦੇ ਹੋ ਜਿਸ ਦੇ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਉਤੇ ਬਣੀ ਰਹੇਗੀ ਅਤੇ ਤੁਹਾਡਾ ਪਰਸ ਕਦੇ ਵੀ ਪੈਸਿਆਂ ਤੋਂ ਖਾਲੀ ਨਹੀਂ ਰਹੇਗਾ।

ਦੋਸਤੋ ਵਰਤਮਾਨ ਸਮੇਂ ਵਿੱਚ ਹਰ ਇਕ ਵਿਅਕਤੀ ਦੇ ਜੀਵਨ ਵਿਚ ਪੈਸਿਆਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਵੈਸੇ ਤਾਂ ਕਿਹਾ ਜਾਂਦਾ ਹੈ ਕਿ ਪੈਸੇ ਨਾਲ ਕੋਈ ਵੀ ਖ਼ੁਸ਼ੀ ਨਹੀਂ ਖਰੀਦੀ ਜਾ ਸਕਦੀ ਪਰ ਸੱਚ ਤਾਂ ਇਹ ਹੈ ਕਿ ਪੈਸੇ ਤੋਂ ਬਿਨਾਂ ਵੀ ਕੁਝ ਨਹੀਂ ਖਰੀਦਿਆ ਜਾ ਸਕਦਾ। ਜੇਕਰ ਅੱਜ ਤੁਹਾਡੇ ਕੋਲ ਪੈਸਾ ਹੈ ਤਾਂ ਸਮਝ ਲਓ ਤੁਹਾਡੇ ਕੋਲ ਸਭ ਕੁੱਝ ਹੈ।

ਪੈਸੇ ਨਾਲ ਹੀ ਸਾਰੇ ਸੁਖ ਸੁਵਿਧਾਵਾਂ ਅਤੇ ਅਰਾਮ ਦੀਆਂ ਚੀਜ਼ਾਂ ਵੀ ਖਰੀਦੀਆਂ ਜਾ ਸਕਦੀਆਂ ਹਨ। ਪੈਸੇ ਨਾਲ ਹੀ ਤੁਸੀਂ ਆਪਣੇ ਪਰਿਵਾਰ ਨੂੰ ਵੀ ਖੁਸ਼ੀਆਂ ਦੇ ਸਕਦੇ ਹੋ ।ਇਸ ਲਈ ਅੱਜ ਅਸੀਂ ਤੁਹਾਨੂੰ ਇਹੋ ਜਹੀਆਂ ਸੱਤ ਚੀਜ਼ਾਂ ਦੇ ਬਾਰੇ ਦੱਸਾਂਗੇ ,ਜਿਨ੍ਹਾਂ ਵਿਚੋਂ ਇਕ ਵੀ ਚੀਜ਼ ਜੇਕਰ ਤੁਸੀਂ ਆਪਣੇਂ ਪਰਸ ਵਿੱਚ ਰੱਖਦੇ ਹੋ ਤਾਂ ਮਾਤਾ ਲਕਸ਼ਮੀ ਦੀ ਕਿਰਪਾ ਹਮੇਸ਼ਾ ਤੁਹਾਡੇ ਉਤੇ ਬਣੀ ਰਹੇਗੀ। ਤੁਸੀਂ ਸਭ ਤੋਂ ਪਹਿਲੀ ਚੀਜ਼ ਹੈ ਮਾਤਾ ਲਕਸ਼ਮੀ ਦੀ ਫੋਟੋ।

ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਮਾਤਾ ਲਕਸ਼ਮੀ ਦੀ ਬੈਠੇ ਹੋਏ ਮੁਦਰਾ ਵਿੱਚ ਫੋਟੋ ਜ਼ਰੂਰ ਰੱਖਣੀ ਚਾਹੀਦੀ ਹੈ। ਜੇਕਰ ਤੁਸੀਂ ਆਪਣੇ ਪਰਸ ਵਿੱਚ ਫੋਟੋ ਰੱਖਦੇ ਹੋ ਤਾਂ ਤੁਹਾਨੂੰ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਰਹੇਗੀ। ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਪਿੱਪਲ ਦੇ ਪੱਤੇ ਨੂੰ ਆਮੰਤਰਿਤ ਕਰਕੇ ਉਸ ਨੂੰ ਕਿਸੇ ਸ਼ੁੱਭ ਦਿਨ ਵਿਚ ਆਪਣੇ ਪਰਸ ਵਿੱਚ ਰੱਖ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੋਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕੰਗਾਲੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਦੋਸਤੋ ਕਿਹਾ ਜਾਂਦਾ ਹੈ ਲਾਲ ਰੰਗ ਦੇ ਕਾਗਜ਼ ਨੂੰ ਲਾਲ ਰੇਸ਼ਮੀ ਰੰਗ ਦੇ ਧਾਗੇ ਨਾਲ ਬੰਨ ਕੇ ਆਪਣੇ ਪਰਸ ਵਿੱਚ ਰੱਖਣਾ ਚਾਹੀਦਾ ਹੈ। ਇਸ ਕਾਗਜ਼ ਉਤੇ ਆਪਣੇ ਮਨ ਦੀ ਇੱਛਾ ਲਿਖ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮਨ ਦੀ ਸਾਰੀ ਇਛਾਵਾਂ ਪੂਰੀਆਂ ਹੁੰਦੀਆਂ ਹਨ। ਦੋਸਤੀ ਹਿੰਦੂ ਧਰਮ ਵਿੱਚ ਚਾਵਲਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਪਰਸ ਦੇ ਵਿਚ ਚੁਟਕੀ ਭਰ ਚਾਵਲ ਦੇ ਦਾਣੇ ਰੱਖਦੇ ਹੋ ਤਾਂ ਤੁਹਾਡੇ ਬਿਨਾ ਵਜਾਹ ਤੋਂ ਖਰਚ ਹੋਣ ਵਾਲੇ ਪੈਸੇ ਖਰਚ ਨਹੀਂ ਹੁੰਦੇ।

ਦੋਸਤੋ ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਜੇਕਰ ਤੁਹਾਨੂੰ ਆਪਣੇ ਵੱਡੇ ਬਜ਼ੁਰਗਾਂ ਤੋ ਕੋਈ ਪੈਸੇ ਮਿਲਦੇ ਹਨ ਉਨ੍ਹਾਂ ਪੈਸਿਆਂ ਉਤੇ ਹਲਦੀ ਅਤੇ ਕੁਮਕੁਮ ਦਾ ਤਿਲਕ ਲਗਾ ਕੇ ਉਨ੍ਹਾਂ ਪੈਸਿਆਂ ਨੂੰ ਹਮੇਸ਼ਾਂ ਆਪਣੇ ਪਰਸ ਵਿਚ ਰੱਖਣਾ ਚਾਹੀਦਾ ਹੈ। ਵੱਡੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਤੁਹਾਡਾ ਪਰਸ ਕਦੀ ਵੀ ਖਾਲੀ ਨਹੀਂ ਰਹੇਗਾ। ਦੋਸਤੋ ਤੁਹਾਨੂੰ ਆਪਣੇ ਪਰਸ ਵਿੱਚ ਪੈਸਿਆਂ ਦੇ ਨਾਲ ਨਾਲ ਗੁੰਮਤੀ ਚੱਕਰ ਵੀ ਰੱਖਣਾ ਚਾਹੀਦਾ ਹੈ।

ਤੁਸੀਂ ਆਪਣੇਂ ਪਰਸ ਵਿੱਚ ਮਾਤਾ ਲਕਸ਼ਮੀ ਨਾਲ ਸੰਬੰਧਿਤ ਗੁੰਮਤੀ ਚੱਕਰ, ਕਮਲ ਗੰਗੇ ,ਚਾਂਦੀ ਦਾ ਸਿੱਕਾ ਇਹਨਾਂ ਵਿਚੋਂ ਕੋਈ ਵੀ ਚੀਜ਼ ਥੋੜ੍ਹੀ ਦੇਰ ਲਈ ਮਾਤਾ ਲਕਸ਼ਮੀ ਦੇ ਪੈਰਾਂ ਵਿੱਚ ਰੱਖਣ ਤੋਂ ਬਾਅਦ ਆਪਣੇ ਪਰਸ ਵਿੱਚ ਰੱਖ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਦੇ ਵੀ ਜਿੰਦਗੀ ਵਿੱਚ ਪੈਸਿਆਂ ਦੀ ਕਮੀ ਨਹੀਂ ਆਉਂਦੀ।

Leave a Reply

Your email address will not be published. Required fields are marked *