ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਘਰ ਵਿਚ ਹਰ ਇੱਕ ਚੀਜ਼ ਆਪਣੀ ਜਗ੍ਹਾ ਤੇ ਸਹੀ ਤਰੀਕੇ ਨਾਲ ਰੱਖੀ ਜਾਵੇ ਤਾਂ ਉਹ ਸਾਡੇ ਲਈ ਫਾਇਦੇਮੰਦ ਹੁੰਦੀ ਹੈ। ਘਰ ਵਿਚ ਰੱਖੀਆਂ ਹੋਈਆਂ ਵਸਤੂਆਂ ਦੇ ਵਿੱਚ ਕੁਝ ਵਸਤੂਆਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਨਾਲ ਕੁਝ ਵੀ ਗਲਤੀ ਕਰਨਾ ਸਾਡੇ ਦੀ ਬਹੁਤ ਸਾਰੀ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਸਕਦਾ ਹੈ। ਇਨ੍ਹਾਂ ਵਿੱਚੋਂ ਇਕ ਮਹੱਤਵਪੂਰਣ ਚੀਜ਼ ਘਰ ਦਾ ਮੰਦਰ ਹੁੰਦਾ ਹੈ।
ਲਗਭਗ ਸਾਰੇ ਹਿੰਦੂਆਂ ਘਰਾਂ ਦੇ ਵਿੱਚ ਮੰਦਰ ਸਥਾਪਿਤ ਹੁੰਦਾ ਹੈ। ਅਧਿਆਤਮਿਕ ਦ੍ਰਿਸ਼ਟੀ ਕੋਣ ਤੋਂ ਵੀ ਘਰ ਵਿੱਚ ਮੰਦਰ ਦਾ ਹੋਣਾ ਜ਼ਰੂਰੀ ਹੁੰਦਾ ਹੈ। ਘਰ ਦੇ ਮੰਦਰ ਵਿਚ ਨਿਯਮਿਤ ਰੂਪ ਵਿੱਚ ਪੂਜਾ ਪਾਠ ਕਰਨ ਦੇ ਨਾਲ ਘਰ ਵਿੱਚ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ।ਇਸ ਨਾਲ ਘਰ ਵਿੱਚੋਂ ਨਕਾਰਾਤਮਕ ਊਰਜਾ ਦੂਰ ਰਹਿੰਦੀ ਹੈ ।ਮਾਨਸਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਜੇਕਰ ਅਸੀਂ ਘਰ ਦੇ ਮੰਦਰ ਦਾ ਰੱਖ ਰਖਾਵ ਸਹੀ ਤਰੀਕੇ ਨਾਲ ਨਹੀਂ ਕਰਦੇ ਜਾਂ ਫਿਰ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਾਂ, ਜਾਂ ਫਿਰ ਕਿਸੇ ਕਿਸਮ ਦੀ ਲਾਪਰਵਾਹੀ ਵਰਤਦੇ ਹਾਂ ਤਾਂ ਇਸ ਦੇ ਚੰਗੇ ਪ੍ਰਣਾਮ ਦੇਖਣ ਨੂੰ ਨਹੀਂ ਮਿਲਦੇ।
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਆਪਣੇ ਘਰ ਦੇ ਮੰਦਰ ਨੂੰ ਕਿਸ ਤਰ੍ਹਾਂ ਅਤੇ ਕਿਸ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਦੋਸਤੋ ਘਰ ਦੇ ਮੰਦਰ ਵਿਚ ਵਾਸਤੂ ਸ਼ਾਸਤਰ ਦੇ ਕੁਝ ਨਿਯਮਾਂ ਦਾ ਪਾਲਣ ਕਰਨਾ ਜਰੂਰੀ ਹੁੰਦਾ ਹੈ। ਇਸ ਨਾਲ ਵੀ ਤੁਹਾਨੂੰ ਦੱਸਾਂਗੀ ਜੇਕਰ ਘਰ ਦੇ ਮੰਦਰ ਵਿੱਚ ਕਿਸੇ ਦੇਵੀ ਦੇਵਤੇ ਦੀ ਮੂਰਤੀ ਖੰਡਿਤ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਤਾਂ ਕੀ ਕਰਨਾ ਚਾਹੀਦਾ ਹੈ। ਘਰ ਦੀ ਇਸ਼ਾਨ ਕੌਣ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ।ਇਸ ਕੌਣ ਵਿੱਚ ਦੇਵੀ ਦੇਵਤਿਆਂ ਦਾ ਵਾਸਾ ਮੰਨਿਆ ਜਾਂਦਾ ਹੈ। ਇਸ ਕੌਣ ਦੇ ਵਿਚ ਸਕਾਰਾਤਮਕ ਊਰਜਾ ਰਹਿੰਦੀ ਹੈ। ਇਸ ਦਿਸ਼ਾ ਨੂੰ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ।
ਇਸ ਘਰ ਦੇ ਘਰ ਦਾ ਮੰਦਰ ਘਰ ਦਾ ਇਸ਼ਾਨ ਕੌਣ ਵਿਚ ਹੋਣਾ ਚਾਹੀਦਾ ਹੈ। ਘਰ ਦੇ ਦੱਖਣ ਦਿਸ਼ਾ ਵਿਚ ਮੰਦਰ ਨਹੀਂ ਰੱਖਣਾ ਚਾਹੀਦਾ। ਘਰ ਦੇ ਦੱਖਣ ਦਿਸ਼ਾ ਦੀ ਦੀਵਾਰ ਤੇ ਦੇਵੀ ਦੇਵਤਿਆਂ ਦੇ ਚਿੱਤਰ ਵੀ ਨਹੀਂ ਲੱਗਾਣੇ ਚਾਹੀਦੇ। ਇਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ ।ਇਹ ਦਿਸ਼ਾ ਥੋੜ੍ਹੀ ਨਕਾਰਾਤਮਕ ਪ੍ਰਭਾਵ ਵਾਲੀ ਮੰਨੀ ਜਾਂਦੀ ਹੈ। ਇਸ ਕਰਕੇ ਧਾਰਮਿਕ ਕੰਮਾਂ ਲਈ ਇਸ ਦਿਸ਼ਾ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਘਰ ਵਿੱਚ ਹੋਰ ਦੇਵੀ-ਦੇਵਤਿਆਂ ਦੀ ਮੂਰਤੀਆਂ ਦੇ ਨਾਲ-ਨਾਲ ਆਪਣੇ ਹੋਰ ਕੁਲ ਦੇਵੀ ਦੇਵਤਿਆਂ ਦੀ ਤਸਵੀਰ ਵੀ ਜ਼ਰੂਰ ਹੋਣੀ ਚਾਹੀਦੀ ਹੈ। ਇਹਨਾਂ ਦੀ ਵੀ ਹਰ ਰੋਜ਼ ਪੂਜਾ ਉਪਾਸਨਾ ਕਰਨੀ ਚਾਹੀਦੀ ਹੈ।
ਘਰ ਦੇ ਮੰਦਰ ਵਿਚ ਘੱਟ ਤੋਂ ਘੱਟ ਦੇਵੀ-ਦੇਵਤਿਆਂ ਦੀ ਮੂਰਤੀਆਂ ਰੱਖਣੀਆਂ ਚਾਹੀਦੀਆਂ ਹਨ। ਇੱਕ ਹੀ ਦੇਵੀ-ਦੇਵਤੇ ਦੀ ਇਕ ਤੋਂ ਵੱਧ ਮੂਰਤੀ ਨਹੀਂ ਰੱਖਣੀ ਚਾਹੀਦੀ। ਘਰ ਦੇ ਮੰਦਿਰ ਵਿਚ ਸਵੇਰੇ-ਸ਼ਾਮ ਦੋ ਸਮੇਂ ਪੂਜਾ ਅਰਾਧਨਾ ਜ਼ਰੂਰ ਕਰਨੀ ਚਾਹੀਦੀ ਹੈ। ਨਿਯਮਤ ਰੂਪ ਵਿੱਚ ਧੂਪ ਦੀਪ ਕਰਨਾ ਚਾਹੀਦਾ ਹੈ। ਦੋਸਤੋ ਇਹ ਸੀ ਮੰਦਰ ਨਾਲ ਸੰਬੰਧਿਤ ਕੁਝ ਨਿਯਮ ਹਨ ਜਿਨ੍ਹਾਂ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਜੇਕਰ ਘਰ ਦੇ ਮੰਦਰ ਵਿੱਚ ਕਿਸੇ ਦੇਵੀ ਦੇਵਤੇ ਦੀ ਮੂਰਤੀ ਟੁੱਟ ਜਾਂਦੀ ਹੈ ਖੰਡਿਤ ਹੋ ਜਾਂਦੀ ਹੈ ਤਾ ਕੀ ਕਰਨਾ ਚਾਹੀਦਾ ਹੈ।
ਜੇਕਰ ਘਰ ਦੇ ਮੰਦਰ ਵਿੱਚ ਕੋਈ ਐਸੀ ਮੂਰਤੀ ਖੰਡਿਤ ਹੋ ਜਾਂਦੀ ਹੈ, ਜਿਸ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਹੋਵੇ, ਜਾਂ ਫਿਰ ਕੋਈ ਇਹੋ ਜਿਹੀ ਮੂਰਤੀ ਜਿਸਦੀ ਅਸੀਂ ਹਰ ਰੋਜ਼ ਪੂਜਾ ਕਰਦੇ ਹਾਂ ਇਹੋ ਜਿਹੀ ਮੂਰਤੀ ਨੂੰ ਖੰਡਿਤ ਹੋਣ ਤੇ ਉਸ ਨੂੰ ਹੱਥ ਜੋੜ ਕੇ ਨਮਸਕਾਰ ਕਰਨਾ ਚਾਹੀਦਾ ਹੈ, ਉਸ ਮੂਰਤੀ ਨੂੰ ਪੂਰੇ ਅਦਬ ਸਤਿਕਾਰ ਨਾਲ ਕਿਸੇ ਵਹਿੰਦੀ ਨਦੀ ਦਾ ਤਲਾਬ ਵਿੱਚ ਵਿਸਰਜਿਤ ਕਰ ਦੇਣਾ ਚਾਹੀਦਾ ਹੈ। ਖੰਡਿਤ ਕੀਤੀ ਹੋਈ ਮੂਰਤੀ ਦੀ ਪੂਜਾ ਨਹੀਂ ਕਰਨੀ ਚਾਹੀਦੀ ਇਸ ਜਗ੍ਹਾ ਤੋਂ ਦੁਸਰੀ ਮੂਰਤੀ ਲੈ ਆਉਣੀ ਚਾਹੀਦੀ ਹੈ। ਜੇਕਰ ਖੰਡਿਤ ਮੂਰਤੀ ਨੂੰ ਨਦੀ ਦਾ ਤਲਾਬ ਵਿੱਚ ਵਿਸਰਜਿਤ ਕਰਨਾ ਸੰਭਵ ਨਹੀਂ ਹੈ ਤਾਂ ਉਸਨੂੰ ਕਿਸੇ ਪੀਪਲ ਦੇ ਪੇੜ ਦੇ ਨੀਚੇ ਰੱਖ ਦੇਣਾ ਚਾਹੀਦਾ ਹੈ।
ਜੇਕਰ ਤੁਹਾਡੇ ਘਰ ਵਿੱਚ ਕਿਸੇ ਦੇਵੀ ਦੇਵਤੇ ਦੀ ਫੋਟੋ ਹੁੰਦੀ ਹੈ ਤਾਂ ਉਸ ਨੂੰ ਪਾੜ ਕੇ ਸੁੱਟਣਾ ਨਹੀਂ ਚਾਹੀਦਾ। ਉਸ ਨੂੰ ਹਮੇਸ਼ਾ ਸਾੜ ਦੇਣਾ ਚਾਹੀਦਾ ਹੈ। ਉਸ ਨੂੰ ਸਾੜਨ ਤੋਂ ਬਾਅਦ ਜਿਹੜੀ ਰਾਖ ਬਣੇਗੀ ਉਸ ਨੂੰ ਕਿਸੇ ਵਹਿੰਦੀ ਨਦੀ ਵਿੱਚ ਸੁੱਟ ਦੇਣਾ ਚਾਹੀਦਾ ਹੈ। ਜਾਂ ਫਿਰ ਪੀਪਲ ਦੇ ਪੇੜ ਦੇ ਵਿਚ ਰੱਖ ਦੇਣਾ ਚਾਹੀਦਾ ਹੈ। ਜੇਕਰ ਘਰ ਦੇ ਮੰਦਰ ਦੀ ਮੂਰਤੀ ਆਪਣਾ ਖੰਡਿਤ ਹੋ ਜਾਂਦੀ ਹੈ ਤਾਂ ਆਪਣੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਰੱਖਣੀ ਚਾਹੀਦੀ। ਮੂਰਤੀ ਦਾ ਖੰਡਿਤ ਹੋਣਾ ਕਿਸੇ ਗੱਲ ਵੱਲ ਇਸ਼ਾਰਾ ਨਹੀਂ ਕਰਦਾ। ਇਸ ਦਾ ਮਤਲਬ ਹੁੰਦਾ ਹੈ ਸਾਡੇ ਪਰਵਾਰ ਵਿੱਚ ਆਉਣ ਵਾਲਾ ਕੋਈ ਭਾਰੀ ਦੁੱਖ ਜਾਂ ਸੰਕਟ ਉਸ ਮੂਰਤੀ ਨੂੰ ਆਪਣੇ ਉੱਤੇ ਲੈ ਲਿਆ ਹੈ।
ਇਸ ਦਾ ਮਤਲਬ ਇਹ ਤੁਹਾਡੇ ਘਰ ਉੱਤੇ ਆਉਣ ਵਾਲਾ ਉਹ ਸੰਕਟ ਟੱਲ ਗਿਆ ਹੈ। ਮੂਰਤੀ ਦਾ ਖੰਡਿਤ ਹੋਣਾ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਉਹ ਦੇਵਤੇ ਦੀ ਮੂਰਤੀ ਤੁਹਾਨੂੰ ਭਵਿੱਖ ਵਿੱਚ ਆਉਣ ਵਾਲੇ ਭਵਿੱਖ ਵਿੱਚ ਕਿਸੇ ਸੰਕਟ ਬਾਰੇ ਤੁਹਾਨੂੰ ਅਗਾਹ ਕਰ ਰਹੇ ਹੁੰਦੇ ਹਨ। ਇਸ ਕਰਕੇ ਤੁਹਾਨੂੰ ਸੁਚੇਤ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ। ਕਈ ਵਾਰ ਸਾਨੂੰ ਕੋਈ ਵੀ ਗਿਫਟ ਦੇ ਰੂਪ ਵਿੱਚ ਮੂਰਤੀ ਮਿਲ ਜਾਂਦੀ ਹੈ ।ਅਸੀਂ ਉਸ ਨੂੰ ਸਜਾਵਟ ਦੇ ਲਈ ਰੱਖ ਦਿੰਦੇ ਹਾਂ। ਉਨ੍ਹਾਂ ਮੂਰਤੀਆਂ ਨੂੰ ਵੀ ਖੰਡਿਤ ਹੋਣ ਤੇ ਉਨ੍ਹਾਂ ਦਾ ਵਿਧੀਪੂਰਵਕ ਵਿਸਰਜਨ ਕਰਨਾ ਚਾਹੀਦਾ ਹੈ।
ਜਿਨ੍ਹਾਂ ਲੋਕਾਂ ਦੇ ਘਰ ਦੇ ਮੰਦਰ ਵਿੱਚ ਬਹੁਤ ਪੁਰਾਣੀ ਮੂਰਤੀਆਂ ਸਥਾਪਿਤ ਹਨ, ਇਹੋ ਜਿਹੀ ਮੂਰਤੀਆਂ ਸਾਨੂੰ ਵਿਸ਼ੇਸ਼ ਰੂਪ ਵਿੱਚ ਕੁਝ ਸੰਕੇਤ ਦਿੰਦੀਆਂ ਹਨ। ਜੇਕਰ ਇਹੋ ਜਿਹੀ ਮੂਰਤੀ ਘਰ ਦੇ ਮੰਦਰ ਵਿੱਚੋਂ ਨੀਚੇ ਗਿਰ ਜਾਂਦੀ ਹੈ ਤਾਂ ਕਿਸੇ ਅਸ਼ੁਭ ਘਟਨਾ ਦਾ ਸੰਕੇਤ ਦਿੰਦੀ ਹੈ। ਜੇਕਰ ਮੂਰਤੀ ਗਿਰ ਜਾਂਦੀ ਹੈ ਅਤੇ ਟੁੱਟਦੀ ਨਹੀਂ ਹੈ ਤਾਂ ਉਸ ਦਾ ਵੀਸਰਜਨ ਨਹੀਂ ਕਰਨਾ ਚਾਹੀਦਾ। ਉਸ ਮੂਰਤੀ ਨੂੰ ਜਲ ਨਾਲ ਸਾਫ ਕਰ ਕੇ ਵਿਧੀ ਵਿਧਾਨ ਨਾਲ ਪੂਜਾ ਕਰਕੇ ਮੰਦਿਰ ਵਿਚ ਦੁਬਾਰਾ ਸਥਾਪਿਤ ਕਰ ਦੇਣਾ ਚਾਹੀਦਾ ਹੈ। ਦੋਸਤੋ ਇਸ ਤਰ੍ਹਾਂ ਤੁਹਾਡੇ ਘਰ ਦੇ ਮੰਦਰਾਂ ਵਿੱਚ ਮੂਰਤੀਆਂ ਨਾਲ ਜੁੜੇ ਇਹ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ।