ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਇਲਾਇਚੀ ਅਤੇ ਸੌਂਫ ਇਨ੍ਹਾਂ ਦੋਨਾਂ ਨੂੰ ਹੀ ਤੁਸੀਂ ਕਈ ਲੋਕਾਂ ਨੂੰ ਮੂੰਹ ਦੀ ਦੁਰਗੰਧ ਨੂੰ ਦੂਰ ਕਰਨ ਦੇ ਲਈ ਖਾਂਦੇ ਦੇਖਿਆ ਹੋਵੇਗਾ। ਪਰ ਇਹ ਦੋਵੇਂ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਇਹ ਦੋਵੇਂ ਹੀ ਸਾਡੇ ਸ਼ਰੀਰ ਨੂੰ ਤੰਦਰੁਸਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸੌਂਫ ਦੇ ਅੰਦਰ ਪੋਟਾਸ਼ੀਅਮ, ਆਇਰਨ, ਕੈਲਸ਼ੀਅਮ ਅਤੇ ਹੋਰ ਕਈ ਤੱਤ ਪਾਏ ਜਾਂਦੇ ਹਨ।ਅਤੇ ਇਲਾਇਚੀ ਵਿੱਚ ਕੈਲਸ਼ੀਅਮ, ਮੈਗਨੀਸ਼ਮ, ਪੋਟਾਸ਼ੀਅਮ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਨ੍ਹਾਂ ਦੋਨਾਂ ਨੂੰ ਹੀ ਪਾਣੀ ਵਿਚ ਉਬਾਲ ਕੇ ਪੀਣ ਨਾਲ ਸਾਡੀ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ।
ਅੱਜ ਅਸੀਂ ਤੁਹਾਨੂੰ ਸੌਫ਼ ਅਤੇ ਇਲਾਇਚੀ ਦਾ ਪਾਣੀ ਜਾਂ ਕਾਵਾ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਫਾਇਦੇ ਬਾਰੇ ਦੱਸਾਂਗੇ।ਸੌਂਫ ਅਤੇ ਇਲਾਇਚੀ ਦਾ ਪਾਣੀ ਸਿਹਤ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ, ਅਤੇ ਇਲਾਇਚੀ ਦਾ ਪਾਣੀ ਪੀਣ ਨਾਲ ਸਾਡੀ ਸਿਹਤ ਨੂੰ ਹੋਰ ਵੀ ਕਈ ਫਾਇਦੇ ਮਿਲਦੇ ਹਨ। ਸੌਂਫ ਅਤੇ ਇਲਾਇਚੀ ਦੇ ਨੂੰ ਪਾਣੀ ਵਿਚ ਉਬਾਲ ਕੇ ਪੀਣ ਨਾਲ ਪੇਟ ਸਬੰਧੀ ਰੋਗਾਂ ਵਿੱਚ ਫਾਇਦਾ ਮਿਲਦਾ ਹੈ।
ਜਿਨਾਂ ਲੋਕਾਂ ਨੂੰ ਕਬਜ, ਗੈਸ, ਭੁੱਖ ਨਾ ਲੱਗਣਾ ਅਤੇ ਪੇਟ ਵਿੱਚ ਦਰਦ ਅਤੇ ਪੇਟ ਵਿੱਚ ਜਲਨ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਦੇ ਲਈ ਸੌਫ਼ ਅਤੇ ਇਲਾਇਚੀ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਮੋਟਾਪੇ ਦੀ ਸਮੱਸਿਆ ਵਿਚ ਤੁਸੀਂ ਸੌਫ ਅਤੇ ਇਲਾਇਚੀ ਦੀ ਚਾਹ ਪੀ ਸਕਦੇ ਹੋ। ਇਸ ਚਾਹ ਨਾਲ ਤੁਸੀਂ ਆਪਣੇ ਵਜ਼ਨ ਨੂੰ ਕੁਝ ਹੀ ਦਿਨਾਂ ਵਿਚ ਕੰਟਰੋਲ ਕਰ ਸਕਦੇ ਹੋ। ਕਿਉਂਕਿ ਸ਼ੌਫ਼ ਵਿਚ ਫਾਈਬਰ ਅਤੇ ਇਲਾਇਚੀ ਵਿੱਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ
ਜੋਂ ਸਰੀਰ ਵਿੱਚ ਫੈਟ ਨੂੰ ਘੱਟ ਕਰਦੇ ਹਨ। ਤੁਸੀਂ ਸਵੇਰੇ ਖਾਲੀ ਪੇਟ ਇਸ ਚਾਹ ਦਾ ਸੇਵਨ ਕਰ ਸਕਦੇ ਹੋ। ਸੌਫ਼ ਅਤੇ ਇਲਾਇਚੀ ਵਿੱਚ ਵਿਟਾਮਿਨ, ਆਇਰਨ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਜੋ ਔਰਤਾਂ ਵਿੱਚ ਪਿਰੀਅਡ ਦੀ ਸਮੱਸਿਆ ਨੂੰ ਠੀਕ ਕਰਦਾ ਹੈ। ਉਸ ਦੇ ਨਾਲ ਪੀਰੀਅਡ ਵਿੱਚ ਹੋਣ ਵਾਲੇ ਦਰਦ ਨੂੰ ਤੋਂ ਵੀ ਛੁਟਕਾਰਾ ਮਿਲਦਾ ਹੈ
ਸੌਫ਼ ਅਤੇ ਇਲਾਇਚੀ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਅੱਖਾਂ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ। ਸੌਂਫ ਅਤੇ ਇਲਾਇਚੀ ਦੀ ਚਾਹ ਪੀਣ ਨਾਲ ਅੱਖਾਂ ਵਿੱਚ ਜਲਣ ਮਹਿਸੂਸ ਨਹੀਂ ਹੁੰਦੀ, ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ
ਸੌਂਫ ਅਤੇ ਇਲਾਇਚੀ ਦਾ ਪਾਣੀ ਪੀਣ ਨਾਲ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਯਾਨੀ ਇਮਿਊਂਟੀ ਮਜ਼ਬੂਤ ਹੁੰਦੀ ਹੈ। ਇਸ ਵਜ੍ਹਾਂ ਨਾਲ ਤੁਸੀਂ ਠੰਢ ਵਿੱਚ ਗਲੇ ਦੇ ਦਰਦ, ਠੰਢ, ਜ਼ੁਕਾਮ, ਬੁਖਾਰ, ਖੰਘ ਆਦਿ ਬਿਮਾਰੀਆਂ ਦੀ ਚਪੇਟ ਵਿੱਚ ਨਹੀਂ ਆਉਦੇ। ਇਸ ਨਾਲ ਇਨਫੈਕਸ਼ਨ ਹੋਣ ਦੀ ਸੰਭਾਵਨਾ ਵੀ ਘਟ ਹੋ ਜਾਂਦੀ ਹੈ।
ਸੌਂਫ ਅਤੇ ਇਲਾਇਚੀ ਦੇ ਪਾਣੀ ਨੂੰ ਤੁਸੀਂ ਦੋ ਤਰ੍ਹਾਂ ਨਾਲ ਪੀ ਸਕਦੇ ਹੋ। ਇਕ ਤਾਂ ਤੁਸੀਂ ਸੋਫ ਅਤੇ ਇਲਾਇਚੀ ਨੂੰ ਰਾਤ ਭਰ ਪਾਣੀ ਵਿਚ ਪਾ ਕੇ ਰੱਖ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਇਸ ਪਾਣੀ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਨ੍ਹਾਂ ਨੂੰ ਪਾਣੀ ਵਿਚ ਉਬਾਲ ਕੇ ਇਸ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਤੁਸੀਂ ਸਵੇਰ ਦੀ ਚਾਹ ਦੀ ਜਗ੍ਹਾ ਇਸ ਚਾਹ ਦਾ ਸੇਵਨ ਕਰੋ। ਇਸ ਨਾਲ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।